ਸੋਨੀਪਤ ਵਿਖੇ ਪਹਿਲਵਾਨ ਤੇ ਉਸ ਦੇ ਭਰਾ ਦਾ ਕਤਲ, ਜਾਣੋ ਕੀ ਹੈ ਪੂਰਾ ਮਾਮਲਾ

ਮ੍ਰਿਤਕ ਨਿਸ਼ਾ ਅਤੇ ਸੂਰਜ

ਤਸਵੀਰ ਸਰੋਤ, SAT SINGH/ BBC

ਤਸਵੀਰ ਕੈਪਸ਼ਨ, ਮ੍ਰਿਤਕ ਨਿਸ਼ਾ ਅਤੇ ਸੂਰਜ
    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 2 ਮਿੰਟ

ਬੁੱਧਵਾਰ ਸ਼ਾਮੀਂ ਸੋਨੀਪਤ ਦੇ ਹਲਾਲਪੁਰ ਪਿੰਡ ਵਿੱਚ ਇੱਕ ਉੱਭਰ ਰਹੀ ਪਹਿਲਵਾਨ ਨਿਸ਼ਾ ਦਹੀਆ ਅਤੇ ਉਸਦੇ ਭਰਾ ਦਾ ਕਤਲ ਕਰ ਦਿੱਤਾ ਗਿਆ।

ਇਸ ਕਤਲ ਦੀ ਖ਼ਬਰ ਤੋਂ ਬਾਅਦ ਇੱਕ ਗਲਤ ਖ਼ਬਰ ਸੋਸ਼ਲ ਮੀਡੀਆ 'ਤੇ ਫੈਲ ਗਈ ਕਿ ਰਾਸ਼ਟਰੀ ਪੱਧਰ ਦੀ ਪਹਿਲਵਾਨ ਨਿਸ਼ਾ ਦਹੀਆ ਦਾ ਕਤਲ ਹੋਇਆ ਹੈ ਪਰ ਅਜਿਹਾ ਨਹੀਂ ਹੈ।

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਹਵਾਲੇ ਨਾਲ ਗੋਂਡਾ ਵਿਖੇ ਸੀਨੀਅਰ ਨੈਸ਼ਨਲ ਖੇਡਣ ਲਈ ਮੌਜੂਦ ਨਿਸ਼ਾ ਦਹੀਆ ਨੇ ਆਪਣੇ ਸਹੀ ਸਲਾਮਤ ਹੋਣ ਦੀ ਜਾਣਕਾਰੀ ਵੀਡੀਓ ਰਾਹੀਂ ਦਿੱਤੀ ਹੈ।

ਦਰਅਸਲ ਦੋਹੇਂ ਖਿਡਾਰਨਾਂ ਦੇ ਇੱਕੋ ਜਿਹੇ ਨਾਮ ਅਤੇ ਖੇਡ ਹੋਣ ਕਾਰਨ ਨਿਸ਼ਾ ਦਹੀਆ ਨੂੰ ਇਹ ਸਪੱਸ਼ਟੀਕਰਨ ਦੇਣਾ ਪਿਆ।

ਹਰਿਆਣਾ ਪੁਲਿਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਹਲਾਲਪੁਰ ਦੀ ਨਿਸ਼ਾ ਦਹੀਆ ਦੀ, ਉਨ੍ਹਾਂ ਦੇ ਭਰਾ ਦੀ ਹੱਤਿਆ ਹੋਈ ਹੈ ਅਤੇ ਮਾਂ ਉੱਪਰ ਵੀ ਹਮਲਾ ਕੀਤਾ ਗਿਆ ਸੀ ਜੋ ਰੋਹਤਕ ਪੀਜੀਆਈ ਵਿਖੇ ਜ਼ੇਰੇ ਇਲਾਜ ਹਨ।

ਕੋਚ ਵੱਲੋਂ ਵੀ ਸਪੱਸ਼ਟੀਕਰਨ

ਬੀਬੀਸੀ ਨੇ ਨਿਸ਼ਾ ਦਹੀਆ ਦੇ ਕੋਚ ਕ੍ਰਿਪਾਸ਼ੰਕਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਵੀ ਦੱਸਿਆ ਕਿ ਨਿਸ਼ਾ ਸੁਰੱਖਿਅਤ ਹਨ ਅਤੇ ਗੋਂਡਾ ਵਿਖੇ ਮੌਜੂਦ ਹਨ।

ਖ਼ਬਰ ਏਜੰਸੀ ਏਐਨਆਈ ਵੱਲੋਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਹਵਾਲੇ ਨਾਲ ਇਸ ਦੀ ਪੁਸ਼ਟੀ ਕੀਤੀ ਗਈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਨਿਸ਼ਾ ਦਾਹੀਆ ਨੇ ਆਖਿਆ ਹੈ, "ਮੈਂ ਗੋਂਡਾ ਵਿਖੇ ਸੀਨੀਅਰ ਨੈਸ਼ਨਲ ਖੇਡਣ ਆਈ ਹਾਂ ਅਤੇ ਮੈਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਮੇਰੀ ਮੌਤ ਬਾਰੇ ਫੈਲੀ ਇਹ ਖ਼ਬਰ ਇੱਕ ਅਫਵਾਹ ਹੈ।"

ਸਥਾਨਕ ਖਿਡਾਰਨ ਦੇ ਕਤਲ ਬਾਰੇ ਪੁਲਿਸ ਨੇ ਕੀ ਕਿਹਾ

ਪੁਲਿਸ ਮੁਤਾਬਕ, ਨਿਸ਼ਾ ਦਹੀਆ ਅਤੇ ਉਨ੍ਹਾਂ ਦਾ ਭਰਾ ਸੂਰਜ ਸੋਨੀਪਤ ਦੇ ਹਲਾਲਪੁਰ ਦੇ ਵਸਨੀਕ ਹਨ ਅਤੇ ਬੁੱਧਵਾਰ ਨੂੰ ਉਨ੍ਹਾਂ ਦੇ ਕੋਚ ਅਤੇ ਸਾਥੀਆਂ ਦੁਆਰਾ ਉਨ੍ਹਾਂ ਦਾ ਕਤਲ ਕੀਤਾ ਗਿਆ। ਅਰੋਪੀ ਸੀਸੀਟੀਵੀ ਫੁਟੇਜ ਆਪਣੇ ਨਾਲ ਲੈ ਗਏ।

ਪੁਲਿਸ ਨੇ ਕਿਹਾ ਇਸ ਦੌਰਾਨ ਉਨ੍ਹਾਂ ਦੀ ਮਾਤਾ ਧਨਪਤੀ ਦੇਵੀ ਨੂੰ ਵੀ ਆਰੋਪੀ ਪਵਨ ਕੁਮਾਰ ਨੇ ਗੋਲੀਆਂ ਮਾਰੀਆਂ ਹਨ। ਧਨਪਤੀ ਰੋਹਤਕ ਪੀਜੀਆਈ ਵਿਖੇ ਭਰਤੀ ਹਨ।

ਹਲਾਲਪੁਰ ਦੇ ਸਥਾਨਕ ਵਸਨੀਕ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ ਮ੍ਰਿਤਕ ਨਿਸ਼ਾ ਦਾਹੀਆ ਦੇ ਪਿਤਾ ਜੰਮੂ ਕਸ਼ਮੀਰ ਵਿਖੇ ਸੀਆਰਪੀਐਫ ਵਿੱਚ ਤਾਇਨਾਤ ਹਨ।

ਨਿਸ਼ਾ ਲਗਭਗ ਤਿੰਨ ਸਾਲਾਂ ਤੋਂ ਪਵਨ ਕੁਮਾਰ ਦੀ ਰੈਸਲਿੰਗ ਅਕੈਡਮੀ ਵਿਖੇ ਅਭਿਆਸ ਕਰਦੀ ਸੀ। ਬੁੱਧਵਾਰ ਨੂੰ ਜਦੋਂ ਨਿਸ਼ਾ ਦੇ ਮਾਤਾ ਅਤੇ ਭਰਾ ਸੂਰਜ ਉਨ੍ਹਾਂ ਨੂੰ ਅਕੈਡਮੀ ਤੋਂ ਵਾਪਸ ਘਰ ਲੈ ਕੇ ਜਾਣ ਲਈ ਆਏ ਤਾਂ ਉਨ੍ਹਾਂ 'ਤੇ ਵੀ ਗੋਲੀਆਂ ਮਾਰੀਆਂ ਗਈਆਂ।

ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਸੋਨੀਪਤ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਘਟਨਾ ਤੋਂ ਬਾਅਦ ਇਸ ਰੈਸਲਿੰਗ ਅਕੈਡਮੀ ਦੀ ਭੰਨਤੋੜ ਵੀ ਸਥਾਨਕ ਲੋਕਾਂ ਵੱਲੋਂ ਕੀਤੀ ਗਈ ਹੈ।

ਸੋਨੀਪਤ ਦੇ ਐਸਪੀ ਰਾਹੁਲ ਸ਼ਰਮਾ ਮੁਤਾਬਕ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਰੋਪੀ ਪਵਨ ਕੁਮਾਰ ਅਤੇ ਉਸਦੇ ਸਾਥੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹ ਰੋਹਤਕ ਦੇ ਬਲੰਦ ਪਿੰਡ ਦਾ ਵਸਨੀਕ ਹੈ। ਸੋਨੀਪਤ ਦੇ ਹਲਾਲਪੁਰ ਪਿੰਡ ਵਿਖੇ ਆਰੋਪੀ ਪਵਨ ਦੇ ਸਹੁਰੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)