You’re viewing a text-only version of this website that uses less data. View the main version of the website including all images and videos.
ਆਰਿਅਨ ਖ਼ਾਨ ਦੇ ਪੱਖ ਵਿੱਚ ਆਏ ਰਿਤਿਕ ਰੌਸ਼ਨ ਨੂੰ ਕੰਗਨਾ ਨੇ ਇਹ ਜਵਾਬ ਦਿੱਤਾ- ਪ੍ਰੈੱਸ ਰਿਵੀਊ
ਵੀਰਵਾਰ ਨੂੰ ਜਿਵੇਂ ਹੀ ਅਦਾਕਾਰ ਰਿਤਿਕ ਰੌਸ਼ਨ ਨੇ ਸ਼ਾਹਰੁਖ਼ ਖਾਨ ਦੇ ਪੁੱਤਰ ਆਰਿਅਨ ਖ਼ਾਨ ਦੇ ਪੱਖ ਵਿੱਚ ਆਪਣੇ ਇੰਸਟਾਗ੍ਰਾਮ ਉੱਪਰ ਇੱਕ ਪੋਸਟ ਲਿਖੀ ਤਾਂ ਕੰਗਨਾ ਰਨੌਤ ਨੇ ਉਸ ਦਾ ਜਵਾਬ ਦਿੱਤਾ ਅਤੇ 'ਬੌਲੀਵੁੱਡ ਮਾਫ਼ੀਆ' ਨੂੰ ਨਿਸ਼ਾਨਾ ਬਣਾਇਆ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਕੰਗਨਾ ਨੇ ਲਿਖਿਆ, ''ਹੁਣ ਸਾਰੇ ਮਾਫ਼ੀਆ ਪੱਪੂ ਆਰਿਅਨ ਖ਼ਾਨ ਦੇ ਬਚਾਅ ਵਿੱਚ ਆ ਰਹੇ ਹਨ... ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ ਪਰ ਸਾਨੂੰ ਉਨ੍ਹਾਂ ਦਾ ਜਸ਼ਨ ਨਹੀਂ ਮਨਾਉਣਾ ਚਾਹੀਦਾ....
''ਮੈਨੂੰ ਯਕੀਨ ਹੈ ਇਸ ਨਾਲ ਉਨ੍ਹਾਂ (ਆਰਿਅਨ) ਨੂੰ ਆਪਣੇ ਕੰਮਾਂ ਦੇ ਨਤੀਜਿਆਂ ਦਾ ਕੁਝ ਪ੍ਰਸੰਗ ਮਿਲੇਗਾ...ਉਮੀਦ ਹੈ ਇਸ ਨਾਲ ਉਹ (ਆਰਿਅਨ) ਵਿਕਸਿਤ ਹੋਣਗੇ ਅਤੇ ਬਿਹਤਰ ਅਤੇ ਵਧੀਆ ਬਣਨਗੇ ਪਰ ਉਨ੍ਹਾਂ (ਆਰਿਅਨ) ਨੂੰ ਇਹ ਮਹਿਸੂਸ ਕਰਾਉਣਾ ਕਿ ਉਨ੍ਹਾਂ (ਆਰਿਅਨ) ਨੇ ਕੁਝ ਗ਼ਲਤ ਨਹੀਂ ਕੀਤਾ ਅਪਰਾਧਿਕ ਹੈ।''
ਰਿਤਿਕ ਰੌਸ਼ਨ ਨੇ ਆਰਿਅਨ ਖ਼ਾਨ ਨੂੰ ਖੁੱਲ੍ਹੀ ਚਿੱਠੀ ਵਿੱਚ ਲਿਖਿਆ ਸੀ, ''ਮੇਰੇ ਪਿਆਰੇ ਆਰਿਅਨ, ਜ਼ਿੰਦਗੀ ਇੱਕ ਅਜੀਬ ਸਫ਼ਰ ਹੈ। ਇਹ ਮਹਾਨ ਹੈ ਕਿਉਂਕਿ ਇਹ ਅਨਿਸ਼ਚਿਤ ਹੈ। ਇਹ ਮਹਾਨ ਹੈ ਕਿਉਂਕਿ ਇਹ ਗੁਗਲੀਆਂ ਪਾਉਂਦੀ ਹੈ ਪਰ ਰੱਬ ਮਹਾਨ ਹੈ।''
''ਉਹ ਸਿਰਫ਼ ਮਜ਼ਬੂਤ ਲੋਕਾਂ ਨੂੰ ਮੁਸ਼ਕਲ ਗੇਂਦਾਂ ਪਾਉਂਦਾ ਹੈ। ਤੁਸੀਂ ਜਾਣਦੇ ਹੋ ਕਿ ਤੁਸੀਂ ਚੁਣੇ ਗਏ ਹੋ ਜਦੋਂ ਉਘੜਧੁੰਮੀ ਵਿੱਚ ਆਪਣੇ ਆਪ 'ਤੇ ਡਟੇ ਰਹਿਣ ਦਾ ਦਬਾਅ ਤੁਸੀਂ ਮਹਿਸੂਸ ਕਰ ਸਕਦੇ ਹੋ।''
''ਅਤੇ ਮੈਂ ਜਾਣਦਾ ਹਾਂ ਕਿ ਹੁਣ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ। ਗੁੱਸਾ, ਸ਼ਸ਼ੋਪੰਜ ਅਤੇ ਅਸਹਾਇ। ਇਹ ਸਮਗੱਰੀ ਹੈ ਜੋ ਤੁਹਾਡੇ ਅੰਦਰਲੇ ਨਾਇਕ ਨੂੰ ਉਜਾਗਰ ਕਰੇਗੀ।''
''ਪਰ ਸਾਵਧਾਨ ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਤੁਹਾਡੇ ਅੰਦਰਲੀਆਂ ਚੰਗੀਆਂ ਚੀਜ਼ਾਂ ਨੂੰ ਸਾੜ ਸਕਦੀਆਂ ਹਨ...ਦਿਆਲਤਾ, ਕਮਪੈਸ਼ਨ, ਪਿਆਰ। ਆਪਣੇ ਆਪ ਨੂੰ ਸੜਨ ਦਿਓ ਪਰ ਸਿਰਫ਼ ਉਨਾ ਜਿੰਨਾ ਜ਼ਰੂਰੀ ਹੈ।'
ਇਹ ਵੀ ਪੜ੍ਹੋ:
ਦੇਸ਼ ਦੇ 40 % ਤੋਂ 70 % ਸਕੂਲੀ ਵਿਦਿਆਰਥੀ ਡਿਜੀਟਲ ਉਪਕਰਨ ਤੋਂ ਬਿਨਾਂ-ਰਿਪੋਰਟ
ਕੇਂਦਰੀ ਸਿੱਖਿਆ ਮੰਤਰਾਲੇ ਦੀ ਤਾਜ਼ਾ ਰਿਪੋਰਟ ਮੁਤਾਬਕ ਭਾਰਤ ਦੇ ਸੱਤ ਵੱਡੇ ਸੂਬਿਆਂ- ਅਸਾਮ, ਆਂਧਰਾ ਪ੍ਰਦੇਸ਼, ਬਿਹਾਰ, ਗੁਜਰਾਤ, ਝਾਰਖੰਡ, ਮੱਧ ਪ੍ਰਦੇਸ਼ ਅਤੇ ਉਤਰਾਖੰਡ ਦੇ 40 % ਤੋਂ 70 % ਸਕੂਲੀ ਵਿਦਿਆਰਥੀਆਂ ਕੋਲ ਡਿਜੀਟਲ ਉਪਕਰਣ ਨਹੀਂ ਹਨ।
ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਇਹ ਰਿਪੋਰਟ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਭਾਰਤੀ ਸਿੱਖਿਆ ਨੂੰ ਦਰਪੇਸ਼ ਚੁਣੌਤੀਆਂ ਬਾਰੇ ਤਿਆਰ ਕੀਤੀ ਗਈ ਹੈ।
ਰਿਪੋਰਟ ਮੁਤਾਬਕ ਸਕੂਲ ਸਿੱਖਿਆ ਦੇ ਖੇਤਰ ਵਿੱਚ ਸਾਲ 2020-21 ਦੌਰਾਨ ਡੂੰਘਾ ਡਿਜੀਟਲ ਪਾੜਾ ਸਾਹਮਣੇ ਆਇਆ ਹੈ।
ਜਿੱਥੇ ਕੁਝ ਸੂਬਿਆਂ ਵਿੱਚ ਇਸ ਪਾੜੇ ਕਾਰਨ ਸਿੱਖਿਆ ਉੱਪਰ ਡੂੰਘਾ ਅਸਰ ਪਿਆ ਹੈ ਉੱਥੇ ਹੀ ਕੁਝ ਸੂਬਿਆਂ ਵਿੱਚ ਸਮਾਰਟਫੋਨਾਂ ਅਤੇ ਟੈਲੀਵੀਜ਼ਨ ਦੇ ਆਮ ਹੋਣ ਕਾਰਨ ਇਸ ਹੱਲੇ ਦਾ ਮੁਕਾਬਲਾ ਠੀਕ ਤਰੀਕੇ ਨਾਲ ਕਰਨ ਵਿੱਚ ਸਫ਼ਲ ਰਹੇ ਹਨ।
ਹਾਲਾਂਕਿ ਰਿਪੋਰਟ ਵਿੱਚ ਪੱਛਮੀ ਬੰਗਾਲ ਤੇ ਉੱਤਰ ਪ੍ਰਦੇਸ਼ ਦਾ ਡਾਟਾ ਸ਼ਾਮਲ ਨਹੀਂ ਹੈ। ਇਹ ਰਿਪੋਰਟ 28 ਵਿੱਚੋਂ 22 ਸੂਬਿਆਂ ਅਤੇ ਅੱਠ ਵਿੱਚੋਂ ਸੱਤ ਕੇਂਦਰਸ਼ਾਸਿਤ ਪ੍ਰਦੇਸ਼ਾਂ ਵੱਲੋਂ ਮੁਹੱਈਆ ਕਰਵਾਏ ਗਏ ਡਾਟਾ ਉੱਪਰ ਅਧਾਰਿਤ ਹੈ।
ਰਿਪੋਰਟ ਮੁਤਾਬਕ ਮੱਧ ਪ੍ਰਦੇਸ਼ (70%), ਬਿਹਾਰ (58.09%), ਆਂਧਰਾ ਪ੍ਰਦੇਸ਼ (57%), ਅਸਾਮ (44.24%), ਝਾਰਖੰਡ (43.42%), ਉੱਤਰਾਖੰਡ (41.17%) ਅਤੇ ਗੁਜਰਾਤ (40%) ਉਹ ਸੂਬੇ ਹਨ ਜਿਨ੍ਹਾਂ ਦੇ ਜ਼ਿਆਦਾਤਰ ਵਿਦਿਆਰਥੀਆਂ ਕੋਲ ਕੋਈ ਡਿਜੀਟਲ ਉਪਕਰਨ ਨਹੀਂ ਹਨ।
ਜਦਕਿ ਕਿ ਕੁਝ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਸੂਬਿਆਂ ਵਿੱਚ ਇਹ ਪਾੜਾ ਬਹੁਤ ਘੱਟ ਹੈ ਜਿਵੇਂ ਦਿੱਲੀ- 4% ਕੇਰਲਾ ਵਿੱਚ 1.63% ਅਤੇ ਤਾਮਿਲਨਾਡੂ ਵਿੱਚ 14.51%. ਵਿਦਿਆਰਥੀ ਡਿਜੀਟਲ ਉਕਰਨਾਂ ਤੋਂ ਬਗੈਰ ਹਨ।
ਰੈਨਬੈਕਸੀ ਭਾਰਵਾਂ ਦਾ ਨਾਮ ਪੰਡੋਰਾ ਦਸਤਾਵੇਜ਼ਾਂ ਵਿੱਚ ਆਇਆ
ਜਨਵਰੀ 2009 ਵਿੱਚ ਰੈਨਬੈਕਸੀ ਦੇ ਮਾਲਕ ਪਰਿਵਾਰ ਨੇ ਕੰਪਨੀ ਵਿੱਚ ਆਪਣੀ 38.8 ਫ਼ੀਸਦੀ ਹਿੱਸੇਦਾਰੀ ਜਪਾਨੀ ਦਵਾਈ ਨਿਰਮਾਤਾ ਕੰਪਨੀ ਡਾਇਚੀ ਸੈਨਕਿਊ ਨੂੰ ਲਗਭਗ 2.4 ਬਿਲੀਅਨ ਡਾਲਰ ਵਿੱਚ ਵੇਚੀ ਸੀ।
ਇੰਡੀਅਨ ਐਕਸਪ੍ਰੈੱਸ ਦੀ ਪੜਤਾਲੀਆ ਰਿਪੋਰਟ ਮੁਤਾਬਕ ਉਸ ਤੋਂ ਛੇ ਮਹੀਨੇ ਬਾਅਦ ਮਾਲਵਿੰਦਰ ਸਿੰਘ ਅਤੇ ਉਨ੍ਹਾਂ ਨੇ ਛੋਟੇ ਭਰਾ ਸ਼ਵਿੰਦਰ ਸਿੰਘ ਨੇ ਬ੍ਰਿਟਿਸ਼ ਵਰਜਿਨ ਇਜ਼ਲੈਡਸ ਵਿੱਚ ਦੋ ਆਫ਼ਸ਼ੋਰ ਫਰਮਾਂ ਲਗਾਈਆਂ।
ਦਸਤਾਵੇਜ਼ਾਂ ਤੋਂ ਪਤਾ ਚਲਦਾ ਹੈ ਕਿ ਇਹ ਦੋ ਫਰਮਾਂ- ਕਲੋਨਬਰਗ ਹੋਲਡਿੰਗਸ ਲਿਮਟਿਡ ਅਤੇ ਫੋਰਥਹਿਲ ਇੰਟਰਨੈਸ਼ਨਲ ਲਿਮਟਿਡ ਦਾ ਲੰਡਨ ਵਿੱਚ ਇੱਕ-ਇੱਕ ਅਪਾਰਟਮੈਂਟ ਹੈ ਅਤੇ ਸ਼ਵਿੰਦਰ ਸਿੰਘ ਨੇ ਸ਼ਵਿੰਦਰ ਸਿੰਘ ਨੇ ਫੋਰਥਹਿੱਲ ਇੰਟਰਨੈਸ਼ਨਲ ਦੀਆਂ ਕੁਝ ਜਾਇਦਾਦਾਂ 5.1 ਮਿਲੀਅਨ ਪੌਂਡ ਦੇ ਬਦਲੇ ਬਾਰਕਲੇਜ਼ ਬੈਂਕ ਕੋਲ ਗਹਿਣੇ ਰੱਖੀਆਂ।
ਇਹ ਵੀ ਪੜ੍ਹੋ: