ਜਦੋਂ ਟੀਵੀ ਦੀ ਸਕਰੀਨ ਚੱਟ ਕੇ ਵਿਦਿਆਰਥਣ ਨੇ ਕਿਹਾ ‘ਇਸ ਦਾ ਸਵਾਦ ਚਾਕਲੇਟ’ ਵਰਗਾ ਹੈ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਟੀਵੀ ਕਦੇ ਬਲੈਕ-ਐਂਡ-ਵ੍ਹਾਈਟ ਹੁੰਦਾ ਸੀ, ਫਿਰ ਰੰਗੀਨ ਹੋ ਗਿਆ ਫਿਰ ਵੀ ਬਦਲਾਅ ਆਉਂਦੇ ਰਹੇ। ਕਦੇ ਤਿੰਨ ਅਯਾਮੀ ਟੀਵੀ ਆਇਆ। ਕਦੇ ਐਚਡੀ ਅਤੇ ਹੁਣ ਸਮਾਰਟ ਟੀਵੀ ਆ ਗਿਆ ਹੈ।

ਇਸੇ ਲੜੀ ਵਿੱਚ ਨਵੀਂ ਖ਼ਬਰ ਆਈ ਹੈ ਚੱਟਣਯੋਗ ਟੀਵੀ ਦੇ ਆਉਣ ਦੀ। ਇਸ ਟੀਵੀ ਨੂੰ ਚੱਟਿਆ ਜਾ ਸਕਦਾ ਹੈ।

ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਜਪਾਨ ਦੇ ਇੱਕ ਪ੍ਰੋਫ਼ੈਸਰ ਨੇ ਇੱਕ ਅਜਿਹਾ ਚੱਟਿਆ ਜਾ ਸਕਣ ਵਾਲਾ ਟੀਵੀ ਬਣਾਇਆ ਹੈ ਜਿਸ ਨੂੰ ਚੱਟ ਕੇ ਖਾਣੇ ਦੇ ਸਵਾਦ ਨੂੰ ਮਾਣਿਆ ਜਾ ਸਕਦਾ ਹੈ।

ਇਸ ਟੀਵੀ ਨੂੰ ਟੇਸਟ-ਦਿ-ਟੀਵੀ ਕਿਹਾ ਜਾ ਰਿਹਾ ਹੈ। ਇਸ ਵਿੱਚ 10 ਕੈਨਿਸਟਰ ਲੱਗੇ ਹਨ ਜੋ ਕਿ ਇੱਕ ਹਾਈਜੈਨਿਕ ਫ਼ਿਲਮ ਉੱਪਰ ਫਲੇਵਰ ਜਾਣੀ ਸਵਾਦ ਸਪ੍ਰੇ ਕਰਦੇ ਹਨ। ਇਹ ਫ਼ਿਲਮ ਇਸ ਤੋਂ ਬਾਅਦ ਟੀਵੀ ਸਕ੍ਰੀਨ ਉੱਪਰ ਘੁੰਮਦੀ ਹੈ ਅਤੇ ਦਰਸ਼ਕ ਉਸ ਨੂੰ ਚੱਟ ਸਕਦੇ ਹਨ।

ਇਸ ਦੀ ਨਿਰਮਾਤਾ ਜਪਾਨੀ ਕੰਪਨੀ ਮੇਈਜੀ ਯੂਨੀਵਰਿਸਟੀ ਦੇ ਪ੍ਰੋਫ਼ੈਸਰ ਹੋਮੇਈ ਮਿਆਸ਼ਿਤਾ ਦਾ ਕਹਿਣਾ ਹੈ ਕਿ ਇਸ ਟੀਵੀ ਰਾਹੀਂ ਖਾਨਸਾਮਿਆਂ ਜਾਂ ਖਾਣੇ ਦੇ ਕਾਰੋਬਾਰ ਵਿੱਚ ਲੱਗੇ ਲੋਕਾਂ ਨੂੰ ਦੂਰ ਬੈਠਿਆਂ ਹੀ ਸਿਖਲਾਈ ਦਿੱਤੀ ਜਾ ਸਕਦੀ ਹੈ।

ਉਨ੍ਹਾਂ ਦਾ ਅੰਦਾਜ਼ਾ ਹੈ ਕਿ ਜੇ ਇਸ ਨੂੰ ਬਜ਼ਾਰ ਵਿੱਚ ਲਿਆਂਦਾ ਗਿਆ ਤਾਂ ਇਸ ਦੀ ਕੀਮਤ ਲਗਭਗ 73 ਹਜ਼ਾਰ ਰੁਪਏ ਹੋਵੇਗੀ।

ਪ੍ਰੋਫ਼ੈਸਰ ਹੋਮੇਈ ਮਿਆਸ਼ਿਤਾ ਨੇ ਖ਼ਬਰ ਏਜੰਸੀ ਨੂੰ ਦੱਸਿਆ," ਉਦੇਸ਼ ਇਹ ਹੈ ਕਿ ਦੁਨੀਆਂ ਦੇ ਕਿਸੇ ਵੀ ਖੂੰਜੇ ਵਿੱਚ ਬੈਠੇ ਲੋਕ ਆਪਣੇ ਘਰ ਵਿੱਚ ਬੈਠੇ ਹੀ ਦੁਨੀਆਂ ਦੇ ਕਿਸੇ ਵੀ ਹੋਰ ਖੂੰਜੇ ਦੇ ਰੈਸਟੋਰੈਂਟ ਵਿੱਚ ਪਰੋਸੇ ਜਾ ਰਹੇ ਖਾਣੇ ਦਾ ਸਵਾਦ ਲੈ ਸਕਣ।"

ਦੱਸਿਆ ਜਾ ਰਿਹਾ ਹੈ ਅਜੇ ਦੂਜੇ ਨਿਰਮਾਤਾਵਾਂ ਨਾਲ ਗੱਲਬਾਤ ਚੱਲ ਰਹੀ ਹੈਜਿਸ ਵਿੱਚ ਇਸ ਤਕਨੀਕ ਦੋ ਹੋਰ ਵੀ ਸੰਭਾਵੀ ਉਪਯੋਗਾਂ ਬਾਰੇ ਵਿਚਾਰ ਕੀਤੀ ਜਾ ਰਹੀ ਹੈ। ਮਿਸਾਲ ਵਜੋਂ ਟੇਸਟ ਵਿੱਚ ਹੋਰ ਫਲੇਵਰ ਕਿਵੇਂ ਜੋੜੇ ਜਾ ਸਕਦੇ ਹਨ।

ਉਨ੍ਹਾਂ ਦੀ ਯੋਜਨਾ ਹੈ ਕਿ ਇੱਕ ਦਿਨ ਅਜਿਹਾ ਕੋਈ ਸੰਗ੍ਰਿਹ ਜਾਂ ਲਿਸਟ ਤਿਆਰ ਹੋ ਸਕੇਗੀ ਜਿਸ ਵਿੱਚ ਵੱਖ-ਵੱਖ ਸਵਾਦਾਂ ਨੂੰ ਡਾਊਨਲੋਡ ਕੀਤਾ ਜਾ ਸਕੇਗਾ।

ਪ੍ਰੋਫ਼ੈਸਰ ਮਿਆਸ਼ਿਤਾ ਦਾ ਮੰਨਣਾ ਹੈ ਕਿ ਕੋਰੋਨਾ ਮਹਾਮਾਦਰੀ ਦੇ ਦੌਰ ਵਿੱਚ, ਜਦੋਂ ਦੁਨੀਆਂ ਖਲੋ ਜਿਹੀ ਗਈ ਹੋਵੇ, ਇਸ ਤਰ੍ਹਾਂ ਦੀ ਤਕਨੀਕ ਤੋਂ ਲੋਕ ਆਪਣੀਆਂ ਥਾਵਾਂ ਤੋਂ ਬਾਹਰ ਦੀ ਦੁਨੀਆਂ ਨਾਲ ਸੰਪਰਕ ਕਾਇਮ ਕਰ ਸਕਣਗੇ।

ਹਾਲਾਂਕਿ, ਸੋਸ਼ਲ ਮੀਡੀਆ ਉੱਪਰ ਇਸ ਗੱਲ ਬਾਰੇ ਕੁਝ ਲੋਕ ਹੈਰਾਨੀ ਵੀ ਦਿਖਾ ਰਹੇ ਹਨ ਅਤੇ ਸਵਾਲ ਕਰ ਰਹੇ ਹਨ ਕਿ ਇਸ ਟੀਵੀ ਨੂੰ ਲਾਂਚ ਕਰਨ ਦਾ ਕੀ ਇਹੀ ਸਹੀ ਸਮਾਂ ਹੈ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ ਤੇ ਕਿਸੇ ਨੇ ਲਿਖਿਆ, ਮਹਾਮਾਰੀ ਵਿੱਚ? ਕੋਰੋਨਾ ਦੇ ਦੌਰ ਵਿੱਚ ਇਸ ਦੇ ਸਫ਼ਲ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ।'

ਜਪਾਨੀ ਪ੍ਰੋਫ਼ੈਸਰ ਨੇ ਇਸ ਤੋਂ ਪਹਿਲਾਂ ਵੀ ਆਪਣੇ ਵਿਦਿਆਰਥੀਆਂ ਦੇ ਨਾਲ ਮਿਲ ਕੇ ਕਈ ਤਰ੍ਹਾਂ ਦੇ ਉਪਕਰਨ ਬਣਾਏ ਹਨ। ਜਿਵੇਂ ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਵਾਰ ਅਜਿਹਾ ਕਾਂਟਾ ਬਣਾਇਆ ਸੀ ਜਿਸ ਨਾਲ ਖਾਣਾ ਮੂੰਹ ਵਿੱਚ ਜਾ ਕੇ ਹੋਰ ਸਵਾਦੀ ਹੋ ਜਾਂਦਾ ਸੀ।

ਆਪਣੇ ਸਵਾਦ ਦੇਣ ਵਾਲੇ ਟੀਵੀ ਦੀ ਇੱਕ ਝਲਕ ਪੱਤਰਕਾਰਾਂ ਨੂੰ ਦਿਖਾਈ ਸੀ।

ਇੱਕ ਵਿਦਿਆਰਥਣ ਨੇ ਮਸ਼ੀਨ ਨੂੰ ਕਿਹਾ,"ਮੈਨੂੰ ਸਵੀਟ ਚਾਕਲੇਟ ਚਾਹੀਦਾ ਹੈ। ਕੁਝ ਯਤਨਾਂ ਤੋਂ ਬਾਅਦ ਉਸ ਦਾ ਕਿਹਾ ਸਕ੍ਰੀਨ ਉੱਪਰ ਡਿਸਪਲੇ ਹੋਇਆ ਅਤੇ ਉਸ ਨੇ ਉਸ ਨੂੰ ਚਖਿਆ।"

ਦੱਸਿਆ ਜਾ ਰਿਹਾ ਹੈ ਕਿ ਉਸ ਨੇ ਕਿਹਾ,"ਇਸ ਦਾ ਸਵਾਦ ਮਿਲਕ ਚਾਕਲੇਟ ਵਰਗਾ ਲੱਗ ਰਿਹਾ ਹੈ।"

ਵੀਡੀਓ: ਜੌਆਂ ਤੋਂ ਲੈਬੋਟਰੀ ਵਿਚ ਕਿਵੇਂ ਬਣ ਸਕਦਾ ਹੈ ਮੀਟ

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)