ਕਲਕੱਤਾ ਦੀ ਕਾਲ ਕੋਠੜੀ ਵਿੱਚ 146 ਅੰਗਰੇਜ਼ ਡੱਕੇ ਜਾਣ ਬਾਰੇ ਕੀ ਹੈ ਸੱਚਾਈ - 5 ਅਹਿਮ ਖ਼ਬਰਾਂ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਕਿਹਾ ਜਾਂਦਾ ਹੈ ਕਿ ਇੰਗਲੈਂਡ ਵਿੱਚ ਕਿਸੇ ਵੀ ਸਕੂਲ ਦਾ ਬੱਚਾ ਭਾਰਤ ਬਾਰੇ ਤਿੰਨ ਚੀਜ਼ਾਂ ਜ਼ਰੂਰ ਜਾਣਦਾ ਸੀ-ਕਾਲ ਕੋਠੜੀ (ਬਲੈਕ ਹੋਲ),ਪਲਾਸੀ ਦੀ ਲੜਾਈ ਅਤੇ 1857 ਦਾ ਵਿਦਰੋਹ।

ਦਰਅਸਲ 1707 ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਹੀ ਮੁਗਲ ਸਾਮਰਾਜ ਦਾ ਤੇਜ਼ੀ ਨਾਲ ਪਤਨ ਸ਼ੁਰੂ ਹੋ ਗਿਆ ਸੀ ਅਤੇ ਬੰਗਾਲ ਤਕਨੀਕੀ ਰੂਪ ਵਿੱਚ ਮੁਗਲ ਸਾਮਰਾਜ ਦਾ ਹਿੱਸਾ ਹੁੰਦੇ ਹੋਏ ਵੀ ਇੱਕ ਤਰ੍ਹਾਂ ਨਾਲ ਆਜ਼ਾਦ ਸੂਬਾ ਬਣ ਗਿਆ ਸੀ।

ਇਹ ਵੀ ਪੜ੍ਹੋ-

ਜਦੋਂ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੇ ਇੱਥੇ ਆਪਣੀਆਂ ਫੈਕਟਰੀਆਂ ਦੀ ਕਿਲੇਬੰਦੀ ਸ਼ੁਰੂ ਕਰ ਦਿੱਤੀ ਤਾਂ ਨਵਾਬ ਸਿਰਾਜਉਦਦੌਲਾ ਨੂੰ ਲੱਗਿਆ ਕਿ ਉਹ ਆਪਣੇ ਹੱਕਾਂ ਦੀ ਗ਼ਲਤ ਵਰਤੋਂ ਕਰ ਰਹੇ ਹਨ। ਨਤੀਜੇ ਵਜੋਂ ਨਵਾਬ ਨੇ ਉਨ੍ਹਾਂ ਨੂੰ ਜਵਾਬ-ਤਲਬੀ ਕੀਤੀ।

ਅੰਗਰੇਜ਼ਾਂ ਦੇ ਜਵਾਬ ਨਾਲ ਨਵਾਬ ਨੂੰ ਤਸੱਲੀ ਨਹੀਂ ਹੋਈ ਅਤੇ 16 ਜੂਨ 1756 ਨੂੰ ਉਨ੍ਹਾਂ ਨੇ ਕਲਕੱਤੇ ਉੱਤੇ ਹਮਲਾ ਕਰ ਦਿੱਤਾ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਕਿਸਾਨਾਂ ਲਈ ਅਹਿਮ ਅਹੁਦਾ ਠੁਕਰਾਉਣ ਵਾਲਾ ਭਾਜਪਾ ਆਗੂ ਪਾਰਟੀ ਬਾਰੇ ਕੀ ਕਹਿੰਦਾ

ਹਰਿਆਣਾ ਦੇ ਸੀਨੀਅਰ BJP ਆਗੂ ਸੰਪਤ ਸਿੰਘ ਨੇ ਭਾਜਪਾ ਦੀ ਸਟੇਟ ਐਗਜ਼ੀਕਿਊਟਿਵ ਕਮੇਟੀ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

ਹਰਿਆਣਾ ਭਾਜਪਾ ਦੇ ਪ੍ਰਧਾਨ ਓਪੀ ਧਨਖੜ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦੇਣੀ ਚਾਹੀ ਪਰ ਸੰਪਤ ਸਿੰਘ ਨੇ ਕਿਸਾਨ ਅੰਦੋਲਨ ਕਾਰਨ ਇਹ ਪੇਸ਼ਕਸ਼ ਨਹੀਂ ਸਵੀਕਾਰ ਕੀਤੀ।

ਓਮ ਪ੍ਰਕਾਸ਼ ਚੌਟਾਲਾ ਤੇ ਭੁਪਿੰਦਰ ਸਿੰਘ ਹੁੱਡਾ ਦੀਆਂ ਸਰਕਾਰਾਂ ਵਿੱਚ ਵਿੱਤ ਮੰਤਰੀ ਰਹਿ ਚੁੱਕੇ ਭਾਜਪਾ ਆਗੂ ਸੰਪਤ ਸਿੰਘ ਪਾਰਟੀ ਬਾਰੇ ਕੀ ਕਹਿੰਦੇ ਹਨ, ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਦਾਦੂਵਾਲ ਦੀ ਵਿਚੋਲਗੀ ਦੀ ਪੇਸ਼ਕਸ਼ ਬਾਰੇ ਕਿਸਾਨ ਜਥੇਬੰਦੀਆਂ ਕੀ ਕਹਿੰਦੀਆਂ

ਖੇਤੀ ਕਾਨੂੰਨਾਂ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਪਿਛਲੇ ਸੱਤ ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਬੈਠੀਆਂ ਹਨ।

ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਕਈ ਦੌਰ ਦੀ ਚਲੀ ਗੱਲਬਾਤ 26 ਜਨਵਾਰੀ ਦੀ ਲਾਲ ਕਿਲੇ ਦੀ ਵਾਪਰੀ ਘਟਨਾ ਮਗਰੋਂ ਮੁੜ ਸ਼ੁਰੂ ਨਹੀਂ ਹੋ ਸਕੀ।

ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਮੁੜ ਤੋਂ ਸ਼ੁਰੂ ਕਰਵਾਉਣ ਲਈ ਅੱਗੇ ਆਏ ਹਨ। ਇਸ ਬਾਰੇ ਕਿਸਾਨ ਜਥੇਬੰਦੀਆਂ ਕੀ ਕਹਿ ਰਹੀਆਂ ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਡਰੋਨ ਤੇ ਰੋਬੋਟ ਦੀ ਫੌਜ ਜੰਗ ਲਈ ਤਿਆਰ ਕਰਨ ਲਈ ਟਿੱਡੀਆਂ, ਪੰਛੀਆਂ ਤੇ ਮਧੂ-ਮੱਖੀਆਂ ਤੋਂ ਪ੍ਰੇਰਨਾ ਕਿਵੇਂ ਲਈ ਜਾ ਰਹੀ ਹੈ

ਰੋਬੋਟ ਦਲ ਆ ਰਹੇ ਹਨ ਅਤੇ ਉਹ ਯੁੱਧ ਲੜਨ ਦੇ ਤਰੀਕਿਆਂ ਨੂੰ ਬਦਲ ਸਕਦੇ ਹਨ।

ਫਰਵਰੀ (2019) ਵਿੱਚ ਬ੍ਰਿਟੇਨ ਦੇ ਰੱਖਿਆ ਮੰਤਰੀ ਨੇ ਕਿਹਾ ਸੀ ਕਿ ਆਉਣ ਵਾਲੇ ਸਾਲਾਂ ਵਿੱਚ ਬ੍ਰਿਟਿਸ਼ ਫ਼ੌਜ ਨੂੰ 'ਸਕੁਆਡਰਨ ਦਲ' ਨਾਲ ਲੈਸ ਕੀਤਾ ਜਾਵੇਗਾ।

ਡਰੋਨ ਦੇ ਦਲ ਵੀ ਉਸੇ ਤਰ੍ਹਾਂ ਕੰਮ ਕਰਨਗੇ ਜਿਵੇਂ ਟਿੱਡੀ ਦਲ ਅਤੇ ਪੰਛੀਆਂ ਦੀਆਂ ਡਾਰਾਂ ਕੰਮ ਕਰਦੀਆਂ ਹਨ।

ਅਮਰੀਕਾ ਵੀ ਆਪਸੀ ਤਾਲਮੇਲ ਨਾਲ ਕੰਮ ਕਰ ਸਕਣ ਵਾਲੇ ਡਰੋਨਜ਼ ਦੀ ਅਜਮਾਇਸ਼ ਉੱਪਰ ਕੰਮ ਕਰ ਰਿਹਾ ਹੈ।

ਕਿਫ਼ਾਇਤੀ, ਬੁੱਧੀਮਾਨ ਅਤੇ ਟਿੱਡੀ ਦਲਾਂ ਤੋਂ ਪ੍ਰੇਰਿਤ ਇਹ ਮਸ਼ੀਨਾਂ ਭਵਿੱਖ ਦੇ ਜੰਗੀ ਪੈਂਤੜਿਆਂ ਦਾ ਮੁਹਾਂਦਰਾ ਬਦਲ ਸਕਦੀਆਂ ਹਨ।

ਇਹ ਦੁਸ਼ਮਣ ਦੇ ਸੈਂਸਰਾਂ ਨੂੰ ਭੰਬਲਭੂਸੇ ਵਿੱਚ ਪਾ ਦੇਣਗੇ, ਇਹ ਬਚਾਅ ਮਿਸ਼ਨ ਲਈ ਕੰਮ ਕਰਦੇ ਸਮੋਂ ਵੱਡੇ ਭੂਗੌਲਿਕ ਖੇਤਰਾਂ ਵਿੱਚ ਫੈਲ ਸਕਣਗੇ। ਇਸ ਬਾਰੇ ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਆਮਿਰ ਖ਼ਾਨ ਨੇ ਕਿਰਨ ਰਾਓ ਨਾਲ ਤਲਾਕ ਲੈਣ ਦਾ ਕੀ ਕਾਰਨ ਦੱਸਿਆ

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਦਾ ਫ਼ੈਸਲਾ ਕੀਤਾ ਹੈ। ਦੋਵਾਂ ਨੇ ਇੱਕ ਸਾਂਝੇ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ ।

ਦੋਵਾਂ ਨੇ 15 ਸਾਲ ਪਹਿਲਾਂ ਵਿਆਹ ਕੀਤਾ ਸੀ ਅਤੇ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ।

ਆਮਿਰ ਅਤੇ ਕਿਰਨ ਨੇ ਇੱਕ ਬਿਆਨ ਵਿੱਚ ਕਿਹਾ,"ਇਨ੍ਹਾਂ 15 ਖ਼ੂਬਸੂਰਤ ਸਾਲਾਂ ਵਿੱਚ ਅਸੀਂ ਇਕੱਠਿਆਂ ਜਿੰਦਗੀ ਭਰ ਦੇ ਤਜਰਬੇ ਅਤੇ ਹਾਸਾ ਸਾਂਝਾ ਕੀਤਾ ਹੈ ਅਤੇ ਸਾਡੇ ਰਿਸ਼ਤੇ ਵਿੱਚ ਵਿਸ਼ਵਾਸ, ਸਨਮਾਨ ਅਤੇ ਪਿਆਰ ਵਧਿਆ ਹੈ।''

''ਹੁਣ ਅਸੀਂ ਆਪਣੇ ਜੀਵਨ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਕਰਨਾ ਚਾਹਾਂਗੇ, ਪਤੀ-ਪਤਨੀ ਵਜੋਂ ਨਹੀਂ ਸਗੋਂ ਬੱਚੇ ਦੇ ਮਾਤਾ-ਪਿਤਾ ਅਤੇ ਪਰਿਵਾਰ ਵਜੋਂ।" ਵਧੇਰੇ ਜਣਾਕਰੀ ਲਈ ਇੱਥੇ ਕਲਿੱਕ ਕਰੋ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)