You’re viewing a text-only version of this website that uses less data. View the main version of the website including all images and videos.
ਗਾਰਡ ਨੂੰ ਗਾਲਾਂ ਕੱਢਦੀ ਔਰਤ ਦੇ ਵਾਇਰਲ ਵੀਡੀਓ ਦਾ ਮਾਮਲਾ ਕੀ
ਦਿੱਲੀ ਦੇ ਨਾਲ ਲਗਦੇ ਨੋਇਡਾ ਦੀ ਇੱਕ ਔਰਤ ਦਾ ਗਾਲਾਂ ਕੱਢਦਿਆਂ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ। 20 ਅਗਸਤ ਸ਼ਾਮ ਦੀ ਇਸ ਘਟਨਾ ਨਾਲ ਜੁੜੀ ਵੀਡੀਓ ਵਿੱਚ ਇਹ ਔਰਤ ਸੁਸਾਇਟੀ ਦੇ ਸੁਰੱਖਿਆ ਗਾਰਡ ਨਾਲ ਬਦਸਲੂਕੀ ਕਰਦੀ ਨਜ਼ਰ ਆ ਰਹੀ ਹੈ।
ਇਸ ਸਾਰੇ ਕੇਸ ਤੋਂ ਬਾਅਦ ਔਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਦਰਅਸਲ ਇਹ ਮਾਮਲਾ ਨੋਇਡਾ ਦੀ ਇੱਕ ਸੁਸਾਇਟੀ ਦਾ ਹੈ। ਸੁਸਾਇਟੀ ਦਾ ਗੇਟ ਖੋਲ੍ਹਣ ਵਿੱਚ ਗਾਰਡ ਨੂੰ ਦੇਰੀ ਹੋ ਗਈ ਅਤੇ ਇਹੀ ਇਸ ਔਰਤ ਦੇ ਖ਼ਫ਼ਾ ਹੋਣ ਦੀ ਵਜ੍ਹਾ ਬਣ ਗਈ। ਇਸੇ ਸੁਸਾਇਟੀ ਦੇ ਇੱਕ ਹੋਰ ਗਾਰਡ ਨੇ ਪੂਰੇ ਮਾਮਲੇ ਬਾਰੇ ਦੱਸਿਆ।
ਪੂਰਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਗਾਰਡ ਨਾਲ ਇਹ ਔਰਤ ਬਦਸਲੂਕੀ ਕਰ ਰਹੀ ਸੀ ਤਾਂ ਕੁਝ ਹੋਰ ਗਾਰਡਜ਼ ਵੀ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਇਸ ਵਰਤਾਰੇ ਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਦਿੱਤੀ।
ਨੋਇਡਾ ਪੁਲਿਸ ਨੇ ਮਾਮਲੇ ਦਾ ਵੀਡੀਓ ਵਾਇਰਲ ਹੁੰਦਿਆਂ ਹੀ ਤੁਰੰਤ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕੀਤੀ ਅਤੇ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
ਸੁਸਾਇਟੀ ਦੇ ਸੈਕਰੇਟਰੀ ਮੁਤਾਬਕ ਇਹ ਔਰਤ ਸੁਸਾਇਟੀ ਵਿੱਚ ਕਿਰਾਏਦਾਰ ਹੈ ਅਤੇ ਪੇਸ਼ੇ ਤੋਂ ਇੱਕ ਵਕੀਲ ਹੈ।
(ਵੀਡੀਓ - ਏਐੱਨਆਈ, ਐਡਿਟ - ਰੋਹਿਤ ਲੋਹੀਆ)