ਕੁੜੀਆਂ ਦੇ ਗਾਲ਼ਾਂ ਕੱਢਣ ਪਿੱਛੇ ਮੁੰਡਿਆਂ ਨਾਲ ਮੁਕਾਬਲਾ ਕਾਰਨ ਹੈ ਜਾਂ ਕੋਈ ਹੋਰ ਵਜ੍ਹਾ ਹੈ

ਗਾਲਾਂ

ਤਸਵੀਰ ਸਰੋਤ, VikramRaghuvanshi/Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਨਾਸੀਰੂਦੀਨ
    • ਰੋਲ, ਬੀਬੀਸੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਲੰਘੇ ਦਿਨੀਂ ਇੱਕ ਵੀਡੀਓ ਹਰ ਪਾਸੇ ਕਾਫ਼ੀ ਵਾਇਰਲ ਹੋਇਆ। ਦਿੱਲੀ ਨਾਲ ਲਗਦੇ ਨੋਇਡਾ ਦੀ ਇੱਕ ਸੁਸਾਇਟੀ ਵਿੱਚ ਇੱਕ ਔਰਤ ਸੁਰੱਖਿਆ ਗਾਰਡ ਨਾਲ ਭਿੜ ਗਈ।

ਉਸ ਔਰਤ ਨੇ ਗਾਰਡ ਨੂੰ ਧਮਕੀਆਂ ਦਿੱਤੀਆਂ, ਗਾਲਾਂ ਕੱਢੀਆਂ। ਇਹ ਗਾਲ਼ਾਂ ਮਾਂ-ਭੈਣ ਦੇ ਨਾਮ ਨਾਲ ਜੁੜੀਆਂ ਹਨ। ਗਾਰਡ ਬਚਣ ਦੀ ਕੋਸ਼ਿਸ਼ ਕਰਦਾ ਰਿਹਾ। ਉਹ ਔਰਤ ਸਰੀਰਕ ਤੌਰ ਉੱਤੇ ਵੀ ਅਤੇ ਜ਼ਬਾਨ ਦੇ ਤੌਰ ਉੱਤੇ ਵੀ ਹਮਲਾਵਾਰ ਹੋਈ।

ਇਸ ਤੋਂ ਕੁਝ ਦਿਨਾਂ ਬਾਅਦ ਕਾਨਪੁਰ ਦੇ ਇੱਕ ਸਕੂਲ ਦਾ ਵੀਡੀਓ ਸਾਹਮਣੇ ਆਇਆ। ਤਿੰਨ ਸਕੂਲੀ ਕੁੜੀਆਂ ਲੜ ਰਹੀਆਂ ਹਨ, ਇੱਕ ਦੂਜੇ ਨੂੰ ਕੁੱਟ ਰਹੀਆਂ ਹਨ। ਵਾਲ ਖਿੱਚ ਰਹੀਆਂ ਹਨ ਅਤੇ ਇੱਕ ਕੁੜੀ ਤਾਂ ਗਾਲ਼ਾਂ ਵੀ ਕੱਢ ਰਹੀ ਹੈ। ਗਾਲ਼ ਮਾਂ ਦੇ ਨਾਮ ਨਾਲ ਜੁੜੀ ਹੈ।

ਬੀਬੀਸੀ
  • ਆਖ਼ਿਰ, ਇਹ ਵੀਡੀਓ ਵਾਇਰਲ ਕਿਉਂ ਹੋਏ?
  • ਕੀ ਭਾਰਤ ਦੇ ਸੱਭਿਆਚਾਰਕ ਇਤਿਹਾਸ ਵਿੱਚ ਪਹਿਲੀ ਵਾਰ ਗਾਲ਼ਾਂ ਦਾ ਇਸਤੇਮਾਲ ਹੋ ਰਿਹਾ ਸੀ?
  • ਅਸੀਂ ਬਤੌਰ ਸਮਾਜ ਪਹਿਲੀ ਵਾਰ ਗਾਲ਼ਾਂ ਸੁਣ ਰਹੇ ਸੀ?
  • ਕੀ ਔਰਤਾਂ ਪਹਿਲੀ ਵਾਰ ਗਾਲ਼ਾਂ ਕੱਢ ਰਹੀਆਂ ਸਨ?
  • ਕੀ ਪਹਿਲੀ ਵਾਰ 'ਬਦਮਾਸ਼ੀ' ਕਰਦੀਆਂ ਕੁੜੀਆਂ ਜਾਂ ਔਰਤਾਂ ਦਿਖੀਆਂ?
ਬੀਬੀਸੀ

ਗਾਲ਼ਾਂ ਦਾ ਸੱਭਿਆਚਾਰ

ਭਾਰਤੀ ਮਰਦਾਨਾ ਸਮਾਜ ਵਿੱਚ ਗਾਲ਼ਾਂ ਦੀ ਖ਼ਾਸ ਥਾਂ ਹੈ। ਖ਼ੁਸ਼ ਹੋਏ ਤਾਂ ਗਾਲ਼, ਗੁੱਸੇ ਹੋਏ ਤਾਂ ਗਾਲ਼। ਸ਼ਰੇਆਮ ਗਾਲ਼, ਮਨ ਵਿੱਚ ਗਾਲ਼, ਗਾਲ਼ਾਂ ਦਾ ਸੱਭਿਆਚਾਰ ਵੀ ਹੈ ਅਤੇ ਸੰਸਕਾਰ ਵੀ ਹਨ।

ਇਹ ਕਿਸੇ ਸਕੂਲ ਵਿੱਚ ਨਹੀਂ ਸਿਖਾਈਆਂ ਜਾਂਦੀਆਂ, ਘਰ ਵਿੱਚ ਜਾਂ ਬਾਹਰ ਸੁਣ ਕੇ ਅਤੇ ਦੇਖ ਕੇ ਸਿੱਖੀਆਂ ਜਾਂਦੀਆਂ ਹਨ।

ਗਾਲਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਉਸੇ ਦੇ ਅਸਰ ਤੋਂ ਪ੍ਰਭਾਵਿਤ ਹੋ ਕੇ ਹਰ ਨਵੀਂ ਪੀੜ੍ਹੀ ਇਸ ਦਾ ਪੁਰਜ਼ੋਰ ਇਸਤੇਮਾਲ ਕਰ ਰਹੀ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਦੀਆਂ ਤੋਂ ਸਾਡੇ ਵਿਚਾਲੇ ਸੁਣਨ ਅਤੇ ਕਹਿਣ ਦੀ ਸਭਿਅਤਾ ਦਾ ਹਿੱਸਾ ਹੈ।

ਪਿਤਾ ਆਪਣੇ ਪੁੱਤਰ-ਧੀਆਂ ਨੂੰ ਗਾਲ਼ਾਂ ਦਿੰਦਾ ਹੈ, ਪਤੀ ਆਪਣੀ ਪਤਨੀ ਨੂੰ ਗਾਲ਼ ਕੱਢਦਾ ਹੈ, ਦੋਸਤ ਆਪਣੇ ਦੋਸਤ ਨੂੰ ਗਾਲ਼ ਕੱਢਦਾ ਹੈ, ਦੁਸ਼ਮਣ ਆਪਣੇ ਦੁਸ਼ਮਣ ਨੂੰ ਗਾਲਾਂ ਕੱਢਦਾ ਹੈ।

ਬੀਬੀਸੀ

ਇਹ ਵੀ ਪੜ੍ਹੋ:-

ਬੀਬੀਸੀ

ਨਿਸ਼ਾਨਾ ਔਰਤਾਂ ਦਾ ਗੁਪਤ ਅੰਗ

ਦੁਨੀਆਂ ਦਾ ਤਾਂ ਪਤਾ ਨਹੀਂ ਪਰ ਭਾਰਤੀ ਅਤੇ ਖ਼ਾਸ ਤੌਰ ਉੱਤੇ ਹਿੰਦੀ ਦੀਆਂ ਗਾਲ਼ਾਂ ਦੀ ਇੱਕ ਖ਼ਾਸੀਅਤ ਹੈ। 90 ਫੀਸਦੀ ਤੋਂ ਜ਼ਿਆਦਾ ਗਾਲ਼ਾਂ ਔਰਤਾਂ ਨਾਲ ਜੁੜੀਆਂ ਹਨ। ਔਰਤਾਂ ਦੀਆਂ ਗਾਲ਼ਾਂ ਵੀ ਮਹਿਲਾ ਰਿਸ਼ਤੇਦਾਰਾਂ ਨਾਲ ਜੁੜੀਆਂ ਹਨ। ਇਨ੍ਹਾਂ ਵਿੱਚ ਵੀ ਉਹ ਰਿਸ਼ਤੇਦਾਰ ਜਿਨ੍ਹਾਂ ਨਾਲ ਗਾਲ਼ਾਂ ਦਾ ਨਿਸ਼ਾਨਾ ਬਣੇ ਸ਼ਖ਼ਸ ਦਾ ਸਿੱਧਾ ਰਿਸ਼ਤਾ ਹੈ।

ਇਨ੍ਹਾਂ ਰਿਸ਼ਤੇਦਾਰਾਂ ਨੂੰ ਵੀ ਚਲਦੇ-ਚਲਦੇ ਕੁਝ ਨਹੀਂ ਕਿਹਾ ਜਾਂਦਾ ਹੈ। ਸਗੋਂ ਇਨ੍ਹਾਂ ਉੱਤੇ ਨਿਸ਼ਾਨਾ ਸਾਧਦੇ ਹੋਏ ਇਹ ਖ਼ਾਸ ਧਿਆਨ ਰੱਖਿਆ ਜਾਂਦਾ ਹੈ ਕਿ ਗਾਲ਼ਾਂ ਦਾ ਜੁਮਲਾ ਇਨ੍ਹਾਂ ਦੇ ਗੁਪਤ ਅੰਗ ਉੱਤੇ ਸਿੱਧੇ ਹਮਲਾਵਰ ਹੋਵੇ, ਵਿਸ਼ੇਸ਼ਣਾਂ ਦੇ ਨਾਲ ਹਮਲਾਵਰ ਹੋਵੇ।

ਲਫ਼ਜ਼ਾਂ ਨਾਲ ਬਲਾਤਕਾਰ

ਔਰਤ ਦੇ ਸਰੀਰ ਉੱਤੇ ਜ਼ਬਰਦਸਤੀ ਘੁਸਪੈਠ, ਬਲਾਤਕਾਰ ਹੈ। ਮਰਦ ਜ਼ਬਰਦਸਤੀ ਐਂਟਰੀ ਕਰਨ ਦੀ ਫ਼ਿਰਾਕ ਵਿੱਚ ਰਹਿੰਦਾ ਹੈ। ਉਹ ਨਜ਼ਰਾਂ ਨਾਲ ਬਲਾਤਕਾਰ ਕਰਦਾ ਹੈ। ਗਾਲਾਂ ਰਾਹੀਂ ਉਹ ਲਫ਼ਜ਼ਾਂ ਨਾਲ ਬਲਾਤਕਾਰ ਕਰਦਾ ਹੈ। ਸਗੋਂ ਇਹ ਕਹਿਣਾ ਜ਼ਿਆਦਾ ਬਿਹਤਰ ਹੋਵੇਗਾ ਕਿ ਉਹ ਇਸ 'ਬਲਾਤਕਾਰ' ਦਾ ਆਨੰਦ ਲੈਣਾ ਚਾਹੁੰਦਾ ਹੈ।

ਗਾਲਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਔਰਤਾਂ ਨੂੰ ਘਰ-ਪਿਆਰ, ਜਾਤ-ਸਮਾਜ, ਭਾਈਚਾਰਾ, ਧਰਮ ਦੀ 'ਇੱਜ਼ਤ' ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਜਦੋਂ ਕਿਸੇ ਨੂੰ ਮਾਂ-ਭੈਣ-ਧੀ ਨਾਲ ਜੁੜੀਆਂ ਗੁਪਤ ਅੰਗਾਂ ਨਾਲ ਜੁੜੀਆਂ ਗਾਲ਼ਾਂ ਦਿੱਤੀਆਂ ਜਾਂਦੀਆਂ ਹਨ ਤਾਂ ਇਸ ਪਿੱਛੇ ਘਰ-ਪਰਿਵਾਰ, ਜਾਤ, ਸਮਾਜ, ਭਾਈਚਾਰਾ ਜਾਂ ਧਰਮ ਦੀ 'ਬੇਇੱਜ਼ਤੀ' ਦਾ ਭਾਵ ਵੀ ਹੁੰਦਾ ਹੈ।

ਠੀਕ ਉਸੇ ਤਰ੍ਹਾਂ ਜਿਵੇਂ ਔਰਤਾਂ ਦਾ ਬਲਾਤਕਾਰ ਕਰ ਕੇ ਘਰ-ਪਰਿਵਾਰ, ਸਮਾਜ, ਭਾਈਚਾਰਾ, ਜਾਤ, ਧਰਮ ਨਾਲ ਬਦਲਾ ਜਾਂ 'ਬੇਇੱਜ਼ਤ' ਕਰਨ ਦਾ ਮਕਸਦ ਹੁੰਦਾ ਹੈ। ਯਾਨੀ 'ਬੇਇੱਜ਼ਤ' ਕਰਨ ਲਈ ਗੁਪਤ ਅੰਗਾਂ ਉੱਤੇ ਸਭਦਾਂ ਨਾਲ ਚੋਟ ਕਰੋ।

ਬੀਬੀਸੀ

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਬੀਬੀਸੀ

ਗਾਲ਼ਾਂ ਦੀ ਵਰਤੋਂ ਦੇ ਕਾਰਨ

ਜਿੰਨੇ ਕਾਰਨ ਬਲਾਤਕਾਰ ਦੇ ਹੋ ਸਕਦੇ ਹਨ ਤਾਂ ਉੰਨੇ ਕਾਰਨ ਗਾਲ਼ਾਂ ਲਈ ਵੀ ਹਨ। ਯਾਨੀ ਗਾਲ਼ਾਂ ਦਾ ਇਸਤੇਮਾਲ ਮਜ਼ੇ ਲਈ ਹੁੰਦਾ ਹੈ। ਕਿਸੇ ਨੂੰ ਨੀਵਾਂ ਦਿਖਾਉਣਾ, ਬੇਇਜ਼ਤ ਕਰਨ ਲਈ ਹੁੰਦਾ ਹੈ, ਬਦਲਾ ਲੈਣ ਲਈ ਹੁੰਦਾ ਹੈ।

ਕਿਸੇ ਨੂੰ ਕਾਬੂ ਵਿੱਚ ਰੱਖਣ ਲਈ ਹੁੰਦਾ ਹੈ। ਕਿਸੇ ਨੂੰ ਡਰਾਉਣ ਲਈ ਹੁੰਦਾ ਹੈ, ਕਿਸੇ ਨੂੰ ਸ਼ਰੇਆਮ ਆਪਣੀਆਂ ਹੀ ਨਜ਼ਰਾਂ ਵਿੱਚ ਹੇਠਾਂ ਡੇਗਣ ਲਈ ਹੁੰਦਾ ਹੈ।

ਗਾਲ਼ਾਂ ਦਾ ਵਰਗ ਹੈ, ਜਾਤ ਹੈ, ਧਰਮ ਹੈ। ਜਿਸ ਤਰ੍ਹਾਂ ਬਲਾਤਕਾਰ ਸਭ ਦਾ ਨਹੀਂ ਕੀਤਾ ਜਾ ਸਕਦਾ, ਉਸੇ ਤਰ੍ਹਾਂ ਗਾਲ਼ਾਂ ਵੀ ਸਾਰਿਆਂ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ। ਗਾਲ਼ਾਂ ਦੇਣ ਵਾਲਾ ਖ਼ੁਦ ਨੂੰ ਸਿਖ਼ਰ ਉੱਤੇ, ਉੱਚਾ, ਤਾਕਤਵਰ-ਮਜ਼ਬੂਤ ਮੰਨਦਾ ਹੈ।

ਸਾਹਮਣੇ ਵਾਲੇ ਨੂੰ ਘੱਟ, ਨੀਵਾਂ ਅਤੇ ਕਮਜ਼ੋਰ ਮੰਨਦਾ ਹੈ। ਇਹੀ ਨਹੀਂ, ਉਹ ਇਹ ਵੀ ਮੰਨਦਾ ਹੈ ਕਿ ਇਸ ਦੀ ਅਵਸਥਾ ਹੀ ਗਾਲ਼ ਸੁਣਨ ਦੀ ਹੈ।

ਹਿੰਸਕ ਮਰਦਾਨਗੀ ਅਤੇ ਗਾਲ਼ਾਂ

ਗਾਲ਼ਾਂ ਦੇਣ ਵਾਲਿਆਂ ਦੇ ਇਹ ਸਾਰੇ ਭਾਵ ਮਰਦਾਨਾ ਹਨ। ਇਹ ਭਾਵ 'ਮਰਦਾਨਗੀ' ਦੇ ਲੱਛਣ ਮੰਨੇ ਜਾਂਦੇ ਹਨ। ਅੱਜ ਕੱਲ ਇਨ੍ਹਾਂ ਨੂੰ 'ਦਬੰਗ ਮਰਦਾਨਗੀ' ਜਾਂ 'ਹਿੰਸਕ ਮਰਦਾਨਗੀ' ਜਾਂ 'ਜ਼ਹਿਰੀਲੀ ਮਰਦਾਨਗੀ' ਵੀ ਕਹਿੰਦੇ ਹਨ।

ਗਾਲਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਮਰਦਾਨਾ ਲੋਕਾਂ ਦੇ ਦਬਦਬੇ ਵਾਲੇ ਸਮਾਜ ਯਾਨੀ ਪਿੱਤਰਸੱਤਾ ਸਮਾਜ ਦੇ ਸਿਧਾਂਤ ਇਨ੍ਹਾਂ ਨੂੰ ਵਧਣ-ਫੁੱਲਣ ਲਈ ਜ਼ਰੂਰੀ ਖ਼ਾਦ-ਪਾਣੀ ਦਿੰਦੇ ਹਨ। ਯਾਨੀ ਜੇ ਕਿਸੇ ਨੂੰ ਘਰ-ਪਰਿਵਾਰ ਜਾਂ ਸਮਾਜ ਵਿੱਚ ਦਬਦਬਾ ਬਣਾਉਣਾ ਹੈ ਤਾਂ ਉਹ ਹਿੰਸਾ ਦੇ ਵੱਖ-ਵੱਖ ਰੂਪਾਂ ਦਾ ਸਹਾਰਾ ਲੈਂਦਾ ਹੈ। ਇਸ ਹਿੰਸਾ ਵਿੱਚ ਗਾਲ਼ਾਂ ਵੀ ਸ਼ਾਮਲ ਹਨ।

ਮੁੰਡਿਆਂ ਅਤੇ ਮਰਦਾਂ ਦੇ ਨਾਲ ਕੰਮ ਕਰਨ ਵਾਲੇ ਸਤੀਸ਼ ਆਪਣੇ ਇੱਕ ਤਜਰਬੇ ਦਾ ਜ਼ਿਕਰ ਕਰਦੇ ਹਨ।

ਉਹ ਕਹਿੰਦੇ ਹਨ ਕਿ ਇੱਕ ਪਿੰਡ ਵਿੱਚ 10-11 ਸਾਲ ਦੇ ਮੁੰਡਿਆਂ ਦੇ ਨਾਲ ਕੰਮ ਕਰਨ ਦੌਰਾਨ ਪਤਾ ਲੱਗਿਆ ਕਿ 99 ਫੀਸਦੀ ਗਾਲ਼ਾਂ ਔਰਤਾਂ ਅਤੇ ਕੁੜੀਆਂ ਨਾਲ ਜੁੜੀਆਂ ਸਨ। ਗਾਲ਼ਾਂ ਔਰਤਾਂ ਅਤੇ ਕੁੜੀਆਂ ਦੇ ਮਾਣ ਨੂੰ ਢਾਹੁੰਦੀਆਂ ਹਨ। ਮੁੰਡੇ ਅਤੇ ਮਰਦ ਗਾਲ਼ਾਂ ਰਾਹੀਂ ਦੂਜੇ ਵਿਅਕਤੀ ਦੇ ਸਤਿਕਾਰ ਨੂੰ ਠੇਸ ਪਹੁੰਚਾਉਂਦੇ ਹਨ।

ਕੁੜੀਆਂ ਕੀ ਗਾਲ਼ਾਂ ਦਿੰਦੀਆਂ ਹਨ?

ਦਿਲਚਸਪ ਤਾਂ ਇਹ ਹੈ ਕਿ ਕੁੜੀਆਂ ਅਤੇ ਔਰਤਾਂ ਵੀ ਜਦੋਂ ਗਾਲ਼ਾਂ ਰਾਹੀਂ 'ਬਦਮਾਸ਼ੀ' ਕਰਦੀਆਂ ਹਨ ਤਾਂ ਉਹ ਉਹੀ ਗਾਲਾਂ ਹੁੰਦੀਆਂ ਹਨ ਜੋ ਧੀ, ਭੈਣ, ਮਾਂ ਦੇ ਨਾਮ ਉੱਤੇ ਮੁੰਡੇ ਜਾਂ ਮਰਦ ਦਿੰਦੇ ਹਨ।

ਔਰਤਾਂ ਵੀ ਆਪਣੇ ਸ਼ਰੀਰ ਨੂੰ ਅਕੜਨ ਦੀ ਕੋਸ਼ਿਸ਼ ਕਰਦੀਆਂ ਹਨ, ਚੀਕਦੀਆਂ ਹਨ, ਲੜਾਈ ਕਰਦੀਆਂ ਹਨ, ਗਾਲਾਂ ਦਿੰਦੀਆਂ ਹਨ ਅਤੇ ਮੌਕਾ ਮਿਲੇ ਤਾਂ ਕੁੱਟ ਦਾ ਸਹਾਰਾ ਲੈਂਦੀਆਂ ਹਨ।

ਕੁੜੀਆਂ ਅਤੇ ਔਰਤਾਂ ਨੂੰ ਵੀ ਲੱਗਦਾ ਹੈ ਕਿ ਜੇ ਉਨ੍ਹਾਂ ਨੂੰ ਆਪਣੀ ਤਾਕਤ ਜਾਂ ਸੱਤਾ ਦਾ ਅਹਿਸਾਸ ਕਰਵਾਉਣਾ ਹੈ ਤਾਂ ਉਨ੍ਹਾਂ ਨੂੰ ਵੀ ਇਹ ਸਭ ਕਰਨਾ ਚਾਹੀਦਾ ਹੈ ਜੋ ਸਦੀਆਂ ਤੋਂ 'ਦਬੰਗ ਮਰਦਾਨਾ' ਕਰਦੇ ਆਏ ਹਨ। ਉਹ ਮੁੰਡਿਆਂ ਵਾਂਗ ਦਬੰਗ ਬਣਨਾ ਚਾਹੁੰਦੀਆਂ ਹਨ।

ਉਹ ਉਨ੍ਹਾਂ ਸਿਧਾਂਤਾਂ ਨੂੰ ਆਪਣੇ ਅਧਿਕਾਰ ਵਿੱਚ ਕਰ ਰਹੀਆਂ ਹੁੰਦੀਆਂ ਹਨ, ਜੋ ਮੁੰਡਿਆਂ ਨੂੰ ਸਦੀਆਂ ਤੋਂ ਦਬੰਗ ਬਣਾਉਂਦਾ ਆਇਆ ਹੈ। ਅਣਜਾਣਪੁਣੇ ਵਿੱਚ ਉਹ ਉਸੇ ਮਰਦਾਨਾ ਵਿਚਾਰ ਨੂੰ ਮਜ਼ਬੂਤ ਕਰਦੀਆਂ ਹਨ ਜੋ ਸਦੀਆਂ ਤੋਂ ਉਨ੍ਹਾਂ ਦੀ ਯਾਨੀ ਔਰਤ ਜਾਤ ਨੂੰ ਹਰ ਤਰ੍ਹਾਂ ਦਬਾਉਂਦਾ ਆਇਆ ਹੈ, ਬੇਇੱਜ਼ਤ ਕਰਦਾ ਆਇਆ ਹੈ।

ਪਿਤਾ ਪੁਰਖ਼ੀ (ਪਿੱਤਰਸੱਤਾ) ਵਿਚਾਰ ਨੇ ਸਭ ਨੂੰ ਆਪਣੇ ਸ਼ਿਕੰਜੇ ਵਿੱਚ ਲੈ ਕੇ ਰੱਖਿਆ ਹੈ। ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਮੁੰਡਿਆਂ ਵਾਂਗ ਹੀ ਕੁੜੀਆਂ ਵਿਚਾਲੇ ਗੱਲ ਕਰਨਾ ਹੁਣ ਫ਼ੈਸ਼ਨ ਦਾ ਹਿੱਸਾ ਬਣਦਾ ਜਾ ਰਿਹਾ ਹੈ। ਉਹ ਬਹੁਤ ਹੀ ਧੜੱਲੇ ਨਾਲ ਮਾਂ-ਭੈਣ-ਧੀ ਨਾਲ ਜੁੜੀਆਂ ਗਾਲ਼ਾਂ ਕੱਢਦੀਆਂ ਹਨ।

ਅੰਗਰੇਜ਼ੀ ਵਿੱਚ ਦਿੱਤੀ ਜਾਣ ਵਾਲੀਆਂ ਗਾਲ਼ਾਂ ਵੀ ਉਨ੍ਹਾਂ ਦੇ ਮੂੰਹ ਤੋਂ ਧੜੱਲੇ ਨਾਲ ਨਿਕਲਦੀਆਂ ਹਨ।

ਕੁੜੀਆਂ ਕੀ ਕਹਿੰਦੀਆਂ ਹਨ?

ਐੱਮਏ ਵਿੱਚ ਪੜ੍ਹਨ ਵਾਲੀ ਪੂਜਾ ਦਾ ਕਹਿਣਾ ਹੈ ਕਿ ਦੋਸਤਾਂ ਨਾਲ ਗੱਲ ਕਰਦੇ-ਕਰਦੇ ਉਹ ਕਦੋਂ ਗਾਲ਼ਾਂ ਦੇਣ ਲੱਗੇ, ਪਤਾ ਹੀ ਨਹੀਂ ਲੱਗਿਆ। ਇਸ ਵਿੱਚ ਕੁੜੀਆਂ ਦੇ ਗੁਪਤ ਅੰਗ ਉੱਤੇ ਹਮਲਾ ਕਰਨ ਵਾਲੀਆਂ ਗਾਲ਼ਾਂ ਵੀ ਸ਼ਾਮਲ ਹਨ। ਉਨ੍ਹਾਂ ਲਈ ਇਹ ਸਭ ਹੁਣ ਗੱਲਬਾਤ ਦਾ ਸਹਿਜ ਹਿੱਸਾ ਬਣ ਗਿਆ ਹੈ।

ਗਾਲਾਂ

ਬੀਏ ਵਿੱਚ ਪੜ੍ਹਣ ਵਾਲੀ ਅਰੂੰਧਤੀ ਦੱਸਦੇ ਹਨ ਕਿ ਕੁੜੀਆਂ ਉਹ ਸਾਰੀਆਂ ਗਾਲ਼ਾਂ ਦਿੰਦੀਆਂ ਹਨ, ਜੋ ਮੁੰਡੇ ਦਿੰਦੇ ਹਨ। ਸ਼ਹਿਰੀ ਮਾਹੌਲ ਵਿੱਚ ਪਲੀ ਤੇ ਵੱਡੀ ਹੋਈ ਅਰੂੰਧਤੀ ਇੱਕ ਹੋਰ ਇਸ਼ਾਰਾ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਓਟੀਟੀ ਪਲੇਟਫਾਰਮ ਉੱਤੇ ਆਉਣ ਵਾਲੀਆਂ ਫ਼ਿਲਮਾਂ ਅਤੇ ਸੀਰੀਅਲਜ਼ ਨੇ ਗਾਲ਼ਾਂ ਨੂੰ 'ਕੂਲ' ਬਣਾ ਦਿੱਤਾ ਹੈ। ਯਾਨੀ ਗਾਲ਼ਾਂ ਗੱਲਬਾਤ ਦਾ ਸਹਿਜ ਹਿੱਸਾ ਬਣ ਗਈਆਂ ਹਨ। ਜੇ ਗਾਲ਼ਾਂ ਦਾ ਇਸਤੇਮਾਲ ਨਾ ਹੋਵੇ ਤਾਂ ਲੱਗਦਾ ਹੈ ਕਿ ਅਸੀਂ ਨਵੇਂ ਜ਼ਮਾਨੇ ਦੇ ਨਹੀਂ ਹਾਂ।

ਮੁੰਡਿਆਂ ਦਾ ਨਹੀਂ ਤਾਂ ਕੁੜੀਆਂ ਦਾ ਗਾਲ਼ਾਂ ਕੱਢਣਾ ਮਾੜਾ ਕਿਉਂ

ਥੋੜ੍ਹੀ ਕੋਸ਼ਿਸ਼ ਕਰਦੇ ਹਾਂ, ਗੂਗਲ ਜਾਂ ਯੂ-ਟਿਊਬ ਉੱਤੇ ਲੱਭਦੇ ਹਾਂ ਤਾਂ ਸਾਨੂੰ ਅਜਿਹੇ ਅਨੇਕਾਂ ਵੀਡੀਓ ਮਿਲਦੇ ਹਨ। ਹਾਲਾਂਕਿ ਖ਼ਾਸ ਗੱਲ ਇਨ੍ਹਾਂ ਦੇ ਸਿਰਲੇਖ ਵਿੱਚ ਦਿਖੀ - ਔਰਤਾਂ ਗਾਲਾਂ ਦਿੰਦੀਆਂ ਹੋਈਆਂ, ਸ਼ੌਕਿੰਗ! ਔਰਤਾਂ ਨੇ ਡੰਡੇ ਨਾਲ ਅਜਿਹਾ ਧੋਇਆ ਕਿ...., ਦੇਖੋ ਇਹ ਔਰਤ ਇੱਕ ਵਾਰ ਵਿੱਚ ਕਿਵੇਂ 100 ਗਾਲਾਂ ਦਿੰਦੀ ਹੈ, ਨੋਇਡਾ ਦੀ ਗਾਲੀਬਾਜ਼ ਔਰਤ...ਵਗੈਰਾ, ਵਗੈਰਾ!

ਇਸ ਲਈ ਇੱਕ ਵੱਡਾ ਸਵਾਲ ਹੈ। ਸਾਨੂੰ ਮੁੰਡਿਆਂ ਅਤੇ ਮਰਦਾਂ ਦਾ ਗਾਲ਼ੀ ਦੇਣਾ ਮਾੜਾ ਨਹੀਂ ਲੱਗਦਾ। ਉਹ ਸਵੇਰ ਤੋਂ ਸ਼ਾਮ ਤੱਕ ਮਾਂ-ਭੈਣ-ਧੀ ਕਰ ਰਹੇ ਹੁੰਦੇ ਹਨ ਅਤੇ ਕਿਤੇ ਕੋਈ ਵੀਡੀਓ ਵਾਇਰਲ ਨਹੀਂ ਹੋ ਰਿਹਾ ਸੀ, ਕਿਉਂ?

ਗਾਲਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਕਿਉਂਕਿ ਮਰਦਾਂ ਦਾ ਇਹ ਸਹਿਜ ਵਤੀਰਾ ਮੰਨ ਲਿਆ ਗਿਆ ਹੈ, ਜਾਂ ਇੰਝ ਕਹੋ ਕਿ ਉਨ੍ਹਾਂ ਦੇ ਗੁਣਾਂ ਵਿੱਚ ਇਹ ਸ਼ਾਮਲ ਹੈ - ਦਬੰਗਪੁਣਾ ਅਤੇ ਗਾਲ਼ਾਂ ਦੇਣਾ। ਔਰਤ ਜਾਤ ਉੱਤੇ ਸ਼ਬਦਾਂ ਅਤੇ ਸ਼ਰੀਰ ਨਾਲ ਹਮਲਾ ਕਰਨਾ। ਇਸ ਲਈ ਗਾਲ਼ਾਂ ਦਿੰਦੇ ਮਰਦਾਂ ਦੇ ਅਜਿਹੇ ਵੀਡੀਓ ਸ਼ਾਇਦ ਹੀ ਮਿਲਣ। ਵਾਇਰਲ ਤਾਂ ਨਾ ਦੇ ਬਰਾਬਰ ਹੀ ਮਿਲਣਗੇ।

ਤਾਂ ਹੁਣ ਸਵਾਲ ਹੈ ਕਿ ਜੇ ਮੁੰਡੇ ਗਾਲ਼ਾਂ ਦੇ ਸਕਦੇ ਹਨ ਤਾਂ ਕੁੜੀਆਂ ਕਿਉਂ ਨਹੀਂ?

ਇਹ ਸਵਾਲ ਹੀ ਗਲਤ ਹੈ, ਜੇ ਗਾਲ਼ਾਂ ਹਿੰਸਾ ਹਨ ਤਾਂ ਮੁੰਡਾ ਦੇਵੇ ਜਾਂ ਕੁੜੀ - ਗਲਤ ਹੈ। ਗਾਲ਼ਾਂ ਬਿਹਤਰ ਇਨਸਾਨ ਨਹੀਂ ਬਣਾਉਂਦੀਆਂ, ਉਹ ਮਾੜਾ ਬਣਾਉਂਦੀਆਂ ਹਨ, ਹਿੰਸਕ ਬਣਾਉਂਦੀਆਂ ਹਨ, ਨਫ਼ਰਤ ਪੈਦਾ ਕਰਦੀਆਂ ਹਨ...ਅਤੇ ਸਭ ਤੋਂ ਵੱਧ ਤਾਂ ਗੱਲ ਇਹ ਹੈ ਕਿ ਬੁਰਾਈਆਂ ਵਿੱਚ ਸਮਾਨਤਾ ਦੀ ਭਾਲ ਹੀ ਕਿਉਂ?

ਗਾਲ਼ਾਂ ਨੂੰ ਨਾ ਕਹਿਣਾ ਹੋਵੇਗਾ

ਇਸ ਲਈ ਜੇ ਕੁੜੀਆਂ ਜਾਂ ਮਰਦਾਂ ਨੂੰ 'ਪਿੱਤਰਸੱਤਾ' ਨੂੰ ਢਾਹੁਣਾ ਹੈ ਜਾਂ 'ਜ਼ਹਿਰੀਲੀ ਮਰਦਾਨਗੀ' ਤੋਂ ਨਿਜਾਤ ਪਾਉਣੀ ਹੈ ਤਾਂ ਮਹਿਜ਼ ਅਧਿਕਾਰਾਂ ਉੱਤੇ ਦਾਅਵੇ ਨਾਲ ਕੰਮ ਨਹੀਂ ਚੱਲੇਗਾ, ਉਨ੍ਹਾਂ ਨੂੰ ਜੀਵਨ ਦੇ ਸੱਭਿਆਚਾਰ ਲਈ ਕੰਮ ਕਰਨਾ ਹੋਵੇਗਾ। ਸੰਵਾਦ ਦੀ ਨਹੀਂ ਭਾਸ਼ਾ ਵੀ ਬਣਾਉਣੀ ਹੋਵੇਗੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)