ਹਵਾ ਪ੍ਰਦੂਸ਼ਣ ਨਾਲ ਹੁੰਦੇ ਕੈਂਸਰ ਬਾਰੇ ਕੀ ਨਵਾਂ ਪਤਾ ਚੱਲਿਆ ਜੋ ਇਲਾਜ ਦੇ ਤਰੀਕੇ ਬਦਲ ਸਕਦਾ ਹੈ

ਤਸਵੀਰ ਸਰੋਤ, Yogendra Kumar/Hindustan Times via Getty Images
- ਲੇਖਕ, ਜੇਮਜ਼ ਗੈਲਹਰ
- ਰੋਲ, ਬੀਬੀਸੀ ਦੇ ਸਿਹਤ ਮਾਮਲਿਆਂ ਦੇ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਸਾਇੰਸਦਾਨਾਂ ਨੇ ਕੈਂਸਰ ਦੇ ਵਿਕਾਸ ਬਾਰੇ ਇੱਕ ਨਵੀਂ ਖੋਜ ਕੀਤੀ ਹੈ ਅਤੇ ਦੇਖਿਆ ਹੈ ਕਿ ਕਿਵੇਂ ਹਵਾ ਪ੍ਰਦੂਸ਼ਣ ਇਸ ਵਿੱਚ ਭੂਮਿਕਾ ਨਿਭਾਉਂਦਾ ਹੈ।
ਲੰਡਨ ਦੇ ਫਰੈਂਸਿਸ ਕਰਿਕ ਇੰਸਟੀਚਿਊਟ ਵਿੱਚ ਸਾਇੰਸਦਾਨਾਂ ਦੀ ਟੀਮ ਨੇ ਦਿਖਾਇਆ ਹੈ ਕਿ ਪੁਰਾਣੇ ਮਰ ਚੁੱਕੇ ਸੈਲਾਂ ਨੂੰ ਨੁਕਸਾਨ ਪਹੁੰਚਾਉਣ ਦੀ ਥਾਂ ਪ੍ਰਦੂਸ਼ਣ ਉਨ੍ਹਾਂ ਨੂੰ ਸੁਰਜੀਤ ਕਰ ਰਿਹਾ ਸੀ।
ਕੈਂਸਰ ਦੇ ਦੁਨੀਆਂ ਵਿੱਚ ਮੰਨੇ-ਪ੍ਰਮੰਨੇ ਮਾਹਰ ਪ੍ਰੋਫ਼ੈਸਰ ਚਾਰਲਸ ਸਵਾਂਟਨ ਨੇ ਕਿਹਾ ਕਿ ਇਹ ਖੋਜ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ।
ਹੁਣ ਸ਼ਾਇਦ ਅਜਿਹੀਆਂ ਦਵਾਈਆਂ ਬਣਾਉਣਾ ਸੰਭਵ ਹੋ ਸਕੇ ਜੋ ਕੈਂਸਰ ਪੈਦਾ ਹੋਣ ਤੋਂ ਰੋਕ ਸਕਣ।
ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਕਿਵੇਂ ਸੈਂਕੜੇ ਕੈਂਸਰ ਜਨਕ ਤੱਤ ਸਰੀਰ ਦੇ ਅੰਦਰ ਪ੍ਰਤੀਕਿਰਿਆ ਕਰਦੇ ਹਨ।
ਰਵਾਇਤੀ ਤੌਰ ’ਤੇ ਕੈਂਸਰ ਦੀ ਸ਼ੁਰੂਆਤ ਇੱਕ ਸਿਹਤਮੰਦ ਕੋਸ਼ਿਕਾ ਤੋਂ ਹੁੰਦੀ ਹੈ। ਸਮਾਂ ਪਾ ਕੇ ਇਸ ਦੇ ਜਨੈਟਿਕ ਕੋਡ ਡੀਐਨਏ ਵਿੱਚ ਬਦਲਾਅ ਆਉਂਦੇ ਹਨ। ਅਖੀਰ ਇਹ ਇੱਕ ਅਜਿਹੇ ਪੜਾਅ ਉੱਪਰ ਪਹੁੰਚ ਜਾਂਦਾ ਹੈ ਜਿੱਥੋਂ ਇਹ ਅਮੋੜ ਤਰੀਕੇ ਨਾਲ ਵਧਦਾ ਹੈ।

ਮਨੁੱਖਾਂ ਅਤੇ ਜਾਨਵਰਾਂ ਉੱਪਰ ਕੀਤੇ ਗਏ ਲੰਬੇ-ਚੌੜੇ ਅਧਿਐਨਾਂ ਤੋਂ ਬਾਅਦ ਸਾਇੰਸਦਾਨਾਂ ਨੇ ਹੇਠ ਲਿਖੇ ਸਿੱਟੇ ਕੱਢੇ-
- ਹਵਾ ਪ੍ਰਦੂਸ਼ਣ ਦੇ ਉੱਚ ਪੱਧਰਾਂ ਵਾਲੀ ਥਾਂ ’ਤੇ ਫੇਫੜਿਆਂ ਦੇ ਕੈਂਸਰ ਦੇ ਮਾਮਲੇ ਜ਼ਿਆਦਾ ਹੁੰਦੇ ਹਨ।
- ਪੀਐਮ2.5 ਵਾਲੀ ਹਵਾ ਵਿੱਚ ਸਾਹ ਲੈਣ ਨਾਲ ਇੱਕ ਚੇਤਾਵਨੀ ਰਸਾਇਣ ਇੰਟਰਲਿਊਕਿਨ-1-ਬੀਟਾ ਦਾ ਫੇਫੜਿਆਂ ਵਿੱਚ ਰਿਸਾਅ ਹੁੰਦਾ ਹੈ।
- ਜਿਨ੍ਹਾਂ ਥਾਵਾਂ ਉੱਪਰ ਹਵਾ ਪ੍ਰਦੂਸ਼ਣ ਦੇ ਪੱਧਰ ਉੱਚੇ ਹੁੰਦੇ ਹਨ ਉੱਥੇ ਦੂਜੀਆਂ ਥਾਵਾਂ ਨਾਲੋਂ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ।
- ਇਸ ਨਾਲ ਸੈਲਾਂ ਵਿੱਚ ਇਨਫਲਾਮੇਸ਼ਨ ਹੁੰਦੀ ਹੈ ਅਤੇ ਸੈਲਾਂ ਦੇ ਨੁਕਸਾਨ ਨੂੰ ਠੀਕ ਕਰਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ।
- ਸਾਡੇ ਫੇਫੜਿਆਂ ਵਿੱਚ ਛੇ ਲੱਖ ਸੈਲ ਹੁੰਦੇ ਹਨ ਅਤੇ ਇੱਕ 50 ਸਾਲਾਂ ਦੇ ਵਿਅਕਤੀ ਵਿੱਚ ਅਜਿਹੇ ਬਹੁਤ ਸਾਰੇ ਸੈਲ ਹੁੰਦੇ ਹਨ ਜਿਨ੍ਹਾਂ ਵਿੱਚ ਕੈਂਸਰ ਵਾਲੇ ਬਦਲਾਅ ਆਉਣੇ ਸ਼ੁਰੂ ਹੋ ਚੁੱਕੇ ਹੁੰਦੇ ਹਨ।
- ਇਹ ਬਦਲਾਅ ਅਤੇ ਕੋਸ਼ਿਕਾਵਾਂ ਵੈਸੇ ਤਾਂ ਤੰਦਰੁਸਤ ਨਜ਼ਰ ਆਉਂਦੇ ਹਨ ਜਦੋਂ ਤੱਕ ਕਿ ਇਨ੍ਹਾਂ ਵਿੱਚ ਚੇਤਾਵਨੀ ਰਸਾਇਣ ਦਾ ਸੰਚਾਰ ਨਹੀਂ ਹੋ ਜਾਂਦਾ।

ਹਾਲਾਂਕਿ ਇਸ ਸਿਧਾਂਤ ਨਾਲ ਦਿੱਕਤਾਂ ਹਨ। ਸਿਹਤਮੰਦ ਕੋਸ਼ਿਕਾਵਾਂ ਵਿੱਚ ਵੀ ਕੈਂਸਰ ਵਾਲੇ ਬਦਲਾਅ ਦੇਖੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਪ੍ਰਦੂਸ਼ਿਤ ਹਵਾ ਸਮੇਤ ਕਈ ਤੱਤ ਹਨ ਜੋ ਕੈਂਸਰ ਦਾ ਕਾਰਨ ਬਣਦੇ ਹਨ। ਹੁਣ ਲਗਦਾ ਹੈ ਕਿ ਇਹ ਤੱਤ ਕਿਸੇ ਵਿਅਕਤੀ ਦੇ ਡੀਐਨਏ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਹਨ।
ਪ੍ਰਦੂਸ਼ਣ: ਹੁਣ ਹੋ ਕੀ ਰਿਹਾ ਹੈ?
ਸਾਇੰਸਦਾਨਾਂ ਨੇ ਰਵਾਇਤੀ ਧਾਰਨਾ ਨਾਲੋਂ ਵੱਖਰੇ ਵਿਚਾਰ ਦੇ ਸਬੂਤ ਪੇਸ਼ ਕੀਤੇ ਹਨ। ਸਾਡੀ ਕੋਸ਼ਿਕਾ ਦੇ ਡੀਐਨਏ ਨੂੰ ਤਾਂ ਜਿਵੇਂ ਸਾਡੀ ਉਮਰ ਵਧਦੀ ਹੈ ਨੁਕਸਾਨ ਪਹੁੰਚਣਾ ਸ਼ੁਰੂ ਹੋ ਹੀ ਜਾਂਦਾ ਹੈ ਪਰ ਕੋਈ ਤਾਂ ਅਜਿਹਾ ਕਾਰਕ ਹੈ ਜੋ ਇਸ ਨੁਕਸਾਨ ਨੂੰ ਕੈਂਸਰ ਦਾ ਰੂਪ ਦਿੰਦਾ ਹੈ।

ਤਸਵੀਰ ਸਰੋਤ, Getty Images
ਅਧਿਐਨ ਦਾ ਅਸਲ ਵਿਸ਼ਾ ਸੀ ਕਿ ਸਿਗਰਟਨੋਸ਼ੀ ਨਾ ਕਰਨ ਵਾਲੇ ਲੋਕਾਂ ਨੂੰ ਫੇਫੜਿਆਂ ਦਾ ਕੈਂਸਰ ਕਿਉਂ ਹੋ ਜਾਂਦਾ ਹੈ। ਹਾਲਾਂਕਿ ਫੇਫੜਿਆਂ ਦੇ ਬਹੁਤ ਜ਼ਿਆਦਾ ਮਾਮਲੇ ਤਾਂ ਸਿਗਰਟਨੋਸ਼ੀ ਕਰਨ ਵਾਲਿਆਂ ਵਿੱਚ ਹੀ ਸਾਹਮਣੇ ਆਉਂਦੇ ਹਨ ਪਰ ਫਿਰ ਵੀ ਬ੍ਰਿਟੇਨ ਵਿੱਚ ਹਰ 10 ਪਿੱਛੇ ਇੱਕ ਕੇਸ ਸਿਗਰਟਨੋਸ਼ੀ ਨਾ ਕਰਨ ਵਾਲੇ ਲੋਕਾਂ ਵਿੱਚ ਵੀ ਸਾਹਮਣੇ ਆ ਜਾਂਦਾ ਹੈ।
ਸਾਇੰਸਦਾਨਾਂ ਨੇ ਇੱਕ ਵਿਸ਼ੇਸ਼ ਕਿਸਮ ਦੇ ਪ੍ਰਦੂਸ਼ਣ ਉੱਪਰ ਕੇਂਦਰਿਤ ਸਨ ਜਿਸ ਨੂੰ ਪਾਰਟੀਕੁਲਰ ਮੈਟਰ 2.5 (ਪੀਐਮ2.5) ਕਿਹਾ ਜਾਂਦਾ ਹੈ। ਇਸ ਦਾ ਵਿਆਸ ਮਨੁੱਖੀ ਵਾਲ਼ ਤੋਂ ਵੀ ਮਹੀਨ ਹੁੰਦਾ ਹੈ।
ਮਨੁੱਖੀ ਵਾਲ ਦਾ ਵਿਆਸ ਜਿੱਥੇ 50-70 ਮਾਈਕ੍ਰੋਨ ਹੁੰਦਾ ਹੈ ਉੱਥੇ ਹੀ ਇਹ 10 ਮਾਈਕ੍ਰੋਨ ਤੋਂ ਵੀ ਘੱਟ ਹੁੰਦਾ ਹੈ। ਸਮੁੰਦਰ ਦੇ ਕੰਢਿਆਂ ’ਤੇ ਮਿਲਣ ਵਾਰੀ ਰੇਤ ਵੀ ਇਸ ਤੋਂ ਮੋਟੀ ਹੁੰਦੀ ਹੈ ਜਿਸ ਦਾ ਵਿਆਸ 90 ਮਾਈਕ੍ਰੋਨ ਤੱਕ ਹੁੰਦਾ ਹੈ।
ਦਿਲਚਸਪ ਇਹ ਰਿਹਾ ਕਿ ਸਾਇੰਸਦਾਨ ਹਵਾ ਪ੍ਰਦੂਸ਼ਣ ਵਿੱਚ ਰਹਿ ਰਹੇ ਚੂਹਿਆਂ ਵਿੱਚ ਇੱਕ ਦਵਾਈ ਦੀ ਮਦਦ ਨਾਲ ਕੈਂਸਰ ਦੇ ਵਿਕਾਸ ਨੂੰ ਰੋਕਣ ਵਿੱਚ ਸਫ਼ਲ ਰਹੇ ਸਨ।

ਇਹ ਵੀ ਪੜ੍ਹੋ:

ਇਹ ਨਤੀਜੇ ਦੂਹਰਾ ਮਹੱਤਵ ਰੱਖਦੇ ਹਨ। ਪਹਿਲਾ ਸਾਡੇ ਉੱਪਰ ਹਵਾ ਪ੍ਰਦੂਸ਼ਣ ਦੇ ਪੈਣ ਵਾਲੇ ਅਸਰ ਦੇ ਸੰਬੰਧ ਵਿੱਚ ਅਤੇ ਦੂਜੇ ਕੈਂਸਰ ਬਾਰੇ ਸਾਡੀ ਸਮਝ ਦੇ ਸੰਬੰਧ ਵਿੱਚ।
ਡਾ਼ ਐਮਿਲੀਆ ਲਿਮ ਕਰਿਕ ਸੰਸਥਾ ਦੇ ਇੱਕ ਰਿਸਰਚਰ ਹਨ । ਉਨ੍ਹਾਂ ਨੇ ਦੱਸਿਆ ਅਕਸਰ ਧੂਮਰਪਾਨ ਨਾ ਕਰਨ ਵਾਲਿਆਂ ਨੂੰ ਵੀ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਸੀ, ਪਰ ਸਮਝ ਨਹੀਂ ਸੀ ਆਉਂਦਾ ਕਿ ਕਿਉਂ?
ਲੋਕਾਂ ਨੂੰ ਕੁਝ ਦੱਸ ਸਕਣਾ ਕਿ ਅਜਿਹਾ ਕਿਵੇਂ ਹੁੰਦਾ ਹੈ ਵਾਕਈ ਬਹੁਤ ਮਹੱਤਵਪੂਰਨ ਹੈ।
''ਇਹ ਬਹੁਤ ਮਹੱਤਵਪੂਰਨ ਹੈ। ਦੁਨੀਆਂ ਵਿੱਚ 99% ਲੋਕ ਅਜਿਹੀਆਂ ਥਾਵਾਂ ਉੱਪਰ ਰਹਿੰਦੇ ਹਨ ਜਿੱਥੇ ਪ੍ਰਦੂਸ਼ਣ ਵਿਸ਼ਵ ਸਿਹਤ ਸੰਗਠਨ ਦੀਆਂ ਸਿਫ਼ਾਰਿਸ਼ਾਂ ਤੋਂ ਜ਼ਿਆਦਾ ਹੈ ਇਸ ਲਈ ਇਹ ਸਾਡੇ ਉੱਪਰ ਬਹੁਤ ਜ਼ਿਆਦਾ ਅਸਰ ਪਾਉਂਦਾ ਹੈ।''
ਕੈਂਸਰ ਬਾਰੇ ਨਵੀਂ ਵਿਚਾਰ ਮਿਲੀ ਹੈ
ਅਧਿਐਨ ਦੇ ਨਤੀਜਿਆਂ ਨੇ ਇਹ ਵੀ ਦਿਖਾਇਆ ਕਿ ਕੋਸ਼ਿਕਾਵਾਂ ਵਿੱਚ ਆਇਆ ਬਦਲਾਅ ਹੀ ਕੈਂਸਰ ਲਈ ਕਾਫ਼ੀ ਨਹੀਂ ਹੈ। ਸਗੋਂ ਇਸ ਲਈ ਇੱਕ ਹੋਰ ਤੱਤ ਦੀ ਵੀ ਲੋੜ ਹੁੰਦੀ ਹੈ।

ਤਸਵੀਰ ਸਰੋਤ, Getty Images
ਪ੍ਰੋਫ਼ੈਸਰ ਸਵਾਂਟਨ ਨੇ ਕਿਹਾ ਕਿ ਇਹ ਸਭ ਤੋਂ ਜ਼ਿਆਦਾ ਉਤੇਜਿਤ ਕਰਨ ਵਾਲਾ ਨਤੀਜਾ ਸੀ ਜੋ ਉਨ੍ਹਾਂ ਦੀ ਲੈਬ ਨੇ ਹਾਸਲ ਕੀਤਾ ਸੀ ਕਿਉਂਕਿ ਇਸ ਨਾਲ ''ਟਿਊਮਰਾਂ ਦੀ ਸ਼ੁਰੂਆਤ'' ਬਾਰੇ ਸਾਨੂੰ ਨਵੀਂ ਸੋਚ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅਸੀਂ ਕੈਂਸਰ ਨੂੰ ਮੌਲੀਕਿਊਲਰ ਪੱਧਰ ’ਤੇ ਰੋਕ ਸਕਣ ਵਾਲੇ ''ਨਵੇਂ ਯੁੱਗ'' ਵਿੱਚ ਦਾਖਲ ਹੋਵਾਂਗੇ।
ਹਾਲਾਂਕਿ ਬਹੁਤ ਜ਼ਿਆਦਾ ਪ੍ਰਦੂਸ਼ਣ ਵਾਲੇ ਇਲਾਕੇ ਵਿੱਚ ਰਹਿਣਾ ਅਤੇ ਇੱਕ ਕੈਂਸਰ ਰੋਕੂ ਗੋਲੀ ਖਾਣਾ ਵੀ ਕੋਈ ਬਹੁਤਾ ਚੰਗਾ ਵਿਚਾਰ ਤਾਂ ਨਹੀਂ ਹੈ।
ਡਾਕਟਰਾਂ ਨੇ ਪਹਿਲਾਂ ਹੀ ਇੱਕ ਇੰਟਰਲਿਊਕਿਨ-1-ਬੀਟਾ ਦਵਾਈ ਦੀ ਦਿਲ ਦੇ ਰੋਗਾਂ ਵਿੱਚ ਵਰਤੋਂ ਕੀਤੀ ਹੋਈ ਹੈ। ਉਨ੍ਹਾਂ ਨੇ ਦੇਖਿਆ ਕਿ ਪੂਰਨ ਤੌਰ ’ਤੇ ਮੌਕਾ ਮੇਲ ਵਜੋਂ ਇਨ੍ਹਾਂ ਦਵਾਈਆਂ ਨੇ ਫੇਫੜਿਆਂ ਦੇ ਕੈਂਸਰ ਦੇ ਖ਼ਤਰੇ ਨੂੰ ਵੀ ਘੱਟ ਕੀਤਾ।
ਅਧਿਐਨ ਦੇ ਨਤੀਜਿਆਂ ਨੂੰ ਯੂਰਪੀਅਨ ਸੋਸਾਈਟੀ ਫਾਰ ਮੈਡੀਕਲ ਓਨਕੌਲੋਜੀ ਵਿੱਚ ਹੋਣ ਵਾਲੀ ਕਾਨਫਰੰਸ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਕਾਨਫ਼ਰੰਸ ਤੋਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਪ੍ਰੋਫ਼ੈਸਰ ਸਵਾਂਟਨ ਨੇ ਕਿਹਾ, ''ਪ੍ਰਦੂਸ਼ਣ ਇੱਕ ਬਹੁਤ ਵਧੀਆ ਮਿਸਾਲ ਹੈ ਪਰ ਆਉਣ ਵਾਲੇ 10 ਸਾਲਾਂ ਦੌਰਾਨ ਇਸ ਦੀਆਂ 200 ਹੋਰ ਮਿਸਾਲਾਂ ਹੋ ਜਾਣਗੀਆਂ।''
ਉਨ੍ਹਾਂ ਨੇ ਕਿਹਾ ਕਿ ਹੁਣ ਸਾਨੂੰ ਸੋਚਣਾ ਪਵੇਗਾ ਕਿ ਆਖਰ ਸਿਗਰਟਨੋਸ਼ੀ ਕੈਂਸਰ ਕਰਦੀ ਵੀ ਕਿਵੇਂ ਹੈ। ਕੀ ਇਸ ਦੀ ਵਜ੍ਹਾ ਤੰਬਾਕੂ ਵੱਲੋਂ ਸਾਡੇ ਡੀਐਨਏ ਨੂੰ ਪਹੁੰਚਾਇਆ ਨੁਕਸਾਨ ਹੁੰਦਾ ਹੈ ਜਾਂ ਧੂਏਂ ਕਾਰਨ ਪੈਦਾ ਹੋਈ ਇਨਫਲਾਮੇਸ਼ਨ ਵੀ ਇਸ ਦੀ ਵਜ੍ਹਾ ਹੈ?
ਦਿਲਚਸਪ ਗੱਲ ਇਹ ਹੈ ਕਿ ਸਿਰਫ਼ ਬਦਲਿਆ ਹੋਇਆ ਡੀਐਨਏ ਹੀ ਕੈਂਸਰ ਦੇ ਵਿਕਾਸ ਲਈ ਕਾਫ਼ੀ ਨਹੀਂ ਹੈ ਅਤੇ ਕੈਂਸਰ ਲਈ ਕੋਈ ਹੋਰ ਤੱਤ ਵੀ ਲੋੜੀਂਦਾ ਹੁੰਦਾ ਹੈ, ਇਹ ਵਿਚਾਰ ਸਭ ਤੋਂ ਪਹਿਲਾਂ ਇੱਕ ਸਾਇੰਸਦਾਨ ਇਸਾਕ ਬਰੈਂਡਲਮ ਨੇ 1947 ਵਿੱਚ ਪੇਸ਼ ਕੀਤਾ ਸੀ।
ਡਾ਼ ਲਿਮ ਕਹਿੰਦੇ ਹਨ, ਦਾਰਸ਼ਨਿਕ ਤੌਰ 'ਤੇ ਇਹ ਲੁਭਾਵਣਾ ਸੀ। ਇਨ੍ਹਾਂ ਅਦਭੁੱਤ ਜੀਵ ਵਿਗਿਆਨੀਆਂ ਨੇ ਇਹ ਕੰਮ 75 ਸਾਲ ਪਹਿਲਾਂ ਕਰ ਦਿੱਤਾ ਸੀ ਅਤੇ ਜੋ ਇੰਨਾ ਸਮਾਂ ਨਜ਼ਰਅੰਦਾਜ ਹੁੰਦਾ ਰਿਹਾ।
ਕੈਂਸਰ ਰਿਸਰਚ ਯੂਕੇ ਦੀ ਮੁੱਖ ਕਾਰਜਕਾਰੀ ਮਾਈਕੇਲ ਮਿਸ਼ੇਲ ਕਹਿੰਦੇ ਹਨ ਕਿ ''ਸਿਗਰਟਨੋਸ਼ੀ ਅਜੇ ਵੀ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੈ।''
ਹਾਲਾਂਕਿ ਉਹ ਕਹਿੰਦੇ ਹਨ, ਸਾਇੰਸ, ਜਿਸ ਵਿੱਚ ਸਾਲਾਂ ਬੱਧੀ ਮਿਹਨਤ ਲੱਗਦੀ ਹੈ। ਉਹ ਕੈਂਸਰ ਕਿਵੇਂ ਹੁੰਦਾ ਹੈ ਇਸ ਬਾਰੇ ਸਾਡੀ ਸੋਚ ਨੂੰ ਬਦਲ ਰਹੀ ਹੈ। ਹੁਣ ਫੇਫੜਿਆਂ ਦੇ ਕੈਂਸਰ ਬਾਰੇ ਕਿਤੇ ਜ਼ਿਆਦਾ ਸਪਸ਼ਟ ਸਮਝ ਹੈ।''
ਇਹ ਵੀ ਪੜ੍ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












