You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ 70% ਅਸਰਦਾਰ ਸਾਬਿਤ ਹੋਈ
ਵੱਡੇ ਪੱਧਰ 'ਤੇ ਹੋਏ ਟਰਾਇਲ ਦੇ ਨਤੀਜੇ ਦਰਸਾਉਂਦੇ ਹਨ ਕਿ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਨੇ 70 ਫ਼ੀਸਦ ਲੋਕਾਂ ਵਿੱਚ ਕੋਵਿਡ-19 ਦੇ ਲੱਛਣਾਂ ਨੂੰ ਵਿਕਸਿਤ ਹੋਣ ਤੋਂ ਰੋਕਿਆ ਹੈ।
ਹਾਲਾਂਕਿ ਇਸ ਨੂੰ ਇੱਕ ਜਿੱਤ ਵਾਂਗ ਦੇਖਿਆ ਜਾ ਰਿਹਾ ਹੈ ਪਰ ਫਾਈਜ਼ਰ ਅਤੇ ਮੌਡਰਨਾ ਵੱਲੋਂ ਤਿਆਰ ਕੀਤੀ ਗਏ ਟੀਕੇ 95 ਫ਼ੀਸਦ ਤੱਕ ਬਚਾਅ ਕਰਨ ਵਿੱਚ ਅਸਰਦਾਰ ਸਾਬਿਤ ਹੋਏ ਹਨ।
ਆਕਸਫੋਰਡ ਟੀਕਾ ਹੋਰ ਦੋ ਟੀਕਿਆਂ ਦੇ ਮੁਕਾਬਲੇ ਵੱਧ ਸਸਤਾ, ਸਟੋਰ ਕਰਨ ਵਿੱਚ ਸੌਖਾ ਹੈ। ਇਸ ਨੂੰ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਵੀ ਸੌਖਾ ਹੈ।
ਜੇ ਕਰ ਇਸ ਨੂੰ ਪ੍ਰਬੰਧਕਾਂ ਵਲੋਂ ਮਾਨਤਾ ਮਿਲ ਜਾਂਦੀ ਹੈ ਤਾਂ ਇਹ ਹਾਲੇ ਵੀ ਮਹਾਂਮਾਰੀ ਨਾਲ ਨਜਿੱਠਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਦਿਲਚਸਪ ਡਾਟਾ ਇਹ ਵੀ ਸੁਝਾਅ ਦਿੰਦਾ ਹੈ ਕਿ ਟੀਕੇ ਦੀ ਖ਼ੁਰਾਕ ਦੀ ਮਾਤਰਾ ਵਿੱਚ ਸੁਧਾਰ ਕਰਨ ਨਾਲ ਬਚਾਅ ਨੂੰ 90 ਫ਼ੀਸਦ ਤੱਕ ਲਿਜਾਇਆ ਜਾ ਸਕਦਾ ਹੈ।
ਆਕਸਫੋਰਡ ਦੇ ਖੋਜਕਾਰਾਂ ਨੇ ਆਮਤੌਰ 'ਤੇ ਕੋਈ ਵੈਕਸੀਨ ਤਿਆਰ ਕਰਨ ਲਈ ਦਹਾਕਿਆਂ ਤੱਕ ਚੱਲਣ ਵਾਲੀ ਪ੍ਰਕਿਰਿਆ ਨੂੰ ਕਰੀਬ 10 ਮਹੀਨਿਆਂ ਵਿੱਚ ਪੂਰਾ ਕੀਤਾ ਹੈ।
ਇਹ ਵੀ ਪੜ੍ਹੋ: