ਮੋਗਾ ਦੇ ਨੌਜਵਾਨ ਨੇ ਲੈਫਟੀਨੈਂਟ ਬਣ ਕੇ ਨੌਜਵਾਨਾਂ ਨੂੰ ਪੜ੍ਹਾਈ ਤੋਂ ਇਲਾਵਾ ਕੀ ਸੁਨੇਹਾ ਦਿੱਤਾ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, surinder Maan/BBC
ਜ਼ਿਲ੍ਹਾ ਮੋਗਾ ਦੇ ਪਿੰਡ ਜਲਾਲਾਬਾਦ ਦੇ ਇੱਕ ਮੱਧਵਰਗੀ ਕਿਸਾਨ ਦੇ ਪੁੱਤਰ ਲਵਨੀਤ ਸਿੰਘ ਦੀ ਭਾਰਤੀ ਸੈਨਾ ਵਿੱਚ ਲੈਫਟੀਨੈਂਟ ਵਜੋਂ ਨਿਯੁਕਤੀ ਹੋਈ ਹੈ ।
ਲਵਨੀਤ ਸਿੰਘ ਦੇ ਪਿੰਡ ਪਹੁੰਚਣ 'ਤੇ ਪਿੰਡ ਦੇ ਲੋਕਾਂ ਨੇ ਉਸ ਦਾ ਢੋਲ ਵਜਾ ਕੇ ਸਵਾਗਤ ਕੀਤਾ।
ਲਵਨੀਤ ਨੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਨੌਜਵਾਨ ਪੜ੍ਹਾਈ ਕਰਨ ਪਰ ਜੇ ਪੜ੍ਹਾਈ ਤੋਂ ਸਿਵਾ ਕੁਝ ਹੋਰ ਵੀ ਕਰਨ ਨੂੰ ਮਨ ਹੈ ਤਾਂ ਉਸ ਨੂੰ ਪੂਰਾ ਕਰੋ ਅਤੇ ਅੱਧਾ ਨਾ ਛੱਡੋ।
ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਨਤਾਸ਼ਾ ਨਰਵਾਲ ਨੇ ਜੇਲ੍ਹ ਤੋਂ ਨਿਕਲ ਕੇ ਕੀ ਕਿਹਾ

ਤਸਵੀਰ ਸਰੋਤ, ANI
ਵਿਦਿਆਰਥੀ ਕਾਰਕੁਨ ਨਤਾਸ਼ਾ ਨਰਵਾਲ, ਦੇਵਾਂਗਨਾ ਕਲਿਤਾ ਅਤੇ ਆਸਿਫ਼ ਇਕਬਾਲ ਤਨਹਾ ਜੇਲ੍ਹ ਤੋਂ ਬਾਹਰ ਆ ਗਏ ਹਨ।
ਉਨ੍ਹਾਂ ਦੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਇਨਕਲਾਬ ਦੇ ਨਾਅਰੇ ਵੀ ਲੱਗੇ। ਜੇਲ੍ਹ ਤੋਂ ਬਾਹਰ ਆਈ ਨਤਾਸ਼ਾ ਨੇ ਕਿਹਾ ਕਿ ਕਾਨੂੰਨੀ ਲੜਾਈ ਜਾਰੀ ਰਹੇਗੀ ਅਤੇ ਅਸੀਂ ਆਪਣੀਆਂ ਕਦਰਾਂ-ਕੀਮਤਾਂ ਲਈ ਲੜਾਈ ਵੀ ਜਾਰੀ ਰੱਖਾਂਗੇ।
ਦਿੱਲੀ ਹਾਈ ਕੋਰਟ ਨੇ ਇਨ੍ਹਾਂ ਨੂੰ ਮੰਗਲਵਾਰ ਨੂੰ ਜ਼ਮਾਨਤ ਦਿੱਤੀ ਸੀ ਪਰ ਉਦੋਂ ਇਨ੍ਹਾਂ ਦੀ ਰਿਹਾਈ ਨਹੀਂ ਹੋਈ ਸੀ।
ਦਿੱਲੀ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਇਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਇਹ ਤਿੰਨੇ ਸ਼ਾਮ ਨੂੰ ਜੇਲ੍ਹ ਤੋਂ ਬਾਹਰ ਆ ਗਏ।
ਇਹ ਅਤੇ ਵੀਰਵਾਰ ਦੀਆਂ ਹੋਰ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕੋਟਕਪੂਰਾ ਗੋਲੀਕਾਂਡ: SIT ਨੇ ਸੀਨੀਅਰ ਬਾਦਲ ਲਈ ਪੁੱਛਗਿੱਛ ਦੀ ਥਾਂ ਕਿਉਂ ਬਦਲੀ

ਤਸਵੀਰ ਸਰੋਤ, PTI
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਏਡੀਜੀਪੀ ਵਿਜੀਲੈਂਸ ਐੱਲ ਕੇ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਨੇ 16 ਜੂਨ ਲਈ ਸਾਬਕਾ ਮੁੱਖ ਮੰਤਰੀ ਨੂੰ ਮੋਹਾਲੀ ਬੁਲਾਇਆ ਸੀ ਪਰ ਪੇਸ਼ ਨਹੀਂ ਹੋ ਸਕੇ ਸਨ।
ਹੁਣ ਉਨ੍ਹਾਂ ਤੋਂ ਮੌਜੂਦਾ ਰਿਹਾਇਸ਼ ਚੰਡੀਗਡ਼੍ਹ ਦੇ ਸੈਕਟਰ 4 ਵਿਖੇ ਪੁੱਛਗਿਛ ਕੀਤੀ ਜਾਵੇਗੀ।
ਇਸ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਦੱਸਿਆ, "ਬਜ਼ੁਰਗ ਨਾਗਰਿਕ ਜਿੰਨ੍ਹਾਂ ਦੀ ਉਮਰ 65 ਸਾਲ ਜਾਂ ਇਸ ਤੋਂ ਉੱਪਰ ਹੈ, ਐਸਆਈਟੀ ਕੋਲ ਆ ਸਕਦੇ ਹਨ ਪਰ ਜੇ ਉਨ੍ਹਾਂ ਦੀ ਸਿਹਤ ਠੀਕ ਨਾ ਹੋਵੇ ਤਾਂ ਜਾਂਚ ਕਰਨ ਵਾਲੀ ਟੀਮ ਵੀ ਉਨ੍ਹਾਂ ਕੋਲ ਜਾ ਸਕਦੀ ਹੈ।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਟਵਿੱਟਰ-ਸਰਕਾਰ ਵਿਵਾਦ: ਮੰਤਰੀ ਨੇ ਕੈਪਟੀਲ ਹਿਲ ਅਤੇ ਲਾਲ ਕਿਲੇ ਦੀ ਤੁਲਨਾ ਕਿਵੇਂ ਕੀਤੀ?

ਤਸਵੀਰ ਸਰੋਤ, ANI
"ਜਦੋਂ ਵਾਸ਼ਿੰਗਟਨ ਵਿੱਚ ਕੈਪੀਟਲ ਹਿੱਲ 'ਤੇ ਹਮਲਾ ਹੋਇਆ ਤਾਂ ਤੁਸੀਂ ਰਾਸ਼ਟਰਪਤੀ ਸਮੇਤ ਸਾਰੇ ਲੋਕਾਂ ਦੇ ਅਕਾਊਂਟ ਬੈਨ ਕਰ ਦਿੱਤੇ।''
''ਕਿਸਾਨ ਅੰਦੋਲਨ ਦੌਰਾਨ ਜਦੋਂ ਲਾਲ ਕਿਲ੍ਹੇ ਉਪਰ ਅੱਤਵਾਦੀ ਸਮਰਥਕ ਨੰਗੀਆਂ ਤਲਵਾਰਾਂ ਦਿਖਾ ਰਹੇ ਸਨ ਅਤੇ ਪੁਲਿਸ ਕਰਮੀਆਂ ਨੂੰ ਜ਼ਖ਼ਮੀ ਕਰ ਰਹੇ ਸਨ ਤਾਂ ਉਸ ਸਮੇਂ ਇਹ 'ਫਰੀਡਮ ਆਫ਼ ਐਕਸਪ੍ਰੈਸ਼ਨ' ਯਾਨਿ 'ਬੋਲਣ ਦੀ ਆਜ਼ਾਦੀ' ਸੀ।"
"ਜੇਕਰ ਵਾਸ਼ਿੰਗਟਨ ਦਾ ਕੈਪੀਟਲ ਹਿੱਲ ਅਮਰੀਕਾ ਲਈ ਮਹੱਤਵਪੂਰਨ ਹੈ ਤਾਂ ਲਾਲ ਕਿਲ੍ਹੇ ਉਪਰ ਭਾਰਤ ਦਾ ਪ੍ਰਧਾਨ ਮੰਤਰੀ ਝੰਡਾ ਫਹਿਰਾਉਂਦਾ ਹੈ।"
ਇਹ ਸ਼ਬਦ ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਖ਼ਬਰ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਦੌਰਾਨ ਕਹੇ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਓਲੰਪੀਅਨ ਸੁਸ਼ੀਲ ਕੁਮਾਰ ਨੂੰ ਲਿਜੈਂਡ ਖਿਡਾਰੀ ਕਿਉਂ ਕਿਹਾ ਜਾਂਦਾ ਹੈ?

ਤਸਵੀਰ ਸਰੋਤ, Saurabh duggal/bbc
ਬੀਜਿੰਗ ਤੇ ਲੰਡਨ ਖੇਡਾਂ ਵਿੱਚ ਬਿਹਤਰੀਨ ਪੇਸ਼ਕਾਰੀ ਦੇ ਕੇਂਦਰ ਵਿੱਚ ਇੱਕੋ-ਇੱਕ ਚੀਜ਼ ਸੀ ਪਹਿਲਵਾਨ ਸੁਸ਼ੀਲ ਕੁਮਾਰ।
ਸੁਸ਼ੀਲ ਕੁਮਾਰ ਦੇ ਇੱਕ ਤੋਂ ਬਾਅਦ ਇੱਕ ਓਲੰਪਿਕ ਮੈਡਲਾਂ ਨੇ ਉਨ੍ਹਾਂ ਨੂੰ ਭਾਰਤੀ ਖੇਡਾਂ ਵਿੱਚ ਲਿਜੈਂਡ ਬਣਾ ਦਿੱਤਾ ਸੀ - ਹੁਣ ਤੱਕ ਵਿਅਕਤੀਗਤ ਖੇਡ ਕੈਟੇਗਰੀ ਵਿੱਚ ਕੋਈ ਵੀ ਖਿਡਾਰੀ ਦੋ ਓਲੰਪਿਕ ਮੈਡਲ ਨਹੀਂ ਜਿੱਤ ਸਕਿਆ ਹੈ।
'ਲਿਜੈਂਡ' ਸੁਸ਼ੀਲ ਕੁਮਾਰ ਹੁਣ 'ਮੋਸਟ ਵਾਂਟੇਡ' ਹੈ। ਕੁਸ਼ਤੀ ਦਾ ਅਖਾੜਾ ਜੁਰਮ ਦੀ ਗੁਫ਼ਾ ਵਿੱਚ ਤਬਦੀਲ ਹੋ ਗਿਆ ਹੈ। ਓਲੰਪਿਕ ਵਿੱਚ ਮੈਡਲ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ 'ਤੇ ਕਤਲ ਦਾ ਇਲਜ਼ਾਮ ਹੈ।
ਉਨ੍ਹਾਂ ਦੇ ਖੇਡ ਸਫ਼ਰ ਬਾਰੇ ਤਫਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਸ ਛੋਟੇ ਜਿਹੇ ਪਿੰਡ 'ਚ ਸੈਂਕੜੇ ਲੋਕ ਹੀਰੇ ਕਿਉਂ ਲੱਭ ਰਹੇ ਹਨ

ਤਸਵੀਰ ਸਰੋਤ, AFP
"ਮੈਂ ਆਪਣੀ ਜ਼ਿੰਦਗੀ ਵਿੱਚ ਨਾ ਕਦੇ ਹੀਰਾ ਦੇਖਿਆ ਹੈ ਅਤੇ ਨਾ ਹੀ ਛੋਹਿਆ ਹੈ। ਮੈਂ ਪਹਿਲੀ ਵਾਰੀ ਇੱਥੇ ਇਸ ਨੂੰ ਛੋਹ ਕੇ ਦੇਖ ਰਿਹਾ ਹਾਂ।"
ਸਕੂਮਬੂਜ਼ੋ ਭੇਲੇ ਉਨ੍ਹਾਂ ਸੈਂਕੜੇ ਲੋਕਾਂ ਵਿੱਚੋਂ ਇੱਕ ਹੈ ਜੋ ਦੱਖਣੀ ਅਫ਼ਰੀਕਾ ਦੇ ਛੋਟੇ ਜਿਹੇ ਪਿੰਡ ਵੱਲ ਆਏ ਹਨ। ਇਨ੍ਹਾਂ ਲੋਕਾਂ ਨੂੰ ਆਸ ਹੈ ਕਿ ਇਹ ਜਗ੍ਹਾ ਉਨ੍ਹਾਂ ਦੀ ਜ਼ਿੰਦਗੀ ਬਦਲ ਦੇਵੇਗੀ।
ਡਰਬਨ ਤੋਂ 250 ਕਿਲੋਮੀਟਰ ਦੂਰ ਕਵਾਲਾਥੀ ਵਿੱਚ ਹੀਰਿਆਂ ਨੂੰ ਲੱਭਣ ਲਈ ਇਹ ਭੀੜ ਲਗਭਗ ਹਫਤਾ ਪਹਿਲਾਂ ਸ਼ੁਰੂ ਹੋਈ ਹੈ। ਸਥਾਨਕ ਸਰਕਾਰ ਲੋਕਾਂ ਨੂੰ ਇਸ ਦੇ ਗ਼ੈਰਕਾਨੂੰਨੀ ਹੋਣ ਦੀ ਚਿਤਾਵਨੀ ਦੇ ਰਹੀ ਹੈ ਪਰ ਲੋਕਾਂ ਵਾਸਤੇ ਇਹ ਉਨ੍ਹਾਂ ਦੀ ਜ਼ਿੰਦਗੀ ਬਦਲਣ ਦਾ ਇਕ ਮੌਕਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












