ਲਾਹੌਰ ਵਿੱਚ 'ਮੁਫ਼ਤ ਬਰਗਰ ਮੰਗਣ' ਅਤੇ ਪੁਲਿਸ ਵਾਲਿਆਂ 'ਤੇ ਕਾਰਵਾਈ ਦਾ ਕੀ ਹੈ ਮਸਲਾ - ਪ੍ਰੈੱਸ ਰਿਵੀਊ

ਤਸਵੀਰ ਸਰੋਤ, Thinkstock
ਲਾਹੌਰ ਅਧਿਕਾਰੀਆਂ ਮੁਤਾਬਕ 'ਮੁਫ਼ਤ ਬਰਗਰ ਦੇਣ ਤੋਂ ਮਨ੍ਹਾਂ ਕਰਨ ਲਈ' ਰੈਸਟੋਰੈਂਟ ਸਟਾਫ਼ ਨੂੰ ਪਰੇਸ਼ਾਨ ਕਰਨ ਵਾਲੇ 9 ਪੁਲਿਸ ਵਾਲਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਡੌਨ ਖ਼ਬਰ ਮੁਤਾਬਕ ਘਟਨਾ ਦੇ ਕੁਝ ਦਿਨ ਪਹਿਲਾਂ ਕੁਝ ਪੁਲਿਸ ਅਧਿਕਾਰੀਆਂ ਨੇ ਡੀਐੱਚਏ ਫੇਜ਼-6 ਸਥਿਤ ਰੈਸਟੋਰੈਂਟ "ਜੌਨੀ ਐਂਡ ਜੁਗਨੀ" ਦਾ ਦੌਰਾ ਕੀਤਾ ਅਤੇ ਮੁਫ਼ਤ ਬਰਗਰ ਲੈਣ ਦੀ ਕੋਸ਼ਿਸ਼ ਕੀਤੀ।
ਹਾਲਾਂਕਿ, ਮਨ੍ਹਾਂ ਕਰਨ ਤੋਂ ਬਾਅਦ ਪੁਲਿਸ ਵਾਲੇ ਗੁੱਸੇ ਵਿੱਚ ਚਲੇ ਗਏ ਅਤੇ ਸ਼ੁੱਕਰਵਾਰ ਰਾਤ ਨੂੰ ਵਾਪਸ ਆਏ ਤੇ ਰੈਸਟੋਰੈਂਟ ਦੇ ਪੂਰੇ ਕ੍ਰਿਊ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ-
ਪਾਕਿਸਤਾਨ ਪੰਜਾਬ ਦੇ ਆਈਜੀ ਇਨਾਮ ਘਨੀ ਨੇ ਘਟਨਾ 'ਚ ਸ਼ਾਮਿਲ ਸਾਰੇ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕੀਤੀ।
ਹੁਣ ਡਰੋਨ ਪਹੁੰਚਾਵੇਗਾ ਕੋਰੋਨਾ ਵੈਕਸੀਨ
ਕੇਂਦਰ ਸਰਕਾਰ ਨੇ ਦੂਰ-ਦਰਾਢੇ ਇਲਾਕਿਆਂ ਵਿੱਚ ਕੋਰੋਨਾਵਾਇਰਸ ਵੈਕਸੀਨ ਦੀ ਸਪਲਾਈ ਵਿੱਚ ਆਉਂਦੀਆਂ ਦਿੱਕਤਾਂ ਨਾਲ ਨਜਿੱਠਣ ਲਈ ਇੱਕ ਦਿਲਚਸਪ ਯੋਜਨਾ ਬਣਾਈ ਹੈ।
ਮਿੰਟ ਦੀ ਖ਼ਬਰ ਮੁਤਾਬਕ ਕੇਂਦਰ ਸਰਕਾਰ ਨੇ ਡਰੋਨ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਰੋਨਾ ਵੈਕਸੀਨ ਅਤੇ ਮੈਡੀਕਲ ਸਪਲਾਈ ਲਈ ਬੋਲੀਆਂ ਮੰਗੀਆਂ ਹਨ।

ਤਸਵੀਰ ਸਰੋਤ, Getty Images
ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਇੰਡੀਅਨ ਇੰਸਟੀਚਿਊਟ ਆਫ ਟੈਕਨੌਲਜੀ, ਕਾਨਪੁਰ ਨਾਲ ਮਿਲ ਕੇ ਇਸਦਾ ਸੰਭਾਵੀ ਪ੍ਰੀਖਣ ਕੀਤਾ ਹੈ।
ਇਸ ਦੌਰਾਨ ਸ਼ੁਰੂਆਤੀ ਸਿੱਟਿਆਂ ਦੇ ਆਧਾਰ 'ਤੇ ਆਈਸੀਐੱਮਆਰ ਨੇ ਇੱਕ ਯੂਏਵੀ ਦੀ ਵਰਤੋਂ ਕਰਕੇ ਟੀਕਿਆਂ ਦੀ ਸਫ਼ਲਤਾਪੂਰਵਕ ਵੰਡ ਲਈ ਮਾਨਕ ਪ੍ਰੋਟੋਕੋਲ ਵੀ ਵਿਕਸਿਤ ਕੀਤਾ ਹੈ।
ਸਫ਼ਲ ਸਿੱਟਿਆਂ ਤੋਂ ਬਾਅਦ ਹੁਣ ਆਈਸੀਐੱਮਆਰ ਵੈਕੀਸਨ ਵੰਡਣ ਲਈ ਯੂਏਵੀ ਦਾ ਮਾਡਲ ਵਰਤਣ ਲਈ ਉਤਸੁਕ ਹੈ ਤਾਂ ਜੋ ਦੂਰ-ਦਰਾਂਡੇ ਅਤੇ ਮੁਸ਼ਕਲ ਇਲਾਕਿਆਂ ਵਿੱਚ ਵੈਕੀਸਨ ਪਹੁੰਚਾਈ ਜਾ ਸਕੀ।
Please wait...
ਦਿੱਲੀ ਅਨਲੌਕ 3.0: ਸਾਰੀਆਂ ਦੁਕਾਨਾਂ ਅਤੇ ਰੈਸਟੋਰੈਂਟ ਅੱਜ ਖੁੱਲ੍ਹ ਜਾਣਗੇ
ਦਿੱਲੀ 'ਚ ਕੋਵਿਡ-19 ਦਾ ਅੰਕੜਾ ਪਿਛਲੇ ਤਿੰਨ ਮਹੀਨਿਆਂ ਵਿੱਚ ਪਹਿਲੀ ਵਾਰ ਹੇਠਲੇ ਪੱਧਰ 'ਤੇ ਹਨ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਕੋਵਿਡ-19 ਦਾ ਅੰਕੜਾ ਹੇਠਲੇ ਪੱਧਰ 'ਤੇ ਪਹੁੰਚਣ ਕਾਰਨ ਦਿੱਲੀ ਵਿੱਚ ਸਾਰੀਆਂ ਗਤੀਵਿਧੀਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਪਰ ਕੁਝ ਨਿਸ਼ਚਿਤ ਪਾਬੰਦੀਆਂ ਅਜੇ ਵੀ ਜਾਰੀ ਰਹਿਣਗੀਆਂ।

ਤਸਵੀਰ ਸਰੋਤ, Getty Images
ਦਿੱਲੀ ਦੇ ਮੁੱਖ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਬਾਜ਼ਾਰਾਂ ਸਮੇਤ ਸਾਰੀਆਂ ਗਤਵਿਧੀਆਂ ਨੂੰ ਖੋਲ੍ਹੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਪਰ ਅਜੇ ਵੀ ਕੁਝ ਗਤੀਵਿਧੀਆਂ ਹਨ ਜਿਨ੍ਹਾਂ 'ਤੇ ਪਾਬੰਦੀਆਂ ਲੱਗੀਆਂ ਰਹਿਣਗੀਆਂ।
ਵੱਧਦੇ ਕੇਸਾਂ ਨੂੰ ਵੇਖਦਿਆਂ 19 ਅਪ੍ਰੈਲ ਨੂੰ ਦਿੱਲੀ ਵਿੱਚ ਇੱਕ ਹਫ਼ਤੇ ਦਾ ਲੌਕਡਾਊਨ ਲਗਾਇਆ ਗਿਆ ਸੀ ਪਰ ਹਾਲਾਤਾਂ ਨੂੰ ਵੇਖਦੇ ਹੋਏ ਇਸ ਨੂੰ ਕਈ ਹਫ਼ਤੇ ਹੋਰ ਵਧਾਉਣਾ ਪਿਆ। ਪਰ ਹੁਣ ਦਿੱਲੀ ਵਿੱਚ ਹਾਲਾਤ ਸੁਧਰਦੇ ਵਿਖਾਈ ਦੇ ਰਹੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












