ਕੁਰੂਕਸ਼ੇਤਰ: 'ਜਿੱਥੇ ਕ੍ਰਿਸ਼ਨ ਨੇ ਦਿੱਤਾ ਗੀਤਾ ਦਾ ਉਪਦੇਸ਼' ਕੀ ਉੱਥੇ ਮਜ਼ਾਰ ਬਣਾ ਦਿੱਤੀ ਗਈ

ਤਸਵੀਰ ਸਰੋਤ, Kamal Saini/BBC
- ਲੇਖਕ, ਪ੍ਰਸ਼ਾਂਤ ਸ਼ਰਮਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਸੋਸ਼ਲ ਮੀਡੀਆ 'ਤੇ ਹਰਿਆਣਾ ਦੇ ਕੁਰੂਕਸ਼ੇਤਰ ਦਾ ਇੱਕ ਵੀਡੀਓ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ 'ਕੁਰੂਕਸ਼ੇਤਰ ਵਿੱਚ ਜਿੱਥੇ ਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ, ਉੱਥੇ ਮਜ਼ਾਰ ਬਣਾ ਦਿੱਤੀ ਗਈ ਹੈ।'
ਕੁਰੂਕਸ਼ੇਤਰ ਦੇ ਜਿਓਤੀਸਰ ਤੀਰਥ ਸਥਾਨ ਬਾਰੇ ਮਾਨਤਾ ਹੈ ਕਿ ਮਹਾਭਾਰਤ ਯੁੱਧ ਵੇਲੇ ਇਸੇ ਸਥਾਨ 'ਤੇ ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਉਪਦੇਸ਼ ਦਿੱਤਾ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਕਰੀਬ ਢਾਈ ਮਿੰਟ ਦੇ ਇਸ ਵੀਡੀਓ ਵਿੱਚ ਇੱਕ ਨੌਜਵਾਨ ਕੁਰੂਕਸ਼ੇਤਰ ਦੇ ਤੀਰਥ ਸਥਾਨ ਵਿੱਚ ਮੰਦਿਰ ਕੋਲ ਮਜ਼ਾਰ ਬਣਨ ਦਾ ਦਾਅਵਾ ਕਰਦਾ ਹੈ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਅਤੇ ਮਜ਼ਾਰ ਨੂੰ ਦੋ ਦਿਨਾਂ ਅੰਦਰ ਹਟਾਏ ਜਾਣ ਦੀ ਅਪੀਲ ਕਰਦਾ ਹੈ।
ਵਾਇਰਲ ਵੀਡੀਓ ਵਿੱਚ ਨੌਜਵਾਨ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ, "ਦੋਸਤੋਂ ਮੈਂ ਤੁਹਾਨੂੰ ਕੁਰੂਕਸ਼ੇਤਰ ਲੈ ਕੇ ਆਇਆ ਹਾਂ ਜਿੱਥੇ ਕ੍ਰਿਸ਼ਨ ਭਗਵਾਨ ਨੇ ਅਰਜੁਨ ਨੂੰ ਗੀਤਾ ਦਾ ਗਿਆਨ ਦਿੱਤਾ ਸੀ ਅਤੇ ਅੱਜ ਜਿੱਥੇ ਮੰਦਿਰ ਦੀ ਥਾਂ ਮਜ਼ਾਰ ਬਣਨ ਲੱਗੀ ਹੈ।"
ਇਹ ਵੀ ਪੜ੍ਹੋ-
ਜੇਕਰ ਸੱਚੇ ਹਿੰਦੂ ਅਤੇ ਸਨਾਤਨੀ ਹੋ ਤਾਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਨਹੀਂ ਤਾਂ ਚੁੱਲੂ ਭਰ ਪਾਣੀ ਵਿੱਚ ਡੁੱਬ ਮਰਨਾ। ਇਹ ਲੋਕ (ਮੁਸਲਿਮ) 20 ਫੀਸਦ ਹੋਣ 'ਤੇ ਵੀ ਅਸੀਂ ਜੀ ਨਹੀਂ ਰਹੇ ਜੇਕਰ 50 ਫੀਸਦ ਹੋ ਗਏ ਤਾਂ ਤੁਸੀਂ ਸਾਰੇ (ਹਿੰਦੂ) ਯਾਤਰਾ ਨਹੀਂ ਕੱਢ ਸਕੋਗੇ।"
ਇੰਨਾ ਕਹਿਣ ਤੋਂ ਬਾਅਦ ਨੌਜਵਾਨ ਇੱਕ ਰੁੱਖ ਕੋਲ ਜਾਂਦਾ ਦਿਖਾਈ ਦਿੰਦਾ ਹੈ ਅਤੇ ਕਹਿੰਦਾ ਹੈ, "ਇਹ ਉਹੀ ਰੁੱਖ਼ ਹੈ, ਜਿਸ ਹੇਠਾਂ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਦਾ ਗਿਆਨ ਦਿੱਤਾ ਸੀ ਅਤੇ ਇਸ ਕੋਲ ਜੋ ਸ਼ਾਨਦਾਰ ਮੰਦਿਰ ਬਣ ਰਿਹਾ ਹੈ, ਉੱਥੇ ਮਜ਼ਾਰ ਬਣ ਰਹੀ ਹੈ।"

ਤਸਵੀਰ ਸਰੋਤ, Kamal Saini/BBC
ਇਸ ਤੋਂ ਬਾਅਦ ਢਾਂਚੇ ਵੱਲ ਇਸ਼ਾਰਾ ਕਰਦਿਆਂ ਹੋਇਆ ਢਾਂਚੇ 'ਤੇ ਚੜ੍ਹੀ ਚਾਦਰ 'ਤੇ ਲਿਖੇ ਹੋਏ 'ਜੈ ਪੀਰ ਬਾਬਾ ਦੀ' ਅਤੇ '786' ਨੂੰ ਦਿਖਾ ਕੇ ਕਹਿੰਦਾ ਹੈ, "ਇਹ ਲੋਕ (ਮੁਸਲਮਾਨ) ਇਸ ਤਰ੍ਹਾਂ ਹੀ ਸ਼ੁਰੂਆਤ ਕਰਦੇ ਹਨ, ਕਾਸ਼ੀ ਵਿੱਚ ਕੀ ਹੋਇਆ ਸੀ, ਮਥੁਰਾ ਵਿੱਚ ਕੀ ਹੋਇਆ ਸੀ ਤੁਹਾਨੂੰ ਸਭ ਨੂੰ ਯਾਦ ਹੈ।"
ਨੌਜਵਾਨ ਵੀਡੀਓ ਵਿੱਚ ਸੰਗਠਨਾਂ ਨੂੰ ਵੀ ਇਸ ਢਾਂਚੇ 'ਤੇ ਕਾਰਵਾਈ ਕਰਨ ਦੀ ਅਪੀਲ ਕਰਦਾ ਹੈ। ਵਾਇਰਲ ਵੀਡੀਓ ਨੂੰ ਅਜੇ ਤੱਕ ਟਵਿੱਟਰ ਅਤੇ ਫੇਸਬੁੱਕ 'ਤੇ ਕਰੀਬ ਦੋ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ 25 ਹਜ਼ਾਰ ਤੋਂ ਵੱਧ ਵਾਰ ਸ਼ੇਅਰ ਕੀਤਾ ਗਿਆ ਹੈ।

ਤਸਵੀਰ ਸਰੋਤ, Google
ਨਿਊਜ਼ ਚੈਨਲ ਸੁਦਰਸ਼ਨ ਨਿਊਜ਼ ਨੇ ਵੀ ਇਸ ਵੀਡੀਓ ਨੂੰ 'ਲੈਂਡ ਜਿਹਾਦ' ਕਹਿੰਦਿਆਂ ਹੋਇਆ ਅਧਿਕਾਰਤ ਟਵਿੱਟਰ ਹੈਂਡਲ ਤੋਂ ਸ਼ੇਅਰ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਟੈਗ ਕਰ ਕੇ 'ਮਜ਼ਾਰ' 'ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਨਿਊਜ਼ ਹਿੰਦੂ ਪਰੀਸ਼ਦ ਦੇ ਜਨਰਲ ਸਕੱਤਰ ਸੁਰਿੰਦਰ ਜੈਨ ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸਣੇ ਹੋਰਨਾਂ ਲੋਕਾਂ ਨੂੰ ਟੈਗ ਕਰ ਕੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਲਿਖਿਆ, "ਇਲਾਜ ਹੋ ਗਿਆ ਹੈ। ਸਮਾਜ ਨੂੰ ਜਾਗਰੂਕ ਕਰਨ ਲਈ ਇਸ ਤਰ੍ਹਾਂ ਦੀ ਸਰਗਰਮੀ ਬਹੁਤ ਜ਼ਰੂਰੀ ਹੈ।"
ਬੀਬੀਸੀ ਨੇ ਆਪਣੀ ਜਾਂਚ ਵਿੱਚ ਦੇਖਿਆ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਗੁਮਰਾਹ ਕਰਨ ਵਾਲਾ ਅਤੇ ਗ਼ਲਤ ਸੰਦਰਭ ਨਾਲ ਫੈਲਾਇਆ ਜਾ ਰਿਹਾ ਹੈ।
ਕੀ ਹੈ ਵੀਡੀਓ ਦੀ ਸੱਚਾਈ?
ਵੀਡੀਓ ਦੀ ਤਸਦੀਕ ਕਰਨ ਲਈ ਬੀਬੀਸੀ ਨੇ ਕੁਰੂਕਸ਼ੇਤਰ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਆਈਏਐੱਸ ਅਖਿਲ ਪਿਲਾਨੀ ਨਾਲ ਗੱਲ ਕੀਤੀ ਜਿਨ੍ਹਾਂ ਨੇ ਦੱਸਿਆ, "ਵਾਇਰਲ ਵੀਡੀਓ ਵਿੱਚ ਨਜ਼ਰ ਆ ਰਿਹਾ ਢਾਂਚਾ ਕੁਰੂਕਸ਼ੇਤਰ ਦੇ ਜਿਓਤੀਸਰ ਤੀਰਥ ਸਥਾਨ ਦਾ ਹੈ ਅਤੇ ਬਹੁਤ ਪਹਿਲਾਂ ਤੋਂ ਹੀ ਮੌਜੂਦ ਹੈ ਅਤੇ ਇਹ ਕੋਈ ਨਵਾਂ ਨਿਰਮਾਣ ਨਹੀਂ ਹੈ।"
"ਵੀਡੀਓ ਨੂੰ ਜਾਣਬੁੱਝ ਕੇ ਗ਼ਲਤ ਸੰਦਰਭ ਵਿੱਚ ਅਤੇ ਮਾਹੌਲ ਵਿਗਾੜਨ ਦੀ ਮਨਸ਼ਾ ਨਾਲ ਬਣਾਇਆ ਗਿਆ ਹੈ, ਜਿਸ ਦੀ ਜਾਂਚ ਜਾਰੀ ਹੈ।"
ਬੀਬੀਸੀ ਨੇ ਇਸ ਤੋਂ ਬਾਅਦ ਕੁਰੂਕਸ਼ੇਤਰ ਦੇ ਡੀਐੱਸਪੀ ਸੁਭਾਸ਼ ਸਿੰਘ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਿਸ ਵਿੱਚ ਉਨ੍ਹਾਂ ਨੇ ਦੇਖਿਆ ਕਿ ਵੀਡੀਓ ਵਿੱਚ ਜਿਸ ਢਾਂਚੇ ਨੂੰ ਮੁਸਲਿਮ ਮਜ਼ਾਰ ਅਤੇ ਹਮਲਾਵਰ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਇੱਕ ਬ੍ਰਾਹਮਣ ਪਰਿਵਾਰ ਵੱਲੋਂ ਬਣਾਇਆ ਗਿਆ ਵੱਡ-ਵਡੇਰਿਆਂ ਦਾ ਸਥਾਨ ਹੈ, ਜੋ ਕਈ ਸਾਲਾਂ ਤੋਂ ਉੱਥੇ ਹੀ ਮੌਜੂਦ ਹੈ।

ਤਸਵੀਰ ਸਰੋਤ, Kamal Saini/BBC
ਸੁਭਾਸ਼ ਸਿੰਘ ਅੱਗੇ ਕਹਿੰਦੇ ਹਨ, "ਕੁਝ ਅਸਮਾਜਿਕ ਤੱਤਾਂ ਨੇ ਖੇਤਰ ਦੇ ਮਾਹੌਲ ਨੂੰ ਖ਼ਰਾਬ ਕਰਨ ਲਈ ਵੱਡ-ਵਡੇਰਿਆਂ ਦੇ ਸਥਾਨ 'ਤੇ ਨੀਲੇ ਰੰਗ ਦੀ ਚਾਦਰ ਚੜ੍ਹਾ ਦਿੱਤੀ ਜਿਸ 'ਤੇ ਮੁਸਲਿਮ ਧਰਮ ਦੇ ਚਿੰਨ੍ਹ ਬਣੇ ਹੋਏ ਸਨ ਅਤੇ 'ਜੈ ਪੀਰ ਬਾਬੇ ਦੀ' ਲਿਖਿਆ ਹੋਇਆ ਸੀ।"
ਕੁਰੂਕਸ਼ੇਤਰ ਥਾਣੇ ਦੇ ਥਾਣੇਦਾਰ ਰਾਜਪਾਲ ਸਿੰਘ ਨੇ ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਕਿਹਾ, "ਜਿਓਤੀਸਰ ਦੇ ਵਾਇਰਲ ਵੀਡੀਓ ਦਾ ਪੁਲਿਸ ਵੱਲੋਂ ਨਿਰੀਖਣ ਕਰ ਕੇ ਮੌਕੇ 'ਤੇ ਜਾਣਕਾਰੀ ਪ੍ਰਾਪਤ ਹੋਈ, ਉਸ ਤੋਂ ਪਤਾ ਲੱਗਾ ਕਿ ਜਿਓਤੀਸਰ ਪਿੰਡ ਦੇ ਰੋਸ਼ਨ ਲਾਲ ਦੇ ਪਿਤਾ ਅਰਜੁਨ ਦਾਸ ਨੇ ਇਸ ਢਾਂਚੇ ਦਾ ਨਿਰਮਾਣ ਕਰੀਬ 30-35 ਸਾਲ ਪਹਿਲਾ ਆਪਣੇ ਵੱਡ-ਵਡੇਰਿਆਂ ਲਈ ਬਣਵਾਇਆ ਸੀ।"
ਥਾਣੇਦਾਰ ਰਾਜਪਾਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਮਾਮਲੇ ਵਿੱਚ ਇੱਕ ਡੀਡੀਆਰ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਤਹਿਤ ਕਾਰਵਾਈ ਕੀਤੀ ਜਾਵੇਗੀ।

ਤਸਵੀਰ ਸਰੋਤ, Kamal Saini/BBC
ਕੁਰੂਕਸ਼ੇਤਰ ਪਹੁੰਚਿਆ ਬੀਬੀਸੀ
ਮਾਮਲੇ ਦੀ ਜ਼ਮੀਨੀ ਹਕੀਕਤ ਜਾਨਣ ਲਈ ਬੀਬੀਸੀ ਜਿਓਤੀਸਰ ਤੀਰਥ ਸਥਾਨ ਪਹੁੰਚਿਆ ਜਿੱਥੇ ਪਹਿਲਾਂ ਤੋਂ ਹੀ 'ਅਖੰਡ ਭਗਵਾ ਭਾਰਤ ਸੰਘ' ਨਾਮ ਦੇ ਇੱਕ ਹਿੰਦੂ ਸੰਗਠਨ ਦੇ ਕੁਝ ਲੋਕ ਮੌਜੂਦ ਸਨ, ਜੋ ਵਾਇਰਲ ਵੀਡੀਓ ਦੇਖਣ ਤੋਂ ਬਾਅਦ ਵਿਵਾਦਿਤ ਢਾਂਚੇ 'ਤੇ ਪ੍ਰਦਰਸ਼ਨ ਕਰਨ ਪਹੁੰਚੇ ਸਨ।
ਇਹ ਉਸ ਨੂੰ ਹਟਾਉਣ ਜਾਂ ਫਿਰ ਉਸ ਦਾ ਆਕਾਰ ਬਦਲਣ ਦੀ ਮੰਗ ਕਰ ਰਹੇ ਸਨ।
ਬੀਬੀਸੀ ਜਦੋਂ ਢਾਂਚੇ ਨਾਲ ਸਬੰਧ ਰੱਖਣ ਵਾਲੇ ਜਿਓਤੀਸਰ ਪਿੰਡ ਜੇ ਪੰਡਿਤ ਅਰਜੁਨ ਦਾਸ ਦੇ ਘਰ ਪਹੁੰਚਿਆ ਤਾਂ ਉਨ੍ਹਾਂ 6 ਬੇਟਿਆਂ ਵਿੱਚੋਂ ਇੱਕ ਰਿਸ਼ੀਪਾਲ ਦੀ ਪਤਨੀ ਪਿੰਕੀ ਸ਼ਰਮਾ ਨੇ ਬੀਬੀਸੀ ਨੂੰ ਕਿਹਾ, "ਇਹ ਜੋ ਪਿੰਡ ਵਿੱਚ ਬਿਨਾਂ ਗੱਲ ਕਿਸੇ ਨੇ ਵੱਡ-ਵਡੇਰਿਆਂ ਦੇ ਥਾਂ 'ਤੇ ਚਾਦਰ ਚੜਾਉਣ ਦੀ ਸਾਜਿਸ਼ ਕੀਤੀ ਹੈ, ਉਸ ਕਾਰਨ ਪੁਲਿਸ ਵਾਲੇ ਪੁੱਛਗਿੱਛ ਕਰ ਰਹੇ ਹਨ।"
"ਅਜਿਹਾ ਕੁਝ ਨਹੀਂ ਹੈ, ਉਹ ਸਾਡੇ ਵੱਡ-ਵਡੇਰੇ ਹਨ ਅਤੇ ਅਸੀਂ ਦਿਵਾਲੀ 'ਤੇ ਉਨ੍ਹਾਂ ਦੀ ਪੂਜਾ ਕਰਦੇ ਹਾਂ। ਅਸੀਂ ਹਿੰਦੂ ਪਰਿਵਾਰ ਤੋਂ ਹਾਂ ਅਤੇ ਬ੍ਰਾਹਮਣ ਜਾਤੀ ਤੋਂ ਹਾਂ।"
ਮਾਮਲੇ ਵਿੱਚ ਤਾਜ਼ਾ ਜਾਣਕਾਰੀ ਦਿੰਦਿਆਂ ਹੋਇਆ ਜਿਓਤੀਸਰ ਥਾਣੇ ਦੇ ਸਬ ਇੰਸਪੈਕਟਰ ਰਾਮ ਸਨੇਹੀ ਨੇ ਬੀਬੀਸੀ ਨਾਲ ਗੱਲ ਕਰ ਕੇ ਦੱਸਿਆ, "ਝੂਠੀ ਖ਼ਬਰ ਕਾਰਨ ਜੋ ਵਿਵਾਦ ਹੋਇਆ ਇਸ ਕਾਰਨ ਪਰਿਵਾਰ ਨੇ ਆਪਣੇ ਵੱਡ-ਵਡੇਰਿਆਂ ਦੇ ਥਾਂ ਨੂੰ ਜਿਓਤੀਸਰ ਤੀਰਥ ਸਥਾਨ ਤੋਂ ਹਟ ਕੇ ਆਪਣੇ ਖੇਤਾਂ ਵਿੱਚ ਸਥਾਪਿਤ ਕਰ ਦਿੱਤਾ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












