ਵਿਸ਼ਵ ਕੱਪ 2019: ਸੈਮੀ-ਫਾਈਨਲ ਤੋਂ ਪਹਿਲਾਂ ਸ੍ਰੀ ਲੰਕਾ ਖਿਲਾਫ਼ ਭਾਰਤ ਅੱਜ ਦੇ ਮੈਚ 'ਚ ਇਹ ਟੈਸਟ ਕਰ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਨਿਤਿਨ ਸ਼੍ਰੀਵਾਸਤਵ
- ਰੋਲ, ਲੀਡਸ ਤੋਂ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਭਾਰਤੀ ਟੀਮ ਪਹਿਲਾਂ ਹੀ ਸੈਮੀ-ਫਾਈਨਲ ਲਈ ਕੁਆਲੀਫਾਈ ਕਰ ਗਈ ਹੈ ਇਸ ਲਈ ਕੋਹਲੀ ਦੀ ਟੀਮ ਨੂੰ ਸ੍ਰੀ ਲੰਕਾ ਤੋਂ ਹੁਣ ਹਾਰਨ ਦੀ ਚਿੰਤਾ ਨਹੀਂ ਰਹੇਗੀ।
ਪਰ ਹੈਡਿੰਗਲੇ ਕ੍ਰਿਕਟ ਗਰਾਊਂਡ 'ਚ ਮੈਚ ਤੋਂ ਪਹਿਲਾਂ ਹੋਣ ਵਾਲੇ ਟੀਮ ਦੇ ਐਲਾਨ ਵੇਲੇ ਨਜ਼ਰ ਰਵਿੰਦਰ ਜਡੇਜਾ ਅਤੇ ਮਯੰਕ ਅਗਰਵਾਲ 'ਤੇ ਰਹੇਗੀ।
ਜੀ ਹਾਂ, ਫਿਲਹਾਲ ਇੰਗਲੈਂਡ 'ਚ ਹੋ ਰਹੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ 'ਚ ਇਹੀ ਦੋ ਖਿਡਾਰੀ ਹਨ, ਜਿਨ੍ਹਾਂ ਨੂੰ ਅਜੇ ਤੱਕ ਖੇਡਣ ਦਾ ਮੌਕਾ ਨਹੀਂ ਮਿਲਿਆ।
ਰਵਿੰਦਰ ਜਡੇਜਾ ਤਾਂ ਸ਼ੁਰੂ ਤੋਂ ਟੀਮ ਦਾ ਹਿੱਸਾ ਰਹੇ ਹਨ ਪਰ ਮਯੰਕ ਅਗਰਵਾਲ ਨੂੰ ਪਿਛਲੇ ਹਫ਼ਤੇ ਹੀ ਟੀਮ ਦਾ ਹਿੱਸਾ ਬਣਨ ਲਈ ਭਾਰਤ ਤੋਂ ਸੱਦਿਆ ਗਿਆ ਹੈ
ਕੋਚ ਰਵੀ ਸ਼ਾਸਤਰੀ ਅਤੇ ਕਪਤਾਨ ਵਿਰਾਟ ਕੋਹਲੀ ਦੇ ਜ਼ਿਹਨ ਵਿੱਚ ਸਿਰਫ਼ ਸੈਮੀ-ਫਾਈਨਲ ਦੀ ਰਣਨੀਤੀ ਹੀ ਘੁੰਮ ਰਹੀ ਹੈ।
ਰਵੀ ਸ਼ਾਸਤਰੀ ਰਣਨੀਤੀ ਨੂੰ ਲੈ ਕੇ ਹੋਰ ਵੀ ਸੁਚੇਤ ਹਨ ਕਿਉਂਕਿ 2019 ਵਾਂਗ ਸਾਲ 2015 'ਚ ਵੀ ਆਸਟਰੇਲੀਆ ਵਿਸ਼ਵ ਕੱਪ 'ਚ ਭਾਰਤੀ ਟੀਮ ਨੇ ਲੀਗ ਗੇਮਸ 'ਚ ਅਜਿਹਾ ਹੀ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ ਪਰ ਸੈਮੀਫਾਈਨਲ 'ਚ ਮੇਜ਼ਬਾਨ ਟੀਮ ਕੋਲੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਰਵੀ ਸ਼ਾਸਤਰੀ ਨੇ ਬੌਤਰ ਕੋਚ ਸਿਡਨੀ ਦੇ ਡਰੈਸਿੰਗ ਰੂਮ ਤੋਂ ਉਸ ਹਾਰ ਨੂੰ ਬੇਹੱਦ ਨੇੜਿਓਂ ਦੇਖਿਆ ਤੇ ਮਹਿਸੂਸ ਕੀਤਾ ਸੀ।
ਇਹ ਵੀ ਪੜ੍ਹੋ-

ਤਸਵੀਰ ਸਰੋਤ, Getty Images
ਰੋਹਿਤ ਸ਼ਰਮਾ 'ਤੇ ਜ਼ਿੰਮੇਵਾਰੀ
ਇਸ ਲਈ ਭਾਰਤੀ ਟੀਮ ਇਸ ਬਾਰੇ ਸੋਚ ਸਕਦੀ ਹੈ ਕਿ ਰਵਿੰਦਰ ਜਡੇਜਾ ਅਤੇ ਮਯੰਕ ਅਗਰਵਾਲ ਨੂੰ ਇੱਕ ਮੈਚ ਦੀ ਪ੍ਰੈਕਟਿਸ ਕਰਵਾ ਦਿੱਤੀ ਜਾਵੇ ਤਾਂ ਜੋ ਜੇਕਰ ਵੱਡੇ ਨਾਕ-ਆਊਟ ਗੇਮਜ਼ 'ਚ ਖੇਡਣ ਦੀ ਲੋੜ ਪਈ ਤਾਂ ਉਨ੍ਹਾਂ 'ਤੇ ਗ਼ੈਰ-ਲਾਜ਼ਮੀ ਤਣਾਅ ਜਾਂ ਪ੍ਰੈਸ਼ਰ ਨਾ ਰਹੇ।
ਇਸ ਦੇ ਨਾਲ ਹੀ ਦਿਨੇਸ਼ ਕਾਰਤਿਕ ਨੂੰ ਵੀ ਇੱਕ ਹੋਰ ਮੌਕਾ ਮਿਲ ਸਕਦਾ ਹੈ ਆਪਣੇ ਆਪ ਨੂੰ ਸਾਬਿਤ ਕਰਨ ਦਾ।
ਇਸ ਤੋਂ ਇਲਾਵਾ, ਭਾਰਤੀ ਟੀਮ ਦੀ ਕੁਝ ਪਰੇਸ਼ਾਨੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਡਿਪਾਰਟਮੈਂਟ 'ਚ ਵੀ।
ਸੈਮੀਫਾਈਨਲ ਤੱਕ ਦੇ ਸਫ਼ਰ 'ਚ ਟੀਮ ਲਈ ਚੰਗੀ ਗੱਲ ਇਹ ਰਹੀ ਹੈ ਕਿ ਰੋਹਿਤ ਸ਼ਰਮਾ 'ਹਿਟਮੈਨ' ਬਿਹਤਰੀਨ ਫਾਰਮ 'ਚ ਹਨ।
ਹਾਲਾਂਕਿ ਸਿਖ਼ਰ ਧਵਨ ਦੇ ਸੱਟ ਲੱਗਣ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਬਾਅਦ ਤੋਂ ਹੀ ਰੋਹਿਤ ਦੀ ਬੱਲੇਬਾਜ਼ੀ 'ਤੇ ਜ਼ਿੰਮੇਵਾਰੀ ਦਾ ਦਬਾਅ ਵੀ ਦਿਖਿਆ ਹੈ।
ਪਰ ਜਦੋਂ-ਜਦੋਂ ਰੋਹਿਤ ਨੂੰ ਨਵੇਂ ਓਪਨਿੰਗ ਪਾਰਟਨਰ ਰਾਹੁਲ ਦਾ ਸਮਰਥਨ ਮਿਲਿਆ, ਰੋਹਿਤ ਨੇ ਖੁੱਲ੍ਹ ਕੇ ਲੰਬੀਆਂ ਪਾਰੀਆਂ ਖੇਡੀਆਂ ਹਨ।
ਕਪਤਾਨ ਕੋਹਲੀ ਵੀ ਕਰੀਬ ਹਰ ਮੈਚ 'ਚ 50 ਦੌੜ ਬਣਾ ਰਹੇ ਹਨ, ਭਾਵੇਂ, ਬੇਸ਼ੱਕ ਉਹ ਆਪਣੇ ਬਿਹਤਰੀਨ ਫਾਰਮ ਤੋਂ ਕੋਹਾਂ ਦੂਰ ਹਨ।
ਰਿਸ਼ਭ ਪੰਤ ਨੂੰ ਟੀਮ 'ਚ ਥਾਂ ਦੇਣ ਦੀ ਨੀਤੀ ਵੀ ਕਾਰਗਰ ਰਹੀ ਹੈ ਅਤੇ ਬਤੌਰ ਓਪਨਰ ਰਾਹੁਲ ਨੇ ਸ਼ਿਖ਼ਰ ਵਾਂਗ ਬਿਹਤਰੀਨ ਪਾਰੀ ਤਾਂ ਨਹੀਂ ਖੇਡੀ ਪਰ ਉਨ੍ਹਾਂ ਨੂੰ ਸੌਂਪੀ ਗਈ ਹਰੇਕ ਜ਼ਿੰਮੇਵਾਰੀ ਨੂੰ ਨਿਭਾਇਆ ਹੈ।
ਇਹ ਵੀ ਪੜ੍ਹੋ-

ਤਸਵੀਰ ਸਰੋਤ, Reuters
ਹੁਣ ਸਵਾਲ ਐਮਐਸ ਧੋਨੀ 'ਤੇ ਆਉਂਦਾ ਹੈ, ਜੋ ਅੱਜ ਵੀ ਦੁਨੀਆਂ 'ਤੇ ਬਿਹਤਰੀਨ ਵਿਕਟ-ਕੀਪਰਾਂ 'ਚ ਸ਼ੁਮਾਰ ਹਨ।
ਇਸ ਵਿਸ਼ਵ ਕੱਪ ਵਿੱਚ ਧੋਨੀ ਨੇ ਕਈ ਵਾਰ ਬੱਲੇਬਾਜ਼ੀ ਨੂੰ ਸਖ਼ਤ ਸਹਾਰਾ ਦਿੱਤਾ ਹੈ ਪਰ ਉਨ੍ਹਾਂ ਦੇ ਸ਼ੌਟਸ 'ਚ ਉਹ ਧਾਰ ਬਿਲਕੁਲ ਨਹੀਂ ਦਿਖੀ ਜਿਸ ਲਈ ਧੋਨੀ 'ਦਿ ਫਿਨੀਸ਼ਰ' ਮਸ਼ਹੂਰ ਰਹੇ ਹਨ।
ਉਨ੍ਹਾਂ ਦੀਆਂ ਕਰੀਬ ਸਾਰੀਆਂ ਪਾਰੀਆਂ ਫਿੱਕੀਆਂ ਰਹੀਆਂ, ਭਾਵੇਂ ਉਹ ਅਹਿਮ ਸਮੇਂ ਦੌਰਾਨ ਹੀ ਕਿਉਂ ਨਾ ਖੇਡੀਆਂ ਗਈਆਂ ਹੋਣ।
ਇਹ ਵੀ ਪੜ੍ਹੋ-
ਜਡੇਜਾ ਅਤੇ ਮਯੰਕ ਨੂੰ ਮਿਲੇਗਾ ਮੌਕਾ?
ਉਨ੍ਹਾਂ ਦੇ ਫੇਮਸ 'ਹੈਲੀਕਾਪਟਰ ਸ਼ੌਟ' ਦੀ ਤਾਂ ਛੱਡੋ, ਕੁਝ ਮੈਚਾਂ 'ਚ ਉਨ੍ਹਾਂ ਨੂੰ ਸਿੰਗਲਸ ਲੈਣ ਲਈ ਵੀ ਜੱਦੋ-ਜਹਿਦ ਕਰਦਿਆਂ ਦੇਖਿਆ ਗਿਆ।
ਪਰ ਇਸ ਦੇ ਬਾਵਜੂਦ ਧੋਨੀ ਕੋਲੋਂ ਟੀਮ ਨੂੰ ਕਾਫੀ ਸਹਿਯੋਗ ਦੀ ਲੋੜ ਹੈ ਕਿਉਂਕਿ ਉਹ ਵੱਡੇ ਮੈਚ ਪਲੇਅਰ ਹਨ ਅਤੇ ਵਿਸ਼ਵ ਕੱਪ ਸੈਮੀਫਾਈਨਲ ਵਰਗੇ ਜਿਵੇਂ ਹਾਈ-ਪ੍ਰੈਸ਼ਰ ਗੇਮ ਲਈ ਅੱਜ ਵੀ ਸਭ ਤੋਂ ਉਚਿਤ ਅਤੇ ਤਜ਼ਰਬੇ ਵਾਲੇ ਖਿਡਾਰੀ ਹਨ।
ਹੁਣ ਸਵਾਲ ਇਹ ਹੈ ਕਿ ਬੱਲੇਬਾਜ਼ੀ 'ਚ ਕਿਸ-ਕਿਸ ਕੋਲੋਂ ਆਸ ਕੀਤੀ ਜਾਵੇ। ਹਾਰਦਿਕ ਪਾਂਡਿਆ ਨੇ ਕੁਝ ਮੈਚਾਂ 'ਚ ਫਾਰਮ ਤਾਂ ਦਿਖਾਇਆ ਹੈ ਪਰ ਕੁਝ 'ਚ ਨਿਰਾਸ਼ਾ ਵੀ ਮਿਲੀ ਹੈ।
ਕੇਦਾਰ ਜਾਧਵ ਅਤੇ ਦਿਨੇਸ਼ ਕਾਰਤਿਕ ਨੂੰ ਨਾ ਵੱਡੇ ਮੌਕਿਆਂ ਮਿਲੇ ਹਨ ਅਤੇ ਨਾ ਹੀ ਉਨ੍ਹਾਂ ਨੇ ਧਾਰਦਾਰ ਬੱਲੇਬਾਜ਼ੀ ਕੀਤੀ ਹੈ।

ਤਸਵੀਰ ਸਰੋਤ, Getty Images
ਇਨ੍ਹਾਂ ਸਾਰੇ ਸਮੀਕਰਨਾਂ ਨੂੰ ਦੇਖਦਿਆਂ ਹੋਇਆ ਟੀਮ ਇੰਡੀਆਂ ਰਵਿੰਦਰ ਜਡੇਜਾ ਅਤੇ ਮਯੰਕ ਅਗਰਵਾਲ ਨੂੰ ਸ੍ਰੀਲੰਕਾ ਦੇ ਖ਼ਿਲਾਫ਼ ਇੱਕ ਮੌਕਾ ਦੇਣ ਬਾਰੇ ਸੋਚ ਸਕਦੀ ਹੈ।
ਰਿਹਾ ਸਵਾਲ ਗੇਂਦਬਾਜ਼ੀ ਦਾ ਤਾਂ ਇਸ ਵਿਸ਼ਵ ਕੱਪ ਬਾਰੇ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਆਪਣੀ ਖ਼ਾਸ ਛਾਪ ਛੱਡੀ ਹੈ।
ਬੁਮਰਾਹ ਅਤੇ ਮੁਹੰਮਦ ਸ਼ਮੀ ਨੇ ਤਾਂ ਕਈ ਗੇਮਜ਼ ਹੀ ਜਿਤਾਈਆਂ ਹਨ, ਜਦਕਿ ਸੱਟ ਤੋਂ ਬਾਅਦ ਭੁਵਨੇਸ਼ਵਰ ਕੁਮਾਰ ਦੀ ਵਾਪਸੀ ਵੀ ਚੰਗੀ ਰਹੀ ਹੈ।
ਇੰਗਲੈਂਡ ਦੇ ਮੌਸਮ ਅਤੇ ਹਵਾ 'ਚ ਗੇਂਦ ਦੀਆਂ ਮੂਵਮੈਂਟ ਨੂੰ ਦੇਖਦਿਆਂ ਹੋਇਆਂ ਇਨ੍ਹਾਂ ਤਿੰਨਾਂ ਦੀ ਅਗਲੇ ਮੈਚਾਂ 'ਚ ਟੀਮ ਨੂੰ ਲੋੜ ਪਵੇਗੀ।
ਹਾਂ, ਸਪਿਨ ਵਿਭਾਗ ਫਿਲਹਾਲ ਥੋੜ੍ਹਾ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿਉਂਕਿ ਚਹਿਲ ਤੋਂ ਇਲਾਵਾ ਕਿਸੇ ਦੂਜੇ ਸਪਿਨਰ ਦੀ ਗੇਂਦਬਾਜ਼ੀ 'ਚ ਨਾ ਤਾਂ ਵਿਭਿੰਨਤਾ ਦਿਖੀ ਹੈ ਅਤੇ ਨਾ ਹੀ ਵੱਡੇ ਵਿਕਟ ਲੈਣ ਦੀ ਸਮਰੱਥਾ।
ਹਾਲਾਂਕਿ ਸ੍ਰੀਲੰਕਾ ਦੇ ਖ਼ਿਲਾਫ਼ ਮੈਚ 'ਚ ਚਹਿਲ ਨੂੰ ਆਰਾਮ ਦੇ ਕੇ ਕੁਲਦੀਪ ਯਾਦਵ ਨੂੰ ਲਿਆਂਦਾ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਜਦ ਕਿ ਇਸ ਵਿਸ਼ਵ ਕੱਪ ਵਿੱਚ ਅਫ਼ਗਾਨਿਸਤਾਨ ਤੱਕ ਨੇ ਆਪਣੀ ਸਪਿਨ ਗੇਂਦਬਾਜ਼ੀ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।
ਭਾਰਤ ਦਾ ਸੈਮੀ-ਫਾਈਨਲ ਜਾਂ ਤਾਂ ਇੰਗਲੈਂਡ ਜਾਂ ਨਿਊਜ਼ੀਲੈਂਡ ਵਰਗੀ ਮਜ਼ਬੂਤ ਟੀਮ ਨਾਲ ਹੋਣ ਦੀ ਆਸ ਕੀਤੀ ਜਾ ਰਹੀ ਹੈ।
ਇਸ ਲਈ ਲੀਡਸ ਵਿੱਚ ਸ਼ਨਿੱਚਰਵਾਰ ਨੂੰ ਹੋਣ ਵਾਲੇ ਮੈਚ 'ਚ ਇੰਡੀਆ ਇਨ੍ਹਾਂ ਸਾਰੀਆਂ ਗੱਲਾਂ 'ਤੇ ਗੌਰ ਕਰਨ ਤੋਂ ਬਾਅਦ ਹੀ ਪਲੇਇੰਗ ਇਲੈਵਨ ਚੁਣ ਸਕੇਗੀ।
ਉੱਧਰ ਇੰਗਲੈਂਡ ਦੇ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕਰਨ ਤੋਂ ਇਲਾਵਾ ਸ੍ਰੀਲੰਕਾ ਨੇ ਇਸ ਵਿਸ਼ਵ ਕੱਪ 'ਚ ਕੁਝ ਖ਼ਾਸ ਨਹੀਂ ਕੀਤਾ ਹੈ ਅਤੇ ਉਹ ਸੈਮੀਫਾਈਨਲ ਦੀ ਦੌੜ 'ਤੋਂ ਬਾਹਰ ਹੈ।
ਸ੍ਰੀਲੰਕਾ ਦੀ ਟੀਮ ਦੀਆਂ ਚੁਣੌਤੀਆਂ
ਉਨ੍ਹਾਂ ਦੇ ਚੀਫ ਕੋਚ, ਚੰਡਿਕਾ ਹਥੁਰੂਸਿੰਘਾ ਨੇ ਬੀਬੀਸੀ ਨਾਲ ਹੋਈ ਖ਼ਾਸ ਗੱਲਬਾਤ 'ਚ ਕਿਹਾ, "ਸਾਡੀ ਟੀਮ 'ਚ ਵਿਸ਼ਵ ਕੱਪ 'ਚ ਆਉਣ ਤੋਂ ਪਹਿਲਾਂ ਕਈ ਬਦਲਾਅ ਹੋਏ, ਜਿਸ ਕਰਕੇ ਸਥਿਰਤਾ ਨਹੀਂ ਆ ਸਕੀ। ਇਸ ਦੇ ਬਾਵਜੂਦ ਜੇਕਰ ਅਸੀਂ ਕੁਝ ਮੈਚਾਂ 'ਚ ਜਿੱਤ ਹਾਸਿਲ ਕਰਕੇ ਵਾਪਸ ਜਾਵਾਂਗੇ ਤਾਂ ਚੰਗਾ ਲੱਗੇਗਾ। ਤੁਸੀਂ ਜਦੋਂ ਵੀ ਦੇਸ ਲਈ ਖੇਡਦੇ ਹੋ ਤਾਂ ਉਹ ਮਾਣ ਵਾਲੀ ਗੱਲ ਹੁੰਦੀ ਹੈ ਅਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਇਸ ਅਖ਼ੀਰਲੇ ਮੈਚ ਨੂੰ ਜਿੱਤਣ ਦੀ।"
ਜ਼ਾਹਿਰ ਹੈ, ਅਗਲੇ ਕੁਝ ਦਿਨਾਂ 'ਚ ਕੋਲੰਬੋ ਦੀ ਫਲਾਇਟ ਲੈਣ ਤੋਂ ਪਹਿਲਾਂ ਉਹ ਲੋਕ ਆਪਣੇ ਸਮਰਥਕਾਂ ਲਈ ਕੁਝ ਤਾਂ ਕਰ ਕੇ ਜਾਣ ਦਾ ਮਨਸੂਬਾ ਰੱਖਦੇ ਹੋਣਗੇ।
ਸਿਲਸਿਲੇਵਾਰ ਹਾਰਾਂ ਦੇ ਜਖ਼ਮਾਂ ਨਾਲ ਜੂਝ ਰਹੀ ਸ੍ਰੀਲੰਕਾ ਦੀ ਟੀਮ ਲਈ ਭਾਰਤ ਨੂੰ ਹਰਾਉਣ ਨਾਲੋਂ ਬਿਹਤਰ ਮਲ੍ਹਮ ਕੀ ਹੋ ਸਕਦੀ ਹੈ।

ਤਸਵੀਰ ਸਰੋਤ, Getty Images
ਇੰਗਲੈਂਡ ਦੀ ਧਰਤੀ 'ਤੇ ਇਨ੍ਹਾਂ ਟੀਮਾਂ ਵਿਚਾਲੇ ਪਿਛਲਾ ਮੁਕਾਬਲਾ 2017 ਦੀ ਚੈਂਪੀਅਨਸ ਟਰਾਫੀ ਦੇ ਵੇਲੇ ਹੋਇਆ ਸੀ ਜਦੋਂ ਸ੍ਰੀ ਲੰਕਾ ਨੇ ਭਾਰਤ ਦੀਆਂ 321 ਦੌੜਾਂ ਦਾ ਟੀਚਾ ਸਿਰਫ਼ ਤਿੰਨਾਂ ਵਿਕਟਾਂ ਗੁਆ ਕੇ ਪੂਰਾ ਕਰ ਲਿਆ ਸੀ।
ਪਰ ਹੁਣ ਜਦੋਂ ਇਸ ਮੁਕਾਬਲੇ 'ਚ ਸ੍ਰੀ ਲੰਕਾ ਲਈ ਸਾਰੇ ਦਰਵਾਜ਼ੇ ਬੰਦ ਹੋ ਗਏ ਹਨ ਤਾਂ ਉਨ੍ਹਾਂ ਦੀ ਟੀਮ ਦਾ ਮਨੋਬਲ ਵੀ ਡਿੱਗਿਆ ਦਿਖ ਰਿਹਾ ਹੈ।
ਸ਼ਾਇਦ ਇਹੀ ਕਾਰਨ ਹੈ ਕਿ ਸ਼ੁੱਕਰਵਾਰ ਨੂੰ ਹੈਡਿੰਗਲੇ ਗਰਾਊਂਡ 'ਚ ਅੱਧੀ ਟੀਮ ਨੈਟਸ 'ਤੇ ਅਭਿਆਸ ਕਰਨ ਲਈ ਪਹੁੰਚੀ ਸੀ।
ਸਾਰੇ ਸਮੀਕਰਨਾਂ 'ਤੇ ਗੌਰ ਕਰਨ ਤੋਂ ਬਾਅਦ ਟੀਮ ਇੰਡੀਆ ਇਸ ਅੰਤਿਮ ਸਟੇਜ 'ਚ ਮੈਚ ਜਿੱਤਣਾ ਚਾਹੇਗੀ ਅਤੇ ਇਹ ਆਸ ਕਰੇਗੀ ਕਿ ਦੱਖਣੀ ਅਫ਼ਰੀਕਾ ਆਖ਼ਰੀ ਗੇਮ ਵਿੱਚ ਆਸਟੇਰਲੀਆ ਨੂੰ ਹਰਾ ਦੇ।
ਇਸ ਦੇ ਨਾਲ ਹੀ ਭਾਰਤੀ ਟੀਮ ਅੰਕ-ਸੂਚੀ ਵਿੱਚ ਟੌਪ ਕਰ ਸਕਦੀ ਹੈ ਅਤੇ ਚੌਥੇ ਸਥਾਨ 'ਤੇ ਆਉਣ ਵਾਲੀ ਟੀਮ ਨਾਲ ਆਹਮੋ-ਸਾਹਮਣਾ ਹੋ ਸਕਦਾ ਹੈ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












