ਰੂਸ-ਯੂਕਰੇਨ ਜੰਗ: 'ਰੋਮਾਨੀਆ ਸਰਹੱਦ ਦੇ ਉਹ ਦੋ ਦਿਨ ਮੇਰੀ ਜ਼ਿੰਦਗੀ ਦੇ ਸਭ ਤੋਂ ਔਖੇ ਦਿਨ ਸਨ'

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਅੱਜ ਦੱਖਣੀ ਭਾਰਤ ਵਿੱਚ ਆਪਣੇ ਘਰ ਵਿਚ ਆਪਣੇ ਪਾਲਤੂ ਕੁੱਤੇ ਲਿਓ ਨੂੰ ਗੋਦ ਵਿੱਚ ਲੈ ਕੇ ਮੁਸਕੁਰਾ ਰਹੇ ਵਿਸ਼ਨੂੰ ਨੂੰ ਕੁਝ ਦਿਨ ਪਹਿਲਾਂ ਲੱਗਦਾ ਸੀ ਕਿ ਯੂਕਰੇਨ ਉਪਰ ਹੋ ਰਹੇ ਹਮਲਿਆਂ ਵਿਚ ਉਹ ਵੀ ਨਹੀਂ ਬਚਣਗੇ।

ਵਿਸ਼ਨੂੰ ਯੂਕਰੇਨ ਦੇ ਵਿਨੀਸ਼ੀਆ ਵਿਖੇ ਵਿਦਿਆਰਥੀ ਸਨ ਜੋ ਦੱਖਣੀ ਯੂਕਰੇਨ ਦਾ ਹਿੱਸਾ ਹੈ। ਇਸ ਸ਼ਹਿਰ ਦੀ ਸਰਹੱਦ ਰੂਸ ਤੋਂ ਕਾਫੀ ਦੂਰ ਹੈ। ਇਸ ਦੇ ਬਾਵਜੂਦ ਇਹ ਸ਼ਹਿਰ ਹਮਲਿਆਂ ਦੀ ਮਾਰ ਹੇਠ ਆਇਆ।

ਯੂਕਰੇਨੀ ਅਧਿਕਾਰੀਆਂ ਮੁਤਾਬਕ ਪਿਛਲੇ ਹਫ਼ਤੇ ਹੋਏ ਮਿਜ਼ਾਇਲੀ ਹਮਲਿਆਂ ਵਿਚ 9 ਲੋਕਾਂ ਦੀ ਮੌਤ ਹੋਈ ਸੀ। ਹਵਾਈ ਅੱਡੇ ਨੂੰ ਵੀ ਨੁਕਸਾਨ ਪਹੁੰਚਿਆ ਸੀ।

21 ਸਾਲਾ ਪੋਲਾ ਵਿਸ਼ਨੂ ਵਰਧਨ ਰਾਓ ਉਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਵਿੱਚੋਂ ਇੱਕ ਹਨ ਜੋ ਯੂਕਰੇਨ ਤੋਂ ਵਾਪਸ ਆਏ ਹਨ।

ਵੇਖਦੇ ਹਨ ਕਿ ਯੂਕਰੇਨ ਦੇ ਲੋਕਾਂ ਦੇ ਕਾਰਨ ਹੀ ਉਹ ਅੱਜ ਜ਼ਿੰਦਾ ਹਨ।

ਦੋ ਹਫ਼ਤੇ ਪਹਿਲਾਂ ਵਿਸ਼ਨੂ ਯੂਕਰੇਨ ਵਿੱਚ ਮੈਡੀਕਲ ਦੇ ਚੌਥੇ ਸਾਲ ਦੇ ਵਿਦਿਆਰਥੀ ਵਜੋਂ ਆਪਣੀ ਪੜ੍ਹਾਈ ਕਰ ਰਹੇ ਸਨ।

ਉਨ੍ਹਾਂ ਦਾ ਦਿਨ ਜ਼ਿਆਦਾਤਰ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਕੇ,ਸ਼ਹਿਰ ਦੀ ਲਾਇਬ੍ਰੇਰੀ ਵਿੱਚ ਕਿਤਾਬਾਂ ਦੇ ਨਾਲ ਅਤੇ ਸ਼ਾਮ ਨੂੰ ਨਦੀ ਵਿੱਚ ਡੁਬਕੀਆਂ ਲਗਾ ਕੇ ਬੀਤਦਾ ਸੀ।

ਜਦੋਂ ਧਮਾਕਿਆਂ ਦੀ ਆਵਾਜ਼ ਨਾਲ ਖੁੱਲ੍ਹੀ ਨੀਂਦ

ਵਿਸ਼ਨੂੰ ਆਖਦੇ ਹਨ,"ਯੂਕਰੇਨ ਇੱਕ ਬਹੁਤ ਖ਼ੂਬਸੂਰਤ ਦੇਸ਼ ਹੈ। ਵਿਨੀਸ਼ੀਆ ਵਿੱਚ ਕਈ ਅਜਿਹੀਆਂ ਥਾਵਾਂ ਹਨ, ਜੋ ਬਹੁਤ ਸ਼ਾਂਤ ਹਨ।"

ਪਰ ਜਦੋਂ ਰੂਸ ਨੇ ਯੂਕਰੇਨ ਉੱਪਰ ਹਮਲਾ ਕੀਤਾ ਤਾਂ ਸਾਰਾ ਮਾਹੌਲ ਬਦਲ ਗਿਆ। ਵਿਸ਼ਨੂੰ ਦੀ ਨੀਂਦ ਧਮਾਕਿਆਂ ਨਾਲ ਖੁੱਲ੍ਹੀ।

ਇਹ ਵੀ ਪੜ੍ਹੋ:

ਵਿਸ਼ਨੂੰ ਨਾਲ ਰਹਿਣ ਵਾਲੇ ਦੋ ਭਾਰਤੀ ਵਿਦਿਆਰਥੀਆਂ ਨੂੰ ਵੀ ਅੰਦਾਜ਼ਾ ਨਹੀਂ ਸੀ ਜੇ ਕੀ ਹੋ ਰਿਹਾ ਹੈ।

"ਅਸੀਂ ਬਹੁਤ ਡਰ ਗਏ ਸਾਂ। ਮੈਂ ਸੜਕ 'ਤੇ ਕੁਝ ਯੂਕਰੇਨੀ ਨਾਗਰਿਕਾਂ ਨੂੰ ਬੈਗ ਲੈ ਕੇ ਦੌੜਦੇ ਦੇਖਿਆ। ਸਾਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਜਾ ਰਹੇ ਹਨ।"

ਵਿਸ਼ਨੂੰ ਨੇ ਕਦੇ ਸਾਇਰਨ ਦੀਆਂ ਆਵਾਜ਼ਾਂ ਨਹੀਂ ਸੁਣੀਆਂ ਸਨ ਅਤੇ ਯੂਕਰੇਨੀ ਭਾਸ਼ਾ ਵਿੱਚ ਹੋ ਰਹੀਆਂ ਸੂਚਨਾਵਾਂ ਦੇ ਉਸ ਨੂੰ ਸਮਝ ਨਹੀਂ ਆ ਰਹੀਆਂ ਸਨ।

ਕਿਸਮਤ ਨਾਲ ਵਿਸ਼ਨੂੰ ਦੇ ਗੁਆਂਢੀ ਨੇ ਇਨ੍ਹਾਂ ਚਿਤਾਵਨੀਆਂ ਨੂੰ ਅੰਗਰੇਜ਼ੀ ਵਿੱਚ ਸਮਝਾਇਆ ਅਤੇ ਦੱਸਿਆ ਕਿ ਜੰਗ ਸ਼ੁਰੂ ਹੋ ਗਈ ਹੈ।

"ਉਸ ਨੇ ਆਖਿਆ ਕਿ ਕੁਝ ਹਵਾਈ ਜਹਾਜ਼ ਅਤੇ ਟੈਂਕ ਆਏ ਹਨ ਅਤੇ ਯੂਕਰੇਨ ਉਪਰ ਹਮਲਾ ਕਰ ਰਹੇ ਹਨ। ਕਿਰਪਾ ਕਰਕੇ ਬਾਹਰ ਨਾ ਜਾਓ ਫਤਿਹ ਅੰਦਰ ਹੀ ਰਹੋ।"

ਅਗਲੇ ਦੋ ਕੁ ਦਿਨਾਂ ਵਿੱਚ ਕੁਝ ਘੰਟੇ ਬਾਅਦ ਇਹ ਸਾਇਰਨ ਸੁਣਦੇ ਸਨ। ਇਸ ਨੂੰ ਅਤੇ ਉਨ੍ਹਾਂ ਦੇ ਦੋਸਤ ਬੰਕਰ ਹੇਠਾਂ ਲੁਕੇ ਹੋਏ ਸਨ।

ਅਜਿਹੇ ਹਾਲਾਤਾਂ ਵਿੱਚ ਵਿਸ਼ਨੂੰ ਨੂੰ ਨੀਂਦ ਨਹੀਂ ਆਉਂਦੀ ਸੀ ਅਤੇ ਉਹ ਸ਼ਹਿਰ ਵਿੱਚੋਂ ਨਿਕਲਣ ਦੀ ਯੋਜਨਾ ਬਣਾਉਂਦੇ ਸਨ।

"ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਇਨ੍ਹਾਂ ਹਾਲਾਤਾਂ ਵਿੱਚ ਮਰ ਜਾਵਾਂਗਾ।"

ਯੂਕਰੇਨੀ ਬੱਸ ਚਾਲਕ ਨੇ ਬਚਾਈ ਜਾਨ

ਵਿਸ਼ਨੂੰ ਦੇ ਦੋਸਤ ਨੇ ਇਕ ਯੂਕਰੇਨੀਅਨ ਮਿੰਨੀ ਬੱਸ ਚਾਲਕ ਨੂੰ ਮਨਾਇਆ, ਜੋ ਉਨ੍ਹਾਂ ਨੂੰ ਰੋਮਾਨੀਆ ਦੇ ਬਾਰਡਰ ਤਕ ਲੈ ਕੇ ਜਾਣ ਲਈ ਤਿਆਰ ਹੋ ਗਿਆ। ਇਹ ਵਿਨੀਸ਼ੀਆ ਤੋਂ ਤਕਰੀਬਨ ਢਾਈ ਸੌ ਕਿਲੋਮੀਟਰ ਦੀ ਦੂਰੀ 'ਤੇ ਸੀ।

ਇਸ ਯੂਕਰੇਨੀ ਚਾਲਕ ਦੀ ਪਤਨੀ ਬਿਮਾਰ ਹੋਣ ਕਰਕੇ ਉਹ ਦੇਸ਼ ਨਹੀਂ ਛੱਡ ਰਿਹਾ ਸੀ। ਇਸ ਲਈ ਉਸਨੇ ਖ਼ਤਰੇ ਨਾਲ ਇਸ ਯਾਤਰਾ ਤੇ ਜਾਣ ਲਈ ਹਾਮੀ ਭਰੀ। ਵਿਸ਼ਨੂੰ ਅਤੇ ਉਸ ਦੇ ਦੋਸਤਾਂ ਨੇ ਕੁੱਲ 12000 ਯੂਕਰੇਨੀ ਮੁਦਰਾ ਦਿੱਤੀ ਜੋ ਲਗਪਗ ਤਿੰਨ ਸੌ ਪੌਂਡ ਦੇ ਬਰਾਬਰ ਹੈ।

ਇਸ ਨੂੰ ਆਖਦੇ ਹਨ ਕਿ ਉਹ ਇਸ ਚਾਲਕ ਦੇ ਸਾਰੀ ਉਮਰ ਰਿਣੀ ਰਹਿਣਗੇ।

"ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਕਿਉਂਕਿ ਸਿਰਫ਼ ਉਸ ਡਰਾਈਵਰ ਕਰਕੇ ਮੇਰੀ ਜ਼ਿੰਦਗੀ ਬਚੀ ਹੈ।"

ਵਿਸ਼ਨੂੰ ਨੂੰ ਡਰ ਸੀ ਕਿ ਸ਼ਾਇਦ ਪਾਲਤੂ ਜਾਨਵਰਾਂ ਨੂੰ ਸਰਹੱਦ ਤਕ ਲੈ ਕੇ ਜਾਣ ਦੀ ਇਜਾਜ਼ਤ ਨਾ ਮਿਲੇ। ਇਸ ਲਈ ਉਸਨੇ ਆਪਣੇ ਪਾਲਤੂ ਕੁੱਤੇ ਲਿਓ ਨੂੰ ਆਪਣੇ ਯੂਕਰੇਨੀ ਅਧਿਆਪਕ ਕੋਲ ਛੱਡਿਆ ਅਤੇ ਆਪ ਮਿਨੀ ਬੱਸ ਲੈ ਲਈ।

ਜਿਵੇਂ- ਜਿਵੇਂ ਇਹ ਬੱਸ ਯੂਕਰੇਨ ਦੀਆਂ ਸੜਕਾਂ ਤੋਂ ਗੁਜ਼ਰ ਰਹੀ ਸੀ ਉਵੇਂ- ਉਵੇਂ ਵਿਸ਼ਨੂੰ ਅਤੇ ਉਸ ਦੇ ਦੋਸਤਾਂ ਨੂੰ ਚੈਨ ਦੇ ਸਾਹ ਆਏ।ਇਸ ਦੌਰਾਨ ਹਵਾ ਵਿਚ ਜਹਾਜ਼ ਉੱਡਦੇ ਨਜ਼ਰ ਆਉਂਦੇ ਸਨ ਜੋ ਵਿਸ਼ਨੂ ਨੂੰ ਨਹੀਂ ਪਤਾ ਕਿ ਯੂਕਰੇਨ ਦੇ ਸਨ ਜਾਂ ਰੂਸ ਦੇ।

ਉਨ੍ਹਾਂ ਨੂੰ ਇਹ ਲੱਗ ਰਿਹਾ ਸੀ ਕਿ ਉਹ ਸੁਰੱਖਿਅਤ ਥਾਂ ਵੱਲ ਵਧ ਰਹੇ ਹਨ ਪਰ ਇਸ ਯਾਤਰਾ ਦਾ ਸਭ ਤੋਂ ਖ਼ਤਰਨਾਕ ਪੜਾਅ ਤਾਂ ਫਿਲਹਾਲ ਆਉਣਾ ਬਾਕੀ ਸੀ।

ਸਭ ਤੋਂ ਖ਼ਤਰਨਾਕ ਦੋ ਦਿਨ

ਜਿਵੇਂ ਹੀ ਡਰਾਈਵਰ ਨੇ ਵਿਸ਼ਨੂ ਨੂੰ ਅਤੇ ਉਸ ਦੇ ਦੋਸਤਾਂ ਨੇ ਰੋਮਾਨੀਆ ਦੀ ਸਰਹੱਦ 'ਤੇ ਉਤਾਰਿਆ ਤਾਂ ਉਨ੍ਹਾਂ ਨੇ ਵੇਖਿਆ ਕਿ ਪਹਿਲਾਂ ਸੈਂਕੜੇ ਲੋਕ ਲਾਈਨਾਂ ਵਿਚ ਲੱਗੇ ਹੋਏ ਹਨ।

ਵਿਸ਼ਨੂੰ ਮੁਤਾਬਕ ਸਿਰਫ਼ ਯੂਕਰੇਨੀ ਨਾਗਰਿਕਾਂ ਨੂੰ ਲੰਘਣ ਦਿੱਤਾ ਜਾ ਰਿਹਾ ਸੀ।ਹਰ ਵਾਰ ਜਦੋਂ ਉਹ ਸਰਹੱਦ ਦੇ ਕੋਲ ਪਹੁੰਚਦੇ ਤਾਂ ਗਾਰਡ ਉਨ੍ਹਾਂ ਨੂੰ ਪਿੱਛੇ ਧੱਕ ਦਿੰਦੇ ਸਨ।

ਵਾਰ ਵਾਰ ਅਜਿਹਾ ਹੋਣ 'ਤੇ ਵਿਸ਼ਨੂੰ ਲੱਗਿਆ ਕਿ ਉਹ ਕਦੇ ਵੀ ਸਰਹੱਦ ਪਾਰ ਨਹੀਂ ਕਰ ਸਕਣਗੇ। ਆਸ ਪਾਸ ਦੇ ਕੈਫੇ ਸ਼ਰਨਾਰਥੀਆਂ ਨੂੰ ਖਾਣਾ ਅਤੇ ਪਾਣੀ ਦੇ ਰਹੇ ਸਨ ਪਰ ਫਿਰ ਇਹ ਵੀ ਖ਼ਤਮ ਹੋ ਗਿਆ। ਵਿਸ਼ਨੂ ਕੋਲ ਫਲ ਅਤੇ ਪਾਣੀ ਵੀ ਮੁੱਕ ਗਿਆ।

ਵਿਸ਼ਨੂੰ ਨੇ ਉਥੇ ਖੜ੍ਹੇ ਗਾਰਡ ਨੂੰ ਅੱਗੇ ਜਾਣ ਲਈ ਮਿੰਨਤਾਂ ਕੀਤੀਆਂ।

"ਅਸੀਂ ਆ ਰਹੇ ਸਾਂ ਕਿ ਸਾਨੂੰ ਜਾਣ ਦਿਓ। ਦੋ ਦਿਨ ਤੋਂ ਖੜ੍ਹੇ ਸੀ। ਸਾਡੇ ਕੋਲ ਖਾਣਾ ਸੀ,ਨਾ ਪਾਣੀ ਸੀ ਅਤੇ ਸਾਡੇ ਦਰਦ ਹੋ ਰਿਹਾ ਸੀ।"

"ਆਖਿਰ ਉਨ੍ਹਾਂ ਨੇ ਸਾਡੀ ਸੁਣ ਲਈ"

ਜਾਨ ਬਚਾਉਣ ਲਈ ਦੋਸਤਾਂ ਨੂੰ ਛੱਡਣਾ ਪਿਆ

ਵਿਸ਼ਨੂੰ ਅਤੇ ਉਸ ਦੇ ਦੋਸਤਾਂ ਨੇ ਸਰਹੱਦ ਪਾਰ ਕੀਤੀ ਪਰ 20 ਵਿੱਚੋਂ 13 ਦੋਸਤ ਪਿੱਛੇ ਰਹਿ ਗਏ।

ਵਿਸ਼ਨੂੰ ਆਖਦੇ ਹਨ ਕਿ ਉਹ ਖ਼ੁਸ਼ ਹਨ,"ਮੇਰੇ ਬਹੁਤ ਸਾਰੇ ਦੋਸਤ ਖ਼ੁਸ਼ ਨਹੀਂ।ਸਾਨੂੰ ਕਦੇ-ਕਦੇ ਮਤਲਬੀ ਹੋਣਾ ਪੈਂਦਾ ਹੈ। ਅਸੀਂ ਆਪਣੇ ਦੋਸਤਾਂ ਵਾਸਤੇ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਨਹੀਂ ਪਾ ਸਕਦੇ।"

ਵਿਸ਼ਨੂੰ ਦੇ ਸਾਰੇ ਦੋਸਤ ਆ ਚੁੱਕੇ ਹਨ।

ਉਨ੍ਹਾਂ ਨੂੰ ਹੁਣ ਵੀ ਕੀਵ ਵਿੱਚ ਮੌਜੂਦ ਆਪਣੇ ਦੂਸਰੇ ਦੋਸਤਾਂ ਦੇ ਫ਼ਿਕਰ ਹੈ।

ਰੋਮਾਨੀਆ ਵਿੱਚ ਭਾਰਤੀ ਦੂਤਾਵਾਸ ਦੀ ਸਹਾਇਤਾ ਨਾਲ ਵਿਸ਼ਨੂੰ ਸਰਹੱਦ ਤੋਂ ਉਹ ਰੋਮਾਨੀਆ ਦੇ ਹਵਾਈ ਅੱਡੇ 'ਤੇ ਪਹੁੰਚੇ ਸਨ।

ਹੈਦਰਾਬਾਦ ਦੇ ਰਾਜੀਵ ਗਾਂਧੀ ਹਵਾਈ ਅੱਡੇ ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਮਾਤਾ ਪਿਤਾ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਭਾਰਤ ਵਾਪਸੀ ਤੋਂ ਕੁਝ ਦਿਨਾਂ ਬਾਅਦ ਵਿਸ਼ਨੂੰ ਦਾ ਪਾਲਤੂ ਕੁੱਤਾ ਵੀ ਭਾਰਤ ਪਹੁੰਚਿਆ।

ਯੂਕਰੇਨ ਵਿੱਚ ਵਿਸ਼ਨੂੰ ਦੇ ਅਧਿਆਪਕ ਨੇ ਵੀ ਦੇਸ਼ ਛੱਡ ਦਿੱਤਾ। ਉਨ੍ਹਾਂ ਨੇ ਲਿਓ ਨੂੰ ਹੰਗਰੀ ਪਹੁੰਚਾ ਦਿੱਤਾ, ਜਿਸ ਤੋਂ ਬਾਅਦ ਲਿਓ ਵੀ ਹਵਾਈ ਜਹਾਜ਼ ਰਾਹੀਂ ਭਾਰਤ ਆ ਗਿਆ।

ਵਿਸ਼ਨੂੰ ਆਖਦੇ ਹਨ ਕਿ ਉਹ ਅਤੇ ਲਿਓ ਵਿਨੀਸ਼ੀਆਦੇ ਲੋਕਾਂ ਦੀ ਸਹਾਇਤਾ ਤੋਂ ਬਿਨਾਂ ਘਰ ਵਾਪਸ ਨਹੀਂ ਆ ਸਕਦੇ ਸਨ।

"ਮੈਂ ਖੁਸ਼ਕਿਸਮਤ ਹਾਂ। ਬਹੁਤ ਸਾਰੇ ਲੋਕਾਂ ਨੇ ਮੇਰੀ ਸਹਾਇਤਾ ਕੀਤੀ-ਯੂਕਰੇਨ ਵਿੱਚ ਮੇਰੇ ਗੁਆਂਢੀ,ਬੱਸ ਡਰਾਈਵਰ,ਮੇਰੇ ਅਧਿਆਪਕ।"

"ਯੂਕਰੇਨ ਦੇ ਲੋਕ ਬਹੁਤ ਚੰਗੇ ਹਨ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)