ਕੋਰੋਨਾਵਾਇਰਸ: ਠੀਕ ਹੋਣ ਤੋਂ ਬਾਅਦ ਕੋਵਿਡ-19 ਤੋਂ ਮੁੜ ਪੀੜਤ ਹੋਣ ਦੀ ਕਿੰਨੀ ਸੰਭਾਵਨਾ ਹੈ - 5 ਅਹਿਮ ਖ਼ਬਰਾਂ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਕੀ ਕੋਰੋਨਾਵਾਇਰਸ ਹਰ ਸਿਆਲ ਨੂੰ ਵਾਪਸ ਆਵੇਗਾ ਕੀ ਇਸ ਦੀ ਦਵਾਈ ਕੰਮ ਕਰੇਗੀ। ਕੀ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਸਾਨੂੰ ਦੁਬਾਰਾ ਕੰਮ ਉੱਤੇ ਮੋੜ ਲਿਆਵੇਗੀ। ਲੰਬੇ ਸਮੇਂ ਤੱਕ ਅਸੀਂ ਵਾਇਰਸ ਨਾਲ ਕਿਵੇਂ ਟੱਕਰ ਲਵਾਂਗੇ।

ਇਨ੍ਹਾਂ ਸਾਰੇ ਸਵਾਲਾਂ ਦਾ ਧੁਰਾ ਸਾਡੇ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਹੈ, ਜਿਸ ਨੂੰ ਤਕਨੀਕੀ ਭਾਸ਼ਾ ਵਿਚ ਇੰਮਊਨ ਸਿਸਟਮ ਕਿਹਾ ਜਾਂਦਾ ਹੈ।

ਸਮੱਸਿਆ ਜੋ ਅਸੀਂ ਜਾਣਦੇ ਹਾਂ, ਉਹ ਬਹੁਤ ਛੋਟੀ ਹੈ। ਕੀ ਕੋਰੋਨਾਵਾਇਰਸ ਤੁਹਾਨੂੰ ਦੁਬਾਰਾ ਘੇਰ ਸਕਦਾ ਹੈ ਕੁਝ ਲੋਕ ਇੱਕ ਤੋਂ ਦੂਜੇ ਨਾਲੋਂ ਵੱਧ ਬਿਮਾਰ ਕਿਉਂ ਹੁੰਦੇ ਹਨ? ਇਹ ਸਭ ਜਾਣਨ ਲਈ ਇੱਥੇ ਕਲਿੱਕ ਕਰੋ।

ਸੋਨੂੰ ਸੂਦ ਦਾ ਮਜ਼ਦੂਰਾਂ ਨੂੰ ਰੁਜ਼ਗਾਰ ਦਿਵਾਉਣ ਵਾਲਾ ਪੋਰਟਲ ਕਿਸ ਤਰ੍ਹਾਂ ਦਾ ਹੈ

ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਤੋਂ ਬਾਅਦ ਅਦਾਕਾਰ ਸੋਨੂੰ ਸੂਦ ਨੇ ਹੁਣ ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ਦਿਵਾਉਣ ਦਾ ਜਿੰਮਾ ਚੁੱਕਿਆ ਹੈ।

ਲੌਕਡਾਊਨ

ਤਸਵੀਰ ਸਰੋਤ, Sonu sood

ਤਸਵੀਰ ਕੈਪਸ਼ਨ, ਸੂਦ ਮੁੰਬਈ ਵਿਚ ਕੋਵਿਡ -19 ਕਾਰਨ ਲੱਗੇ ਲੌਕਡਾਊਨ ਕਰਕੇ ਫਸੇ ਹੋਏ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸ ਭੇਜਿਆ ਸੀ

ਸੋਨੂੰ ਸੂਦ ਨੇ ਇੱਕ ਵੈਬਸਾਈਟ ਲਾਂਚ ਕੀਤੀ ਹੈ ਅਤੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ।

ਅਦਾਕਾਰ ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ਤੋਂ ਇੱਕ ਨਵੀਂ ਪਹਿਲ ਬਾਰੇ ਜਾਣਕਾਰੀ ਦਿੱਤੀ। ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਦੀ ਦਵਾਈ ਜਿੱਥੇ ਵੀ ਬਣੇ, ਭਾਰਤ ਪਹੁੰਚਣ 'ਚ ਇਹ ਮੁਸ਼ਕਿਲਾਂ ਆ ਸਕਦੀਆਂ

ਪੂਰੀ ਦੁਨੀਆਂ ਵਿੱਚ ਤੇਜ਼ੀ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਮੌਤਾਂ ਦੀ ਵੀ। ਭਾਰਤ ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਲਾਗ ਦੇ ਮਾਮਲਿਆਂ ਵਿੱਚ ਤੀਜੇ ਨੰਬਰ 'ਤੇ ਹੈ।

ਵੈਕਸੀਨ ਰਾਸ਼ਟਰਵਾਦ ਦੁਨੀਆਂ ਦੇ ਹਰ ਲੋੜਵੰਦ ਤੱਕ ਵੈਕਸੀਨ ਪਹੁੰਚਾਉਣ ਵਿੱਚ ਮੁਸ਼ਕਿਲਾਂ ਖੜ੍ਹੀ ਕਰ ਸਕਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੈਕਸੀਨ ਰਾਸ਼ਟਰਵਾਦ ਦੁਨੀਆਂ ਦੇ ਹਰ ਲੋੜਵੰਦ ਤੱਕ ਵੈਕਸੀਨ ਪਹੁੰਚਾਉਣ ਵਿੱਚ ਮੁਸ਼ਕਿਲਾਂ ਖੜ੍ਹੀ ਕਰ ਸਕਦਾ ਹੈ

ਜ਼ਾਹਿਰ ਹੈ ਸਾਰਿਆਂ ਦੀਆਂ ਨਜ਼ਰਾਂ ਕੋਰੋਨਾ ਵਾਇਰਸ ਦੀ ਵੈਕਸੀਨ 'ਤੇ ਹਨ ਜਿਸ ਨੂੰ ਭਾਰਤ ਸਣੇ ਦੁਨੀਆਂ ਦੇ ਕਈ ਦੇਸ ਬਣਾਉਣ ਵਿੱਚ ਲੱਗੇ ਹਨ।

ਦਰਜਨਾਂ ਕਲੀਨੀਕਲ ਟ੍ਰਾਇਲ ਹੋ ਰਹੇ ਹਨ ਅਤੇ ਕੁਝ ਦੇਸਾਂ ਵਿੱਚ ਇਹ ਟ੍ਰਾਇਲ ਦੂਜੇ ਫੇਸ ਵਿੱਚ ਵੀ ਪਹੁੰਚ ਚੁੱਕੇ ਹਨ।

ਕਈਆਂ ਨੂੰ ਉਮੀਦ ਹੈ ਕਿ ਸਾਲ ਦੇ ਅੰਤ ਤੱਕ ਇੱਕ ਵੈਕਸੀਨ ਤਿਆਰ ਹੋ ਸਕਦੀ ਹੈ ਪਰ ਜੇ ਇਹ ਵੈਕਸੀਨ ਬਣ ਵੀ ਗਈ ਤਾਂ ਦੁਨੀਆਂ ਦੇ ਹਰ ਕੋਨੇ ਤੱਕ ਇਹ ਕਿਵੇਂ ਪਹੁੰਚੇਗੀ? ਵਿਸਥਾਰ ਵਿੱਚ ਪੜ੍ਹੋ

ਕੋਰੋਨਾਵਾਇਰਸ
ਕੋਰੋਨਾਵਾਇਰਸ

ਮਹਾਰਾਜਾ ਰਣਜੀਤ ਸਿੰਘ 'ਤੇ ਜਿਨ੍ਹਾਂ ਔਰਤਾਂ ਦਾ ਅਸਰ ਰਿਹਾ

ਰਣਜੀਤ ਸਿੰਘ 12 ਸਾਲ ਦੇ ਸਨ ਕਿ ਪਿਤਾ ਦੀ ਮੌਤ ਹੋ ਗਈ। ਉਦੋਂ ਤੋਂ ਹੀ ਉਨ੍ਹਾਂ ਦੇ ਜੀਵਨ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਦੀ ਸ਼ੁਰੂਆਤ ਹੁੰਦੀ ਹੈ।

ਰਣਜੀਤ ਸਿੰਘ

ਤਸਵੀਰ ਸਰੋਤ, Getty Images

15 ਜਾਂ 16 ਸਾਲ ਦੇ ਹੋਣਗੇ ਜਦੋਂ ਕਨ੍ਹੱਈਆ ਮਿਸਲ ਦੇ ਸੰਸਥਾਪਕ ਜੈ ਸਿੰਘ ਕਨ੍ਹਈਆ ਦੀ ਪੋਤੀ ਅਤੇ ਗੁਰਬ਼ਖ਼ਸ਼ ਸਿੰਘ ਅਤੇ ਸਦਾ ਕੌਰ ਦੀ ਇਕਲੌਤੀ ਬੇਟੀ ਮਹਿਤਾਬ ਕੌਰ ਨਾਲ ਵਿਆਹ ਹੋਇਆ।

ਇਤਿਹਾਸਕਾਰਾਂ ਅਨੁਸਾਰ ਮਹਾਰਾਣੀ ਦੀ ਉਪਾਧੀ ਸਿਰਫ਼ ਉਨ੍ਹਾਂ ਨੂੰ ਹੀ ਮਿਲੀ, ਬਾਕੀ ਸਭ ਰਾਣੀਆਂ ਸਨ। ਉਨ੍ਹਾਂ ਦੀ ਮੌਤ ਦੇ ਬਾਅਦ ਆਖ਼ਰੀ ਰਾਣੀ ਜਿੰਦ ਕੌਰ ਨੂੰ ਇਹ ਉਪਾਧੀ ਮਿਲੀ।

ਸਿਆਸੀ ਵਿਆਹਾਂ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਕੁਝ ਪ੍ਰੇਮ ਵਿਆਹ ਵੀ ਕਰਵਾਏ। ਪੂਰੀ ਕਹਾਣੀ ਪੜ੍ਹੋ।

'ਮੇਰੇ ਨਾਲ ਗੈਂਗਰੇਪ ਹੋਇਆ ਤੇ ਮੈਨੂੰ ਹੀ 10 ਦਿਨ ਜੇਲ੍ਹ 'ਚ ਰੱਖਿਆ - ਇਨਸਾਫ਼ ਮੰਗਣ ਗਈ ਤਾਂ ਜੱਜ ਬੋਲੇ, 'ਬਦਤਮੀਜ਼ ਲੜਕੀ'

ਇੱਕ ਰੇਪ ਪੀੜਤ ਨੂੰ ਕਾਨੂੰਨ ਵਿਵਸਥਾ, ਸਮਾਜ ਅਤੇ ਪ੍ਰਸ਼ਾਸਨ ਕਿੰਨਾ ਭਰੋਸਾ ਦਿਵਾ ਪਾਉਂਦੇ ਹਨ, ਕਿ ਇਨਸਾਫ਼ ਦੀ ਲੜਾਈ ਉਸ ਦੀ ਇਕੱਲੀ ਦੀ ਨਹੀਂ ਹੈ। ਥਾਣਾ, ਕਚਹਿਰੀ ਅਤੇ ਸਮਾਜ ਵਿੱਚ ਉਸ ਦਾ ਕਿੰਨਾ ਭਰੋਸਾ ਹੈ।

ਅਰਈਆ ਦੀ ਰੇਪ ਪੀੜਤਾ ਨੂੰ 10 ਦਿਨਾਂ ਲਈ ਜੇਲ੍ਹ ਵਿੱਚ ਰਹਿਣਾ ਪਿਆ
ਤਸਵੀਰ ਕੈਪਸ਼ਨ, ਅਰਈਆ ਦੀ ਰੇਪ ਪੀੜਤਾ ਨੂੰ 10 ਦਿਨਾਂ ਲਈ ਜੇਲ੍ਹ ਵਿੱਚ ਰਹਿਣਾ ਪਿਆ

ਬਿਹਾਰ ਦੇ ਅਰਈਆ ਵਿੱਚ ਇੱਕ ਰੇਪ ਪੀੜਤਾ ਅਤੇ ਉਸ ਦੀਆਂ ਦੋ ਦੋਸਤਾਂ ਨੂੰ ਸਰਕਾਰੀ ਕੰਮਕਾਜ ਵਿੱਚ ਰੁਕਾਵਟ ਪੈਦਾ ਕਰਨ ਦੇ ਇਲਜ਼ਾਮ ਵਿੱਚ ਜੇਲ੍ਹ ਭੇਜ ਦਿੱਤਾ ਗਿਆ।

ਇਹ ਉਸ ਵੇਲੇ ਹੋਇਆ ਜਦੋਂ ਕੋਰਟ ਵਿੱਚ ਉਹ ਜੱਜ ਦੇ ਸਾਹਮਣੇ ਬਿਆਨ ਦਰਜ ਕਰਵਾ ਰਹੀ ਸੀ। ਬੀਬੀਸੀ ਨਾਲ ਗੱਲਬਾਤ ਵਿੱਚ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਪਹਿਲੀ ਵਾਲ ਰੇਪ ਪੀੜਤਾ ਨੇ ਇਨਸਾਫ਼ ਹਾਸਲ ਕਰਨ ਦੀ ਆਪਣੀ ਇਸ ਲੜਾਈ ਦੀ ਕਹਾਣੀ ਸਾਂਝਾ ਕੀਤੀ।

ਇਹ ਕਹਾਣੀ ਦੱਸਦੀ ਹੈ ਕਿ ਆਖਿਰ ਕਿਉਂ ਬਲਾਤਕਾਰ ਦੀ ਹਿੰਸਾ ਝੱਲਣ ਦੇ ਬਾਵਜੂਦ ਔਰਤਾਂ ਇਨਸਾਫ਼ ਲਈ ਗੁਹਾਰ ਲਗਾਉਣ ਤੋਂ ਡਰਦੀਆਂ ਹਨ। ਵਿਸਥਾਰ 'ਚ ਖ਼ਬਰ ਪੜ੍ਹੋ

ਕੋਰੋਨਾਵਾਇਰਸ
ਕੋਰੋਨਾਵਾਇਰਸ
ਹੈਲਪਲਾਈਨ ਨੰਬਰ
ਕੋਰੋਨਾਵਾਇਰਸ
ਕੋਰੋਨਾਵਾਇਰਸ

ਇਹ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)