ਹਵਸ ਦੀ ਭੁੱਖ ਮਿਟਾਉਣ ਲਈ ਇਹ ਗਾਇਕ ਕਿਸ ਤਰ੍ਹਾਂ ਦੇ ਘਿਨਾਉਣੇ ਕਰਦਾ ਸੀ ਕਾਰੇ, ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਗਾਇਕ ਆਰ ਕੈਲੀ ਨੂੰ ਗਾਇਕੀ ਵਿੱਚ ਆਪਣੇ ਰੁਤਬੇ ਦੀ ਵਰਤੋਂ ਕਰਕੇ ਲਗਭਗ ਦੋ ਦਹਾਕਿਆਂ ਤੱਕ ਔਰਤਾਂ ਬੱਚਿਆਂ ਦੀ ਜਿਣਸੀ ਸ਼ੋਸ਼ਣ ਦਾ ਸਕੈਂਡਲ/ਸਕੀਮ ਚਲਾਉਣ ਦੇ ਮਾਮਲੇ ਵਿੱਚ ਮੁਲਜ਼ਮ ਪਾਇਆ ਗਿਆ ਹੈ।

ਦੋ ਦਿਨਾਂ ਦੀ ਵਿਚਾਰ ਚਰਚਾ ਤੋਂ ਬਾਅਦ ਜਿਊਰੀ ਨੇ ਕੈਰੀ ਨੂੰ ਉਨ੍ਹਾਂ ਉੱਪਰ ਲੱਗੇ ਸਾਰੇ ਨੌਂ ਦੇ ਨੌਂ ਇਲਜ਼ਾਮਾਂ ਵਿੱਚ ਮੁਲਜ਼ਮ ਕਰਾਰ ਦਿੱਤਾ ਹੈ।

ਆਰ ਕੈਲੀ ਜਿਨ੍ਹਾਂ ਦਾ ਪੂਰਾ ਨਾਮ ਰੌਬਰਟ ਸਿਲਵਿਸਟਰ ਕੈਲੀ ਹੈ, ਉਹ ਇੱਕ ਹਿੰਸਕ ਗਿਰੋਹ ਦੇ ਆਗੂ ਸਨ। ਜਿਸ ਤਹਿਤ ਔਰਤਾਂ ਅਤੇ ਬੱਚਿਆਂ ਨੂੰ ਭਰਮਾ ਕੇ ਕੈਲੀ ਦੁਆਰਾ ਜਿਣਸੀ ਸ਼ੋਸ਼ਣ ਕਰਨ ਲਈ ਲਿਆਂਦਾ ਜਾਂਦਾ ਸੀ।

ਕੈਲੀ ਨੂੰ ਉਨ੍ਹਾਂ ਦੇ ਗਾਏ ਪ੍ਰਸਿੱਧ ਗੀਤ ਆਈ ਨੋ ਆਈ ਕੈਨ ਫਲਾਈ ਅਤੇ ਇਗਨੀਸ਼ਨ (ਰੀਮਿਕਸ) ਲਈ ਜਾਣਿਆਂ ਜਾਂਦਾ ਹੈ।

ਇਹ ਵੀ ਪਾਇਆ ਗਿਆ ਕਿ ਕੈਲੀ ਨੇ ਔਰਤਾਂ ਦੀ ਅਮਰੀਕਾ ਦੇ ਵੱਖੋਂ-ਵੱਖ ਸੂਬਿਆਂ ਵਿੱਚ ਤਸਕਰੀ ਕੀਤੀ।

ਇਹ ਵੀ ਪੜ੍ਹੋ:

ਕੈਲੀ ਖ਼ਿਲਾਫ਼ ਉਹ ਇਲਜ਼ਾਮ ਲਗਾਏ ਗਏ ਸਨ, ਜੋ ਕਿ ਆਮ ਤੌਰ ਤੇ ਸੰਗਠਿਤ ਅਪਰਾਧ ਵਿੱਚ ਲੱਗੇ ਗਿਰੋਹਾਂ ਉੱਪਰ ਲਗਾਏ ਜਾਂਦੇ ਹਨ।

ਸੁਣਵਾਈ ਦੌਰਾਨ ਸਰਕਾਰੀ ਪੱਖ ਨੇ ਅਦਾਲਤ ਦੇ ਸਾਹਮਣੇ ਰੱਖਿਆ ਕਿ ਕੈਲੀ ਦੇ ਪ੍ਰਬੰਧਕ, ਸੁਰੱਖਿਆ ਗਾਰਡ ਅਤੇ ਉਨ੍ਹਾਂ ਦੇ ਘੇਰੇ ਵਿੱਚ ਸ਼ਾਮਲ ਹੋਰ ਲੋਕ ਕਿਵੇਂ ਉਨ੍ਹਾਂ ਦੀ ਇਸ ਅਪਰਾਧਿਕ ਉੱਦਮ ਵਿੱਚ ਕਿਵੇਂ ਮਦਦਗਾਰ ਹੁੰਦੇ ਸਨ।

ਅਦਾਲਤ ਦੀ ਸੁਣਵਾਈ ਅਧੀਨ ਇੱਕ ਮਾਮਲਾ ਆਪਣੀ ਮਰਹੂਮ ਪਤਨੀ ਆਲੀਆਹ ਨਾਲ ਵਿਆਹ ਕਰਵਾਉਣ ਦਾ ਸੀ, ਜਦੋਂ ਆਲੀਆਹ ਦੀ ਉਮਰ ਮਹਿਜ਼ 15 ਸਾਲ ਦੀ ਸੀ।

ਉਸ ਸਮੇਂ ਦੇ ਇੱਕ ਲੀਕ ਸਰਟੀਫਿਕੇਟ ਵਿੱਚ ਆਲੀਆਹ ਦੀ ਉਮਰ 18 ਸਾਲ ਦਿਖਾਈ ਗਈ ਸੀ। ਹਾਲਾਂਕਿ ਵਿਆਹ ਨੂੰ ਕੁਝ ਮਹੀਨਿਆਂ ਬਾਅਦ ਹੀ ਰੱਦ ਕਰ ਦਿੱਤਾ ਗਿਆ ਸੀ।

ਕੈਲੀ ਖ਼ਿਲਾਫ਼ ਗਵਾਹੀਆਂ ਵਿੱਚ ਕੀ ਕੁਝ ਕਿਹਾ ਗਿਆ

ਪੰਜ ਹਫ਼ਤਿਆਂ ਤੋਂ ਜ਼ਿਆਦਾ ਚੱਲੀਆਂ ਗਵਾਹੀਆਂ ਵਿੱਚ ਲਗਭਗ ਇੱਕ ਦਰਜਣ ਪੀੜਤਾਂ/ਗਵਾਹਾਂ ਨੇ ਨਿਊ ਯਾਰਕ ਦੀ ਇੱਕ ਅਦਾਲਤ ਵਿੱਚ ਕੈਲੀ ਦੇ ਹੱਥੋਂ ਸ਼ੋਸ਼ਣ ਦੇ ਆਪਣੇ ਦਿਲ ਕੰਬਾਊ ਤੇ ਖ਼ੌਫ਼ਨਾਕ ਅਨੁਭਵ ਸਾਂਝੇ ਕੀਤੇ।

ਗਿਆਰਾਂ ਵਿੱਚੋਂ ਜ਼ਿਆਦਾਤਰ ਗਵਾਹਾਂ ਨੇ ਜਿਨ੍ਹਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੈਲੀ ਨਾਲ ਸਰੀਰਕ ਰਿਸ਼ਤੇ ਸਨ।

ਉਨ੍ਹਾਂ ਨੇ ਕੈਲੀ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਦੱਸਿਆ ਜੋ ਕਿ ਉਨ੍ਹਾਂ ਨੂੰ ਕੰਟਰੋਲ ਵਿੱਚ ਰੱਖਦਾ ਸੀ, ਗੁੱਸੇਖੋਰ ਅਤੇ ਹਿੰਸਕ ਵਿਅਕਤੀ ਸੀ। ਜੋ ਕਿ ਆਪਣੇ ਆਪ ਨੂੰ ''ਡੈਡੀ'' ਕਹਾਉਂਦਾ ਸੀ।

ਹਰਪੀਜ਼ ਦੀ ਲਾਗ

27 ਸਿਤੰਬਰ ਨੂੰ ਕੈਲੀ ਨੂੰ ਰੈਕਟ ਚਲਾਉਣ ਜਿਣਸੀ ਤਸਕਰੀ ਦੇ ਇਲਜ਼ਾਮਾਂ ਵਿੱਚ ਦੋਸ਼ੀ ਪਾਇਆ ਗਿਆ।

ਉਨ੍ਹਾਂ ਨੂੰ ਚਾਰ ਮਈ ਨੂੰ ਸਜ਼ਾ ਸੁਣਾਈ ਜਾਵੇਗੀ। ਸੰਭਾਵਨਾ ਹੈ ਕਿ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ ਆਪਣੀ ਬਾਕੀ ਬਚੀ ਜ਼ਿੰਦਗੀ ਜੇਲ੍ਹ ਵਿੱਚ ਹੀ ਗੁਜ਼ਾਰਨਗੇ।

ਕੈਲੀ ਖ਼ਿਲਾਫ਼ ਗਵਾਹੀ ਦੇਣ ਵਾਲਿਆਂ ਵਿੱਚੋਂ ਇੱਕ (ਜੇਨ ਡੋਅ ਨੰਬਰ 5) ਕਿਹਾ ਕਿ ਕੈਲੀ ਨੇ 2015 ਤੋਂ ਲੈ ਕੇ ਸ਼ੁਰੂ ਹੋਏ ।ਉਨ੍ਹਾਂ ਦੇ ਪੰਜ ਸਾਲ ਦੇ ਰਿਸ਼ਤੇ ਦੌਰਾਨ ਉਨ੍ਹਾਂ ਦਾ ਕਈ ਵਾਰ ਸ਼ੋਸ਼ਣ ਕੀਤਾ।

2015 ਵਿੱਚ ਉਨ੍ਹਾਂ ਨੰਬਰ 5 ਦੀ ਉਮਰ 17 ਸਾਲ ਸੀ।

ਉਹ 23 ਸਾਲਾਂ ਦੀ ਹੋ ਚੁੱਕੀ ਪੀੜਤਾ ਨੇ ਦੱਸਿਆ ਕਿ ਕੈਲੀ ਨਾਲ ਬਣਾਏ ਰਿਸ਼ਤਿਆਂ ਦੇ ਸਿੱਟੇ ਵਜੋਂ ਉਨ੍ਹਾਂ ਨੂੰ 17 ਸਾਲ ਦੀ ਉਮਰ ਵਿੱਚ ਹਰਪੀਜ਼ ਦੀ ਲਾਗ ਲੱਗ ਸੀ।

ਪੀੜਤਾ ਨੇ ਦੱਸਿਆ ਕਿ ਕੈਲੀ ਨੇ ਉਨ੍ਹਾਂ ਤੋਂ ਓਹਲਾ ਰੱਖਿਆ ਕਿ ਉਨ੍ਹਾਂ ਨੂੰ ਸਰੀਰਕ ਸੰਬੰਧਾਂ ਤੋਂ ਫੈਲ ਸਕਣ ਵਾਲੀਆਂ ਬੀਮਾਰੀਆਂ ਹਨ।

ਕੈਲੀ ਲਈ ਇਹ ਦੱਸਣਾ ਜ਼ਰੂਰੀ ਸੀ ਅਤੇ ਪੀੜਤਾ ਨੇ ਕਿਹਾ ਕਿ ਕੈਲੀ ਨੇ ਜਾਣਬੁੱਝ ਕੇ ਆਪਣੀ ਲਾਗ ਉਨ੍ਹਾਂ ਨੂੰ ਦਿੱਤੀ, ਉਹ ਇਸ ਸਥਿਤੀ ਨੂੰ ਕਾਬੂ ਵਿੱਚ ਕਰ ਸਕਦੇ ਸਨ।

''ਮੈਂ ਉਨ੍ਹਾਂ ਤੋਂ ਭੱਜ ਰਹੀ ਸੀ ਤੇ ਆਪਣੇ ਆਪ ਨੂੰ ਬਚਾਅ ਰਹੀ ਸੀ''

ਇਸ ਤੋਂ ਇਲਾਵਾ ਜੇਨ ਨੇ ਦੱਸਿਆ ਕੈਲੀ ਉਨ੍ਹਾਂ ਦੇ ਜੀਵਨ ਦੇ ਹਰੇਕ ਪਹਿਲੂ ਉੱਪਰ ਆਪਣਾ ਕਾਬੂ ਰੱਖਣਾ ਚਾਹੁੰਦੇ ਸਨ।

ਜੇ ਕੈਲੀ ਨੂੰ ਲਗਦਾ ਸੀ ਕਿ ਉਨ੍ਹਾਂ ਨੇ ਕੋਈ ਹੁਕਮਅਦੂਲੀ ਕੀਤੀ ਹੈ ਤਾਂ ਉਨ੍ਹਾਂ ਨੂੰ ਇਸ ਦੀ ਸਜ਼ਾ ਵੀ ਦਿੱਤੀ ਜਾਂਦੀ ਸੀ।

ਪੀੜਤਾ ਨੇ ਅਦਾਲਤ ਨੂੰ ਦੱਸਿਆ ਕਿ ਕੈਲੀ ਉਨ੍ਹਾਂ ਨੂੰ ਲਗਭਗ ਹਰ ਦੂਜੇ-ਤੀਜੇ ਦਿਨ ਸਜ਼ਾ ਦਿੰਦੇ ਸਨ।

ਜੇਨ ਨੇ ਆਪਣੀ ਗਵਾਹੀ ਵਿੱਚ ਦੱਸਿਆ ਕਿ ਜਦੋਂ ਇੱਕ ਵਾਰ ਕੈਲੀ ਨੂੰ ਪਤਾ ਲੱਗਿਆ ਕਿ ਜੇਨ ਨੇ ਕੈਲੀ ਬਾਰੇ ਆਪਣੀ ਕਿਸੇ ਦੋਸਤ ਨੂੰ ਟੈਕਸਟ ਮੈਸਜ ਕੀਤਾ ਸੀ ਤਾਂ ਉਸ ਨੂੰ ਬੂਟ ਨਾਲ ਕੁੱਟਿਆ।

"ਇਸ ਨੇ ਮੈਨੂੰ ਹਰ ਥਾਂ ਮਾਰਿਆ ਤੇ ਮੈਂ ਆਪਣੇ ਆਪ ਨੂੰ ਉਸ ਤੋਂ ਬਚਾਉਂਦਾ ਉਸ ਤੋਂ ਦੂਰ ਭੱਜ ਰਿਹਾ ਸੀ।"

''ਅਬਾਰਸ਼ਨ ਅਤੇ ਮੂੰਹ ਤੇ ਮਲ ਪਾਉਣਾ''

ਜੇਨ ਨੇ ਇਹ ਵੀ ਦਾਅਵਾ ਕੀਤਾ ਕਿ ਕੈਲੀ ਨੇ ਉਸ ਉੱਪਰ ਅਬਾਰਸ਼ਨ ਕਰਵਾਉਣ ਲਈ ਦਬਾਅ ਪਾਇਆ। ਜਦਕਿ ਉਹ ਅਜਿਹਾ ਨਹੀਂ ਕਰਨਾ ਚਾਹੁੰਦੀ ਸੀ।

ਫਿਰ ਗਾਇਕ ਦੀ ਇੱਕ ਸਹਾਇਕ ਜੇਨ ਨੂੰ ਇੱਕ ਕਲੀਨਿਕ ਵਿੱਚ ਲੈ ਗਈ।

ਕੈਲੀ ਨੇ ਸਜ਼ਾ ਵਜੋਂ ਜੇਨ ਤੋਂ ਆਪਣੇ-ਆਪ ਬਾਰੇ ਅਪਮਾਨਜਨਕ ਵੀਡੀਓ ਵੀ ਰਿਕਾਰਡ ਕਰਵਾਈਆਂ। ਇੱਕ ਵੀਡੀਓ ਅਜਿਹੀ ਵੀ ਸੀ ਜਿਸ ਵਿੱਚ ਉਸ ਦੇ ਚਿਹਰੇ ਤੇ ਮਲ ਪਾਇਆ ਗਿਆ।

ਜੇਨ ਨੂੰ ਧਮਕਾਇਆ ਗਿਆ ਕਿ ਉਸ ਨਾਲ ਅਜਿਹਾ ਮੁੜ ਤੋਂ ਵੀ ਹੋ ਸਕਦਾ ਹੈ। ਉਹ ਚਾਹੁੰਦੇ ਸਨ ਕਿ ਮੈਂ ਇੱਕ ਗਰਲ ਸਕਾਊਟ ਵਾਂਗ ਸੱਜਾਂ।

ਪਹਿਲੀ ਗਵਾਹ ਜਿਰਹੋਨਡਾ ਜੌਹਨਸਨ ਪੇਸ ਨੇ ਜਿਊਰੀ ਨੂੰ ਦੱਸਿਆ ਕਿ ਜਦੋਂ 2009 ਵਿੱਚ ਕੈਲੀ ਨੇ ਉਨ੍ਹਾਂ ਨਾਲ ਪਹਿਲੀ ਵਾਰ ਰਿਸ਼ਤਾ ਬਣਾਇਆ ਤਾਂ ਉਹ ਜਾਣਦੇ ਸਨ ਕਿ ਉਹ ਨਾਬਾਲਗ ਹਨ।

ਪੇਸ, ਜੋ ਹੁਣ 28 ਸਾਲਾਂ ਦੀ ਹੈ ਨੇ ਜਿਊਰੀ ਨੂੰ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਕੈਲੀ ਨੂੰ ਆਪਣੀ ਉਮਰ 19 ਸਾਲ ਦੱਸੀ ਸੀ ਪਰ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਸੈਕਸ ਕੀਤਾ ਤਾਂ ਆਪਣੀ ਸਹੀ ਉਮਰ ਵੀ ਦੱਸ ਦਿੱਤੀ ਸੀ।

ਉਹ ਚਾਹੁੰਦੇ ਸਨ ਕਿ ਮੈਂ ਆਪਣੇ ਵਾਲਾਂ ਦੀਆਂ ਗੁੱਤਾਂ ਕਰਾਂ ਅਤੇ ਗਰਲ ਸਕਾਊਟ ਵਾਂਗ ਤਿਆਰ ਹੋਵਾਂ। ਪੇਸ ਨੇ ਦੱਸਿਆ ਕਿ ਕੈਲੀ ਨੇ ਉਨ੍ਹਾਂ ਦੀਆਂ ਸਰੀਰਕ ਸਰਗਰਮੀਆਂ ਦੀਆਂ ਵੀਡੀਓ ਵੀ ਬਣਾਈਆਂ ਸਨ।

ਪੇਸ ਨੇ ਦਾਅਵਾ ਕੀਤਾ ਕਿ ਉਹ ਕੈਲੀ ਚਾਹੁੰਦੇ ਸਨ ਕਿ ਮੈਂ ਗੁਸਲਖਾਨਾ ਵਰਤਣ ਤੋਂ ਪਹਿਲਾਂ ਆਗਿਆ ਮੰਗਾਂ।

ਪੇਸ ਨੇ ਦੱਸਿਆ ਕਿ ਜਦੋਂ ਕੈਲੀ ਦਾ ਮੂਡ ਠੀਕ ਹੁੰਦਾ ਤਾਂ ਉਹ ਚੰਦ ਮਿੰਟਾਂ ਵਿੱਚ ਹੀ ਆਗਿਆ ਦੇ ਦਿੰਦੇ ਪਰ ਦੇ ਮੂਡ ਖ਼ਰਾਬ ਹੁੰਦਾ ਤਾਂ ਉਨ੍ਹਾਂ ਨੂੰ ਤਿੰਨ ਦਿਨਾਂ ਤੱਕ ਵੀ ਉਡੀਕ ਕਰਨੀ ਪੈਂਦੀ ਸੀ।

ਪੇਸ ਲਈ ਜ਼ਰੂਰੀ ਸੀ ਕਿ ਗਾਇਕ ਜਦੋਂ ਵੀ ਕਮਰੇ ਵਿੱਚ ਆਵੇ ਤਾਂ ਉਸ ਦਾ ਸਵਾਗਤ ਕਰੇ ਨਹੀਂ ਤਾਂ ਉਸ ਨੂੰ ਥੱਪੜ ਮਾਰੇ ਜਾਂਦੇ ਤੇ ਥੁੱਕਿਆ ਜਾਂਦਾ।

''ਸੰਗੀਤ ਲਈ ਤੁਸੀਂ ਕੀ ਕਰਨਾ ਚਾਹੁੰਦੇ ਹੋ''

ਦੋ ਪੁਰਸ਼ਾਂ ਨੇ ਵੀ ਕੈਲੀ ਦੇ ਖ਼ਿਲਾਫ਼ ਗਵਾਹੀ ਦਿੱਤੀ ਅਤੇ ਆਪਣੇ ਸ਼ੋਸ਼ਣ ਬਾਰੇ ਦੱਸਿਆ।

ਇੱਕ ਵਿਅਕਤੀ ਨੇ ਲੂਈਸ ਦੇ ਨਾਮ ਹੇਠ ਗਵਾਹੀ ਦਿੱਤੀ। ਲੂਈਸ ਦਾ ਦਾਅਵਾ ਸੀ ਕਿ ਜਦੋਂ ਉਨ੍ਹਾਂ ਦੀ ਕੈਲੀ ਨਾਲ ਪਹਿਲੀ ਵਾਰ ਮੁਲਾਕਾਤ ਹੋਈ ਤਾਂ ਉਹ 17 ਸਾਲ ਦੇ ਸਨ।

ਲੂਈਸ ਨੇ ਕਿਹਾ ਕਿ ਕੈਲੀ ਨੇ ਉਨ੍ਹਾਂ ਨੂੰ ਆਪਣਾ ਫ਼ੋਨ ਨੰਬਰ ਦੇ ਕੇ ਘਰ ਆਉਣ ਲਈ ਕਿਹਾ ਅਤੇ ਕਿਹਾ ਕਿ ਉਹ ਲੂਈਸ ਨੂੰ ਆਪਣੇ ਰਿਕਾਰਡਿੰਗ ਸਟੂਡੀਓ ਵਿੱਚ ਕੰਮ ਦੇਣਗੇ।

ਇੱਕ ਦਿਨ ਕੈਲੀ ਨੇ ਲੂਈਸ ਨੂੰ ਪੁੱਛਿਆ ਕਿ ਉਹ ''ਸੰਗੀਤ ਲਈ ਕੀ ਕਰਨਾ ਚਾਹੁੰਦੇ ਹਨ''।

ਫਿਰ ਇਕ ਵਾਰ ਗਾਇਕ ਨੇ ਲੂਈਸ ਨੂੰ ਪੁੱਛਿਆ ਕਿ ਕੀ ਉਨ੍ਹਾਂ ਦੀ ਮਰਦਾਂ ਵਿੱਚ ਦਿਲਚਸਪੀ ਹੈ ਤੇ ਫਿਰ ਲੂਈਸ ਨੂੰ ਓਰਲ ਸੈਕਸ ਦਿੱਤਾ।

''ਹੁਣ ਅਸੀਂ ਭਰਾਵਾਂ ਵਾਂਗ ਹਾਂ''

ਫਿਰ ਲੂਈਸ ਦੇ ਦੱਸੇ ਮੁਤਾਬਕ ਕੈਲੀ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਨੂੰ ''ਦੋਵਾਂ ਤੱਕ ਹੀ ਰੱਖਣ ਅਤੇ ਹੁਣ ਅਸੀਂ ਭਰਾਵਾਂ ਵਾਂਗ ਹਾਂ ਅਤੇ ਪਰਿਵਾਰ ਹਾਂ''।

ਇੱਕ ਹੋਰ ਵਿਅਕਤੀ ਐਲਕਸ ਨੇ ਕਿਹਾ ਕਿ ਉਨ੍ਹਾਂ ਦੀ ਕੈਲੀ ਨਾਲ ਮੁਲਾਕਾਤ ਹਾਈ ਸਕੂਲ ਵਿੱਚ ਹੋਈ ਸੀ ਅਤੇ ਵੀਹਵਿਆਂ ਵਿੱਚ ਉਨ੍ਹਾਂ ਦਾ ਕੈਲੀ ਨਾਲ ਰਿਸ਼ਤਾ ਬਣਿਆ।

ਐਲਕਸ ਨੇ ਅਦਾਲਤ ਨੂੰ ਦੱਸਿਆ ਕਿ ਕੈਲੀ ਨੇ ਉਨ੍ਹਾਂ ਨੂੰ ਧੱਕੇ ਨਾਲ ਚੁੰਮਿਆ ਅਤੇ ''ਇੱਕ ਖੁੱਲ੍ਹਾ ਦਿਮਾਗ ਰੱਖਣ ਲਈ'' ਕਿਹਾ।

ਅੱਗੇ ਜਾ ਕੇ ਕੈਲੀ ਐਲਕਸ ਦੇ ਸੈਕਸ ਕਰਨ ਲਈ ਕੁੜੀਆਂ ਲੈ ਕੇ ਆਉਂਦੇ ਕਈ ਵਾਰ ਬਸ ਬੈਠ ਕੇ ਦੇਖਦੇ ਅਤੇ ਕਈ ਵਾਰ ਫਿਲਮ ਉਤਾਰਦੇ।

ਐਲਕਸ ਨੇ ਕਿਹਾ ਕਿ ਕੈਲੀ ਆਪਣੇ ਨਾਲ ਸੌਣ ਵਾਲੀਆਂ ਔਰਤਾਂ ਨੂੰ ''ਜ਼ੌਂਬੀ'' ਦੱਸਦੇ ਸਨ।

ਐਲਕਕਸ ਮੁਤਾਬਕ ਕੈਲੀ ਐਲਕਸ ਨੂੰ ''ਭਤੀਜਾ/ਭਾਣਜਾ'' ਕਹਿੰਦੇ ਸਨ, ਜਦੋਂ ਕਿ ਉਨ੍ਹਾਂ ਵਿੱਚ ਕੋਈ ਪਰਿਵਾਰਕ ਰਿਸ਼ਤਾ ਨਹੀਂ ਸੀ।

'ਸੁੰਨ ਹੋ ਗਈ ਸੀ ਤੇ ਨਹੀਂ ਜਾਣਦੀ ਸੀ ਕਿ ਕੀ ਕਹਾਂ'

ਇੱਕ ਹੋਰ ਪੀੜਤ ਔਰਤ ਨੇ ਐਡੀ ਦੇ ਨਾਮ ਹੇਠ ਗਵਾਹੀ ਦਿੱਤੀ।

ਐਡੀ ਦਾ ਦਾਅਵਾ ਸੀ ਕਿ ਗਾਇਕ ਨੇ ਮਿਆਮੀ ਵਿੱਚ ਇੱਕ ਕੌਨਸਰਟ ਦੌਰਾਨ ਸਟੇਜ ਦੇ ਪਿੱਛੇ ਉਨ੍ਹਾਂ ਨਾਲ ਰੇਪ ਕੀਤਾ।

ਐਡੀ ਨੇ ਕਿਹਾ ਕਿ ਦੋ ਜਣੇ ਜੋ ਗੋਰੀਲਿਆਂ ਵਰਗੇ ਲੱਗ ਰਹੇ ਸਨ ਉਨ੍ਹਾਂ ਕੋਲ ਆਏ ਤੇ ਉਨ੍ਹਾਂ ਨੂੰ ਸਟੇਜ ਦੇ ਪਿੱਛੇ ਸੱਦਿਆ।

ਜਦੋਂ ਉੱਥੇ ਪਹੁੰਚੀਆਂ ਤਾਂ ਕੈਲੀ ਨੇ ਕਮਰਾ ਖਾਲੀ ਕਰਵਾਇਆ ਤੇ ਹਿੰਸਕ ਤਰੀਕੇ ਨਾਲ ਐਡਾ ਦਾ ਰੇਪ ਕੀਤਾ।

ਐਡੀ ਨੇ ਅਦਾਲਤ ਨੂੰ ਦੱਸਿਆ ਕਿ ਉਸ ਸਮੇਂ ਉਹ ਸੁੰਨ ਹੋ ਗਈ ਸੀ ਤੇ ਨਹੀਂ ਜਾਣਦੀ ਸੀ ਕਿ ਕੀ ਕਹਿਣ।

ਉਸ ਤੋਂ ਬਾਅਦ ਐਡੀ ਨੇ ਕਿਹਾ ਕਿ ਉਨ੍ਹਾਂ ਦੀ ਸਹੇਲੀ ਪੁਲਿਸ ਕੋਲ ਸ਼ਿਕਾਇਤ ਕਰਨਾ ਚਾਹੁੰਦੀ ਸੀ ਪਰ ਐਡੀ ਨੂੰ ਡਰ ਸੀ ਕਿ ਸੰਗੀਤ ਇੰਡਸਟਰੀ ਐਡੀ ਨੂੰ ਬਲੈਕਲਿਸਟ ਕਰ ਦੇਵੇਗੀ ਅਤੇ ਇਸੇ ਡਰੋਂ ਉਨ੍ਹਾਂ ਨੇ ਸ਼ਿਕਾਇਤ ਨਹੀਂ ਕੀਤੀ।

ਇਹ ਹਮਲਾ ਨਾਬਾਲਗ ਆਲਿਆ ਨਾਲ ਕੈਲੀ ਦੇ ਵਿਆਹ ਤੋਂ ਦੋ ਦਿਨ ਬਾਅਦ ਦੀ ਘਟਨਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)