ਨਰਿੰਦਰ ਮੋਦੀ : 45 ਘੰਟੇ ਦੀ ਸਾਧਨਾ ਦੌਰਾਨ ਪ੍ਰਧਾਨ ਮੰਤਰੀ ‘ਛੁੱਟੀ ਨਹੀਂ ਡਿਊਟੀ’ ਉੱਤੇ ਹੀ ਸਨ

ਨਰਿੰਦਰ ਮੋਦੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧਿਆਨ ਸਾਧਨਾ ਕਰਦੇ ਹੋਏ
    • ਲੇਖਕ, ਜੁਗਲ ਪੁਰੋਹਿਤ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

30 ਮਈ ਅਤੇ 1 ਜੂਨ 2024 ਦੇ ਵਿਚਾਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ’45 ਘੰਟਿਆਂ’ ਦੇ ਲਈ ਕੰਨਿਆਕੁਮਾਰੀ ਵਿੱਚ ਵਿਵੇਕਾਨੰਦ ਰੌਕ ਮੈਮੋਰੀਅਲ ਵਿੱਚ ਧਿਆਨ ਸਾਧਨਾ ਕੀਤੀ।

ਇਹ ਉਹੀ ਦਿਨ ਸਨ ਜਦੋਂ ਲੋਕਸਭਾ ਚੋਣ ਮੁਹਿੰਮ ਆਪਣੇ ਆਖ਼ਰੀ ਪੜਾਅ ਉੱਤੇ ਸੀ।

ਬੀਬੀਸੀ ਨੇ ਸੂਚਨਾ ਅਧਿਕਾਰ ਦੇ ਤਹਿਤ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਣਨਾ ਚਾਹਿਆ ਕਿ ਕੰਨਿਆਕੁਮਾਰੀ ਵਿੱਚ ਪੀਐੱਮ ਮੋਦੀ ਨੇ ਜਿਹੜੇ 45 ਘੰਟੇ ਬਿਤਾਏ।

ਉਨ੍ਹਾਂ ਨੂੰ ਸਰਕਾਰੀ ਰਿਕਾਰਡਾਂ ਵਿੱਚ ਕਿਵੇਂ ਦਰਜ ਕੀਤਾ ਗਿਆ ਹੈ।

ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੋਈ ਛੁੱਟੀ ਨਹੀਂ ਲਈ ਹੈ।

ਜਵਾਬ ਵਿੱਚ ਇਹ ਵੀ ਦੱਸਿਆ ਗਿਆ ਕਿ ‘ਪ੍ਰਧਾਨਮੰਤਰੀ ਹਰ ਵੇਲੇ ਡਿਊਟੀ ਉੱਤੇ ਰਹਿੰਦੇ ਹਨ।’

ਉਨ੍ਹਾਂ ਦੇ ਦਫ਼ਤਰ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਮਈ 2014 ਵਿੱਚ ਜਦੋਂ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਉਨ੍ਹਾਂ ਨੇ ਇੱਕ ਦਿਨ ਦੀ ਵੀ ਛੁੱਟੀ ਨਹੀਂ ਲਈ ਹੈ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਨਰਿੰਦਰ ਮੋਦੀ ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀਆਂ ਵਿੱਚੋਂ ਕੁਝ ਨੇ ਆਪਣੇ ਕਾਰਜਕਾਲ ਵੇਲੇ ਛੁੱਟੀਆਂ ਲਈਆਂ ਸਨ ਅਤੇ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਜਨਤਕ ਵੀ ਕੀਤੀ ਸੀ।

ਇਸ ਸੂਚੀ ਵਿੱਚ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰਲਾਲ ਨਹਿਰੂ, ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਵੀ ਹਨ।

ਅਖ਼ਬਾਰ ‘ਟਾਈਮਜ਼ ਆਫ਼ ਇੰਡੀਆ’ ਦੇ ਮੁਤਾਬਕ ਪ੍ਰਧਾਨ ਮੰਤਰੀ ਦਫ਼ਤਰ ਦੇ ਕੋਲ ਸਾਬਕਾ ਪ੍ਰਧਾਨ ਮੰਤਰੀਆਂ ਦੀਆਂ ਛੁੱਟੀਆਂ ਦੀ ਜਾਣਕਾਰੀ ਨਹੀਂ ਹੈ।

ਅਤੀਤ ਵਿੱਚ ਕਈ ਵਾਰ ਪ੍ਰਧਾਨ ਮੰਤਰੀ ਦੀ ਗ਼ੈਰ-ਹਾਜ਼ਰੀ ਵਿੱਚ ਸੀਨੀਅਰ ਮੰਤਰੀ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਰਹੀ ਹੈ ਤਾਂ ਕਿ ਕੰਮ ਵਿੱਚ ਕਿਸੇ ਤਰ੍ਹਾਂ ਦਾ ਅੜਿੱਕਾ ਨਾ ਪਵੇ।

ਕੀ ਪ੍ਰਧਾਨ ਮੰਤਰੀ ਛੁੱਟੀ ਲਈ ਅਰਜ਼ੀ ਪਾਉਂਦੇ ਹਨ?

ਨਰਿੰਦਰ ਮੋਦੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕੰਨਿਆਕੁਮਾਰੀ ਵਿੱਚ ਸਾਧਨਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਕੇਐੱਮ ਚੰਦਰਸ਼ੇਖ਼ਰ ਭਾਰਤ ਸਰਕਾਰ ਦੇ ਕੈਬਨਿਟ ਸਕੱਤਰ ਰਹਿ ਚੁੱਕੇ ਹਨ।

ਕੈਬਨਿਟ ਸਕੱਤਰ ਅਫ਼ਸਰਸ਼ਾਹੀ ਦਾ ਸਭ ਤੋਂ ਸੀਨੀਅਰ ਅਹੁਦਾ ਹੈ।

ਸਾਬਕਾ ਕੈਬਨਿਟ ਸਕੱਤਰ ਚੰਦਰਸ਼ੇਖ਼ਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ, “ਭਾਰਤ ਵਿੱਚ ਅਜਿਹਾ ਕੋਈ ਸਿਸਟਮ ਨਹੀ ਹੈ, ਜਿਸ ਤਹਿਤ ਪ੍ਰਧਾਨ ਮੰਤਰੀ ਛੁੱਟੀਆਂ ਲਈ ਅਰਜ਼ੀ ਪਾਉਂਦੇ ਹੋਣ ਜਾਂ ਫ਼ਿਰ ਛੁੱਟੀ ਮੰਗਦੇ ਹੋਣ, ਪਹਿਲਾਂ ਦੇ ਦੌਰ ਵਿੱਚ ਜਦੋਂ ਪ੍ਰਧਾਨ ਮੰਤਰੀਆਂ ਨੇ ਆਪਣੇ ਲਈ ਸਮਾਂ ਕੱਢਣਾ ਹੁੰਦਾ ਸੀ ਉਦੋਂ ਉਹ ਰਾਸ਼ਟਰਪਤੀ ਨੂੰ ਇਸ ਗੱਲ ਦੀ ਜਾਣਕਾਰੀ ਦਿਆ ਕਰਦੇ ਸਨ ਅਤੇ ਕੈਬਨਿਟ ਸਕੱਤਰ ਨੂੰ ਇਸ ਬਾਰੇ ਜਾਣੂ ਕਰਵਾਇਆ ਕਰਦੇ ਸਨ।”

ਇਹ ਸਾਫ਼ ਨਹੀਂ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਸੇ ਮੰਤਰੀ ਨੂੰ ਕੰਨਿਆਕੁਮਾਰੀ ਜਾਣ ਤੋਂ ਪਹਿਲਾਂ ਜ਼ਿੰਮੇਵਾਰੀ ਸੌਂਪੀ ਸੀ ਜਾਂ ਰਾਸ਼ਟਰਪਤੀ ਨੂੰ ਕੋਈ ਜਾਣਕਾਰੀ ਦਿੱਤੀ ਸੀ।

ਅਧਿਕਾਰਤ ਤੌਰ ਉੱਤੇ ਕੰਨਿਆਕੁਮਾਰੀ ਵਿੱਚ ਧਿਆਨ ਕਰਨ ਦੇ ਮਾਮਲੇ ਵਿੱਚ ਕੋਈ ਸਰਕਾਰੀ ਪ੍ਰੈੱਸ ਰਿਲੀਜ਼ ਨਹੀਂ ਹੈ ਪਰ ਪੀਐੱਮ ਮੋਦੀ ਦੇ ਧਿਆਨ ਲਗਾਉਣ ਦੇ ਕਈ ਵੀਡੀਓਜ਼ ਉਨ੍ਹਾਂ ਦੇ ਆਪਣੇ ਯੂਟਿਊਬ ਚੈੱਨਲ ਅਤੇ ਨਿਊਜ਼ ਏਜੰਸੀ ਏਐੱਨਆਈ ਉੱਤੇ ਮੌਜੂਦ ਹਨ ਜਿਨ੍ਹਾਂ ਨੂੰ ਕਈ ਟੀਵੀ ਚੈੱਨਲਾਂ ਨੇ ਪ੍ਰਸਾਰਿਤ ਕੀਤਾ ਸੀ।

30 ਮਈ ਨੂੰ ਡੀਡੀ ਨਿਊਜ਼ ਨੇ ਆਪਣੀ ਕਵਰੇਜ ਵਿੱਚ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ 30 ਮਈ ਸ਼ਾਮ ਤੋਂ ਲੈ ਕੇ 1 ਜੂਨ ਦੀ ਸ਼ਾਮ ਤੱਕ ਕੰਨਿਆਕੁਮਾਰੀ ਵਿੱਚ ਧਿਆਨ ਕਰ ਰਹੇ ਹਨ।

31 ਮਈ ਦੀ ਕਵਰੇਜ ਵਿੱਚ ਏਐੱਨਆਈ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਰਾਤ-ਦਿਨ ਸਾਧਨਾ ਵਿੱਚ ਵਿਅਸਤ ਰਹਿਣਗੇ ਅਤੇ ਉਹ ਇਹ ਸਾਧਨਾ ਵਿੱਚ ਵਿਅਸਤ ਰਹਿਣਗੇ ਅਤੇ ਇਹ ਸਾਧਨਾ ਧਿਆਨ ਮੰਡਪਮ ਦੇ ਵਿੱਚ ਕਰਨਗੇ।

ਭਾਜਪਾ ਦੇ ਕਈ ਆਗੂਆਂ ਨੇ ਉਨ੍ਹਾਂ ਦੇ ਇਸ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਸੀ।

ਮਹਾਰਾਸ਼ਟਰ ਦੇ ਉੱਪ-ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਧਿਆਨ ਦਾ ਇੱਕ ਵੀਡੀਓ ਅਪਲੋਡ ਕੀਤਾ ਸੀ।

ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ ‘ਮੋਦੀ ਜੀ ਨੂੰ ਧਿਆਨ ਦੇ ਰਾਹੀਂ ਦਿਵਿਆ ਊਰਜਾ ਮਿਲੀਆ।’

ਉੱਥੇ ਹੀ ਵਿਰੋਧੀ ਧਿਰ ਦੇ ਆਗੂਆਂ ਨੇ ਇਸ ਨੂੰ ਸਿਆਸੀ ਪ੍ਰੋਗਰਾਮ ਦੱਸਿਆ ਅਤੇ ਇਲਜ਼ਾਮ ਲਾਇਆ ਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਪ੍ਰੋਗਰਾਮ ਹੋ ਰਿਹਾ ਹੈ।

ਸੰਜੈ ਬਾਰੂ

ਸੰਜੈ ਬਾਰੂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਹਨ ਅਤੇ ਉਨ੍ਹਾਂ ਨੇ ਮਨਮੋਹਨ ਸਿੰਘ ਦੇ ਕਾਰਜਕਾਲ ਉੱਤੇ ਇੱਕ ਕਿਤਾਬ ਵੀ ਲਿਖੀ ਹੈ।

‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ, ਮੇਕਿੰਗ ਐਂਡ ਅਨਮੇਕਿੰਗ ਆਫ਼ ਡਾ. ਮਨਮੋਹਨ ਸਿੰਘ।’

ਬੀਬੀਸੀ ਨਾਲ ਗੱਲ ਕਰਦਿਆਂ ਸੰਜੈ ਬਾਰੂ ਨੇ ਕਿਹਾ, "ਇਹ ਕਹਿਣਾ ਹਾਸੋਹੀਣਾ ਹੈ ਕਿ ਕੰਨਿਆਕੁਮਾਰੀ ਵਿੱਚ ਪੀਐਮ ਮੋਦੀ ਵੱਲੋਂ ਜੋ ਧਿਆਨ ਸਾਧਨਾ ਉਨ੍ਹਾਂ ਦੀ ਰਸਮੀ ਡਿਊਟੀ ਦਾ ਹਿੱਸਾ ਹੈ।”

“ਕੀ ਲੋਕ ਜਦੋਂ ਸਾਧਨਾ ਕਰਦੇ ਹਨ, ਤਾਂ ਕੀ ਉਹ ਇਸ ਨੂੰ ਆਪਣਾ ਸਰਕਾਰੀ ਕੰਮ ਜਾਂ ਫਰਜ਼ ਸਮਝਦੇ ਹਨ? ਕੀ ਕੋਈ ਸੰਸਥਾ ਆਪਣੇ ਮੁਲਾਜ਼ਮ ਨੂੰ ਧਿਆਨ ਕਰਨ ਨੂੰ ਡਿਊਟੀ ਮੰਨੇਗੀ?”

ਇਕ ਗੱਲ ਹੋਰ, ਜਦੋਂ ਪ੍ਰਧਾਨ ਮੰਤਰੀ ਨਹੀਂ ਹੁੰਦੇ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਕਿਸੇ ਦੂਜੇ ਮੰਤਰੀ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਜੋ ਕਿ ਸਰਕਾਰ ਦਾ ਕੰਮ ਚਲਾਉਂਦਾ ਰਹੇ।

ਕੀ ਕਿਸੇ ਨੂੰ ਜ਼ਿੰਮੇਵਾਰੀ ਸੌਂਪੀ ਸੀ ਜਾਂ ਨਹੀਂ?

ਨੀਰਜਾ ਚੌਧਰੀ

ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਨੇ ਹਾਲ ਹੀ ਵਿੱਚ ਆਪਣੀ ਕਿਤਾਬ 'ਹਾਓ ਪ੍ਰਾਈਮ ਮਿਨਿਸਟਰਸ ਡਿਸਾਈਡ' ਵਿੱਚ ਪ੍ਰਧਾਨ ਮੰਤਰੀਆਂ ਦੀ ਕਾਰਜਸ਼ੈਲੀ ਦੀ ਬਰੀਕੀ ਨਾਲ ਜਾਂਚ ਕੀਤੀ ਹੈ।

“ਪ੍ਰਧਾਨ ਮੰਤਰੀ ਕੋਲ ਹੱਕ ਹੈ ਕਿ ਉਹ ਪੂਜਾ ਕਰਨ, ਪਰ ਇਸ ਤਰ੍ਹਾਂ ਸਾਧਨਾ ਨੂੰ ਸਰਕਾਰੀ ਡਿਊਟੀ ਦੱਸਣਾ ਮੇਰੀ ਸਮਝ ਤੋਂ ਬਾਹਰ ਹੈ।ਮੈਨੂੰ ਉਨ੍ਹਾਂ ਦੀ ਸਾਧਨਾ ਦੇ ਸਮੇਂ ਨੂੰ ਸਰਕਾਰੀ ਡਿਊਟੀ ਦੱਸਣ ਦਾ ਕੋਈ ਤਰਕ ਨਜ਼ਰ ਨਹੀਂ ਆਉਂਦਾ।”

ਜਦੋਂ ਮਨਮੋਹਨ ਸਿੰਘ ਨੇ ਛੁੱਟੀ ਲਈ ਸੀ

ਸੁਧੀਰੇਂਦਰ ਕੁਲਕਰਨੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਲਾਹਕਾਰ ਰਹਿ ਚੁੱਕੇ ਹਨ।

ਉਨ੍ਹਾਂ ਨੂੰ ਇਸ ਗੱਲ ਵਿੱਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ ਕਿ ਪੀਐੱਮ ਮੋਦੀ ਦੀ ਇਸ ਸਾਧਨਾ ਨੂੰ ਸਰਕਾਰੀ ਪੀਐਮ ਮੋਦੀ ਦੀ ਇਸ ਸਾਧਨਾ ਨੂੰ ਸਰਕਾਰੀ ਡਿਊਟੀ ਦੱਸਿਆ ਗਿਆ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਪੀਐੱਮ ਹਮੇਸ਼ਾ ਡਿਊਟੀ ਉੱਤੇ ਰਹਿੰਦੇ ਹਨ।

ਪ੍ਰਧਾਨ ਮੰਤਰੀ ਹੁੰਦਿਆਂ ਵਾਜਪਾਈ ਵੱਲੋਂ ਲਈਆਂ ਗਈਆਂ ਛੁੱਟੀਆਂ ਨੂੰ ਯਾਦ ਕਰਦਿਆਂ ਕੁਲਕਰਨੀ ਦੱਸਦੇ ਹਨ, “ਜਦੋਂ ਉਨ੍ਹਾਂ ਨੇ 2,000 ਵਿੱਚ ਕੇਰਲ ਵਿੱਚ ਛੁੱਟੀ ਲਈ ਸੀ ਤਾਂ ਸ਼ਾਇਦ ਹੀ ਕੋਈ ਸਮਾਂ ਅਜਿਹਾ ਹੁੰਦਾ ਸੀ ਜਦੋਂ ਉਹ ਕੰਮ ਵਿੱਚ ਰੁੱਝੇ ਨਹੀਂ ਹੁੰਦੇ ਸਨ।”

“ਕੁਝ ਨਾ ਕੁਝ ਉਨ੍ਹਾਂ ਦੇ ਸਾਹਮਣੇ ਆ ਹੀ ਜਾਂਦਾ ਹੈ, ਮੈਨੂੰ ਯਾਦ ਹੈ ਕਿ ਉਸ ਦੌਰਾਨ ਉੱਥੋਂ ਦੇ ਮੁੱਖ ਮੰਤਰੀ ਉਨ੍ਹਾਂ ਨੂੰ ਮਿਲਣ ਆ ਪਹੁੰਚੇ ਅਤੇ ਪ੍ਰਸ਼ਾਸਨ ਦੇ ਕੁਝ ਲੋਕ ਵੀ ਆਏ ਸਨ।”

“ਪ੍ਰਧਾਨ ਮੰਤਰੀ ਛੁੱਟੀ ਉੱਤੇ ਸਨ ਪਰ ਛੁੱਟੀ ਮਨਾ ਰਹੇ ਸਨ ਅਜਿਹਾ ਮੰਨਣਾ ਗ਼ਲਤ ਹੋਵੇਗਾ। ਇਕ ਹੋਰ ਗੱਲ - ਜਦੋਂ ਤੁਸੀਂ ਅਤੇ ਮੈਂ ਛੁੱਟੀ ਲੈਂਦੇ ਹਾਂ ਤਾਂ ਉਹ ਸੰਸਥਾਵਾਂ ਜਿੱਥੇ ਅਸੀਂ ਕੰਮ ਕਰਦੇ ਹਾਂ, ਉਹ ਸੰਸਥਾਵਾਂ ਸਾਡਾ ਕੰਮ ਕਿਸੇ ਹੋਰ ਨੂੰ ਸੌਂਪਦੀਆਂ ਹਨ ਪਰ ਇਹ ਗੱਲ ਪੀਐੱਮ ਦੇ ਪੱਧਰ ਉੱਤੇ ਲਾਗੂ ਨਹੀਂ ਹੋ ਸਕਦੀ।”

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ

ਸਾਬਕਾ ਕੈਬਨਿਟ ਸਕੱਤਰ ਚੰਦਰਸ਼ੇਖਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਭਾਵੇਂ ਛੁੱਟੀ 'ਤੇ ਹੋਣ ਜਾਂ ਨਾ ਉਨ੍ਹਾਂ ਲਈ ਹਮੇਸ਼ਾ ਹਰ ਕਿਸਮ ਦੀਆਂ ਸੁਵਿਧਾਵਾਂ ਉਪਲੱਬਧ ਰਹਿੰਦੀਆਂ ਹਨ।”

ਉਹ ਕਹਿੰਦੇ ਹਨ, “ਜਦੋਂ ਵੀ ਲੋੜ ਹੁੰਦੀ ਹੈ ਤਾਂ ਉਨ੍ਹਾਂ ਨੂੰ ਖਿੱਚ ਲਿਆ ਜਾਂਦਾ ਹੈ, ਪੀਐੱਮ ਦਾ ਸਟਾਫ਼, ਐੱਸਪੀਜੀ ਅਤੇ ਨਿਊਕਲੀਅਰ ਬਲੈਕ ਬੌਕਸ ਹਮੇਸ਼ਾ ਉਨ੍ਹਾਂ ਦੇ ਨਾਲ ਹੀ ਚੱਲਦਾ ਹੈ ਤਾਂ ਕਿ ਜੋ ਜ਼ਰੂਰੀ ਫ਼ੈਸਲੇ ਹਨ ਉਹ ਲੈ ਸਕਣ।ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰੇ ਇੰਤਜ਼ਾਮ ਪੀਐੱਮ ਮੋਦੀ ਜਦੋਂ ਕੰਨਿਆਕੁਮਾਰੀ ਗਏ ਹੋਏ ਸਨ ਉਦੋਂ ਵੀ ਹੋਏ ਹੋਣਗੇ।”

ਜਦੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਆਪ੍ਰੇਸ਼ਨ ਹੋਣਾ ਸੀ ਉਦੋਂ ਉਨ੍ਹਾਂ ਨੇ ਆਪਣੇ ਸਭ ਤੋਂ ਸੀਨੀਅਰ ਮੰਤਰੀ ਪ੍ਰਣਬ ਮੁਖਰਜੀ ਨੂੰ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ।

ਟੀਕੇਏ ਨਾਇਰ ਉਸ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਦੇ ਮੁੱਖ ਸਕੱਤਰ ਸਨ। ਉਨ੍ਹਾਂ ਨੇ ਦੱਸਿਆਂ, “ਹਾਲਾਂਕਿ ਅਸੀਂ ਕਦੇ ਮਨਮੋਹਨ ਸਿੰਘ ਦੇ ਲਈ ਛੁੱਟੀ ਦੀ ਅਰਜ਼ੀ ਪਾਈ ਹੋਵੇ ਅਜਿਹਾ ਮੈਨੂੰ ਯਾਦ ਨਹੀਂ ਆਉਂਦਾ।”

ਵਿਦੇਸ਼ਾਂ ਵਿੱਚ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਆਪਣੀਆਂ ਛੁੱਟੀਆਂ ਦੇ ਬਾਰੇ ਜਨਤਕ ਤੌਰ ਉੱਤੇ ਚਰਚਾ ਕਰਦੇ ਹਨ।

ਵਿਦੇਸ਼ੀ ਸਰਕਾਰਾਂ ਦੇ ਮੁਖੀਆਂ ਦੀਆਂ ਛੁੱਟੀਆਂ

ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ

ਅਮਰੀਕਾ ਵਿੱਚ ਰਾਸ਼ਟਰਪਤੀਆਂ ਨੇ ਵੱਖ-ਵੱਖ ਥਾਵਾਂ ਉੱਤੇ ਆਪਣੀਆਂ ਛੁੱਟੀਆਂ ਬਿਤਾਈਆਂ ਹਨ ਅਤੇ ਇਹ ਸਿਲਸਿਲਾ ਸਦੀਆਂ ਤੋਂ ਤੁਰਿਆ ਆ ਰਿਹਾ ਹੈ।

ਆਪਣੇ ਲੇਖ ਵਿੱਚ ਇਤਿਹਾਸਕਾਰ ਲਾਰੈਂਸ ਨਟਸਨ ਲਿਖਦੇ ਹਨ, “ਅੱਜ ਜਦੋਂ ਕੋਈ ਅਮਰੀਕੀ ਰਾਸ਼ਟਰਪਤੀ ਛੁੱਟੀਆਂ ਮਨਾਉਣ ਜਾਂਦਾ ਹੈ ਤਾਂ ਉਹ ਏਅਰ ਫੋਰਸ ਵਨ ਦੇ ਜਹਾਜ਼ ਉੱਤੇ ਜਾਂਦੇ ਹਨ। ਉਸ ਦਾ ਸੰਚਾਰ ਅਮਲਾ, ਸੀਕਰੇਟ ਸਰਵਿਸ, ਉੱਥੋਂ ਦੀ ਪੁਲਿਸ ਅਤੇ ਮੀਡੀਆ ਵਾਲੇ ਵੀ ਉਨ੍ਹਾਂ ਤੋਂ ਜ਼ਿਆਦਾ ਦੂਰ ਨਹੀਂ ਹੁੰਦੇ ਅਤੇ ਉਨ੍ਹਾਂ ਦੇ ਹਰ ਕਦਮ ਦੀ ਖ਼ਬਰ ਦਿੰਦੇ ਹਨ।

ਉਹ ਦੱਸਦੇ ਹਨ, "ਭਾਵੇਂ ਰਾਸ਼ਟਰਪਤੀ ਇੱਕ ਗੋਲਫ ਕਾਰਟ ਵਿੱਚ ਹੋਵੇ, ਇੱਕ ਕਿਸ਼ਤੀ ਵਿੱਚ ਹੋਵੇ, ਜਾਂ ਇੱਕ ਪਹਾੜ 'ਤੇ ਹੋਵੇ, ਉਨ੍ਹਾਂ ਕੋਲ ਜਾਣਕਾਰੀ ਅਤੇ ਗੱਲਬਾਤ ਉੱਨੀ ਹੀ ਆਸਾਨੀ ਨਾਲ ਪਹੁੰਚ ਜਾਂਦੀ ਹੈ, ਜਿੰਨੀ ਸੌਖਾਈ ਨਾਲ ਓਵਲ ਆਫ਼ਿਸ ਵਿੱਚ।"

ਨਟਸਨ ਇਹ ਵੀ ਦੱਸਦੇ ਹਨ ਕਿ ਸਾਲਾਂ ਤੋਂ ਇਨ੍ਹਾਂ ਛੁੱਟੀਆਂ ਉੱਤੇ ਵਿਵਾਦ ਚੱਲਦਾ ਆ ਰਿਹਾ ਹੈ।

ਵਿਰੋਧੀ ਛੁੱਟੀਆਂ ਉੱਤੇ ਹੋਏ ਖਰਚੇ, ਵਾਰ-ਵਾਰ ਲਈਆਂ ਗਈਆਂ ਛੁੱਟੀਆਂ ਅਤੇ ਉਨ੍ਹਾਂ ਦੇ ਲੰਬੇ ਅਰਸੇ ਨੂੰ ਲੈ ਕੇ ਸਵਾਲ ਚੁੱਕਦੇ ਰਹੇ ਹਨ ਪਰ ਉਦੋਂ ਵੀ ‘ਰਾਸ਼ਟਰਪਤੀ ਛੁੱਟੀਆਂ ਲੈਂਦੇ ਰਹੇ ਹਨ।”

ਜੇਕਰ ਬ੍ਰਿਟੇਨ ਦੀ ਗੱਲ ਕਰੀਏ ਤਾਂ ਉੱਥੇ ਵੀ ਪ੍ਰਧਾਨ ਮੰਤਰੀ ਆਪਣੀਆਂ ਛੁੱਟੀਆਂ ਦੀ ਗੱਲ ਜਨਤਾ ਵਿੱਚ ਰੱਖਦੇ ਹਨ।

ਹਾਲਾਂਕਿ ਪ੍ਰਧਾਨ ਮੰਤਰੀ ਛੁੱਟੀਆਂ ਦੌਰਾਨ ਜ਼ਰੂਰੀ ਗੱਲਾਂ ਦੀ ਜਾਣਕਾਰੀ ਰਹਿੰਦੀ ਹੈ ਪਰ ਜਾਣ ਤੋਂ ਪਹਿਲਾਂ ਉਹ ਵੀ ਆਪਣੇ ਇੱਕ ਮੰਤਰੀ ਨੂੰ ਨਿਯੁਕਤ ਕਰਦੇ ਹਨ ਜੋ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਰੋਜ਼ਾਨਾ ਦੇ ਕੰਮ ਨੂੰ ਸੰਭਾਲਦੇ ਹਨ।

ਹਾਲ ਹੀ ਵਿੱਚ, ਜਦੋਂ ਸਾਬਕਾ ਪੀਐੱਮ ਰਿਸ਼ੀ ਸੁਨਕ ਆਪਣੇ ਕਾਰਜਕਾਲ ਦੌਰਾਨ ਪਹਿਲੀ ਵਾਰ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਗਏ ਸਨ, ਤਾਂ ਅਜਿਹਾ ਹੀ ਪ੍ਰਬੰਧ ਕੀਤਾ ਗਿਆ ਸੀ।

ਨੀਰਜਾ ਚੌਧਰੀ ਕਹਿੰਦੇ ਹਨ ਕਿ ਆਗੂ ਛੁੱਟੀਆਂ ਬਾਰੇ ਕਿਹੋ ਜਿਹਾ ਤਰਕ ਰੱਖਦੇ ਹਨ ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦੇ ਸਮਰਥਕ ਛੁੱਟੀਆਂ ਦੇ ਮਸਲੇ ਨੂੰ ਕਿਵੇਂ ਦੇਖਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)