BBC ISWOTY: ਛੇਤੀ ਆ ਰਿਹਾ ਹੈ "ਬੀਬੀਸੀ ਸਪੋਰਟਸਵੂਮੈਨ ਆਫ਼ ਦਿ ਈਅਰ 2021"

ਬੀਬੀਸੀ ਸਪੋਰਟਸਵੂਮੈਨ ਆਫ਼ ਦਿ ਈਅਰ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਭਾਰਤੀ ਖਿਡਾਰਨਾਂ ਦਾ ਖੇਡਾਂ ਵਿੱਚ ਅਦਭੁਤ ਯੋਗਦਾਨ ਅਤੇ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ "ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ" ਦਾ ਤੀਜਾ ਸੰਸਕਰਣ ਆ ਰਿਹਾ ਹੈ।

"ਬੀਬੀਸੀ ਸਪੋਰਟਸਵੂਮੈਨ ਆਫ਼ ਦਿ ਈਅਰ 2021" ਦੇ ਲਈ ਨੌਮੀਨੇਸ਼ਨਾਂ ਦਾ ਐਲਾਨ ਅੱਠ ਫ਼ਰਵਰੀ ਨੂੰ ਕੀਤਾ ਜਾਣਾ ਹੈ।

ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਖੇਡ ਪੱਤਰਕਾਰਾਂ, ਮਾਹਰਾਂ ਅਤੇ ਖੇਡ ਲੇਖਕਾਂ ਦੀ ਕਮੇਟੀ ਵੱਲੋਂ ਸ਼ਾਰਟਲਿਸਟ ਕੀਤੀਆਂ ਗਈਆਂ ਪੰਜ ਉਮੀਦਵਾਰਾਂ ਵਿੱਚੋਂ ਲੋਕ ਆਪਣੀ ਪੰਸਦੀਦਾ ਖਿਡਾਰਨ ਲਈ ਵੋਟ ਕਰ ਸਕਣਗੇ।

ਆਨਲਾਈਨ ਵੋਟਿੰਗ ਬੀਬੀਸੀ ਦੀਆਂ ਭਾਰਤੀ ਭਾਸ਼ਾਵਾਂ ਦੀਆਂ ਵੱਖ-ਵੱਖ ਵੈਬਸਾਈਟਾਂ ਤੋਂ ਇਲਾਵਾ ਬੀਬੀਸੀ ਸਪੋਰਟ ਦੀ ਵੈਬਸਾਈਟ ਉੱਪਰ ਵੀ ਹੋਵੇਗੀ।

ਸ਼ਤਰੰਜ ਖਿਡਾਰਨ ਅਤੇ ਪਿਛਲੀ ਵਾਰ BBC ISWOTY 2020 ਦੇ ਜੇਤੂ ਕੋਨੇਰੂ ਹੰਪੀ ਨੇ ਇਸ ਐਲਾਨ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ, "ਬੀਬੀਸੀ ਆਈਸਵਾਟੀ ਇੱਕ ਬਹੁਤ ਸੋਹਣੀ ਪਹਿਲ ਹੈ ਕਿਉਂਕਿ ਇਹ ਸਿਰਫ਼ ਨੌਜਵਾਨ ਪੀੜ੍ਹੀ ਨੂੰ ਹੀ ਉਤਸ਼ਾਹਿਤ ਨਹੀਂ ਕਰਦਾ ਸਗੋਂ ਖਿਡਾਰਨਾਂ ਦੀ ਪਛਾਣ ਨੂੰ ਵੀ ਹੱਲਾਸ਼ੇਰੀ ਦਿੰਦਾ ਹੈ।"

"ਇੱਕ ਸ਼ਤਰੰਜ ਖਿਡਾਰਨ ਵਜੋਂ ਜਦੋਂ ਪਿਛਲੇ ਸਾਲ ਮੈਂ ਇਹ ਇਨਾਮ ਜਿੱਤੀ ਤਾਂ ਮੈਨੂੰ ਦੇਸ਼ ਅਤੇ ਦੁਨੀਆਂ ਵਿੱਚ ਕਾਫ਼ੀ ਮਾਣ-ਸਨਮਾਨ ਮਿਲਿਆ।"

ਵੀਡੀਓ ਕੈਪਸ਼ਨ, ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਐਵਾਰਡ 2020 ਦੀ ਜੇਤੂ (ਵੀਡੀਓ 1 ਫ਼ਰਵਰੀ 2021 ਦਾ ਹੈ)

ਭਾਰਤ ਵਿੱਚ ਬੀਬਸੀ ਦੇ ਮੁਖੀ ਰੂਪਾ ਝਾਅ ਨੇ ਕਿਹਾ, "ਸਾਲ 2022 ਖ਼ਾਸ ਹੈ ਨਾ ਸਿਰਫ਼ ਇਸ ਲਈ ਕਿ ਅਸੀਂ ISWOTY ਦਾ ਤੀਜਾ ਸੰਸਕਰਣ ਜਾਰੀ ਕਰਾਂਗੇ ਸਗੋਂ ਇਸ ਲਈ ਵੀ ਕਿ ਅਸੀਂ ਬੀਬੀਸੀ ਦੇ ਸੌ ਸਾਲ ਮਨਾ ਰਹੇ ਹਾਂ।

ਇਹ ਇਨਾਮ ਬੀਬੀਸੀ ਦੀ ਨਿੱਡਰਤਾ ਅਤੇ ਬਹਾਦਰੀ ਦੀ ਭਾਵਨਾ ਨਾਲ ਡੂੰਘਾਈ ਤੋਂ ਜੁੜਿਆ ਹੋਇਆ ਹੈ। ਇੱਕ ਵਾਰ ਫਿਰ ਅਸੀਂ ਉਨ੍ਹਾਂ ਔਰਤਾਂ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਇਕੱਠੇ ਹੋ ਰਹੇ ਹਾਂ ਜਿਨ੍ਹਾਂ ਨੇ ਸਾਰੀਆਂ ਮੁਸ਼ਕਲਾਂ ਦੇ ਦਰਪੇਸ਼ ਜਿੱਤ ਹਾਸਲ ਕੀਤੀ ਅਤੇ ਦੁਨੀਆਂ ਨੂੰ ਹੋਰ ਬਰਾਬਰੀ ਵਾਲਾ ਬਣਾਇਆ।"

ਜੇਤੂ ਦਾ ਐਲਾਨ ਸੱਤ ਮਾਰਚ 2022 ਨੂੰ ਕੀਤਾ ਜਾਵੇਗਾ। ਇਸ ਮੌਕੇ ਬੀਬੀਸੀ ਵੱਲੋਂ ਦੋ ਹੋਰ "ਬੀਬੀਸੀ ਇਮਰਜਿੰਗ ਪਲੇਅਰ ਅਵਾਰਡ" ਅਤੇ "ਬੀਬੀਸੀ ਲਾਈਫ਼ਟਾਈਮ ਅਚੀਵਮੈਂਟ ਅਵਾਰਡ" ਵੀ ਦਿੱਤੇ ਜਾਣਗੇ।

ਇਨ੍ਹਾਂ ਵਿੱਚੋਂ ਪਹਿਲਾ ਉੱਭਰ ਰਹੀਆਂ ਖਿਡਾਰਨਾ ਲਈ ਹੈ ਤਾਂ ਦੂਜਾ ਭਾਰਤੀ ਖੇਡਾਂ ਦੇ ਖੇਤਰ ਵਿੱਚ ਜੀਵਨ ਲਗਾਉਣ ਵਾਲੀਆਂ ਖਿਡਾਰਨਾਂ ਦੇ ਯੋਗਦਾਨ ਨੂੰ ਸਮਰਪਿਤ ਹੈ।

ਬੀਬੀਸੀ ਸਪੋਰਟਵੂਮੈਨ ਆਫ਼ ਦਿ ਈਅਰ

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)