ਬੀਬੀਸੀ ਪੰਜਾਬੀ ਦੀ ਵੈਬਸਾਈਟ 'ਤੇ ਇਹ ਖ਼ਬਰਾਂ ਜ਼ਰੂਰ ਪੜ੍ਹੋ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਸਤਿ ਸ਼੍ਰੀ ਅਕਾਲ ਦੋਸਤੋ। ਇਸ ਹਫਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ। ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।

ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਅੰਮ੍ਰਿਤਸਰ ਦੇ ਅਟਾਰੀ ਨਜ਼ਦੀਕ ਭਕਨਾ ਕਲਾਂ ਪਿੰਡ ਵਿੱਚ 20 ਜੁਲਾਈ ਨੂੰ ਐਨਕਾਊਂਟਰ ਵਿੱਚ ਦੋ ਗੈਂਗਸਟਰ ਮਾਰੇ ਗਏ। ਇਸ ਤੋਂ ਇਲਾਵਾ ਭਾਰਤ ਨੂੰ ਆਪਣੀ ਪਹਿਲੀ ਮਹਿਲਾ ਆਦਿਵਾਸੀ ਰਾਸ਼ਟਰਪਤੀ ਮਿਲੀ। ਇਸ ਸਣੇ ਪੜ੍ਹੋ ਹੋਰ ਖਬਰਾਂ।

ਪੁਲਿਸ ਮੁਕਾਬਲੇ 'ਚ ਮਾਰੇ ਗਏ ਮੰਨੂ ਕੁੱਸਾ ਦੇ ਪਿੰਡ ਵਿੱਚ ਕੀ ਹੈ ਮਾਹੌਲ

ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਮਨਪ੍ਰੀਤ ਮੰਨੂ ਕੁੱਸਾ ਦੇ ਜੱਦੀ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। ਮੰਨੂ ਕੁੱਸਾ ਦਾ ਨਾਮ ਉਸ ਵੇਲੇ ਸੁਰਖੀਆਂ ਵਿੱਚ ਆਇਆ ਸੀ ਜਦੋਂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਮਾਨਸਾ ਨੇੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।

ਮਨਪ੍ਰੀਤ ਮੰਨੂ ਕੁੱਸਾ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਕੁੱਸਾ ਦਾ ਰਹਿਣ ਵਾਲਾ ਸੀ। ਅਪਰਾਧ ਦੀ ਦੁਨੀਆਂ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਦਲਿਤ ਪਰਿਵਾਰ ਨਾਲ ਸਬੰਧਤ ਮੰਨੂ ਲੱਕੜ ਦਾ ਕੰਮ ਕਰਨ ਵਾਲਾ ਮਿਸਤਰੀ ਸੀ।

ਪਿੰਡ ਵਾਲਿਆਂ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸੰਬੰਧ ਵਿੱਚ ਜਦੋਂ ਪੁਲਿਸ ਵੱਲੋਂ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਦਾ ਨਾਮ ਸਾਹਮਣੇ ਲਿਆਂਦਾ ਗਿਆ ਤਾਂ ਪਿੰਡ ਵਾਸੀ ਦੰਗ ਰਹਿ ਗਏ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਭਾਰਤ ਦੇ ਪਹਿਲੇ ਆਦਿਵਾਸੀ ਮਹਿਲਾ ਰਾਸ਼ਟਰਪਤੀ ਚੁਣੇ ਗਏ ਦ੍ਰੌਪਦੀ ਮੁਰਮੂ ਨੂੰ ਜਾਣੋ

ਝਾਰਖੰਡ ਦੀ ਸਾਬਕਾ ਰਾਜਪਾਲ ਤੇ ਆਦਿਵਾਸੀ ਆਗੂ ਦ੍ਰੌਪਦੀ ਮੁਰਮੂ ਭਾਰਤ ਦੇ 15ਵੇਂ ਰਾਸ਼ਟਰਪਤੀ ਚੁਣੇ ਗਏ ਹਨ।

ਮੁਰਮੂ ਭਾਰਤ ਦੇ ਪਹਿਲੇ ਮਹਿਲਾ ਆਦਿਵਾਸੀ ਆਗੂ ਹਨ, ਜੋ ਰਾਸ਼ਟਰਪਤੀ ਦੀ ਚੋਣ ਜਿੱਤੇ ਹਨ। ਦ੍ਰੌਪਦੀ ਮੁਰਮੂ 25 ਜੁਲਾਈ ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।

ਮੁਲਕ ਦੇ ਸੱਤਾਧਾਰੀ ਗਠਜੋੜ ਐੱਨਡੀਏ ਦੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਹਰਾਇਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

74 ਸਾਲ ਬਾਅਦ ਰਾਵਲਪਿੰਡੀ ਆਪਣੇ ਘਰ ਪਹੁੰਚੀ 90 ਸਾਲਾ ਭਾਰਤੀ ਔਰਤ

ਹਰ ਪਾਸੇ ਗੁਲਾਬ ਦੇ ਫੁੱਲਾਂ ਦੀ ਮਹਿਕ, ਢੋਲ ਦੀਆਂ ਆਵਾਜ਼ਾਂ ਤੇ ਗਲੀ ਦੇ ਦੋਵੇਂ ਪਾਸੇ ਸਵਾਗਤ ਲਈ ਖੜ੍ਹੇ ਅਤੇ ਸੈਲਫ਼ੀਆਂ ਖਿਚਵਾਉਂਦੇ ਲੋਕ।

ਇਹ ਨਜ਼ਾਰਾ ਸੀ ਜਦੋਂ 74 ਸਾਲ ਬਾਅਦ 90 ਸਾਲਾ ਰੀਨਾ ਵਰਮਾ ਇੱਕ ਵਾਰ ਫਿਰ ਆਪਣੇ ਪਾਕਿਸਤਾਨ ਵਾਲੇ ਘਰ 'ਪ੍ਰੇਮ ਨਿਵਾਸ' ਪਹੁੰਚੇ ਹਨ।

1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ ਸੀ ਪਰ ਰੀਨਾ ਦੀ ਮਾਂ ਆਪਣੇ ਆਖ਼ਰੀ ਸਾਹਾਂ ਤੱਕ ਇੱਕ ਵਾਰ ਫਿਰ ਰਾਵਲਪਿੰਡੀ ਦੇ 'ਪ੍ਰੇਮ ਨਿਵਾਸ' ਜਾਣ ਦੀ ਖਵਾਹਿਸ਼ ਜ਼ਾਹਿਰ ਕਰਦੇ ਰਹੇ।

ਇਸ ਸਾਲ ਰੀਨਾ ਵਰਮਾ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਜਿਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖ਼ਾਰ ਵੱਲੋਂ ਵੀਜ਼ਾ ਦਿੱਤਾ ਗਿਆ।

ਉਨ੍ਹਾਂ ਨੇ ਪਾਕਿਸਤਾਨ ਜਾ ਕੇ ਆਪਣੇ ਜੱਦੀ ਘਰ ਨੂੰ ਦੇਖਣ ਦੀ ਖਵਾਹਿਸ਼ ਜ਼ਾਹਿਰ ਕੀਤੀ ਸੀ।

ਪੂਰੀ ਖਬਰ ਪੜ੍ਹਨ ਲਈ ਕਲਿੱਕ ਕਰੋ

ਰਿਸ਼ੀ ਸੁਨਕ ਕੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚ ਟਿਕੇ ਰਹਿਣਗੇ

ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਵਾਲੀ ਦੌੜ ਵਿੱਚ ਸਭ ਤੋਂ ਅੱਗੇ ਦਿਖਾਈ ਦੇ ਰਹੇ ਹਨ। ਹਾਲਾਂਕਿ, ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਬੋਰਿਸ ਜੌਨਸਨ ਦੀ ਥਾਂ ਕੰਜ਼ਰਵੇਟਿਵ ਆਗੂ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਗੂ ਦੀ ਚੋਣ ਦੀ ਪ੍ਰਕਿਰਿਆ ਅਜੇ ਚੱਲ ਰਹੀ ਹੈ।

ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਸੰਸਦ ਮੈਂਬਰਾਂ ਵਿਚਕਾਰ ਹੋਣ ਵਾਲੀਆਂ ਪਹਿਲੀਆਂ ਤਿੰਨ ਚੋਣਾਂ ਜਿੱਤ ਲਈਆਂ ਹਨ ਪਰ ਉਨ੍ਹਾਂ ਨੂੰ ਬੋਰਿਸ ਜੌਨਸਨ ਦੇ ਸਹਿਯੋਗੀਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ।

ਦਰਅਸਲ, ਜੌਨਸਨ ਦੇ ਸਹਿਯੋਗੀ ਬੋਰਿਸ ਜੌਨਸਨ ਦੇ ਅਸਤੀਫ਼ੇ ਦਾ ਕਾਰਨ ਮੰਤਰੀ ਮੰਡਲ ਤੋਂ ਸੁਨਕ ਦੇ ਅਸਤੀਫ਼ੇ ਨੂੰ ਮੰਨ ਰਹੇ ਹਨ।

ਹਾਲਾਂਕਿ, ਰਿਸ਼ੀ ਸੁਨਕ ਨੂੰ ਜੌਨਸਨ ਦੇ ਮੰਤਰਾਲੇ ਦੇ ਕੁਝ ਮਜ਼ਬੂਤ ਮੰਤਰੀਆਂ ਦਾ ਸਮਰਥਨ ਵੀ ਮਿਲਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

ਸੁਸ਼ਮਿਤਾ ਨੇ ਟਰੋਲਜ਼ ਦੇ ਜਵਾਬ ਵਿੱਚ ਕਿਹਾ, 'ਦੁਨੀਆਂ ਤਰਸਯੋਗ ਤੇ ਨਾਖੁਸ਼ ਹੁੰਦੀ ਜਾ ਰਹੀ ਹੈ'

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਅਤੇ ਕਾਰੋਬਾਰੀ ਲਲਿਤ ਮੋਦੀ ਦੇ ਰਿਸ਼ਤੇ ਨੂੰ ਲੈ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।

ਕੁਝ ਲੋਕ ਅਦਾਕਾਰਾ 'ਤੇ ਨਿਸ਼ਾਨਾ ਸਾਧ ਰਹੇ ਹਨ ਅਤੇ ਉਨ੍ਹਾਂ ਨੂੰ 'ਗੋਲਡ ਡਿਗਰ' ਕਹਿ ਰਹੇ ਹਨ। ਉਨ੍ਹਾਂ ਦੇ ਕਹਿਣ ਦਾ ਮਤਲਬ ਹੈ ਕਿ ਅਦਾਕਾਰਾ ਸੋਨੇ ਦੀ ਖਾਨ ਨੂੰ ਹੱਥ ਪਾਉਣ ਵਾਲੀ ਹੈ ਜਾਂ ਪੈਸਿਆਂ ਦੀ ਲਾਲਚੀ ਹੈ।

ਸੁਸ਼ਮਿਤਾ ਨੇ ਲੋਕਾਂ ਦੇ ਅਜਿਹੇ ਵਿਚਾਰਾਂ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਕਰਾਰਾ ਜਵਾਬ ਵੀ ਦਿੱਤਾ ਹੈ।

ਅਜਿਹੇ ਲੋਕਾਂ ਨੂੰ ਜਵਾਬ ਦੇਣ ਲਈ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਲੰਬੀ ਪੋਸਟ ਲਿਖੀ ਹੈ। ਨਾਲ ਹੀ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਵੀ ਪੋਸਟ ਕੀਤੀ ਹੈ।

ਪੂਰੀ ਖ਼ਬਰ ਪੜ੍ਹਨ ਕਲਿੱਕ ਕਰੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)