You’re viewing a text-only version of this website that uses less data. View the main version of the website including all images and videos.
ਲੁਧਿਆਣਾ ਬਲਾਸਟ : 7 ਨੁਕਤਿਆਂ ਰਾਹੀਂ ਜਾਣੋ ਵਾਰਦਾਤ ਦਾ ਅਹਿਮ ਵੇਰਵਾ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਤਾਬਕ ਲੁਧਿਆਣਾ ਬਲਾਸਟ ਵਿਚ ਇੱਕ ਹੀ ਮੌਤ ਹੋਈ ਹੈ ਅਤੇ ਉਹੀ ਬਲਾਸਟ ਕਰਨ ਵਾਲਾ ਸ਼ੱਕੀ ਹੋ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਸੂਬਾ ਸਰਕਾਰ ਤੋਂ ਰਿਪੋਰਟ ਦੀ ਮੰਗ ਕੀਤੀ ਹੈ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਅਤੇ 5 ਜਣਿਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।
ਭੁੱਲਰ ਮੁਤਾਬਕ ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ ਅਤੇ ਪੁਲਿਸ ਨੇ ਧਮਾਕੇ ਵਾਲੀ ਥਾਂ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੌਕੇ 'ਤੇ ਪਹੁੰਚੇ ਉਨ੍ਹਾਂ ਨੇ ਮੀਡੀਆ ਨੂੰ ਦੱਸਿਆ,"ਬੰਬ ਧਮਾਕੇ ਵਿੱਚ ਵਰਤੀ ਗਈ ਸਮੱਗਰੀ ਦੀ ਜਾਂਚ ਫੌਰੈਂਸਿਕ ਟੀਮਾਂ ਪਹੁੰਚ ਗਈਆਂ ਹਨ।"
ਇਹ ਵੀ ਪੜ੍ਹੋ:
ਧਮਾਕੇ ਬਾਰੇ ਹੁਣ ਤੱਕ ਪਤਾ 7 ਨੁਕਤੇ
- ਲੁਧਿਆਣਾ ਵਿਚ ਵੀਰਵਾਰ ਨੂੰ ਦੁਪਹਿਰ ਕਰੀਬ 12.30 ਵਜੇ ਜਿਲ੍ਹਾ ਅਦਾਲਤ ਦੀ ਦੂਜੀ ਮੰਜਿਲ ਉੱਤੇ ਧਮਾਕਾ ਹੋਇਆ
- ਧਮਾਕਾ ਮੈਡਮ ਸ਼ਵੇਤਾ ਦਾਸ ਦੀ ਅਦਾਲਤ ਦੇ ਨੇੜੇ ਰਿਕਾਰਡ ਰੂਮ ਨਾਲ ਲੱਗਦੇ ਵਾਸ਼ਰੂਮ ਵਿਚ ਹੋਇਆ
- ਚਸ਼ਮਦੀਦ ਵਕੀਲਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸੱਤਵੀਂ ਮੰਜਿਲ ਤੱਕ ਦੇ ਸ਼ੀਸੇ ਟੁੱਟ ਗਏ
- ਇਸ ਧਮਾਕੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਨੂੰ ਸ਼ੱਕੀ ਮੁਲਜ਼ਮ ਸ਼ਮਝਿਆ ਜਾ ਰਿਹਾ ਹੈ, 5 ਜਣੇ ਜ਼ਖ਼ਮੀ ਹਨ
- ਫੋਰੈਂਸਿਕ ਟੀਮ, ਬੰਬ ਨਕਾਰਾ ਕਰਨ ਵਾਲੀ ਟੀਮ ਅਤੇ ਐੱਨਆਈਏ ਦੀ ਟੀਮ ਮੌਕਾ-ਏ-ਵਾਰਦਾਤ ਉੱਤੇ ਪਹੁੰਚੀਆਂ ਹੋਈਆਂ ਹਨ
- ਜਾਣਕਾਰਾਂ ਮੁਤਾਬਕ ਵਕੀਲਾਂ ਦੀ ਹੜਤਾਲ ਅਤੇ ਅਦਾਲਤੀ ਛੁੱਟੀਆਂ ਕਾਰਨ ਜਿਆਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ
- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਘਟਨਾ ਨੂੰ ਨਸ਼ਾ ਕਾਰੋਬਾਰੀਆਂ ਖਿਲਾਫ਼ ਕਾਰਵਾਈ ਅਤੇ ਅਗਾਮੀ ਚੋਣਾਂ ਨਾਲ ਜੋੜਿਆ ਹੈ
ਵਾਰਦਾਤ ਦੀਆਂ ਕੁਝ ਤਸਵੀਰਾਂ
ਇਹ ਵੀ ਪੜ੍ਹੋ:
ਇਹ ਵੀ ਦੇਖੋ: