You’re viewing a text-only version of this website that uses less data. View the main version of the website including all images and videos.
ਆਸਟਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਐਂਥਨੀ ਅਲਬਨੀਜ਼ ਕੌਣ ਹਨ
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸ਼ਨੀਵਾਰ ਨੂੰ ਹੋਈਂ ਆਮ ਚੋਣਾਂ ਵਿੱਚ ਆਪਣੀ ਹਾਰ ਸਵੀਕਾਰ ਕਰ ਲਈ ਹੈ।
ਹਾਰ ਸਵੀਕਾਰ ਕਰਨ ਦੇ ਨਾਲ ਹੀ ਸਕਾਟ ਮੌਰੀਸਨ ਨੇ ਲਿਬਰਲ ਪਾਰਟੀ ਦੇ ਮੁੱਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਲੇਬਰ ਪਾਰਟੀ ਨੇ ਐਂਥਨੀ ਅਲਬਨੀਜ਼ ਦੀ ਅਗਵਾਈ ਵਿੱਚ ਚੋਣ ਜਿੱਤ ਲਈ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸ਼ਨੀਵਾਰ ਨੂੰ ਹੋਈਂ ਆਮ ਚੋਣਾਂ ਵਿੱਚ ਆਪਣੀ ਹਾਰ ਸਵੀਕਾਰ ਕਰ ਲਈ ਹੈ।
ਸੱਤਾ ਵਿੱਚ ਹੁਣ ਤੱਕ ਕੌਣ ਸੀ?
ਲਿਬਰਲ-ਨੈਸ਼ਨਲ ਗੱਠਜੋੜ ਕੋਲ ਪ੍ਰਤੀਨਿਧੀ ਸਭਾ ਵਿੱਚ 76 ਸੀਟਾਂ ਸਨ, ਜੋ ਇਸ ਨੂੰ ਸੱਤਾਧਾਰੀ ਸਿਆਸੀ ਸਮੂਹ ਬਣਾਉਂਦੀਆਂ ਸਨ।
ਲੇਬਰ ਪਾਰਟੀ ਕੋਲ 68 ਸੀਟਾਂ ਸਨ ਅਤੇ ਸੱਤ ਹੋਰ ਸੀਟਾਂ ਛੋਟੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਕੋਲ ਸਨ।
ਸੰਸਦ ਦੇ ਉਪਰਲੇ ਸਦਨ ਸੈਨੇਟ ਵਿੱਚ ਗੱਠਜੋੜ ਕੋਲ 35 ਸੀਟਾਂ ਸਨ ਅਤੇ ਲੇਬਰ ਪਾਰਟੀ ਕੋਲ 26 ਸਨ। ਸੈਨੇਟ ਦੀਆਂ ਚਾਲੀ ਸੀਟਾਂ ਲਈ ਚੋਣ ਹੋਈ।
ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਕੌਣ ਸੀ?
ਮੈਲਕਮ ਟਰਨਬੁੱਲ ਤੋਂ ਬਾਅਦ ਸਕਾਟ ਮੌਰੀਸਨ 2018 ਤੋਂ ਪ੍ਰਧਾਨ ਮੰਤਰੀ ਰਹੇ।
ਉਹ ਕੋਵਿਡ ਲਈ ਸਖ਼ਤੀ ਨਾਲ ਸਰਹੱਦ ਬੰਦ ਕਰਨ ਦੀ ਪਹੁੰਚ ਅਪਣਾਉਣ ਦਾ ਸਿਹਰਾ ਲੈ ਰਹੇ ਸਨ, ਜਿਸ ਨੇ ਆਸਟਰੇਲੀਆ ਨੂੰ ਵਿਸ਼ਵ ਪੱਧਰ 'ਤੇ ਸਭ ਤੋਂ ਘੱਟ ਮੌਤ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੋਣ ਵਿੱਚ ਮਦਦ ਕੀਤੀ।
ਪਰ ਆਪਣੀ ਹੀ ਪਾਰਟੀ ਦੇ ਸੀਨੀਅਰ ਮੈਂਬਰਾਂ ਅਤੇ ਹੋਰਾਂ ਵੱਲੋਂ ਆਪਣੇ ਚਰਿੱਤਰ ਦੀ ਆਲੋਚਨਾ ਤੋਂ ਬਾਅਦ ਸਕਾਟ ਮੌਰੀਸਨ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਸਰਕਾਰੀ ਸੈਨੇਟਰ ਕੋਨਸੇਟਾ ਫਿਏਰਾਵੰਤੀ-ਵੇਲਜ਼ ਨੇ ਅੰਦਰੂਨੀ ਪਾਰਟੀ ਪ੍ਰਕਿਰਿਆਵਾਂ ਨੂੰ ਲੈ ਕੇ ਵਿਵਾਦ ਦੌਰਾਨ ਉਨ੍ਹਾਂ 'ਤੇ "ਤਾਨਾਸ਼ਾਹ" ਅਤੇ "ਨੈਤਿਕ ਆਧਾਰ ਤੋਂ ਬਿਨਾਂ ਧਮਕਾਉਣ" ਦਾ ਦੋਸ਼ ਲਗਾਇਆ।
ਉਪ ਪ੍ਰਧਾਨ ਮੰਤਰੀ ਬਰਨਬੀ ਜੋਇਸ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਇੱਕ ਟੈਕਸਟ ਸੰਦੇਸ਼ ਵਿੱਚ ਲਿਖਿਆ ਕਿ ਮੌਰੀਸਨ "ਪਖੰਡੀ ਅਤੇ ਝੂਠਾ'' ਇਨਸਾਨ ਹੈ।
ਮੌਰੀਸਨ ਨੂੰ ਲੇਬਰ ਪਾਰਟੀ ਦੇ ਨੇਤਾ ਐਂਥਨੀ ਅਲਬਨੀਜ਼ ਨੇ ਚੁਣੌਤੀ ਦਿੱਤੀ ਸੀ।
ਅਲਬਨੀਜ਼ ਆਸਟਰੇਲੀਆ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਸਿਆਸਤਦਾਨਾਂ ਵਿੱਚੋਂ ਇੱਕ ਹਨ ਅਤੇ 2013 ਵਿੱਚ ਕੇਵਿਨ ਰੁੱਡ ਦੇ ਅਧੀਨ ਉਹ ਥੋੜ੍ਹੇ ਸਮੇਂ ਲਈ ਉਪ ਪ੍ਰਧਾਨ ਮੰਤਰੀ ਰਹੇ ਸਨ।
ਅਲਬਨੀਜ਼ ਨੇ ਹਾਲ ਹੀ ਵਿੱਚ ਰਾਜਨੀਤਿਕ ਖੱਬੇ ਪੱਖੀਆਂ ਤੋਂ ਕੇਂਦਰ ਵੱਲ ਪਹੁੰਚ ਕੀਤੀ ਹੈ, ਅਤੇ ਆਪਣੀ ਮੁਹਿੰਮ ਨੂੰ "ਛੋਟੇ ਟੀਚਿਆਂ" - ਮਾਮੂਲੀ ਨੀਤੀ ਪ੍ਰਸਤਾਵਾਂ 'ਤੇ ਆਧਾਰਿਤ ਕਰ ਰਹੇ ਹਨ।
ਮੁੱਖ ਮੁੱਦੇ ਕੀ ਸਨ?
ਮਹਾਂਮਾਰੀ ਦੇ ਦੌਰਾਨ ਆਸਟਰੇਲੀਆ ਦੀ ਆਰਥਿਕਤਾ ਵਿੱਚ ਮਜ਼ਬੂਤੀ ਨਾਲ ਵਾਧਾ ਹੋਇਆ ਹੈ, ਅਤੇ ਇਸ ਸਾਲ ਹੋਰ 4.25% ਵਧਣ ਦਾ ਅਨੁਮਾਨ ਹੈ।
ਬੇਰੁਜ਼ਗਾਰੀ ਦੀ ਦਰ 4% ਤੱਕ ਡਿੱਗ ਗਈ ਹੈ - 2008 ਤੋਂ ਬਾਅਦ ਇਹ ਇਸ ਦਾ ਸਭ ਤੋਂ ਨੀਵਾਂ ਪੱਧਰ ਹੈ।
ਹਾਲਾਂਕਿ, ਬਹੁਤ ਸਾਰੇ ਲੋਕ ਈਂਧਣ, ਬਿਜਲੀ ਅਤੇ ਹੋਰ ਵਸਤਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਚਿੰਤਤ ਹਨ।
ਇਸ ਤੋਂ ਇਲਾਵਾ, ਆਸਟਰੇਲੀਆ ਨੇ ਹੁਣੇ ਹੀ ਇੱਕ ਦਹਾਕੇ ਵਿੱਚ ਪਹਿਲੀ ਵਾਰ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ - ਇਸ ਨਾਲ ਕਰਜ਼ ਲੈਣ ਵਾਲਿਆਂ ਅਤੇ ਗਿਰਵੀ ਰੱਖਣ ਵਾਲਿਆਂ 'ਤੇ ਦਬਾਅ ਪਿਆ ਹੈ।
ਜਲਵਾਯੂ ਪਰਿਵਰਤਨ ਇੱਕ ਵਧਦੀ ਚਿੰਤਾ ਹੈ ਕਿਉਂਕਿ ਆਸਟਰੇਲੀਆ ਨੇ ਹਾਲ ਹੀ ਵਿੱਚ ਜੰਗਲਾਂ ਦੀ ਅੱਗ ਅਤੇ ਹੜ੍ਹ ਦਾ ਸਾਹਮਣਾ ਕੀਤਾ ਹੈ।
ਦੋਵੇਂ ਪ੍ਰਮੁੱਖ ਪਾਰਟੀਆਂ ਨੇ 2050 ਤੱਕ ਸ਼ੁੱਧ ਜ਼ੀਰੋ ਨਿਕਾਸੀ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ। ਹਾਲਾਂਕਿ, ਦੋਵਾਂ ਨੇ ਆਸਟਰੇਲੀਆ ਦੇ ਕੋਲਾ ਮਾਈਨਿੰਗ ਉਦਯੋਗ ਨੂੰ ਸਮਰਥਨ ਦੇਣ ਦਾ ਵਾਅਦਾ ਵੀ ਕੀਤਾ ਹੈ।
ਇਹ ਵਾਤਾਵਰਣ ਪ੍ਰਤੀ ਜਾਗਰੂਕ ਵੋਟਰਾਂ ਨੂੰ 'ਗਰੀਨ' ਵਰਗੀਆਂ ਪਾਰਟੀਆਂ ਵੱਲ ਧੱਕ ਸਕਦਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਪਿਛਲੇ ਸਾਲ, ਲੱਖਾਂ ਆਸਟਰੇਲੀਅਨਾਂ ਨੇ ਔਰਤਾਂ ਨਾਲ ਵਿਵਹਾਰ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਸੀ।
ਇੱਕ ਹਾਲੀਆ ਸਮੀਖਿਆ ਅਨੁਸਾਰ ਸੰਸਦੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੀਆਂ ਤਿੰਨ ਔਰਤਾਂ ਵਿੱਚੋਂ ਇੱਕ ਨੇ ਜਿਨਸੀ ਸ਼ੋਸ਼ਣ ਦਾ ਅਨੁਭਵ ਕੀਤਾ ਹੈ।
ਮੌਰੀਸਨ ਨੇ ਸੰਸਦ ਦੀ ਤਰਫੋਂ ਇਸ ਲਈ ਰਸਮੀ ਮੁਆਫ਼ੀ ਮੰਗੀ, ਪਰ ਦੁਰਵਿਹਾਰ ਦੇ ਦੋਸ਼ਾਂ ਦੀ ਪ੍ਰਤੀਕਿਰਿਆ ਵਿੱਚ ਉਨ੍ਹਾਂ ਦੀ ਪਾਰਟੀ ਦੀ ਆਲੋਚਨਾ ਕੀਤੀ ਗਈ।
ਲੇਬਰ ਪਾਰਟੀ ਦਾ ਕਹਿਣਾ ਹੈ ਕਿ ਉਹ ਸੰਸਦ ਦੇ "ਬੌਇਜ਼ ਕਲੱਬ" ਕਲਚਰ ਨੂੰ ਘਟਾਉਣਾ ਚਾਹੁੰਦੀ ਹੈ, ਪਰ ਪਾਰਟੀ ਨੂੰ ਧੱਕੇਸ਼ਾਹੀ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ।
ਚੀਨ ਨੇ ਹਾਲ ਹੀ ਵਿੱਚ ਆਸਟਰੇਲੀਆ ਦੇ ਉੱਤਰ-ਪੂਰਬ ਵਿੱਚ 2,000 ਕਿਲੋਮੀਟਰ (1,400 ਮੀਲ) ਦੂਰ ਇੱਕ ਦੇਸ਼ ਸੋਲੋਮਨ ਟਾਪੂ ਸਮੂਹ ਨਾਲ ਇੱਕ ਸੁਰੱਖਿਆ ਸਮਝੌਤੇ 'ਤੇ ਹਸਤਾਖਰ ਕੀਤੇ ਹਨ।
ਲੇਬਰ ਪਾਰਟੀ ਨੇ ਮੌਰੀਸਨ 'ਤੇ ਚੀਨ ਨੂੰ ਸੰਭਾਵਤ ਤੌਰ 'ਤੇ ਇਸ ਖੇਤਰ ਵਿੱਚ ਆਪਣੀ ਫੌਜੀ ਮੌਜੂਦਗੀ ਦਾ ਵਿਸਥਾਰ ਕਰਨ ਦੇਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਹ 80 ਸਾਲਾਂ ਵਿੱਚ "ਪ੍ਰਸ਼ਾਂਤ ਮਹਾਂਸਾਗਰ ਖੇਤਰ ਵਿੱਚ ਆਸਟਰੇਲੀਆਈ ਵਿਦੇਸ਼ ਨੀਤੀ ਦੀ ਸਭ ਤੋਂ ਬੁਰੀ ਅਸਫਲਤਾ" ਹੈ।
ਮੌਰੀਸਨ ਨੇ ਆਪਣੇ "ਪ੍ਰਸ਼ਾਂਤ ਮਹਾਂਸਾਗਰ ਫੈਮਿਲੀ" ਨਾਲ ਆਸਟਰੇਲੀਆ ਦੇ ਸਬੰਧਾਂ ਦਾ ਬਚਾਅ ਕੀਤਾ।
ਨੇਤਾਵਾਂ 'ਤੇ ਭਰੋਸਾ, ਸਿਹਤ ਸੰਭਾਲ ਅਤੇ ਸਿੱਖਿਆ ਵੀ ਵੱਡੀਆਂ ਚਿੰਤਾਵਾਂ ਹਨ।
ਇਹ ਵੀ ਪੜ੍ਹੋ: