You’re viewing a text-only version of this website that uses less data. View the main version of the website including all images and videos.
ਕਿਸਾਨਾਂ ਲਈ ਅਹਿਮ ਅਹੁਦਾ ਠੁਕਰਾਉਣ ਵਾਲਾ ਭਾਜਪਾ ਆਗੂ ਸੰਪਤ ਸਿੰਘ ਪਾਰਟੀ ਬਾਰੇ ਕੀ ਕਹਿੰਦਾ
ਹਰਿਆਣਾ ਦੇ ਸੀਨੀਅਰ BJP ਆਗੂ ਸੰਪਤ ਸਿੰਘ ਨੇ ਭਾਜਪਾ ਦੀ ਸਟੇਟ ਐਗਜ਼ੀਕਿਊਟਿਵ ਕਮੇਟੀ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਹਰਿਆਣਾ ਭਾਜਪਾ ਦੇ ਪ੍ਰਧਾਨ ਓ ਪੀ ਧਨਖੜ ਨੇ ਉਨ੍ਹਾਂ ਨੂੰ ਇਹ ਜਿੰਮੇਵਾਰੀ ਦੇਣੀ ਚਾਹੀ ਪਰ ਸੰਪਤ ਸਿੰਘ ਨੇ ਕਿਸਾਨ ਅੰਦੋਲਨ ਕਾਰਨ ਇਹ ਪੇਸ਼ਕਸ਼ ਨਹੀਂ ਸਵੀਕਾਰ ਕੀਤੀ।
ਸੰਪਤ ਸਿੰਘ ਓਮ ਪ੍ਰਕਾਸ਼ ਚੌਟਾਲਾ ਤੇ ਭੁਪਿੰਦਰ ਸਿੰਘ ਹੁੱਡਾ ਦੀਆਂ ਸਰਕਾਰਾਂ ਵਿੱਚ ਵਿੱਤ ਮੰਤਰੀ ਵੀ ਰਹਿ ਚੁੱਕੇ ਹਨ।
ਪ੍ਰੋਫੈਸਰ ਸੰਪਤ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ 2019 ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਸਨ। ਸੰਪਤ ਸਿੰਘ ਨੇ ਸੂਬਾਈ ਲੀਡਰਸ਼ਿਪ ਵਿੱਚ ਅਹੁਦਾ ਇਹ ਕਹਿ ਕੇ ਲੈਣ ਤੋਂ ਮਨਾ ਕਰ ਦਿੱਤਾ ਕਿ ਉਹ ਤਾਊ ਦੇਵੀ ਲਾਲ ਨਾਲ ਕੰਮ ਚੁੱਕੇ ਹਨ ਤੇ ਉਹ ਬੰਦ ਕਮਰਿਆਂ ਵਿੱਚ ਹੁੰਦੀ ਸਿਆਸਤ ਦਾ ਹਿੱਸਾ ਨਹੀਂ ਬਣ ਸਕਦੇ ਹਨ।
ਸੰਪਤ ਸਿੰਘ ਦਾ ਕਹਿਣਾ ਹੈ ਕਿ ਉਹ ਗਰਮੀ ਤੇ ਮੀਂਹ ਵਿੱਚ ਧਰਨੇ ਉੱਤੇ ਬੈਠੇ ਕਿਸਾਨਾਂ ਨੂੰ ਵੇਖ ਕੇ ਦੁਖੀ ਹਨ ਜਦਕਿ ਸਰਕਾਰ ਉਨ੍ਹਾਂ ਦੀ ਮੰਗਾਂ ਨੂੰ ਅਣਸੁਣਿਆ ਕਰ ਰਹੀ ਹੈ।
ਸੰਪਤ ਸਿੰਘ ਨੇ ਕਿਹਾ, "ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਵਿਰੋਧੀ ਪਾਰਟੀਆਂ ਦੇ ਏਜੰਟ ਕਹਿਣਾ ਬਿਲਕੁੱਲ ਗਲਤ ਹੈ। ਮੈਂ ਉਨ੍ਹਾਂ ਦੀ ਪਹਿਲੇ ਦਿਨ ਤੋਂ ਹਮਾਇਤ ਕਰ ਰਿਹਾ ਹਾਂ। ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਖੁਸ਼ੀ ਨਾਲ ਘਰ ਵਾਪਸ ਜਾ ਸਕਣ।"
(ਰਿਪੋਰਟ- ਸਤ ਸਿੰਘ, ਐਡਿਟ- ਰਾਜਨ ਪਪਨੇਜਾ)