ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ 'ਤੇ ਚਰਚਾ ਲਈ ਕੰਮ ਰੋਕੂ ਮਤਾ ਸਪੀਕਰ ਵੱਲੋਂ ਰੱਦ - ਪ੍ਰੈਸ ਰੀਵਿਊ

ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹੋਏ ਪ੍ਰਦਰਸ਼ਨ

ਤਸਵੀਰ ਸਰੋਤ, SHIROMANI AKALI DAL MEDIA TEAM

ਤਸਵੀਰ ਕੈਪਸ਼ਨ, ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹੋਏ ਪ੍ਰਦਰਸ਼ਨ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਵੱਖ ਵੱਖ ਸਿਆਸੀ ਦਲਾਂ ਵੱਲੋਂ ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਬਾਰੇ ਚਰਚਾ ਲਈ ਕੰਮ ਰੋਕੂ ਮਤਾ ਪੇਸ਼ ਕੀਤਾ ਗਿਆ।

ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ'ਦੀ ਖ਼ਬਰ ਮੁਤਾਬਕ ਸਪੀਕਰ ਨੇ ਇਸ ਨੂੰ ਰੱਦ ਕਰ ਦਿੱਤਾ। ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਵਿੱਚ ਪ੍ਰਦਰਸ਼ਨ ਵੀ ਕੀਤੇ ਗਏ।

ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਮਤਾ ਪੇਸ਼ ਕੀਤਾ ਸੀ ਅਤੇ ਖੇਤੀ ਕਰਨਾ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਨੇ ਖੇਤੀ ਕੋਰੂਨਾ ਦੇ ਵਿਰੋਧ ਵਿੱਚ ਨੋਟਿਸ ਦਿੱਤੇ ਸਨ।

ਇਹ ਵੀ ਪੜ੍ਹੋ:

ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਵੀ ਕੰਮ ਰੋਕੂ ਮਤਾ ਪੇਸ਼ ਕੀਤਾ। ਮਾਨ ਨੇ ਮੰਗ ਕੀਤੀ ਕਿਸੇ ਸੈਸ਼ਨ ਦੌਰਾਨ ਕੰਮ ਰੋਕੂ ਮਤਾ ਹੋਰ ਸੂਚੀਬੱਧ ਕੰਮਾਂ ਤੋਂ ਵੱਖ ਰੱਖਿਆ ਜਾਵੇ।

ਹਰਸਿਮਰਤ ਕੌਰ ਬਾਦਲ ਵੱਲੋਂ ਜਿੱਥੇ ਨੋਟਿਸ ਵਿੱਚ ਡੀਐੱਮਕੇ, ਬਹੁਜਨ ਸਮਾਜ ਪਾਰਟੀ, ਸੀਪੀਐੱਮ ਅਤੇ ਆਰਐਲਪੀ ਲੀਡਰਾਂ ਦੇ ਵੀ ਦਸਤਖ਼ਤ ਸਨ।

ਰਾਜ ਸਭਾ ਵਿੱਚ ਸੰਸਦ ਪ੍ਰਤਾਪ ਸਿੰਘ ਬਾਜਵਾ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਨੋਟਿਸ ਦਿੱਤਾ ਸੀ ਅਤੇ ਮੰਗ ਕੀਤੀ ਸੀ ਕਿ ਸਦਨ ਦੀ ਕਾਰਵਾਈ ਰੋਕ ਕੇ ਖੇਤੀ ਕਰਨ ਉਪਰ ਚਰਚਾ ਕੀਤੀ ਜਾਵੇ।

ਪੈਗੇਸਿਸ ਮਾਮਲਾ: ਸਾਬਕਾ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਸਮੇਤ ਕਈ ਨਾਮ ਸੂਚੀ ਵਿੱਚ

ਇਜ਼ਰਾਈਲੀ ਸਪਾਈਵੇਅਰ ਪੈਗਾਸਸ ਦੀ ਮਦਦ ਨਾਲ ਭਾਰਤ ਦੇ ਕਈ ਲੋਕਾਂ ਦੀ ਜਾਸੂਸੀ ਕੀਤੀ ਗਈ ਹੈ। ਇੱਕ ਕੌਮਾਂਤਰੀ ਮੀਡੀਆ ਸਮੂਹ ਨੇ ਰਿਪੋਰਟ ਰਾਹੀਂ ਇਹ ਦਾਅਵਾ ਕੀਤਾ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਮੁਤਾਬਕ ਇਸ ਵਿੱਚ ਕਈ ਵੱਡੇ ਨਾਮ ਸ਼ਾਮਿਲ ਹਨ।

ਅਖਬਾਰ ਅਨੁਸਾਰ ਪ੍ਰਸ਼ਾਂਤ ਕਿਸ਼ੋਰ, ਰਾਹੁਲ ਗਾਂਧੀ, ਮਮਤਾ ਬੈਨਰਜੀ ਦੇ ਭਾਣਜੇ ਅਭਿਸ਼ੇਕ ਬੈਨਰਜੀ, ਸਾਬਕਾ ਚੋਣ ਕਮਿਸ਼ਨਰ ਅਸ਼ੋਕ ਲਵਾਸਾ, ਵਾਇਰੋਲੋਜੀਈਸਟ ਗਗਨਦੀਪ ਕੰਗ, ਭਾਰਤ ਵਿੱਚ ਬਿੱਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਮੁਖੀ ਹਰੀ ਮੈਨਨ ਅਜੇ, ਭਾਰਤ ਵਿੱਚ ਕਈ ਦੇਸ਼ਾਂ ਦੇ ਅੰਬੈਸਡਰ ਦੇ ਨਾਮ ਵੀ ਸ਼ਾਮਿਲ ਹਨ।

ਇਜ਼ਰਾਈਲੀ ਸਪਾਈਵੇਅਰ ਪੈਗਾਸਸ ਦੀ ਮਦਦ ਨਾਲ ਭਾਰਤ ਦੇ ਕਈ ਲੋਕਾਂ ਦੀ ਜਾਸੂਸੀ ਦਾ ਦਾਅਵਾ ਕੀਤਾ ਗਿਆ ਹੈ

ਤਸਵੀਰ ਸਰੋਤ, Getty Images

ਰਿਪੋਰਟ ਅਨੁਸਾਰ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਉੱਪਰ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਮਹਿਲਾ ਅਤੇ ਉਸ ਦੇ ਰਿਸ਼ਤੇਦਾਰਾਂ ਦੇ 11 ਫੋਨ ਨੰਬਰ ਵੀ ਸ਼ਾਮਿਲ ਹਨ।

ਵਿਜੈ ਰਾਜੇ ਸਿੰਧੀਆ ਦੇ ਮੁੱਖ ਮੰਤਰੀ ਹੋਣ ਸਮੇਂ ਉਨ੍ਹਾਂ ਦੇ ਨਿੱਜੀ ਸਕੱਤਰ, ਆਈਟੀ ਤੇ ਇਲੈਕਟ੍ਰੋਨਿਕਸ ਮੰਤਰੀ ਅਸ਼ਵਨੀ ਵੈਸ਼ਨਵ, ਪ੍ਰਹਿਲਾਦ ਪਟੇਲ, ਸਮ੍ਰਿਤੀ ਇਰਾਨੀ ਦੇ ਓਐਸਡੀ ਵੀ ਪਹਿਲਾਂ ਇਸ ਲਿਸਟ ਵਿੱਚ ਸ਼ਾਮਿਲ ਰਹੇ ਹਨ।

ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਪੈਗਾਸਸ ਸਪਾਈਵੇਅਰ ਰਾਹੀਂ ਭਾਰਤੀ ਸਿਆਸਤਦਾਨਾਂ, ਪੱਤਰਕਾਰਾਂ ਤੇ ਹੋਰਾਂ ਦੀ ਜਾਸੂਸੀ ਕਰਨ ਸਬੰਧੀ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕੀਤਾ ਸੀ ਅਤੇ ਆਖਿਆ ਸੀ ਇਹ ਭਾਰਤ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੈ।

ਪੰਜਾਬ ਮਹਿਲਾ ਆਯੋਗ ਦੀ ਮੁਖੀ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ

ਕੈਨੇਡਾ ਦੇ ਪ੍ਰਧਾਨਮੰਤਰੀ

ਤਸਵੀਰ ਸਰੋਤ, TWITTER/JUSTIN TRUDEAU

ਪੰਜਾਬ ਵਿੱਚ ਕੈਨੇਡਾ ਦੀ ਨਾਗਰਿਕਤਾ ਲਈ ਹੁੰਦੇ ਵਿਆਹ ਅਤੇ ਘਪਲੇ ਉਪਰ ਨੱਥ ਪਾਉਣ ਦੀ ਅਪੀਲ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਨੇ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੂੰ ਇੱਕ ਚਿੱਠੀ ਲਿਖੀ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖਬਰ ਮੁਤਾਬਕ ਮਨੀਸ਼ਾ ਗੁਲਾਟੀ ਨੇ ਧੋਖਾਧੜੀ ਨਾਲ ਹੁੰਦੇ ਇਨ੍ਹਾਂ ਵਿਆਹਾਂ ਦਾ ਮੁੱਦਾ ਚਿੱਠੀ ਰਾਹੀਂ ਚੁੱਕਿਆ ਹੈ। ਗੁਲਾਟੀ ਨੇ ਟਰੂਡੋ ਨੂੰ ਇਸ ਮੁੱਦੇ ਉਪਰ ਸਖ਼ਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਨੌਜਵਾਨ ਮੁੰਡੇ ਕੁੜੀਆਂ ਦਾ ਸੋਸ਼ਣ ਬੰਦ ਹੋ ਸਕੇ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਗੁਲਾਟੀ ਨੇ ਚਿੱਠੀ ਵਿੱਚ ਅੱਗੇ ਲਿਖਿਆ ਹੈ ਕਿ ਅਜਿਹੇ ਲੋਕ ਭੋਲੇ ਭਾਲੇ ਪੰਜਾਬੀਆਂ ਨੂੰ ਵਿਆਹ ਦੇ ਨਾਮ 'ਤੇ ਲੁੱਟਦੇ ਹਨ ਅਤੇ ਇਹ ਇਨਸਾਨੀਅਤ ਦੇ ਨਾਮ ਤੇ ਕਲੰਕ ਹਨ। ਇਨ੍ਹਾਂ ਦੇ ਸ਼ਿਕਾਰ ਨੌਜਵਾਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

ਗੁਲਾਟੀ ਨੇ ਪੰਜਾਬ ਸਟੇਟ ਵੂਮੈਨ ਕਮਿਸ਼ਨ ਵੱਲੋਂ ਕੈਨੇਡਾ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ।

ਗੁਲ੍ਹਾਟੀ ਨੇ ਅੱਗੇ ਲਿਖਿਆ ਕਿ ਅਜਿਹੇ ਧੋਖੇਬਾਜ਼ਾਂ ਨੂੰ ਡਿਪੋਰਟਸ ਕਰਨ ਤੇ ਉਨ੍ਹਾਂ ਦੇ ਪਾਸਪੋਰਟ ਰੱਦ ਕਰਨ ਲਈ ਵੀ ਨਿਯਮ ਹੋਣੇ ਚਾਹੀਦੇ ਹਨ।ਚਿੱਠੀ ਦੇ ਅਖੀਰ ਵਿਚ ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਨੂੰ ਪੰਜਾਬ ਲਈ ਨਿਓਤਾ ਦਿੱਤਾ ਗਿਆ ਅਤੇ ਮਹਾਂਮਾਰੀ ਦੌਰਾਨ ਕੈਨੇਡਾ ਦੀਆਂ ਨੀਤੀਆਂ ਦੀ ਤਾਰੀਫ ਵੀ ਕੀਤੀ।

ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਗ੍ਰਿਫ਼ਤਾਰ

ਮੁੰਬਈ ਦੀ ਕ੍ਰਾਈਮ ਬ੍ਰਾਂਚ ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਸੋਮਵਾਰ ਰਾਤ ਗ੍ਰਿਫਤਾਰ ਕੀਤਾ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਮੁਤਾਬਿਕ ਰਾਜ ਕੁੰਦਰਾ ਉੱਪਰ ਇਸ ਸਾਲ ਫਰਵਰੀ ਵਿੱਚ ਅਸ਼ਲੀਲ ਫਿਲਮਾਂ ਬਣਾਉਣ ਅਤੇ ਇਸ ਨੂੰ ਪਬਲਿਸ਼ ਕਰਨ ਦੇ ਆਰੋਪ ਵਿੱਚ ਕੇਸ ਦਰਜ ਹੋਇਆ ਸੀ ਜਿਸ ਵਿਚ 9 ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ।

ਕੁੰਦਰਾ ਵੱਲੋਂ ਜ਼ਮਾਨਤ ਲਈ ਅਰਜ਼ੀ ਲਗਾਈ ਗਈ ਹੈ ਅਤੇ ਅਗਲੇ ਹਫ਼ਤੇ ਅਦਾਲਤ ਉਸ 'ਤੇ ਸੁਣਵਾਈ ਕਰ ਸਕਦੀ ਹੈ।

ਰਾਜ ਕੁੰਦਰਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰਾਜ ਕੁੰਦਰਾ ਨੂੰ ਸੋਮਵਾਰ ਸ਼ਾਮੀਂ ਗ੍ਰਿਫ਼ਤਾਰ ਕੀਤਾ ਗਿਆ

ਮੁੰਬਈ ਪੁਲਿਸ ਕਮਿਸ਼ਨਰ ਅਨੁਸਾਰ ਕ੍ਰਾਈਮ ਬ੍ਰਾਂਚ ਨੇ ਕਈ ਜਗ੍ਹਾ ਛਾਪੇਮਾਰੀ ਵੀ ਕੀਤੀ ਸੀ ਅਤੇ ਟੈਕਨੀਕਲ ਐਵੀਡੈਂਸ ਦੇ ਅਧਾਰ 'ਤੇ ਕੁੰਦਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲੀਸ ਵੱਲੋਂ ਖੁਲਾਸਾ ਕੀਤਾ ਗਿਆ ਕਿ ਇਕ ਐਪ ਬਣਾਇਆ ਗਿਆ ਸੀ ਅਤੇ ਉਸ ਰਾਹੀਂ ਅਸ਼ਲੀਲ ਫ਼ਿਲਮਾਂ ਨੂੰ ਰਿਲੀਜ਼ ਕੀਤਾ ਜਾਂਦਾ ਸੀ।

ਅਮਰੀਕਾ, ਯੂਰਪੀ ਸੰਘ ਨੇ ਚੀਨ ਵੱਲੋਂ ਕੀਤੇ ਸਾਈਬਰ ਹਮਲੇ ਦਾ ਕੀਤਾ ਵਿਰੋਧ, ਹਜ਼ਾਰਾਂ ਸਰਵਰ ਪ੍ਰਭਾਵਿਤ

ਅਮਰੀਕਾ ਬ੍ਰਿਟੇਨ ਅਤੇ ਯੂਰਪੀ ਸੰਘ ਨੇ ਸੋਮਵਾਰ ਨੂੰ ਚੀਨ ਖ਼ਿਲਾਫ਼ ਇੱਕ ਵੱਡਾ ਸਾਈਬਰ ਹਮਲਾ ਕਰਨ ਦੇ ਆਰੋਪ ਲਗਾਏ ਹਨ। ਮਾਈਕ੍ਰੋਸਾਫਟ ਐਕਸਚੇਂਜ ਸਰਵਰ ਸਮੇਤ ਇਸ ਹਮਲੇ ਰਾਹੀਂ ਵੱਡੀ ਗਿਣਤੀ ਵਿੱਚ ਸਰਵਰ ਪ੍ਰਭਾਵਿਤ ਹੋਏ ਹਨ।

ਅੰਗਰੇਜ਼ੀ ਅਖ਼ਬਾਰ 'ਦਿ ਗਾਰਡੀਅਨ' ਦੀ ਖ਼ਬਰ ਮੁਤਾਬਕ ਅਮਰੀਕਾ ਨੇ ਸੋਮਵਾਰ ਨੂੰ ਚਾਰ ਚੀਨੀ ਨਾਗਰਿਕਾਂ ਉੱਪਰ ਹੈਕਿੰਗ ਲਈ ਕੇਸ ਦਰਜ ਕੀਤਾ ਹੈ।

ਮਾਈਕਰੋਸੌਫਟ ਹੈਕ ਨਾਲ ਅਮਰੀਕਾ ਦੀਆਂ ਹਜ਼ਾਰਾਂ ਸੰਸਥਾਵਾਂ ਪ੍ਰਭਾਵਿਤ ਹੋਈਆਂ ਹਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮਾਈਕਰੋਸੌਫਟ ਹੈਕ ਨਾਲ ਅਮਰੀਕਾ ਦੀਆਂ ਹਜ਼ਾਰਾਂ ਸੰਸਥਾਵਾਂ ਪ੍ਰਭਾਵਿਤ ਹੋਈਆਂ ਹਨ

ਮਾਈਕਰੋਸੌਫਟ ਹੈਕ ਨਾਲ ਅਮਰੀਕਾ ਦੀਆਂ ਹਜ਼ਾਰਾਂ ਸੰਸਥਾਵਾਂ ਪ੍ਰਭਾਵਿਤ ਹੋਈਆਂ ਹਨ। ਬ੍ਰਿਟੇਨ ਨੇ ਇਸ ਹਮਲੇ ਲਈ ਚੀਨੀ ਸਰਕਾਰ ਦੁਆਰਾ ਸਮਰਥਿਤ ਪੱਖਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਯੂਰਪੀ ਸੰਘ ਨੇ ਕਿਹਾ ਹੈ ਕਿ ਇਹ ਹਮਲਾ ਚੀਨੀ ਖੇਤਰ ਤੋਂ ਕੀਤਾ ਗਿਆ ਹੈ।

ਯੂਰਪੀ ਸੰਘ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਹੈ ਕਿ ਇਸ ਗ਼ੈਰ ਜ਼ਿੰਮੇਦਾਰ ਰਵੱਈਏ ਅਤੇ ਹਾਨੀਕਾਰਕ ਵਿਵਹਾਰ ਕਰਕੇ ਸਰਕਾਰੀ ਅਤੇ ਨਿੱਜੀ ਸੰਸਥਾਵਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ।

ਅਮਰੀਕਾ ਨੇ ਇਸ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਬੇਹੱਦ ਚਿੰਤਾ ਦਾ ਵਿਸ਼ਾ ਕਰਾਰ ਦਿੱਤਾ ਹੈ। ਅਮਰੀਕਾ ਅਤੇ ਬ੍ਰਿਟੇਨ ਪਹਿਲਾਂ ਵੀ ਦੂਜੇ ਦੇਸ਼ਾਂ ਵੱਲੋਂ ਚਲਾਏ ਸਾਇਬਰ ਹਮਲੇ ਦੇ ਖਿਲਾਫ਼ ਬੋਲਦੇ ਰਹੇ ਹਨ। ਇਸ ਮਾਮਲੇ ਵਿੱਚ ਚੀਨ ਦਾ ਖੁੱਲ੍ਹ ਕੇ ਨਾਮ ਲਿਆ ਗਿਆ ਹੈ ਜੋ ਦੱਸਦਾ ਹੈ ਕਿ ਹੈਕਿੰਗ ਦੀ ਇਹ ਘਟਨਾ ਕਾਫੀ ਗੰਭੀਰ ਹੈ।

ਇਹ ਵੀ ਪੜ੍ਹੋ:

ਇਹ ਵੀ ਵੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)