ਮਿੰਟ ਵਿਚ 60 ਸੈਕਿੰਡ ਕਿਉਂ ਹੁੰਦੇ ਹਨ - 5 ਹਜ਼ਾਰ ਸਾਲ ਪੁਰਾਣੇ 4 ਰਹੱਸਾਂ ਦੀ ਕਹਾਣੀ

ਕਿਊਨੀਫਾਰਮ ਵਿੱਚ ਸ਼ਿਲਾਲੇਖ, ਸਭ ਤੋਂ ਪੁਰਾਣੀ ਲਿਖਤ

ਤਸਵੀਰ ਸਰੋਤ, Pixabay

ਤਸਵੀਰ ਕੈਪਸ਼ਨ, ਕਿਊਨੀਫਾਰਮ ਵਿੱਚ ਸ਼ਿਲਾਲੇਖ, ਸਭ ਤੋਂ ਪੁਰਾਣੀ ਲਿਖਤ
    • ਲੇਖਕ, ਬੀਬੀਸੀ ਆਈਡੀਆ
    • ਰੋਲ, ਸ਼ੌਰਟ ਟੌਪਿਕਸ ਫੋਰ ਕਿਊਰੀਅਸ ਮਾਈਂਡ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

"ਇੱਕ ਸ਼ਿਲਾਲੇਖ, ਜਿਸ 'ਤੇ ਹਜ਼ਾਰਾਂ ਸਾਲ ਪਹਿਲਾਂ ਲਿਖਿਆ ਗਿਆ ਸੀ ਅਤੇ ਉਸ ਨੂੰ ਪੜ੍ਹਨ ਦੇ ਕਾਬਲ ਹੋਣਾ, ਇਸ 'ਤੇ ਵਿਸ਼ਵਾਸ ਨਹੀਂ ਹੋ ਰਿਹਾ।"

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਂਬਰਿਜ ਯੂਨੀਵਰਸਿਟੀ ਦੇ ਪੁਰਾਤੱਤਵ ਵਿਭਾਗ ਦੀ ਡਾ. ਕ੍ਰਿਸਟੀਨਾ ਸੋਪਰੋਪਲੂ ਨੇ ਇੱਕ ਤਖ਼ਤੀ ਨੂੰ ਹੱਥ ਵਿੱਚ ਫੜ੍ਹ ਕੇ ਕੀਤਾ।

ਉੱਧਰ ਦੂਜੇ ਪਾਸੇ ਲੈਸਟਰ ਯੂਨੀਵਰਸਿਟੀ ਦੇ ਪੁਰਾਤੱਤਵ ਅਤੇ ਪ੍ਰਾਚੀਨ ਇਤਿਹਾਸ ਵਿਭਾਗ ਦੀ ਡਾ. ਸੇਲੀਨਾ ਵਿਸਨੌਮ ਮੁਤਾਬਕ, "ਇਹ ਇੱਕ ਸਮੇਂ ਦੀ ਯਾਤਰਾ ਦਾ ਰੂਪ ਹੈ, ਇਹ ਤੁਹਾਨੂੰ ਹਜ਼ਾਰਾਂ ਸਾਲ ਪਿੱਛੇ ਲੈ ਜਾਂਦੀ ਹੈ ਅਤੇ ਸਿੱਧੇ ਅਜਿਹੇ ਵਿਅਕਤੀ ਅਤੇ ਸਥਾਨ 'ਤੇ ਪਹੁੰਚਾ ਦਿੰਦੀ ਹੈ, ਜੋ ਸਾਡੇ ਤੋਂ ਹਜ਼ਾਰਾਂ ਸਾਲ ਪਹਿਲਾਂ ਮੌਜੂਦ ਸਨ।"

ਦਰਅਸਲ, ਲੇਖਣੀ ਦੇ ਸਭ ਤੋਂ ਪੁਰਾਣੇ ਮੰਨੇ ਜਾਂਦੇ ਰੂਪ ਨੂੰ ਕਿਊਨੀਏਫੌਮ ਕਿਹਾ ਜਾਂਦਾ ਹੈ।

ਇਸ ਦੀ ਸਭ ਤੋਂ ਪਹਿਲਾਂ ਵਰਤੋਂ 5 ਹਜ਼ਾਰ ਸਾਲ ਪਹਿਲਾਂ ਹੋਈ ਸੀ, ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਇਹ ਮਿਸਰ ਦੇ ਹਾਇਰੋ-ਗਲਿਫਸ ਤੋਂ ਵੀ ਪਹਿਲਾਂ ਦਾ ਰੂਪ ਹੈ।

9ਵੀਂ ਸਦੀ ਈਸਾ ਪੂਰਵ ਅੱਸ਼ੂਰੀਅਨ ਸੱਭਿਅਤਾ ਤੋਂ ਗਿਲਗਾਮੇਸ਼ ਨੂੰ ਦਰਸਾਉਂਦੀ ਇੱਕ ਸ਼ਿਲਾਲੇਖ ਦਾ ਵੇਰਵਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 9ਵੀਂ ਸਦੀ ਈਸਾ ਪੂਰਵ ਅੱਸ਼ੂਰੀਅਨ ਸੱਭਿਅਤਾ ਤੋਂ ਗਿਲਗਾਮੇਸ਼ ਨੂੰ ਦਰਸਾਉਂਦੀ ਇੱਕ ਸ਼ਿਲਾਲੇਖ ਦਾ ਵੇਰਵਾ

ਮੈਸੋਪੋਟਾਮੀਆ ਵਿੱਚ ਰਹਿਣ ਵਾਲੇ ਵੱਖ-ਵੱਖ ਭਾਈਚਾਰਿਆਂ ਨੇ ਆਪਣੀ ਲੇਖਣ ਪ੍ਰਣਾਲੀ ਲਈ ਕਿਊਨੀਏਫੌਮ ਦੀ ਵਰਤੋਂ ਕੀਤੀ, ਜਿਸ ਵਿੱਚ ਸੁਮੇਰੀਅਨ ਅਤੇ ਅਕਾਡੀਅਨਜ਼ ਸਨ।

ਮਿੱਟੀ ਵਿੱਚ ਦਬਾਈਆਂ ਗਈਆਂ, ਕਿਊਨੀਏਫੌਮ ਤਖ਼ਤੀਆਂ ਬਹੁਤ ਹੀ ਟਿਕਾਊ ਹੁੰਦੀਆਂ ਸਨ, ਉਹ ਅੱਗ ਤੋਂ ਬਚਣ ਯੋਗ ਸਨ, ਪਰ ਹਜ਼ਾਰਾਂ ਸਾਲਾਂ ਤੱਕ, ਕੋਈ ਵੀ ਉਨ੍ਹਾਂ ਦਾ ਤਰਜਮਾ ਨਹੀਂ ਕਰ ਸਕਿਆ।

ਕਈ ਕੋਸ਼ਿਸ਼ਾਂ ਅਤੇ ਗ਼ਲਤੀਆਂ ਤੋਂ ਬਾਅਦ ਕਿਊਨੀਏਫੌਮ ਨੂੰ ਆਖ਼ਰਕਾਰ 19ਵੀਂ ਸਦੀ ਵਿੱਚ ਸਮਝ ਲਿਆ ਗਿਆ। ਉਨ੍ਹਾਂ ਵਿੱਚ ਜੋ ਖੁਲਾਸਾ ਹੋਇਆ ਅਸਾਧਾਰਨ ਸੀ।

ਕੀ ਹੈ ਮੈਸੋਪੋਟੇਮੀਆ

ਮੈਸੋਪੋਟੇਮੀਆ ਦਾ ਅਰਥ ਹੈ 'ਦਰਿਆਵਾਂ ਦੇ ਵਿਚਕਾਰ ਦੀ ਜ਼ਮੀਨ'। ਇਹ ਸ਼ਬਦ ਦੋ ਮਹਾਨ ਦਰਿਆਵਾਂ, ਟਾਈਗ੍ਰਿਸ ਅਤੇ ਫਰਾਤ, ਵਿਚਕਾਰਲੇ ਇਲਾਕੇ ਲਈ ਵਰਤਿਆ ਗਿਆ।

ਜੋ ਕਿ ਪੂਰਬੀ ਤੁਰਕੀ ਤੋਂ ਮੌਜੂਦਾ ਇਰਾਕ ਵਿੱਚੋਂ ਹੋ ਕੇ, ਖਾੜੀ ਤੱਕ ਵਗਦੇ ਹਨ, ਫਰਾਤ ਦਰਿਆ ਉੱਤਰੀ ਸੀਰੀਆ ਦੇ ਇੱਕ ਵੱਡੇ ਹਿੱਸੇ ਉੱਤੇ ਵਹਿੰਦਾ ਹੈ।

ਵੀਡੀਓ ਕੈਪਸ਼ਨ, ਕੰਧਾਂ 'ਤੇ ਕਈ ਦੇਸਾਂ ਦਾ ਇਤਿਹਾਸ ਸਿਰਜਦਾ ਕਲਾਕਾਰ, ਮਹਾਤਮਾ ਗਾਂਧੀ ਦਾ ਚਿੱਤਰ ਵੀ ਉਲੀਕਿਆ

ਮੈਸੋਪੋਟੇਮੀਆ ਇੱਕ ਦੇਸ਼ ਦੀ ਬਜਾਏ ਇੱਕ ਖੇਤਰ ਦਾ ਨਾਮ ਸੀ, ਪਰ ਇਸ ਦਾ ਅਸਰ ਪ੍ਰਾਚੀਨ ਇਰਾਕ ਵਿੱਚ ਫੈਲੀਆਂ ਬਹੁਤ ਸਾਰੀਆਂ ਅਮੀਰ ਸੱਭਿਆਤਾਵਾਂ ਉੱਤੇ ਨਜ਼ਰ ਆਉਂਦਾ ਹੈ।

ਇਨ੍ਹਾਂ ਵਿੱਚ ਸੁਮੇਰੀਅਨ, ਅਕਾਦੀਅਨ, ਬੇਬੀਲੋਨੀਅਨ, ਅਸੀਰੀਅਨ ਅਤੇ ਹੋਰ ਬਹੁਤ ਸਾਰੀਆਂ ਸੰਸਕ੍ਰਿਤੀਆਂ ਸ਼ਾਮਲ ਸਨ।

ਜਿਨ੍ਹਾਂ ਦਾ ਪ੍ਰਭਾਵ ਗੁਆਂਢੀ ਦੇਸ਼ਾਂ ਵਿੱਚ ਫੈਲਿਆ ਹੋਇਆ ਸੀ, ਨਿਸ਼ਚਿਤ ਤੌਰ 'ਤੇ ਲਗਭਗ 5,000 ਈਸਾ ਪੂਰਵ ਤੋਂ।

ਬ੍ਰਿਟਿਸ਼ ਮਿਊਜ਼ੀਅਮ ਵਿੱਚ ਮਿਡਲ ਈਸਟ ਵਿਭਾਗ ਦੇ ਕਿਊਰੇਟਰ, ਡਾ. ਅਰਵਿੰਗ ਫਿੰਕਲ ਕਹਿੰਦੇ ਹਨ, "ਇੱਕ ਵਾਰ ਜਦੋਂ ਕਿਊਨੀਏਫੌਮ ਸਮਝ ਆ ਗਈ ਹੈ ਤਾਂ ਕਈ ਹੋਰ ਚੀਜ਼ਾਂ ਜੋ ਆਸ ਤੋਂ ਪਰੇ ਸਨ, ਉਹ ਵੀ ਸਾਹਮਣੇ ਆਈਆਂ ਹਨ।"

"ਪਰ ਸੰਭਾਵੀ ਤੌਰ 'ਤੇ 1872 ਵਿੱਚ ਜੌਰਜ ਸਮਿਥ ਵੱਲੋਂ ਐਪਿਕ ਗਿਲਗਾਮੇਸ਼ ਦੇ 11ਵੇਂ ਟੈਬਲੇਟ ਦੀ ਖੋਜ ਤੋਂ ਵੱਧ ਪ੍ਰਭਾਵਸ਼ਾਲੀ ਕੋਈ ਨਹੀਂ ਹੈ।"

ਵੀਡੀਓ ਕੈਪਸ਼ਨ, ਛਤਰਪਤੀ ਸ਼ਿਵਾਜੀ ਬਾਰੇ ਪੜ੍ਹਾਇਆ ਜਾ ਰਿਹਾ

ਨੌਹ ਆਰਕ ਦੀ ਕਹਾਣੀ ਜੋ ਬਾਈਬਲ ਤੋਂ ਵੀ ਪਹਿਲਾਂ ਲਿਖੀ ਗਈ

ਬਾਈਬਲ ਤੋਂ ਹਜ਼ਾਰਾਂ ਸੈਂਕੜੇ ਸਾਲ ਪਹਿਲਾਂ ਲਿਖੀ ਗਈ ਨੌਹ ਆਰਕ ਦੀ ਕਹਾਣੀ (ਜੋ ਨੂੰਹ ਦੀ ਕਿਸ਼ਤੀ ਅਤੇ ਨੂੰਹ ਦਾ ਸੰਦੂਕ ਨਾਮ ਨਾਲ ਵੀ ਜਾਣੀ ਜਾਂਦੀ ਹੈ) ਨਾਲ ਇੱਕ ਪ੍ਰਾਚੀਨ ਤਖ਼ਤੀ ਦੀ ਖੋਜ ਨੇ ਦੁਨੀਆਂ ਦੇ ਕਈ ਲੋਕਾਂ ਦੀ ਸਮਝ ਉਲਝਾ ਦਿੱਤੀ।

ਇਸ ਵਿੱਚ ਵੀ ਉਹੀ ਤੱਥ ਮੌਜੂਦ ਸਨ, ਜਿਹੜੇ ਉਸ ਕਹਾਣੀ ਵਿੱਚ ਸਨ, ਜਿਵੇਂ ਜਹਾਜ਼, ਪਾਣੀ ਅਤੇ ਜਾਨਵਰ।

ਇਹ ਵੀ ਪੜ੍ਹੋ-

"ਇਹ ਉਸੇ ਤਰਤੀਬ ਵਿੱਚ ਸਨ ਅਤੇ ਕਈ ਅਜਿਹੇ ਤੱਥ ਮੌਜੂਦ ਸਨ, ਜਿਹੜੇ ਮੈਸੋਪੋਟਾਮੀਆ ਵਿੱਚ ਸਭ ਤੋਂ ਪੁਰਾਣੀ ਤਾਰੀਖ ਤੋਂ ਇੱਕ ਹਜ਼ਾਰ ਸਾਲ ਪਹਿਲਾਂ ਦੱਸੀ ਗਈ ਕਹਾਣੀ ਵਿੱਚ ਮੌਜੂਦ ਸਨ।"

ਦਰਅਸਲ, ਇਸ ਕਹਾਣੀ ਦਾ ਜ਼ਿਕਰ ਕੁਰਾਨ ਅਤੇ ਬਾਈਬਲ ਸਣੇ ਹੋਰਨਾਂ ਗ੍ਰੰਥਾਂ ਵਿੱਚ ਵੀ ਆਉਂਦਾ ਹੈ।

‘ਪਹਿਲੀ ਲੇਖਕ ਔਰਤ ਸੀ’

ਮੈਸੋਪੋਟੇਮੀਆ ਵਿੱਚ ਔਰਤ ਦਾ ਰਹਿਣਾ ਸੌਖਾ ਨਹੀਂ ਸੀ ਪਰ ਰਹੀਸ ਪਰਿਵਾਰਾਂ ਦੀਆਂ ਔਰਤਾਂ ਨਾਲ ਬਿਹਤਰ ਵਤੀਰਾ ਕੀਤਾ ਜਾਂਦਾ ਸੀ।

ਇਤਿਹਾਸ

ਤਸਵੀਰ ਸਰੋਤ, Wikimedia Commons

ਤਸਵੀਰ ਕੈਪਸ਼ਨ, ਐਨਹੇਡੁਆਨਾ ਡਿਸਕ ਦੀ ਖੋਜ ਬ੍ਰਿਟਿਸ਼ ਪੁਰਾਤੱਤਵ ਵਿਗਿਆਨੀ ਚਾਰਲਸ ਲਿਓਨਾਰਡ ਵੂਲਲੀ ਅਤੇ ਉਸਦੀ ਖੁਦਾਈ ਟੀਮ ਦੁਆਰਾ 1927 ਵਿੱਚ ਕੀਤੀ ਗਈ ਸੀ

ਸਾਰੇ ਰਿਕਾਰਡ ਕੀਤੇ ਇਤਿਹਾਸ ਵਿੱਚ ਪਹਿਲੀ ਸਾਹਿਤਕ ਰਚਨਾ ਮੰਨੀ ਜਾਣ ਵਾਕੀ ਕਿਰਤ, ਇੱਕ ਔਰਤ ਦੁਆਰਾ ਲਿਖੀ ਗਈ ਸੀ।

ਉਹ ਔਰਤ, ਅਕਾਡੀਅਨ ਪੁਜਾਰੀ, ਐਨਹੇਦੂਆਨਾ ਸੀ।

ਵਿਸਨੌਮ ਕਹਿੰਦੇ ਹਨ, "ਐਨਹੇਦੂਆਨਾ ਕੇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮੈਸੋਪੋਟੇਮੀਆ ਵਿੱਚ ਔਰਤਾਂ ਉੱਚ ਧਾਰਮਿਕ ਅਹੁਦਿਆਂ 'ਤੇ ਪਹੁੰਚ ਸਕਦੀਆਂ ਸਨ।"

ਇਸ ਤੋਂ ਇਲਾਵਾ ਸੋਪਰੋਪਲੂ ਅੱਗੇ ਕਹਿੰਦੇ ਹਨ, “ਕਿਊਨੀਏਫੌਮ ਵਿੱਚ ਲਿਖੀਆਂ ਗਈਆਂ ਤਖ਼ਤੀਆਂ ਨੂੰ ਪੜ੍ਹਦਿਆਂ ਹੋਇਆ, ਅਸੀਂ ਸਮਾਜ ਬਾਰੇ, ਵਿਸ਼ਵਾਸ਼ਾਂ ਬਾਰੇ, ਪਤੀ-ਪਤਨੀ ਦੇ ਰਿਸ਼ਤੇ ਬਾਰੇ, ਕਾਰੋਬਾਰ ਬਾਰੇ ਬਹੁਤ ਕੁਝ ਸਿੱਖਿਆ ਹੈ।"

"ਅਸੀਂ ਕਿਊਨੀਏਫੌਮ ਤਖ਼ਤੀਆਂ ਤੋਂ ਸਿੱਖਿਆ ਕਿ ਔਰਤਾਂ ਕੋਲ ਏਜੰਸੀਆਂ ਹੁੰਦੀਆਂ ਸਨ। ਸਾਡੇ ਕੋਲ ਇਕਰਾਰਨਾਮੇ ਹਨ, ਜਿਸ ਵਿੱਚ ਉਨ੍ਹਾਂ ਨੂੰ ਘਰ ਖਰੀਦਣ ਅਤੇ ਆਪਣੇ ਦਾਜ ਉੱਤੇ ਕੰਟਰੋਲ ਰੱਖਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ।"

"ਉਹ ਆਪਣੇ ਪਤੀਆਂ ਦੇ ਨਾਲ ਰਹਿੰਦਿਆਂ ਹੋਇਆ, ਆਪਣੇ ਤੌਰ 'ਤੇ ਕਾਰੋਬਾਰ ਚਲਾਉਣ ਤੇ ਉਸ ਦਾ ਪ੍ਰਬੰਧ ਕਰ ਸਕਦੀਆਂ ਸਨ।"

ਅਸੀਂ ਪੁਰਾਣੇ ਢੰਗ ਨਾਲ ਗਿਣਤੀ ਕਰਦੇ ਹਾਂ

ਤੁਸੀਂ ਕਦੇ ਸੋਚਿਆ ਹੈ ਕਿ ਇੱਕ ਮਿੰਟ ਵਿੱਚ 60 ਸਕਿੰਟ ਜਾਂ ਇੱਕ ਚੱਕਰ ਵਿੱਚ 360 ਡਿਗਰੀ ਹੀ ਕਿਉਂ ਹੁੰਦੇ ਹਨ, ਇਹ ਇਸ ਲਈ ਹੈ ਕਿਉਂਕਿ ਸੁਮੇਰੀਅਨ ਅਤੇ ਅਕਾਡੀਅਨਾਂ ਨੇ ਇੱਕ ਨੰਬਰਿੰਗ ਪ੍ਰਣਾਲੀ ਦੀ ਵਰਤੋਂ ਕੀਤੀ ਸੀ, ਜੋ ਸੈਕਸਾਜੈਸੀਮਲ ਹੈ।

ਗਣਿਤ ਪ੍ਰਣਾਲੀ

ਤਸਵੀਰ ਸਰੋਤ, Getty Images

ਅਰਵਿੰਗ ਫਿੰਕਲ ਦੱਸਦੇ ਹਨ, "ਜਿਸ ਦਾ ਅਰਥ ਹੈ ਕਿ ਉਨ੍ਹਾਂ ਕੋਲ 60 ਦਾ ਆਧਾਰ ਸੀ ਅਤੇ 60 ਦੀ ਵੰਡ ਸੀ ਤੇ 60 ਨਾਲ ਗੁਣਾ ਹੁੰਦਾ ਸੀ, ਜਿੱਥੇ ਅਸੀਂ ਡੈਸੀਮਲ ਪ੍ਰਣਾਲੀ ਦੀ ਵਰਤੋਂ ਕਰਦੇ ਹਾਂ।"

ਉਹ ਕਹਿੰਦੇ ਹਨ, "ਇਹ ਹੈਰਾਨੀ ਭਰਿਆ ਹੈ ਕਿ ਅਸੀਂ ਆਪਣੇ ਆਧੁਨਿਕ ਸਮਾਜ ਵਿੱਚ ਕਿੰਨੀਆਂ ਧਾਰਨਾਵਾਂ ਨੂੰ ਸਵੀਕਾਰ ਕਰਦੇ ਹਾਂ, ਜੋ ਪ੍ਰਾਚੀਨ ਮੈਸੋਪੋਟਾਮੀਆ ਵਿੱਚ ਪਹਿਲੀ ਵਾਰ ਮਿਲੀਆਂ ਹਨ।"

ਵਿਸਨੌਮ ਦੱਸਦੇ ਹਨ, "ਗਣਿਤ ਮਾਡਲ ਦੀ ਪੂਰੀ ਧਾਰਨਾ, ਇਹ ਵਿਚਾਰ ਕਿ ਡਾਟਾ ਦੀ ਵਰਤੋਂ ਭਵਿੱਖ ਵਿੱਚ ਹੋਣ ਵਾਲੀਆਂ ਚੀਜ਼ਾਂ ਦੀ ਭਵਿੱਖਬਾਣੀ ਲਈ ਕੀਤੀ ਜਾ ਸਕਦੀ ਹੈ, ਜੋ ਸਾਰੇ ਆਧੁਨਿਕ ਵਿਗਿਆਨਾਂ ਲਈ ਮੌਲਿਕ ਹੈ।"

ਉਹ ਲਿਖਣਾ ਓਨਾਂ ਹੀ ਪਸੰਦ ਕਰਦੇ ਸਨ, ਜਿਨ੍ਹਾਂ ਕਿ ਅਸੀਂ ਕਰਦੇ ਹਾਂ।

ਮੈਸੋਪੋਟੇਮੀਆ ਦੇ ਲੋਕ ਚਿੱਠੀਆਂ ਲਿਖਣਾ ਪਸੰਦ ਕਰਦੇ ਸਨ, ਉਹ ਕਾਰੋਬਾਰੀਆਂ ਅਤੇ ਯਾਤਰੀਆਂ ਨੂੰ ਸੀਲ ਬੰਦ ਸੰਦੇਸ਼ ਭੇਜਦੇ ਸਨ।

ਅੱਜ ਵੀ ਜਦੋਂ ਤੁਸੀਂ ਚਿੱਠੀਆਂ ਪੜ੍ਹਦੇ ਹੋ ਤਾਂ ਤੁਸੀਂ ਦੇਖਦੇ ਹੋ ਕੇ ਬਹੁਤ ਮਾਅਨਿਆਂ ਵਿੱਚ ਕੁਝ ਵੀ ਨਹੀਂ ਬਦਲਿਆ।

ਸੋਪਰੋਪਲੂ ਦਾ ਕਹਿਣਾ ਹੈ, "ਅਸੀਂ ਦੇਖ ਸਕਦੇ ਹਾਂ ਕਿ ਉਨ੍ਹਾਂ ਦੇ ਪੱਤਰ-ਵਿਹਾਰ ਵਿੱਚ ਖ਼ਾਸ ਫਾਰਮੂਲੇ ਸਨ।"

"ਅੱਜ ਵੀ ਇੱਕ ਈਮੇਲ ਸ਼ੁਰੂ ਕਰਨ ਵੇਲੇ, ਸਾਡੇ ਕੋਲ ਖ਼ਾਸ ਫਾਰਮੂਲੇ ਹਨ, ਜਿਵੇਂ ਕਿ 'ਮੈਨੂੰ ਆਸ ਹੈ ਕਿ ਤੁਸੀਂ ਠੀਕ ਹੋਵੋਗੇ', ਆਦਿ, ਅਜਿਹੇ ਹੀ ਉਨ੍ਹਾਂ ਕੋਲ ਵੀ ਸੀ।"

"ਪਰ ਜਦੋਂ ਉਹ ਇਸ ਸਭ ਤੋਂ ਨਿਰਾਸ਼ ਹੋ ਗਏ ਤਾਂ ਉਹ ਫਾਰਮੂਲੇ ਵਾਲੀ ਪਰੰਪਰਾ ਭੁੱਲ ਗਏ ਅਤੇ ਵਿਹਾਰਕ ਤੌਰ 'ਤੇ ਚਿੱਠੀ ਵਿਹਾਰ ਸ਼ੁਰੂ ਕਰ ਦਿੱਤਾ।"

ਕਿਊਨੀਏਫੌਮ ਤਖ਼ਤੀਆਂ 'ਤੇ ਆਪਣੇ ਉਤਪਾਦਾਂ ਦੇ ਸਟੌਕ, ਟੈਕਸ ਅਤੇ ਰਸੀਦਾਂ ਤੋਂ ਇਲਾਵਾ ਉਹ ਗੱਪਸ਼ੱਪ ਕਰਨਾ ਵੀ ਪਸੰਦ ਕਰਦੇ ਸਨ।

ਵਿਸਨੌਮ ਕਹਿੰਦੇ ਹਨ, "ਸਾਡੇ ਕੋਲ ਉਹ ਚਿੱਠੀਆਂ ਹਨ, ਜਿਨ੍ਹਾਂ ਵਿੱਚ ਇਨ੍ਹਾਂ ਔਰਤਾਂ ਨੇ ਸ਼ਿਕਾਇਤ ਕੀਤੀ ਹੈ ਕਿ ਪੁਰਸ਼ ਘਰ ਵਿੱਚ ਲੋੜੀਂਦੇ ਪੈਸੇ ਨਹੀਂ ਭੇਜ ਰਹੇ।"

"ਹੋਰਨਾਂ ਚਿੱਠੀਆਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਪਣੀਆਂ ਇੱਛਾਵਾਂ ਨੂੰ ਜ਼ਾਹਿਰ ਕੀਤਾ ਗਿਆ ਸੀ, ਜਿਵੇਂ ਗੁਆਂਢੀ ਨੇ ਆਪਣੇ ਘਰ ਅੱਗੇ ਵਿਸਥਾਰ ਕੀਤਾ ਹੈ, ਸਾਡੇ ਕੋਲ ਇੰਨਾ ਪੈਸਾ ਕਦੋਂ ਆਵੇਗਾ ਕਿ ਅਸੀਂ ਇਸ ਤਰ੍ਹਾਂ ਆਪਣੇ ਘਰ ਵਿਸਥਾਰ ਕਰ ਸਕੀਏ।"

"ਇਸ ਤਰ੍ਹਾਂ ਦੀਆਂ ਗੱਲਾਂ ਅਸਲ ਵਿੱਚ ਸਾਹਮਣੇ ਆਉਂਦੀਆਂ ਹਨ ਅਤੇ ਅਸੀਂ ਛੋਟੀਆਂ-ਛੋਟੀਆਂ ਮਨੁੱਖੀ ਚਿੰਤਾਵਾਂ, ਇੱਛਾਵਾਂ, ਵਿਵਾਦਾਂ ਅਤੇ ਈਰਖਾ ਆਦਿ ਨੂੰ ਦੇਖਦੇ ਹਾਂ।"

ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਵਧੇਰੇ ਕਿਊਨੀਫਾਰਮ ਹਾਸਿਲ ਕਰਨ ਦਾ ਸਮਾਂ?

ਅਤੀਤ ਦਾ ਅਧਿਐਨ ਕਰ ਕੇ ਅਸੀਂ ਆਪਣੇ ਅਤੇ ਉਸ ਦੁਨੀਆਂ ਬਾਰੇ ਬਹੁਤ ਕੁਝ ਸਿੱਖਦੇ ਹਾਂ, ਜਿੱਥੇ ਅਸੀਂ ਰਹਿੰਦੇ ਹਾਂ।

ਪਰ ਕਿਊਨੀਏਫੌਮ ਦੀ ਤਖ਼ਤੀਆਂ ਵਿੱਚ ਜੋ ਰਹੱਸ ਸਾਹਮਣੇ ਆਏ ਹਨ, ਉਹ ਅੱਜ ਸਿਰਫ਼ ਮਿੱਟੀ ਦੀ ਸਥਿਰਤਾ ਕਰਕੇ ਹੀ ਸਾਡੇ ਤੱਕ ਪਹੁੰਚੇ ਹਨ।

ਜਿਸ ਤਰ੍ਹਾਂ ਚੀਜ਼ਾਂ ਨੂੰ ਰਿਕਾਰਡ ਕਰ ਰਹੇ ਹਾਂ, ਉਹ ਲਗਾਤਾਰ ਵਿਕਸਿਤ ਹੋ ਰਿਹਾ ਹੈ। ਤਕਨੀਕੀ ਵਿਕਾਸ ਦਾ ਮਤਲਬ ਹੈ ਕਿ ਚੀਜ਼ਾਂ ਬਹੁਤ ਪੁਰਾਣੀਆਂ ਹੋ ਜਾਂਦੀਆਂ ਹਨ।

ਅਸੀਂ ਰੋਜ਼ਾਨਾ ਜੋ ਸੰਦੇਸ਼ ਭੇਜਦੇ ਹਾਂ, ਉਹ ਕਲਾਊਡ ਵਿੱਚ ਇਕੱਠੇ ਹੋ ਜਾਂਦੇ ਹਨ।

ਇਸ ਦੀ ਕਿੰਨੀ ਕੁ ਸੰਭਾਵਨਾ ਹੈ ਕਿ ਕੋਈ 20 ਸਾਲ ਬਾਅਦ ਜਾਂ ਹਜ਼ਾਰਾਂ ਸਾਲਾਂ ਬਾਅਦ ਇਨ੍ਹਾਂ ਨੂੰ ਪੜ੍ਹ ਸਕੇਗਾ।

ਵਿਸਨੌਮ ਕਹਿੰਦੇ ਹਨ, "ਆਸਟ੍ਰੇਲੀਆ ਵਿੱਚ ਪ੍ਰੋਜੈਕਟ ਹੈ ਕਿ ਸਿਰੇਮਿਕ ਤਖ਼ਤੀਆਂ 'ਤੇ ਸਾਡੇ ਯੁੱਗ ਦੀਆਂ ਸਭ ਤੋਂ ਮਹੱਤਵਪੂਰਨ ਕਿਤਾਬਾਂ ਵਿੱਚੋਂ ਇੱਕ ਹਜ਼ਾਰ ਨੂੰ ਲਿਖਿਆ ਜਾ ਰਿਹਾ ਹੈ।"

ਅਜਿਹੇ ਕਈ ਉਦਮ ਹਨ, ਜੋ ਡਿਜੀਟਲ ਡਾਟਾ ਨੂੰ ਗੁਆਉਣ ਤੋਂ ਰੋਕਣ ਦੀ ਕੋਸ਼ਿਸ਼ ਕਰਦੀਆਂ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)