ਪੁਲਿਸ ਦੰਗਾਈਆਂ ਨੂੰ ਭਜਾਉਣ ਲਈ ਪੱਥਰਬਾਜ਼ੀ ਕਰ ਰਹੀ ਸੀ, 36 ਘੰਟਿਆਂ ’ਚ ਦੰਗੇ ਰੋਕੇ - ਅਮਿਤ ਸ਼ਾਹ

ਅਮਿਤ ਸ਼ਾਹ

ਤਸਵੀਰ ਸਰੋਤ, LOK SABHA TV

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਲੋਕ ਸਭਾ ਵਿੱਚ ਬੁੱਧਵਾਰ ਨੂੰ ਦਿੱਲੀ ਵਿੱਚ ਹੋਈ ਹਿੰਸਾ 'ਤੇ ਚਰਚਾ ਹੋਈ ਤੇ ਚਰਚਾ ਦਾ ਜਵਾਬ ਦਿੰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦਾ ਦੰਗਾ ਇੱਕ ਵੱਡੀ ਸਾਜ਼ਿਸ਼ ਸੀ।

ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਦੰਗਾ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਹਮਦਰਦੀ ਜ਼ਾਹਰ ਕਰਦਿਆਂ ਕੀਤੀ ਅਤੇ ਕਿਹਾ ਕਿ ਦਿੱਲੀ ਹਿੰਸਾ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ।

ਪੜ੍ਹੋ ਅਮਿਤ ਸ਼ਾਹ ਨੇ ਕੀ ਕਿਹਾ-

  • ਦਿੱਲੀ ਵਿੱਚ ਜਿਨ੍ਹਾਂ ਲੋਕਾਂ ਨੇ ਦੰਗੇ ਭੜਕਾਏ ਹਨ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦਾ ਜਾਇਦਾਦ ਜ਼ਬਤ ਕੀਤੀ ਜਾਵੇਗੀ।
  • ਹੋਲੀ ’ਤੇ ਕਿਸੇ ਦੀ ਵੀ ਭਾਵਨਾ ਨਾ ਭੜਕੇ ਇਸ ਲਈ ਅਸੀਂ ਦੰਗਿਆਂ ਬਾਰੇ ਅਜੇ ਤੱਕ ਚਰਚਾ ਨਹੀਂ ਕੀਤੀ ਸੀ।
  • ਦਿੱਲੀ ਪੁਲਿਸ ਨੇ ਦੰਗਿਆਂ ਨੂੰ ਸਿਰਫ਼ 13 ਫੀਸਦੀ ਆਬਾਦੀ ਤੱਕ ਸੀਮਿਤ ਰੱਖਣ ਵਿੱਚ ਕਾਮਯਾਬੀ ਹਾਸਿਲ ਕੀਤੀ। ਸਿਰਫ਼ 12 ਥਾਣਿਆਂ ਤੱਕ ਹੀ ਹਿੰਸਾ ਨੂੰ ਸੀਮਿਤ ਰੱਖਣ ਵਿੱਚ ਕਾਮਯਾਬ ਰਹੀ।
Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

  • ਦਿੱਲੀ ਪੁਲਿਸ ਨੇ 36 ਘੰਟਿਆਂ ਵਿੱਚ ਦੰਗਿਆਂ ’ਤੇ ਕਾਬੂ ਕਰ ਲਿਆ ਸੀ।
  • ਇਸ ਹਿੰਸਾ ਲਈ ਸੀਏਏ ਖਿਲਾਫ਼ ਫੈਲਾਈਆਂ ਗਈਆਂ ਸੂਚਨਾਵਾਂ ਜ਼ਿੰਮੇਵਾਰ ਹਨ। ਸਾਡਾ ਇਹ ਮੰਨਣਾ ਹੈ ਕਿ ਘੱਟ ਗਿਣਤੀਆਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
  • ਰਾਮਲੀਲਾ ਮੈਦਾਨ ਵਿੱਚ 14 ਦਸੰਬਰ ਨੂੰ ਇੱਕ ਪਾਰਟੀ ਰੈਲੀ ਕਰਦੀ ਹੈ। ਉੱਥੇ ਕਿਹਾ ਜਾਂਦਾ ਹੈ ਕਿ ‘ਘਰ ਤੋਂ ਨਿਕਲੋ’। ਇਸਦਾ ਨਤੀਜਾ ਇਹ ਹੋਇਆ ਕਿ ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਗਿਆ।
  • ਇਸ ਤੋਂ ਬਾਅਦ ਵਾਰਿਸ ਪਠਾਣ ਨੇ 15 ਕਰੋੜ ਵਾਲੀ ਗੱਲ ਕੀਤੀ। ਇਨ੍ਹਾਂ ਗੱਲਾਂ ਨਾਲ ਲੋਕਾਂ ਵਿੱਚ ਗੁੱਸਾ ਭਰਿਆ।
  • 52 ਭਾਰਤੀਆਂ ਦੀ ਮੌਤ ਹੋਈ ਹੈ ਜਦਕਿ 526 ਜ਼ਖ਼ਮੀ ਹੋਏ ਹਨ। 142 ਭਾਰਤੀਆਂ ਦੇ ਘਰ ਸਾੜੇ ਗਏ ਹਨ।
  • ਲੋਕਾਂ ਨੇ ਮੇਰੇ 'ਤੇ ਸਵਾਲ ਚੁੱਕੇ ਹਨ ਕਿ ਮੈਂ ਟਰੰਪ ਦੇ ਪ੍ਰੋਗਰਾਮ ਵਿੱਚ ਸੀ ਪਰ ਮੈਂ ਜਦੋਂ ਤੱਕ ਪ੍ਰੋਗਰਾਮ ਵਿੱਚ ਸੀ ਉਦੋਂ ਤੱਕ ਕੁਝ ਨਹੀਂ ਵਾਪਰਿਆ ਸੀ।
ਵੀਡੀਓ ਕੈਪਸ਼ਨ, ਰਵਨੀਤ ਬਿੱਟੂ: 300 ਲੋਕ ਯੂਪੀ ਤੋਂ ਆਏ ਤਾਂ ਤੁਹਾਡੀਆਂ ਏਜੰਸੀਆਂ ਕਿੱਥੇ ਸੀ
  • ਮੈਂ ਨਾ ਤਾਜ ਮਹਿਲ ਗਿਆ ਅਤੇ ਨਾ ਹੀ ਮੈਂ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਲੰਚ ਤੇ ਡਿਨਰ ਵਿੱਚ ਗਿਆ ਸੀ। ਮੈਂ ਤਾਂ ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਿਹਾ ਸੀ।
  • ਮੇਰੇ ਕਹਿਣ ’ਤੇ ਹੀ ਅਜੀਤ ਡੋਭਾਲ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਗਏ ਸਨ ਤਾਂ ਜੋ ਪੁਲਿਸ ਦਾ ਮਨੋਬਲ ਵਧ ਸਕੇ।
  • ਫੌਰਨ ਹੀ ਸਪੈਸ਼ਲ ਸੀਪੀ ਥਾਪੇ ਗਏ। ਦੰਗੇ ਕਿਵੇਂ ਇੰਨੀ ਛੇਤੀ ਫੈਲੇ, 50 ਤੋਂ ਵੱਧ ਲੋਕਾਂ ਦੀ ਜਾਨ ਕਿਉਂ ਗਈ, ਇਸ ਲਈ ਸਾਨੂੰ ਭੁਗੋਲਿਕ ਸਥਿਤਿ ਸਮਝਣੀ ਪਵੇਗੀ। ਉੱਤਰ-ਪੂਰਬੀ ਦਿੱਲੀ ਭਾਰਤ ਦਾ ਸਭ ਤੋਂ ਸੰਘਣੀ ਆਬਾਦੀ ਵਾਲਾ ਇਲਾਕਾ ਹੈ। ਉੱਤਰੀ-ਪੂਰਬੀ ਦਿੱਲੀ ਦੀਆਂ ਗਲੀਆਂ ਭੀੜੀਆਂ ਹਨ ਜਿਸ ਕਰਕੇ ਉੱਥੇ ਪੁਲਿਸ ਦਾ ਪਹੁੰਚਣਾ ਵੀ ਕਾਫੀ ਮੁਸ਼ਕਿਲ ਹੈ।
  • ਅਪਰਾਧਿਕ ਅਨਸਰਾਂ ਦਾ ਵੀ ਉੱਥੇ ਮੌਜੂਦਗੀ ਦਾ ਇਤਿਹਾਸ ਰਿਹਾ ਹੈ। 22-23 ਤਰੀਕ ਨੂੰ ਕੁਲ 30 ਕੰਪਨੀਆਂ ਇਸ ਇਲਾਕੇ ਵਿੱ ਤਾਇਨਾਤ ਸਨ। 24 ਤਰੀਕ ਨੂੰ ਹੋਰ 40 ਕੰਪਨੀਆਂ ਭੇਜੀਆਂ 25 ਤਰੀਕ ਨੂੰ 50 ਕੰਪਨੀਆਂ ਭੇਜੀਆਂ ਸਨ।
  • 27 ਤਰੀਕ ਤੋਂ ਹੁਣ ਤੱਕ 700 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। 2647 ਲੋਕ ਹਿਰਾਸਤ ਵਿੱਚ ਲਏ ਗਏ ਹਨ ਜਾਂ ਗ੍ਰਿਫਤਾਰ ਕੀਤੇ ਗਏ ਹਨ। ਸੀਸੀਟੀਵੀ ਫੁਟੇਜ ਦੀ ਜਾਂਚ ਹੋ ਰਹੀ ਹੈ। ਅਸੀਂ ਲੋਕਾਂ ਤੋਂ ਵੀ ਫੁਟੇਜ ਤੇ ਹੋਰ ਸਬੂਤ ਦੇਣ ਦੀ ਅਪੀਲ ਕੀਤੀ ਹੈ।
  • ਸਾਫਟਵੇਅਰ ਦੇ ਜ਼ਰੀਏ 1100 ਤੋਂ ਵੱਧ ਲੋਕਾਂ ਦੀ ਪਛਾਣ ਹੋ ਗਈ ਹੈ। 300 ਤੋਂ ਵੱਧ ਲੋਕ ਯੂਪੀ ਤੋਂ ਆਏ ਸਨ।
  • 24 ਫਰਵਰੀ ਦੀ ਰਾਤ 10 ਵਜੇ ਤੱਕ ਯੂਪੀ ਦੇ ਬਾਰਡਰ ਸੀਲ ਕਰ ਦਿੱਤੇ ਗਏ ਹਨ।
  • ਪੁਲਿਸ ਦੰਗਾਈਆਂ ਨੂੰ ਭਜਾਉਣ ਵਾਸਤੇ ਪੱਥਰ ਮਾਰ ਰਹੀ ਸੀ ਪਰ ਪੁਲਿਸ ਵੱਲੋਂ ਗੋਲੀ ਨਹੀਂ ਚਲਾਈ ਗਈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)