ਪਾਕਿਸਤਾਨ ਹੜ੍ਹ: ਇੱਕ ਹਜ਼ਾਰ ਤੋਂ ਵੱਧ ਮੌਤਾਂ , ਲੱਖਾਂ ਲੋਕ ਬੇਘਰ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 1 ਮਿੰਟ

ਪਾਕਿਸਤਾਨ 'ਚ ਆਏ ਹੜ੍ਹ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਦੇਸ਼ ਦਾ ਇੱਕ ਵੱਡਾ ਹਿਸਾ ਇਸ ਨਾਲ ਪ੍ਰਭਾਵਿਤ ਹੈ ਅਤੇ ਲੋਕਾਂ ਦਾ ਜੀਵਨ ਹੜ੍ਹ ਕਾਰਨ ਖਾਸਾ ਪ੍ਰਭਾਵਿਤ ਹੋਇਆ ਹੈ।

ਭਿਆਨਕ ਹੜ੍ਹਾਂ ਨੇ ਸੜਕਾਂ, ਘਰਾਂ ਅਤੇ ਫਸਲਾਂ ਨੂੰ ਬਰਬਾਦ ਕਰ ਦਿੱਤਾ ਹੈ। ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਦਾ ਇੱਕ ਤਿਹਾਈ ਹਿੱਸਾ ਪਾਣੀ ਵਿੱਚ ਡੁੱਬ ਗਿਆ ਹੈ। 7 ਲੱਖ ਤੋਂ ਵੱਧ ਪਸ਼ੂ ਲਾਪਤਾ ਹੋ ਗਏ ਹਨ। ਬਚਾਏ ਗਏ ਲੋਕਾਂ ਲਈ ਅਸਥਾਈ ਕੈਂਪ ਬਣਾਏ ਜਾ ਰਹੇ ਹਨ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)