90 ਸਾਲਾ ਭਾਰਤੀ ਔਰਤ ਨੇ 74 ਸਾਲ ਬਾਅਦ ਪਾਕਿਸਤਾਨ ਦੇ ਜੱਦੀ ਮਕਾਨ ਵਿੱਚ ਬਿਤਾਈ ਰਾਤ, ਭਾਰਤ ਆ ਕੇ ਇੰਝ ਕੀਤਾ ਯਾਦ

ਰੀਨਾ ਵਰਮਾ

ਤਸਵੀਰ ਸਰੋਤ, India Pakistan Heritage Club

ਤਸਵੀਰ ਕੈਪਸ਼ਨ, ਰੀਨਾ ਵਰਮਾ ਸਾਲ 1965 ਤੋਂ ਪਾਕਿਸਤਾਨ ਲਈ ਵੀਜ਼ਾ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

"ਮੇਰਾ ਇੱਕ ਸੁਪਨਾ ਸੀ ਕਿ ਮੈਂ ਇੱਕ ਵਾਰ ਆਪਣਾ ਘਰ ਦੇਖਾਂ ਕਿਉਂਕਿ ਮੈਂ ਹਮੇਸ਼ਾ ਹਰ ਕਿਸੇ ਨੂੰ ਕਿਹਾ ਕਿ ਮੇਰਾ ਹੋਮਟਾਊਨ ਰਾਵਲਪਿੰਡੀ ਹੈ। ਮੈਂ ਉਨ੍ਹਾਂ ਦਾ ਜਿੰਨਾਂ ਸ਼ੁਕਰੀਆ ਅਦਾ ਕਰਾਂ, ਓਨਾਂ ਹੀ ਘੱਟ ਹੈ ਕਿਉਂਕਿ ਮੇਰੇ ਕੋਲ ਸ਼ਬਦ ਨਹੀਂ ਹਨ ਇਸ ਅਹਿਸਾਸ ਨੂੰ ਬਿਆਨ ਕਰਨ ਲਈ।"

ਇਹ ਸ਼ਬਦ ਰੀਨਾ ਵਰਮਾ ਛਿੱਬੜ ਦੇ ਹਨ ਜੋ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਆਪਣੇ ਜੱਦੀ ਘਰ ਵਿੱਚ ਕੁਝ ਦਿਨ ਰਹਿ ਕੇ ਭਾਰਤ ਆਏ ਹਨ।

ਉਨ੍ਹਾਂ ਨੇ ਇਸ ਯਾਤਰਾ ਵਿੱਚ ਇੱਕ ਰਾਤ ਆਪਣੇ ਉਸੇ ਘਰ ਵਿੱਚ ਸੌਂ ਕੇ ਬਿਤਾਈ ਜਿੱਥੇ ਬਚਪਨ ਬੀਤਿਆ।

ਰੀਨਾ ਉਸ ਘਰ ਵਿੱਚ ਰਹਿ ਕੇ ਪਰਤੇ ਹਨ, ਜਿਸ ਨੂੰ ਦੇਖਣਾ ਹੀ ਉਨ੍ਹਾਂ ਲਈ ਸੁਪਨਾ ਸੀ। ਉਸ ਬਾਲਕਨੀ ਵਿੱਚ ਬਚਪਨ ਦੇ ਉਹ ਗੀਤ ਗਾ ਕੇ ਪਰਤੇ ਹਨ, ਜਿਨ੍ਹਾਂ ਦੀ ਰਹਿ-ਰਹਿ ਕੇ ਉਨ੍ਹਾਂ ਯਾਦ ਆਉਂਦੀ ਹੈ।

ਭਾਰਤ ਦੀ ਵੰਡ ਦੇ 75 ਸਾਲ ਬਾਅਦ ਪੁਣੇ ਦੀ ਰਹਿਣ ਵਾਲੀ ਰੀਨਾ ਵਰਮਾ ਛਿੱਬੜ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ 18 ਜੁਲਾਈ ਨੂੰ ਪਹੁੰਚੇ ਸਨ।

ਉਨ੍ਹਾਂ ਦੀ ਇਹ ਤੀਰਥ ਯਾਤਰਾ ਉਸ ਘਰ ਵਿੱਚ ਜਾ ਕੇ ਪੂਰੀ ਹੋਈ ਜੋ ਰੀਨਾ ਵਰਮਾ ਮੁਤਾਬਕ ਉਨ੍ਹਾਂ ਦੇ ਪਿਤਾ ਨੇ ਆਪਣੀ ਸਾਰੀ ਜ਼ਿੰਦਗੀ ਦੀ ਜਮਾ ਪੂੰਜੀ ਖਰਚ ਕਰ ਕੇ ਬਣਵਾਇਆ ਸੀ।

ਰੀਨਾ ਵਰਮਾ ਹਮੇਸ਼ਾ ਇਸ ਘਰ ਨੂੰ ਮੁੜ ਦੇਖਣ ਦਾ ਸੁਪਨਾ ਦੇਖਦੀ ਰਹੀ ਸੀ।

ਵੀਡੀਓ ਕੈਪਸ਼ਨ, 74 ਸਾਲਾਂ ਬਾਅਦ ਭਾਰਤੀ ਰੀਨਾ ਪਾਕਿਸਤਾਨ ਆਪਣੇ ਘਰ ਗਈ ਤਾਂ ਹੋਈ ਭਾਵੁਕ

ਪਾਕਿਸਤਾਨ ਤੋਂ ਭਾਰਤ ਪਰਤੀ ਰੀਨਾ ਨੇ ਕੀ ਕਿਹਾ

ਸੋਮਵਾਰ ਨੂੰ ਅਟਾਰੀ ਬਾਰਡਰ ਰਾਹੀਂ ਰੀਨਾ ਭਾਰਤ ਵਾਪਸ ਆਏ ਹਨ। ਉਨ੍ਹਾਂ ਨੂੰ ਲੈਣ ਲਈ ਉਨ੍ਹਾਂ ਦਾ ਪਰਿਵਾਰ ਗਿਆ ਸੀ।

ਮੀਡੀਆ ਨਾਲ ਗੱਲ ਕਰਦਿਆਂ ਹੋਇਆ ਉਨ੍ਹਾਂ ਨੇ ਦੱਸਿਆ ਕਿ ਆਪਣੇ ਪਾਕਿਸਤਾਨ ਵਾਲੇ ਘਰ ਤੋਂ ਵਾਪਸ ਆਉਣ ਦੇ ਅਹਿਸਾਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ।

ਉਨ੍ਹਾਂ ਨੇ ਕਿਹਾ, "ਬਹੁਤ ਹੀ ਚੰਗੀ ਫੀਲਿੰਗ ਹੈ। ਮੈਂ ਇੱਕ ਰਾਤ ਉੱਥੇ ਆਪਣੇ ਹੀ ਕਮਰੇ ਵਿੱਚ ਸੁੱਤੀ। ਮੈਨੂੰ ਬਹੁਤ ਜ਼ਿਆਦਾ ਮੁਹੱਬਤ ਮਿਲੀ ਹੈ। ਇੰਨੀ ਜ਼ਿਆਦਾ ਕਿ ਉਸ ਦੀ ਆਸ ਮੈਨੂੰ ਨਹੀਂ ਸੀ।"

Skip Facebook post

ਸਮੱਗਰੀ ਉਪਲਬਧ ਨਹੀਂ ਹੈ

ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈ

End of Facebook post

ਰੀਨਾ ਕੋਲੋਂ ਪੁੱਛਿਆ ਗਿਆ ਉਹ ਪਾਕਿਸਤਾਨ ਤੋਂ ਕੋਈ ਯਾਦ ਲੈ ਕੇ ਆਏ ਹਨ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਕੋਈ ਚੀਜ਼ ਮਿਲ ਜਾਵੇ ਪਰ ਘਰ ਦਾ ਕੁਝ ਸੀ ਹੀ ਨਹੀਂ ਉੱਥੇ।"

ਬਚਪਨ ਦੀ ਯਾਦ ਤਾਜ਼ਾ ਕਰਦਿਆਂ ਹੋਇਆ ਉਨ੍ਹਾਂ ਨੇ ਕਿਹਾ ਕਿ ਸਾਡੇ ਘਰ ਅੰਦਰ ਅੰਗੀਠੀ ਬਣੀ ਸੀ। ਉਸ ਹੇਠਾਂ ਮੇਰੇ ਪਿਤਾ ਜੀ ਨੇ ਡਿਜ਼ਾਈਨ ਬਣਾਇਆ ਸੀ। ਉਸ ਨਾਲ ਇੱਕ ਤਸਵੀਰ ਖਿਚਵਾਈ ਹੈ।

ਰੀਨਾ ਵਰਮਾ

ਤਸਵੀਰ ਸਰੋਤ, @WaqarHasan1231/Twitter

ਰੀਨਾ ਵਰਮਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਘਰ ਦੇਖਿਆ ਤਾਂ ਪੂਰਾ ਸਮਾਂ ਉਨ੍ਹਾਂ ਨੂੰ ਪਰਿਵਾਰ ਯਾਦ ਆਉਂਦਾ ਰਿਹਾ।

ਉਨ੍ਹਾਂ ਨੇ ਕਿਹਾ, "ਇੰਝ ਲੱਗ ਰਿਹਾ ਸੀ ਕਿ ਜਿਵੇਂ ਮੈਂ ਬਚਪਨ ਜੀ ਰਹੀ ਹਾਂ ਅਤੇ ਮੈਨੂੰ ਆਪਣੇ ਭੈਣ-ਭਰਾ, ਮਾਤਾ-ਪਿਤਾ ਸਭ ਉੱਥੇ ਹੀ ਨਜ਼ਰ ਆ ਰਹੇ ਸਨ। ਆਪਣਿਆਂ ਵਰਗਾ ਪਿਆਰ ਮਿਲਿਆ, ਭਾਰਤ ਅਤੇ ਪਾਕਿਸਤਾਨ ਵਿੱਚ ਕੋਈ ਫਰਕ ਨਹੀਂ ਹੈ।"

ਰਾਵਲਪਿੰਡੀ ਵਿੱਚ ਆਪਣਾ ਘਰ ਦੇਖ ਕੇ ਰੀਨਾ ਵਰਮਾ ਭਾਵੁਕ ਹੋ ਗਏ ਸਨ। ਉਨ੍ਹਾਂ ਨੇ ਘਰ ਦੇ ਹਰੇਕ ਕਮਰੇ ਵਿੱਚ ਜਾ ਕੇ ਉਨ੍ਹਾਂ ਕੰਧਾਂ ਨੂੰ ਦੇਖਿਆ ਜੋ ਉਨ੍ਹਾਂ 75 ਸਾਲ ਪਹਿਲਾਂ ਛੱਡੀਆਂ ਸਨ।

ਬਚਪਨ ਵਿੱਚ ਉਹ ਆਪਣਾ ਜ਼ਿਆਦਾਤਰ ਸਮਾਂ ਬਾਲਕਨੀ ਵਿੱਚ ਗੀਤ ਗੁਣਗਣਾਉਂਦੇ ਹੋਏ ਬਿਤਾਉਂਦੇ ਸਨ। ਜਦੋਂ ਉਨ੍ਹਾਂ ਮੁੜ ਉਸ ਬਾਲਕਨੀ ਨੂੰ ਤੱਕਿਆ ਤਾਂ ਭਾਵੁਕ ਹੋ ਗਏ।

ਉਨ੍ਹਾਂ ਨੇ ਉਸੇ ਬਾਲਕਨੀ ਵਿੱਚ ਕੁਝ ਸਮਾਂ ਬਤੀਤ ਕੀਤਾ ਅਤੇ ਉਹੀ ਗਾਣਾ ਗਾਇਆ ਜੋ ਉਹ ਬਚਪਨ ਵਿੱਚ ਗੁਣਗੁਣਾਉਂਦੇ ਸਨ।

ਰੀਨਾ ਵਰਮਾ

ਤਸਵੀਰ ਸਰੋਤ, @ShirazHassan/Twitter

ਸਰਕਾਰ ਨੂੰ ਰੀਨਾ ਵਰਮਾ ਦੀ ਅਪੀਲ

ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਜੱਦੀ ਮਕਾਨ ਦੇਖਣ ਲਈ ਮਦਦ ਕਰਨੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ 90 ਸਾਲ ਦੀ ਉਮਰ ਦੇ ਲੋਕ ਬਹੁਤ ਘੱਟ ਰਹਿ ਗਏ ਹਨ। ਜਿਨ੍ਹਾਂ ਨੇ ਉੱਥੇ ਥੋੜ੍ਹੀ-ਬਹੁਤ ਜ਼ਿੰਦਗੀ ਗੁਜ਼ਾਰੀ ਹੈ, ਉਨ੍ਹਾਂ ਲਈ ਦੂਜੇ ਦੇਸ਼ ਵਿੱਚ ਜਾਣਾ ਸੁਖਾਲਾ ਕਰ ਦੇਣਾ ਚਾਹੀਦਾ ਹੈ।

90 ਸਾਲ ਤੋਂ ਵੱਧ ਉਮਰ ਦੇ ਲੋਕ ਯਾਤਰਾ ਕਰਨ ਦੇ ਹਾਲਾਤ ਵਿੱਚ ਨਹੀਂ ਹੋਣਗੇ ਪਰ ਜੇਕਰ ਕੋਈ ਜਾਣਾ ਚਾਹੁੰਦਾ ਹੈ ਤਾਂ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।

ਰੀਨਾ ਵਰਮਾ ਸਾਲ 1965 ਤੋਂ ਪਾਕਿਸਤਾਨ ਲਈ ਵੀਜ਼ਾ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ।

ਆਖ਼ਰਕਾਰ ਇਸ ਸਾਲ ਉਹ ਆਪਣੀ ਇਸ ਕੋਸ਼ਿਸ਼ ਵਿੱਚ ਅਸਫ਼ਲ ਰਹੀ। ਭਾਰਤ-ਪਾਕਿਸਤਾਨ ਹੈਰੀਟੇਜ ਕਲੱਬ ਨੇ ਰੀਨਾ ਵਰਮਾ ਦੀ ਮਦਦ ਕੀਤੀ।

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

ਪਾਕਿਸਤਾਨ ਦੇ ਲੋਕਾਂ ਨੇ ਕੀ ਕਿਹਾ

ਰਾਵਲਪਿੰਡੀ ਪਰਤਣ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਇਆ। ਜਦੋਂ ਉਨ੍ਹਾਂ ਗਲੀ ਵਿੱਚ ਕਦਮ ਰੱਖਿਆ ਤਾਂ ਉਨ੍ਹਾਂ 'ਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ।

ਸਥਾਨਕ ਲੋਕਾਂ ਨੇ 90 ਸਾਲਾਂ ਰੀਨਾ ਵਰਮਾ ਦੇ ਨਾਲ ਢੋਲ-ਨਗਾੜਿਆਂ 'ਤੇ ਡਾਂਸ ਕੀਤਾ।

1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਤੋਂ ਕੁਝ ਦਿਨ ਪਹਿਲਾਂ ਹੀ ਰੀਨਾ ਵਰਮਾ ਦਾ ਪਰਿਵਾਰ ਰਾਵਲਪਿੰਡੀ ਦੇ 'ਪ੍ਰੇਮ ਨਿਵਾਸ' ਇਲਾਕੇ ਨੂੰ ਛੱਡ ਕੇ ਭਾਰਤ ਪਹੁੰਚਿਆ ਸੀ। ਹੁਣ ਇਸ ਨੂੰ ਕਾਲਜ ਰੋਡ ਕਿਹਾ ਜਾਂਦਾ ਹੈ।

ਭਾਰਤ-ਪਾਕਿਸਤਾਨ ਹੈਰੀਟੇਜ ਕਲੱਬ ਦੇ ਫੇਸਬੁੱਕ ਪੇਜ 'ਤੇ ਜ਼ਾਹਿਰ ਮਹਿਬੂਬ ਨੇ ਰੀਨਾ ਵਰਮਾ ਦੇ ਨਾਲ ਤਸਵੀਰਾਂ ਪਾਉਂਦਿਆਂ ਹੋਇਆ ਉਨ੍ਹਾਂ ਅਲਵਿਦਾ ਕਿਹਾ ਹੈ।

ਉਨ੍ਹਾਂ ਨੇ ਲਿਖਿਆ, "ਅਲਵਿਦਾ ਮਾਂ ਜੀ, ਤੁਸੀਂ ਬਹੁਤ ਯਾਦ ਆਉਗੇ। ਤੁਹਾਡੇ ਨਾਲ ਜਿਵੇਂ ਸਮਾਂ ਬੀਤਿਆ ਹੈ, ਇੰਝ ਲੱਗਦਾ ਹੈ ਵਕਤ ਰੁਕ ਗਿਆ ਹੋਵੇ।"

ਰੀਨਾ ਵਰਮਾ

ਤਸਵੀਰ ਸਰੋਤ, India Pakistan Heritage Club

ਤਸਵੀਰ ਕੈਪਸ਼ਨ, ਰੀਨਾ ਵਰਮਾ ਦੇ ਮਰੀ ਹਿਲ ਸਟੇਸ਼ਨ ਵੀ ਗਏ ਸਨ

"ਤੁਹਾਡੀਆਂ ਗੱਲਾਂ, ਸਲਾਹ, ਤੁਹਾਡਾ ਪਿਆਰ ਅਤੇ ਫਿਰ ਕਦੇ-ਕਦੇ ਮਾੜਾ ਜਿਹਾ ਗੁੱਸਾ ਹੋਣਾ ਅਤੇ ਡਾਂਟਨਾ, ਸਭ ਬਹੁਤ ਯਾਦ ਕਰਾਂਗਾ। ਕਾਸ਼, ਅਸੀਂ ਇੰਝ ਹੀ ਦੁਬਾਰਾ ਮਿਲ ਸਕੀਏ।"

ਅਜਿਹਾ ਹੀ ਕੁਝ ਫ਼ਜ਼ਲ ਰਹਿਮਾਨ ਖ਼ਾਨ ਨੇ ਉਨ੍ਹਾਂ ਲਈ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਕਿ ਰੀਨਾ ਵਰਮਾ ਦੀ ਛੋਟੀ ਜਿਹੀ ਯਾਤਰਾ ਲੰਬੇ ਸਮੇਂ ਤੱਕ ਯਾਦ ਰੱਖੀ ਜਾਵੇਗੀ। ਉਨ੍ਹਾਂ ਦੀ ਯਾਤਰਾ ਨੇ ਉਨ੍ਹਾਂ ਲੋਕਾਂ ਲਈ ਰਸਤੇ ਖੋਲ੍ਹ ਦਿੱਤੇ ਹਨ ਜੋ ਭਾਰਤ ਅਤੇ ਪਾਕਿਸਤਾਨ ਵਿੱਚ ਆਪਣੀ ਜਨਮਭੂਮੀ ਨੂੰ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਫ਼ਜ਼ਲ ਰਹਿਮਾਨ ਖ਼ਾਨ ਨੇ ਲਿਖਿਆ, "ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਜਿਹੇ ਲੋਕਾਂ ਦਾ ਦਰਜ ਮਹਿਸੂਸ ਕਰਨਾ ਚਾਹੀਦਾ ਹੈ ਜੋ 75 ਸਾਲ ਬਾਅਦ ਵੀ ਆਪਣੇ ਜਨਮ ਸਥਾਨ ਨਹੀਂ ਜਾ ਸਕੇ।

ਇਸ ਤੋਂ ਇਲਾਵਾ ਨੌਸ਼ਾਬਾ ਸ਼ਹਿਜ਼ਾਦ ਮਸੂਦ ਨੇ ਰੀਨਾ ਵਰਮਾ ਦੀ ਪਾਕਿਸਤਾਨ ਤੋਂ ਜਾਂਦਿਆਂ ਹੋਇਆ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਹੋਇਆ ਲਿਖਿਆ, "ਬਾਬੁਲ ਕੀ ਦੁਆਏ ਲੇਤੀ ਜਾ।"

ਪਾਕਿਸਤਾਨੀ ਮੀਡੀਆ ਨੇ ਕੀ ਕਿਹਾ

ਭਾਰਤ ਵਾਂਗ ਹੀ ਪਾਕਿਸਤਾਨ ਦੀ ਮੀਡੀਆ ਵਿੱਚ ਵੀ ਰੀਨਾ ਵਰਮਾ ਦੀ ਕਾਫੀ ਚਰਚਾ ਹੋਈ। ਰਾਵਲਪਿੰਡੀ ਦੀ ਆਪਣੀ ਯਾਤਰਾ ਦੌਰਾਨ ਪਾਕਿਸਤਾਨ ਦੇ ਮੀਡੀਆ ਨੇ ਉਨ੍ਹਾਂ ਨੂੰ ਇੱਕ ਨਜ਼ਰ ਦੇਖਣ ਲਈ ਉਨ੍ਹਾਂ ਦੇ ਜ਼ੱਦੀ ਘਰ ਦੇ ਬਾਹਰ ਖੜ੍ਹਾ ਸੀ।

ਪਾਕਿਸਤਾਨ ਦੀ ਨਿਊਜ਼ ਵੈਬਸਾਈਟ ਟ੍ਰਿਬਿਊਨ ਨੇ ਰੀਨਾ ਵਰਮਾ ਦੇ ਮਰੀ ਹਿਲ ਸਟੇਸ਼ਨ ਘੁੰਮਣ ਨੂੰ ਕਵਰ ਕੀਤਾ।

ਸ਼ਨੀਵਾਰ ਨੂੰ ਮਰੀ ਹੋਟਲ ਓਨਰਸ ਐਸੋਸੀਏਸ਼ਨ ਦੇ ਮੈਂਬਰਾਂ ਨੇ ਰੀਨਾ ਵਰਮਾ ਦਾ ਗੁਲਾਬ ਦੇ ਫੁੱਲਾਂ ਨਾਲ ਸਵਾਗਤ ਕੀਤਾ ਸੀ।

ਰੀਨਾ ਵਰਮਾ

ਤਸਵੀਰ ਸਰੋਤ, India Pakistan Heritage Club

ਤਸਵੀਰ ਕੈਪਸ਼ਨ, ਰੀਨਾ ਵਰਮਾ ਛਿੱਬੜ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ 18 ਜੁਲਾਈ ਨੂੰ ਪਹੁੰਚੇ ਸਨ

ਮਾਲ ਰੋਡ 'ਤੇ ਘੁੰਮਦਿਆਂ ਹੋਇਆਂ ਉਨ੍ਹਾਂ ਨੇ ਸੈਲਾਨੀਆਂ ਨਾਲ ਗੱਲ ਕੀਤੀ ਅਤੇ ਕਈ ਲੋਕਾਂ ਨੇ ਉਨ੍ਹਾਂ ਨਾਲ ਸੈਲਫੀ ਵੀ ਲਈ।

ਨਿਊਜ਼ ਦੀ ਵੈਬਸਾਈਟ ਮੁਤਾਬਕ, ਕੁਝ ਦੇਰ ਮਾਲ ਰੋਡ 'ਤੇ ਟਹਿਲਣ ਤੋਂ ਬਾਅਦ ਰੀਨਾ ਵਰਮਾ ਜੀਪੀਓ ਚੌਂਕ ਵੀ ਗਏ। ਇਸ ਮੌਕੇ ਗੱਲ ਕਰਦਿਆਂ ਹੋਇਆ ਉਨ੍ਹਾਂ ਨੇ ਕਿਹਾ ਕਿ ਮਰੀ ਇੱਕ ਬਹੁਤ ਹੀ ਖ਼ੂਬਸੂਰਤ ਥਾਂ ਹੈ ਅਤੇ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਪਾਕਿਸਤਾਨ ਦੀ ਨਿਊਜ਼ ਵੈਬਸਾਈਟ ਡਾਨ ਨੇ ਵੀ ਰੀਨਾ ਵਰਮਾ ਦੀ ਯਾਤਰਾ 'ਕੇ ਕਾਫੀ ਕੁਝ ਲਿਖਿਆ ਹੈ।

ਵੈਬਸਾਈਟ ਮੁਤਾਬਕ ਭਾਰਤ-ਪਾਕਿਸਤਾਨ ਹੈਰੀਟੇਜ ਕਲੱਬ ਤੋਂ ਇਲਾਵਾ ਪਾਕਿਸਤਾਨ ਦੀ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖਾਰ ਨੇ ਉਨ੍ਹਾਂ ਨੂੰ ਪਾਕਿਸਤਾਨ ਦਾ ਵੀਜ਼ਾ ਦਿਵਾਉਣ ਵਿੱਚ ਮਦਦ ਕੀਤੀ।

ਵਾਪਸੀ ਦੀ ਕਹਾਣੀ

ਸਾਲ 2021 ਵਿੱਚ ਪਾਕਿਸਤਾਨ ਦੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਦੋਂ ਰੀਨਾ ਵਰਮਾ ਦਾ ਇੰਟਰਵਿਊ ਹੋਇਆ ਤਾਂ ਉਹ ਰਾਤੋਂਰਾਤ ਸੋਸ਼ਲ ਮੀਡੀਆ ਸਨਸਨੀ ਬਣ ਗਈ।

'ਇੰਡੀਆ ਪਾਕਿਸਤਾਨ ਹੈਰੀਟੇਜ ਕਲੱਬ' ਫਸੇਬੁੱਕ ਗਰੁੱਪ ਨਾਲ ਜੁੜੇ ਲੋਕਾਂ ਨੇ ਰਾਵਲਪਿੰਡੀ ਵਿੱਚ ਉਨ੍ਹਾਂ ਦਾ ਪੁਸ਼ਤੈਨੀ ਘਰ ਦੀ ਭਾਲ ਸ਼ੂਰੂ ਕੀਤੀ ਅਤੇ ਆਖ਼ਰਕਾਰ ਇੱਕ ਔਰਤ ਪੱਤਰਕਾਰ ਨੇ ਇਸ ਘਰ ਨੂੰ ਖੋਜ ਲਿਆ।

ਰੀਨਾ ਵਰਮਾ ਪਾਕਿਸਤਾਨ ਜਾਣਾ ਚਾਹੁੰਦੇ ਸੀ ਪਰ ਕੋਵਿਡ ਮਹਾਮਾਰੀ ਕਾਰਨ ਉਹ ਜਾ ਨਾ ਸਕੇ।

ਹਾਲਾਂਕਿ, ਇਸ ਸਾਲ ਮਾਰਚ ਵਿੱਚ ਉਨ੍ਹਾਂ ਨੇ ਅੰਤ ਵਿੱਚ ਪਾਕਿਸਤਾਨ ਵੀਜ਼ਾ ਲਈ ਅਰਜ਼ੀ ਦਿੱਤੀ ਅਤੇ ਫਿਰ ਬਿਨਾਂ ਕਿਸੇ ਕਾਰਨ ਦੇ ਦੱਸਿਆ ਜਿਸ ਨੂੰ ਖਾਰਿਜ ਕਰ ਦਿੱਤਾ ਗਿਆ।

ਰੀਨਾ ਕਹਿੰਦੇ ਹਨ, "ਮੈਂ ਟੁੱਟ ਗਈ ਸੀ। ਮੈਂ ਇਹ ਆਸ ਨਹੀਂ ਕੀਤੀ ਸੀ ਇੱਕ 90 ਸਾਲਾਂ ਔਰਤ, ਜੋ ਸਿਰਫ਼ ਆਪਣੇ ਘਰ ਨੂੰ ਦੇਖਣਾ ਚਾਹੁੰਦੀ ਹੈ। ਉਸ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ। ਮੈਂ ਅਜਿਹਾ ਸੋਚ ਵੀ ਨਹੀਂ ਸਕਦੀ ਸੀ, ਪਰ ਅਜਿਹਾ ਹੋਇਆ।"

ਰਾਵਲਪਿੰਡੀ ਦਾ ਉਹ ਘਰ ਜਿੱਥੇ ਰੀਨਾ ਦਾ ਬਚਪਨ ਬੀਤਿਆ
ਤਸਵੀਰ ਕੈਪਸ਼ਨ, ਰਾਵਲਪਿੰਡੀ ਦਾ ਉਹ ਘਰ ਜਿੱਥੇ ਰੀਨਾ ਦਾ ਬਚਪਨ ਬੀਤਿਆ

ਰੀਨਾ ਕਹਿੰਦੇ ਹਨ ਕਿ ਪਾਕਿਸਤਾਨ ਉਦੋਂ ਸਿਆਸੀ ਅਸਿਥਰਤਾ ਵਿੱਚੋਂ ਲੰਘ ਰਿਹਾ ਸੀ, ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਵੀਜ਼ਾ ਲਈ ਕਿਸ ਤਰ੍ਹਾਂ ਅਰਜ਼ੀ ਲਗਾਈ ਜਾਵੇ।

ਹਾਲਾਂਕਿ, ਉਹ ਇਹ ਜ਼ਰੂਰ ਕਹਿੰਦੇ ਹਨ ਕਿ ਉਨ੍ਹਾਂ ਨੇ ਮੁੜ ਵੀਜ਼ਾ ਲਈ ਅਰਜ਼ੀ ਦੇਣ ਦੀ ਯੋਜਨਾ ਬਣਾ ਲਈ ਸੀ, ਪਰ ਉਨ੍ਹਾਂ ਦੁਬਾਰਾ ਅਪਲਾਈ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਕਹਾਣੀ ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖ਼ਾਰ ਤੱਕ ਪਹੁੰਚ ਗਈ, ਜਿਨ੍ਹਾਂ ਨੇ ਦਿੱਲੀ ਵਿੱਚ ਪਾਕਿਸਤਾਨ ਦੇ ਦੂਤਾਵਾਸ ਨੂੰ ਰੀਨਾ ਦੀ ਵੀਜ਼ਾ ਪ੍ਰਕਿਰਿਆ ਪੂਰੀ ਕਰਨ ਦੇ ਨਿਰਦੇਸ਼ ਦਿੱਤੇ।

ਰੀਨਾ ਦੱਸਦੇ ਹਨ, "ਜਦੋਂ ਪਾਕਿਸਤਾਨ ਦੇ ਦੂਤਾਵਾਸ ਤੋਂ ਮੈਨੂੰ ਫੋਨ ਆਇਆ ਤਾਂ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਉਨ੍ਹਾਂ ਨੇ ਮੈਨੂੰ ਆਉਣ ਅਤੇ ਵੀਜ਼ਾ ਹਾਸਿਲ ਕਰਨ ਲਈ ਕਿਹਾ। ਕੁਝ ਹੀ ਦਿਨਾਂ ਵਿੱਚ ਇਹ ਸਭ ਕੁਝ ਹੋ ਗਿਆ।"

ਅਖ਼ੀਰ 20 ਜੁਲਾਈ ਨੂੰ ਰੀਨਾ ਰਾਵਲਪਿੰਡੀ ਦੇ ਆਪਣੇ ਜ਼ੱਦੀ ਘਰ ਪਹੁੰਚ ਗਏ।

ਇਹ ਵੀ ਪੜ੍ਹੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)