ਸਮਲਿੰਗੀ ਮੁੰਡੇ ਦੀ ਹੱਢਬੀਤੀ, ਜੋ ਕਨਵਰਜ਼ਨ ਥੈਰਿਪੀ ਕਾਰਨ ਖੁਦਕੁਸ਼ੀ ਬਾਰੇ ਸੋਚਣ ਲੱਗ ਗਿਆ-5 ਅਹਿਮ ਖ਼ਬਰਾਂ

ਕਨਵਰਜ਼ਨ ਥੈਰਿਪੀ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

''ਜੇ ਕੋਈ ਵਿਅਕਤੀ ਖੱਬੇ ਹੱਥ ਨਾਲ ਕੰਮ ਕਰਦਾ ਹੈ ਤਾਂ ਕੀ ਤੁਸੀਂ ਉਸ ਨੂੰ ਸੱਜੇ ਹੱਥ ਨਾਲ ਕੰਮ ਕਰਨ ਲਈ ਮਜਬੂਰ ਕਰੋਗੇ? ਜੇ ਉਸ ਨੂੰ ਇਹ ਪਸੰਦ ਨਹੀਂ ਤਾਂ ਕੀ ਉਹ ਅਜਿਹਾ ਕਰ ਸਕੇਗਾ? ਸਮਲਿੰਗਿਕਤਾ ਦੇ ਨਾਲ ਵੀ ਕੁਝ ਅਜਿਹਾ ਹੀ ਹੁੰਦਾ ਹੈ।"

ਕਨਵਰਜ਼ਨ ਥੈਰਿਪੀ ਬਾਰੇ ਗੱਲ ਕਰਦੇ ਹੋਏ ਮੁੰਬਈ ਦੇ ਸੁਮਿਤ (ਬਦਲਿਆ ਹੋਇਆ ਨਾਂਅ) ਨੇ ਇਹ ਸ਼ਬਦ ਕਹੇ।

ਸੁਮਿਤ ਨੂੰ ਆਪਣੇ ਜਿਣਸੀ ਝੁਕਾਅ ਦਾ ਅਹਿਸਾਸ ਕਾਲਜ ਦੀ ਪੜ੍ਹਾਈ ਦੌਰਾਨ ਹੋਇਆ। ਹਾਲਾਂਕਿ ਆਪਣੀ ਪਛਾਣ ਸਵੀਕਾਰ ਕਰਨ ਵਿੱਚ ਉਨ੍ਹਾਂ ਨੂੰ ਕਈ ਸਾਲ ਲੱਗ ਗਏ।

ਇਹ ਵੀ ਪੜ੍ਹੋ-

ਉਹ ਕਹਿੰਦੇ ਹਨ,"ਮੈਂ ਆਪਣੀਆਂ ਭਾਵਨਾਵਾਂ ਨੂੰ ਮੰਨਣ ਤੋਂ ਇਨਕਾਰ ਕਰਦਾ ਸੀ। ਮੈਨੂੰ ਲਗਦਾ ਸੀ ਕਿ ਇਹ ਇੱਕ ਦੌਰ ਹੈ ਜੋ ਖ਼ਤਮ ਹੋ ਜਾਵੇਗਾ। ਸਾਡੇ ਸਮਾਜ ਵਿੱਚ ਪੁਰਸ਼ਾਂ ਦਾ ਪ੍ਰਭਾਵ ਅਜਿਹਾ ਹੁੰਦਾ ਹੈ ਕਿ ਕਈ ਵਾਰ ਉਹ ਆਪਣੀ ਅਸਲ ਪਛਾਣ ਨੂੰ ਸਵੀਕਾਰ ਨਹੀਂ ਕਰਦੇ ਹਨ।"

"ਕਨਵਰਜ਼ਨ ਥੈਰਿਪੀ ਦੌਰਾਨ ਕੁਝ ਲੋਕਾਂ ਨੂੰ ਬਿਜਲਈ ਝਟਕੇ ਦਿੱਤੇ ਜਾਂਦੇ ਹਨ। ਖ਼ੁਸ਼ਕਿਸਮਤੀ ਨਾਲ ਮੈਨੂੰ ਅਜਿਹੀਆਂ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਪਿਆ, ਪਰ ਕਈਆਂ ਨੂੰ ਲਗਦਾ ਸੀ ਕਿ ਮੇਰੇ ਸਮਲਿੰਗਕਤਾ ਇੱਕ ਵਿਗਾੜ ਹੈ।''

''ਕੁਝ ਆਯੁਰਵੈਦਿਕ ਡਾਕਟਰਾਂ ਨੇ ਦਵਾਈ ਦਿੱਤੀ। ਉਨ੍ਹਾਂ ਮੁਤਾਬਕ ਮੇਰਾ ਝੁਕਾਅ ਕੁਦਰਤੀ ਨਹੀਂ ਹੈ।"

ਉਸ ਦੌਰਾਨ ਉਨ੍ਹਾਂ ਨੇ ਖ਼ੁਦਕੁਸ਼ੀ ਕਰਨ ਬਾਰੇ ਵੀ ਸੋਚਿਆ। ਸੁਮਿਤ ਦੇ ਮਾਂ-ਪਿਓ ਨੂੰ ਲਗਦਾ ਕਿ ਉਨ੍ਹਾਂ ਨੂੰ ਕੋਈ ਮਾਨਸਿਕ ਬੀਮਾਰੀ ਹੈ। ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

Please wait...

ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਕੋਰੋਨਾ ਕਾਰਨ ਦੇਹਾਂਤ

ਮਿਲਖਾ ਸਿੰਘ ਦੀ ਪਤਨੀ ਤੇ ਸਾਬਕਾ ਐਥਲੀਟ ਨਿਰਮਲ ਮਿਲਖਾ ਸਿੰਘ ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 83 ਸਾਲ ਸੀ।

ਮਿਲਖਾ ਸਿੰਘ ਦੇ ਪਰਿਵਾਰ ਵੱਲੋਂ ਬਿਆਨ ਜਾਰੀ ਕਰਕੇ ਉਨ੍ਹਾਂ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਕੋਰੋਨਾ ਕਾਰਨ ਦੇਹਾਂਤ

ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਇਹ ਬੇਹੱਦ ਮੰਦਭਾਗਾ ਹੈ ਕਿ ਮਿਲਖਾ ਸਿੰਘ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਨਹੀਂ ਹੋ ਸਕੇ ਕਿਉਂਕਿ ਉਹ ਵੀ ਆਈਸੀਯੂ ਵਿੱਚ ਹਨ।''

ਬੀਤੇ ਦਿਨ ਦੀਆਂ ਹੋਰ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾ ਵੈਕਸੀਨ ਦੀਆਂ 1 ਅਰਬ ਡੋਜ਼ G-7 ਮੁਲਕ ਗਰੀਬ ਮੁਲਕਾਂ ਨੂੰ ਦਾਨ ਕਰਨਗੇ

ਜੀ-7 ਮੁਲਕਾਂ ਦੀ ਕਾਨਫਰੰਸ ਦੌਰਾਨ ਲੀਡਰਾਂ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਕੋਵਿਡ ਵੈਕਸੀਨ ਦੀਆਂ 1 ਅਰਬ ਡੋਜ਼ ਬਹੁਤ ਹੀ ਗ਼ਰੀਬ ਮੁਲਕਾਂ ਨੂੰ ਦਿੱਤੀਆਂ ਜਾਣਗੀਆਂ।

ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਬਾਰੇ ਕਿਹਾ, ''ਦੁਨੀਆਂ ਨੂੰ ਵੈਕਸੀਨ ਦੇਣ ਵੱਲ ਇਹ ਇੱਕ ਹੋਰ ਵੱਡਾ ਕਦਮ ਹੈ।''

ਕੋਰੋਨਾ ਵੈਕਸੀਨ ਦੀਆਂ 1 ਅਰਬ ਡੋਜ਼ G-7 ਮੁਲਕ ਗਰੀਬ ਮੁਲਕਾਂ ਨੂੰ ਦਾਨ ਕਰਨਗੇ

ਤਸਵੀਰ ਸਰੋਤ, G-7/FACEBOOK

ਇਹ ਵੈਕਸੀਨ ਜਾਂ ਤਾਂ ਸਿੱਧੀ ਦਿੱਤੀ ਜਾਵੇਗੀ ਜਾਂ ਫ਼ਿਰ ਕੋਵੈਕਸ ਸਕੀਮ ਦੇ ਤਹਿਤ। ਇਨ੍ਹਾਂ ਵਿੱਚ 10 ਕਰੋੜ ਡੋਜ਼ ਇਕੱਲਾ ਬ੍ਰਿਟੇਨ ਦੇਵੇਗਾ।

ਬੋਰਿਸ ਜੌਨਸਨ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਜੀ-7 ਦੇਸ਼ਾਂ ਦੇ ਨੇਤਾ ਮਹਾਂਮਾਰੀ ਦੇ ਦੌਰ ਵਿੱਚ 'ਰਾਸ਼ਟਰਵਾਦੀ' ਅਤੇ ਸ਼ੁਰੂਆਤ ਦੇ 'ਸਵਾਰਥੀ' ਰੁਖ ਤੋਂ ਅੱਗੇ ਵਧਣਾ ਚਾਹੁੰਦੇ ਹਨ।

47ਵੇਂ ਜੀ-7 ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੂਅਲੀ ਸ਼ਿਰਕਤ ਕੀਤੀ। ਤਫ਼ਸੀਲ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੋਟਕਪੂਰਾ ਗੋਲੀਕਾਂਡ 'ਚ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਕੀਤੇ ਜਾਣ ਦਾ ਅਕਾਲੀ ਦਲ ਨੂੰ ਕੀ ਨਫ਼ਾ-ਨੁਕਸਾਨ

ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਨਵੀਂ ਬਣੀ ਐੱਸਆਈਟੀ ਨੇ ਸੰਮਨ ਕੀਤਾ ਹੈ।

ਖ਼ਬਰ ਏਜੰਸੀ ਪੀਟੀਆਈ ਨੇ ਸੰਮਨ ਦਾ ਹਵਾਲਾ ਦਿੰਦਿਆਂ ਕਿਹਾ ਹੈ, "ਪ੍ਰਕਾਸ਼ ਸਿੰਘ ਬਾਦਲ 16 ਜੂਨ ਨੂੰ ਮੁਹਾਲੀ ਸਥਿਤ ਪਾਵਰ ਕਾਰਪੋਰੇਸ਼ਨ ਦੇ ਰੈਸਟ ਹਾਊਸ ਵਿਖੇ ਸਵੇਰੇ 10:30 ਵਜੇ ਪੁੱਛਗਿੱਛ ਲਈ ਜ਼ਰੂਰੀ ਰਿਕਾਰਡ ਨਾਲ ਪਹੁੰਚਣ।"

ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, Sad

ਸੰਮਨ ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਸ਼੍ਰੋਮਣੀ ਅਕਾਲ ਦਲ ਦੇ ਪ੍ਰਿੰਸੀਪਲ ਐਡਵਾਇਜ਼ਰ ਹਰਚਰਨ ਬੈਂਸ ਨੇ ਕਿਹਾ, "ਅਸੀਂ ਐੱਸਆਈਟੀ ਨਾਲ ਪੂਰਾ ਸਹਿਯੋਗ ਕਰਾਂਗੇ।"

ਪੰਜਾਬ 'ਚ ਬੇਅਦਬੀ ਦੀ ਜਾਂਚ ਕਰ ਰਹੀ ਐਸਆਈਟੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀਕਾਂਡ ਕੇਸ ਦੇ ਮਾਮਲੇ ਵਿੱਚ ਤਾਜ਼ਾ ਸੰਮਨ ਕੀਤੇ ਹਨ।

ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਇੱਕ ਸਾਲ ਮਗਰੋਂ ਉਹ ਸਵਾਲ ਜਿਨ੍ਹਾਂ ਦੇ ਜਵਾਬ ਨਹੀਂ ਮਿਲੇ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇੱਕ ਸਾਲ ਬੀਤ ਚੁੱਕਿਆ ਹੈ ਪਰ ਸੁਸ਼ਾਂਤ ਨੇ ਆਪਣੀ ਜਾਨ ਖ਼ੁਦ ਲਈ ਜਾਂ ਫ਼ਿਰ ਉਸ ਦਾ ਕਤਲ ਹੋਇਆ? ਇਸ ਰਹੱਸ ਤੋਂ ਹੁਣ ਤੱਕ ਪਰਦਾ ਨਹੀਂ ਉੱਠ ਸਕਿਆ ਹੈ।

ਸੁਸ਼ਾਂਤ ਸਿੰਘ ਰਾਜਪੂਤ

ਤਸਵੀਰ ਸਰੋਤ, Getty Images

34 ਸਾਲਾ ਸੁਸ਼ਾਂਤ ਦੀ ਮੌਤ 14 ਜੂਨ 2020 ਨੂੰ ਹੋਈ ਸੀ। ਉਹ ਮੁੰਬਈ ਦੇ ਆਪਣੇ ਫਲੈਟ ਵਿੱਚ ਮ੍ਰਿਤ ਮਿਲੇ ਸਨ। ਸ਼ੁਰੂਆਤ ਵਿੱਚ ਅਜਿਹਾ ਦੱਸਿਆ ਗਿਆ ਸੀ ਕਿ ਸੁਸ਼ਾਂਤ ਨੇ ਖ਼ੁਦਕੁਸ਼ੀ ਕੀਤੀ ਸੀ, ਪਰ ਉਸ ਤੋਂ ਬਾਅਦ ਹਰ ਬੀਤਦੇ ਦਿਨ ਨਾਲ ਮਾਮਲਾ ਪੇਚੀਦਾ ਹੀ ਹੁੰਦਾ ਚਲਾ ਗਿਆ।

ਮੁੰਬਈ ਪੁਲਿਸ, ਬਿਹਾਰ ਪੁਲਿਸ, ਕੇਂਦਰੀ ਜਾਂਚ ਬਿਓਰੋ (CBI), ਨਾਰਕੌਟਿਕਸ ਕੰਟਰੋਲ ਬਿਓਰੋ (NCB) ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ED) ਉਹ ਪੰਜ ਏਜੰਸੀਆਂ ਹਨ ਜਿਨ੍ਹਾਂ ਨੇ ਹੁਣ ਤੱਕ ਸੁਸ਼ਾਂਤ ਸਿੰਘ ਦੀ ਮੌਤ ਦੀ ਜਾਂਚ ਕੀਤੀ ਹੈ।

ਮੁੰਬਈ ਪੁਲਿਸ ਨੇ ਮੁੱਢਲੀ ਜਾਂਚ ਮਗਰੋਂ ਇਹ ਕਿਹਾ ਸੀ ਕਿ ਸੁਸ਼ਾਂਤ ਨੇ ਖੁਦਕੁਸ਼ੀ ਕੀਤੀ ਸੀ। ਉੱਥੇ ਹੀ ਸੀਬੀਆਈ ਨੇ ਹੁਣ ਤੱਕ ਇਹ ਨਹੀਂ ਦੱਸਿਆ ਹੈ ਕਿ ਉਨ੍ਹਾਂ ਦੀ ਜਾਂਚ ਦਾ ਕੀ ਨਤੀਜਾ ਨਿਕਲਿਆ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)