ਭਾਰਤ-ਪਾਕ ਵੰਡ: 74 ਸਾਲ ਬਾਅਦ ਰਾਵਲਪਿੰਡੀ ਆਪਣੇ ਘਰ ਪਹੁੰਚੀ 90 ਸਾਲਾ ਭਾਰਤੀ ਔਰਤ ਦਾ ਢੋਲ ਅਤੇ ਗੁਲਾਬਾਂ ਨਾਲ ਸਵਾਗਤ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਹਰ ਪਾਸੇ ਗੁਲਾਬ ਦੇ ਫੁੱਲਾਂ ਦੀ ਮਹਿਕ, ਢੋਲ ਦੀਆਂ ਆਵਾਜ਼ਾਂ ਤੇ ਗਲੀ ਦੇ ਦੋਵੇਂ ਪਾਸੇ ਸਵਾਗਤ ਲਈ ਖੜ੍ਹੇ ਅਤੇ ਸੈਲਫ਼ੀਆਂ ਖਿਚਵਾਉਂਦੇ ਲੋਕ।

ਇਹ ਨਜ਼ਾਰਾ ਸੀ ਜਦੋਂ 74 ਸਾਲ ਬਾਅਦ 90 ਸਾਲਾ ਰੀਨਾ ਵਰਮਾ ਇੱਕ ਵਾਰ ਫਿਰ ਆਪਣੇ ਪਾਕਿਸਤਾਨ ਵਾਲੇ ਘਰ 'ਪ੍ਰੇਮ ਨਿਵਾਸ' ਪਹੁੰਚੇ ਹਨ।

1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ ਸੀ ਪਰ ਰੀਨਾ ਦੀ ਮਾਂ ਆਪਣੇ ਆਖ਼ਰੀ ਸਾਹਾਂ ਤੱਕ ਇੱਕ ਵਾਰ ਫਿਰ ਰਾਵਲਪਿੰਡੀ ਦੇ 'ਪ੍ਰੇਮ ਨਿਵਾਸ' ਜਾਣ ਦੀ ਖਵਾਹਿਸ਼ ਜ਼ਾਹਿਰ ਕਰਦੇ ਰਹੇ।

ਇਸ ਸਾਲ ਰੀਨਾ ਵਰਮਾ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਜਿਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖ਼ਾਰ ਵੱਲੋਂ ਵੀਜ਼ਾ ਦਿੱਤਾ ਗਿਆ।

ਉਨ੍ਹਾਂ ਨੇ ਪਾਕਿਸਤਾਨ ਜਾ ਕੇ ਆਪਣੇ ਜੱਦੀ ਘਰ ਨੂੰ ਦੇਖਣ ਦੀ ਖਵਾਹਿਸ਼ ਜ਼ਾਹਿਰ ਕੀਤੀ ਸੀ।

ਇਸੇ ਹਫ਼ਤੇ ਰੀਨਾ ਵਰਮਾ ਦੀ ਇਹ ਇੱਛਾ ਪੂਰੀ ਹੋਈ। 90 ਸਾਲ ਦੇ ਰੀਨਾ ਸੱਤ ਦਹਾਕਿਆਂ ਬਾਅਦ ਇੱਕ ਵਾਰ ਫਿਰ ਰਾਵਲਪਿੰਡੀ ਦੀਆਂ ਗਲੀਆਂ ਵਿੱਚ ਸਨ।

1947 ਦੇ ਹਾਲਾਤਾਂ ਤੋਂ ਬਿਲਕੁਲ ਉਲਟ ਇਸ ਵਾਰ ਢੋਲ ਅਤੇ ਗੁਲਾਬ ਦੇ ਫੁੱਲ ਬਰਸਾ ਕੇ ਪਾਕਿਸਤਾਨ ਦੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ।

ਇਸੇ ਸਾਲ ਭਾਰਤ ਦੇ ਸਿੱਕਾ ਖਾਨ ਵੀ ਆਪਣੇ ਭਰਾ ਨੂੰ ਮਿਲਣ ਪਾਕਿਸਤਾਨ ਗਏ ਸਨ। 74 ਸਾਲ ਪਹਿਲਾਂ ਦੇਸ਼ ਦੀ ਵੰਡ ਦੌਰਾਨ ਸਿੱਕਾ ਖਾਨ ਵੀ ਆਪਣੇ ਪਰਿਵਾਰ ਤੋਂ ਵਿਛੜ ਗਏ ਸਨ ਅਤੇ ਇਸ ਸਾਲ ਉਹ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਗਏ ਸਨ।

ਤਸਵੀਰਾਂ ਤੋਂ ਪਹਿਚਾਣਿਆ ਆਪਣਾ ਜੱਦੀ ਘਰ

ਸੋਸ਼ਲ ਮੀਡੀਆ ਉੱਪਰ ਭਾਰਤ-ਪਾਕਿਸਤਾਨ ਹੈਰੀਟੇਜ ਨਾਮ ਦੇ ਇੱਕ ਗਰੁੱਪ ਵਿੱਚ ਰੀਨਾ ਵੱਲੋਂ ਰਾਵਲਪਿੰਡੀ, ਲਾਹੌਰ ਦੀਆਂ ਕੁਝ ਯਾਦਾਂ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ।

ਫੇਸਬੁੱਕ ਉਪਰ ਇਹ ਗਰੁੱਪ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕਾਂ ਲਈ ਇੱਕ ਪਾਕਿਸਤਾਨੀ ਨਾਗਰਿਕ ਇਮਰਾਨ ਵਿਲੀਅਮ ਵੱਲੋਂ ਸ਼ੁਰੂ ਕੀਤਾ ਗਿਆ ਸੀ।

ਰੀਨਾ ਵਲੋਂ ਪੋਸਟ ਕੀਤੀਆਂ ਚੀਜ਼ਾਂ ਦੇਖ ਕੇ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਪਾਕਿਸਤਾਨ ਆਉਣ ਦਾ ਨਿਓਤਾ ਦੇ ਦਿੱਤਾ।

ਪਾਕਿਸਤਾਨ ਦੇ ਰਾਵਲਪਿੰਡੀ ਵਿਖੇ ਰਹਿੰਦੇ ਇੱਕ ਪੱਤਰਕਾਰ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਏ।

ਉਨ੍ਹਾਂ ਨੇ ਰੀਨਾ ਵਰਮਾ ਨੂੰ ਉਨ੍ਹਾਂ ਦਾ ਜੱਦੀ ਘਰ ਲੱਭ ਕੇ ਤਸਵੀਰਾਂ ਭੇਜੀਆਂ।

ਤਸਵੀਰ ਵਿੱਚ ਮਿਲੇ ਘਰ 'ਤੇ ਅੱਜ ਵੀ 'ਪ੍ਰੇਮ ਨਿਵਾਸ' ਲਿਖਿਆ ਹੋਇਆ ਸੀ ਜੋ ਉਨ੍ਹਾਂ ਦੇ ਪਿਤਾ ਦੇ ਨਾਮ 'ਤੇ ਰੱਖਿਆ ਗਿਆ ਸੀ।

ਮਈ ਵਿੱਚ ਰੀਨਾ ਨੇ ਈਦ ਦੇ ਮੌਕੇ ਦੱਸਿਆ ਕਿ ਪਾਕਿਸਤਾਨ ਵੱਲੋਂ ਉਨ੍ਹਾਂ ਨੂੰ ਵੀਜ਼ਾ ਦੇ ਦਿੱਤਾ ਗਿਆ ਹੈ ਅਤੇ ਇਸ ਨਾਲ ਹਰਿਆਣਾ ਨੇ ਹਿਨਾ ਰਬਾਨੀ ਖ਼ਾਰ ਦਾ ਧੰਨਵਾਦ ਕੀਤਾ ਸੀ।

'ਮੈਨੂੰ ਮੇਰੇ ਘਰ ਨੂੰ ਦੇਖਣ ਵਿੱਚ ਮਦਦ ਕਰੋ, ਪਤਾ ਨਹੀਂ ਮੈਂ ਕੱਲ ਹੋਵਾਂ ਜਾਂ ਨਾ'

ਪਰ ਅਜਿਹਾ ਨਹੀਂ ਹੈ ਕਾਨੂੰਨ ਨੂੰ ਪਹਿਲੀ ਵਾਰ ਵਿੱਚ ਹੀ ਵੀਜ਼ਾ ਮਿਲ ਗਿਆ ਹੈ। ਅਪ੍ਰੈਲ ਵਿੱਚ ਉਨ੍ਹਾਂ ਨੇ ਆਪਣੇ ਇਸ ਗਰੁੱਪ ਦੇ ਦੋਸਤਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਰਾਵਲਪਿੰਡੀ ਆਉਣ ਲਈ ਪਾਕਿਸਤਾਨ ਵੱਲੋਂ ਵੀਜ਼ਾ ਨਹੀਂ ਮਿਲਿਆ।

ਉਨ੍ਹਾਂ ਨੇ ਲਿਖਿਆ ਸੀ, "ਮੈਨੂੰ ਬਹੁਤ ਤਕਲੀਫ਼ ਹੋ ਰਹੀ ਹੈ ਪਰ ਬਹੁਤ ਦੁਖੀ ਦਿਲ ਨਾਲ ਮੈਂ ਤੁਹਾਨੂੰ ਸਭ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ ਕਿ ਮੈਨੂੰ ਮੇਰੇ ਘਰ ਨੂੰ ਦੇਖਣ ਵਿੱਚ ਮਦਦ ਕਰੋ।''

''ਮੇਰੇ ਬਚਪਨ ਦੇ ਪੰਦਰਾਂ ਸਾਲ ਨੇ ਰਾਵਲਪਿੰਡੀ ਵਿੱਚ ਗੁਜ਼ਾਰੇ ਹਨ ਅਜੇ ਮੇਰੀ ਬੇਨਤੀ ਕਰਨ ਤੇ ਵੀ ਮੈਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਮਿਲੀ। ਇਸ ਮੌਕੇ ਮੈਨੂੰ ਜੋ ਮਹਿਸੂਸ ਹੋ ਰਿਹਾ ਹੈ ਉਹ ਮੈਂ ਜਾਣਦੀ ਹਾਂ। ਮੇਰੀ ਜ਼ਿੰਦਗੀ ਅਜਿਹੇ ਪੜਾਅ ਤੇ ਹੈ ਜਿੱਥੇ ਮੈਨੂੰ ਪਤਾ ਨਹੀਂ ਕੱਲ੍ਹ ਹੋਵੇ ਜਾਂ ਨਾ ਹੋਵੇ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)