You’re viewing a text-only version of this website that uses less data. View the main version of the website including all images and videos.
ਬੀਬੀਸੀ ਦੇ ਅੰਤਰਰਾਸ਼ਟਰੀ ਦਰਸ਼ਕਾਂ ਵਿੱਚ ਭਾਰਤ ਪਹਿਲੇ ਸਥਾਨ 'ਤੇ: ਸਾਲਾਨਾ ਰਿਪੋਰਟ
ਬੀਬੀਸੀ ਨੇ ਆਪਣੀ ਸਾਲਾਨਾ ਗਲੋਬਲ ਔਡੀਐਂਸ ਮੈਜ਼ਰ (GAM) ਰਿਪੋਰਟ ਜਾਰੀ ਕੀਤੀ ਹੈ ਜੋ ਇਹ ਦੱਸਦੀ ਹੈ ਕਿ ਲਗਾਤਾਰ ਤੀਜੇ ਸਾਲ ਬੀਬੀਸੀ ਦੀਆਂ ਸੇਵਾਵਾਂ ਇਸਤੇਮਾਲ ਕਰਨ ਵਾਲੇ ਸਭ ਤੋਂ ਵੱਧ ਲੋਕ ਭਾਰਤ ਵਿੱਚ ਹਨ।
ਇਸ ਰਿਪੋਰਟ ਮੁਤਾਬਕ ਵਿੱਚ ਦੱਸਿਆ ਗਿਆ ਹੈ ਕਿ ਦੁਨੀਆਂ ਭਰ ਵਿੱਚ ਹਰ ਹਫਤੇ ਬੀਬੀਸੀ ਦੇ ਪ੍ਰੋਗਰਾਮਾਂ ਨੂੰ ਦੇਖਦੇ, ਸੁਣਦੇ ਜਾਂ ਇਸ ਦੀਆਂ ਡਿਜੀਟਲ ਸੇਵਾਵਾਂ ਦਾ ਇਸਤੇਮਾਲ ਕਰਦੇ ਹਨ।
ਭਾਰਤ ਬੀਬੀਸੀ ਦੇ ਅੰਤਰਰਾਸ਼ਟਰੀ ਦਰਸ਼ਕਾਂ ਦਾ ਸਭ ਤੋਂ ਵੱਡਾ ਬਾਜ਼ਾਰ ਬਣਿਆ ਹੋਇਆ ਹੈ, ਜਿੱਥੇ ਹਰ ਹਫਤੇ 7 ਕਰੋੜ 66 ਲੱਖ ਲੋਕ ਬੀਬੀਸੀ ਦੀਆਂ ਸੇਵਾਵਾਂ ਦਾ ਇਸਤੇਮਾਲ ਕਰਦੇ ਹਨ।
ਇਸ ਵਿੱਚ ਬੀਬੀਸੀ ਨਿਊਜ਼ ਦੀਆਂ ਭਾਰਤੀ ਭਾਸ਼ਾਵਾਂ, BBC.com ਅਤੇ ਬੀਬੀਸੀ ਸਟੂਡੀਓਜ਼ ਦੇ ਅੰਤਰਰਾਸ਼ਟਰੀ ਚੈਨਲ ਸ਼ਾਮਲ ਹਨ।
ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਚ 7 ਫੀਸਦ ਦਾ ਇਜ਼ਾਫਾ ਹੋਇਆ ਹੈ।
ਭਾਰਤ ਵਿੱਚ ਬੀਬੀਸੀ ਦਾ ਕੰਟੈਂਟ ਅੰਗ੍ਰੇਜ਼ੀ ਤੇ ਹਿੰਦੀ ਤੋਂ ਇਲਾਵਾ ਪੰਜਾਬੀ, ਗੁਜਰਾਤੀ, ਮਰਾਠੀ, ਤਾਮਿਲ ਤੇ ਤੇਲੁਗੂ ਭਾਸ਼ਾਵਾਂ ਵਿੱਚ ਵੀ ਉਪਲਭਧ ਹੈ।
50 ਕਰੋੜ ਦਾ ਟੀਚਾ
ਨਵੇਂ ਅੰਕੜਿਆਂ ਨਾਲ ਬੀਬੀਸੀ ਦੇ ਪਾਠਕਾਂ, ਦਰਸ਼ਕਾਂ ਤੇ ਸਰੋਤਿਆਂ ਦੀ ਸੰਖਿਆ 50 ਕਰੋੜ ਦੇ ਨੇੜੇ ਪਹੁੰਚਣ ਦੇ ਕਰੀਬ ਹੈ ਜੋ ਕਿ 2022 ਲਈ ਬੀਬੀਸੀ ਦਾ ਨਿਰਧਾਰਿਤ ਟੀਚਾ ਹੈ।
ਆਪਣੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਦੇ ਸਾਲ ਵਿੱਚ ਬੀਬੀਸੀ ਇਸ ਟੀਚੇ ਨੂੰ ਪਾਰ ਕਰਨ ਵੱਲ ਅੱਗੇ ਵੱਧ ਰਿਹਾ ਹੈ।
ਬੀਬੀਸੀ ਦੀਆਂ ਅੰਤਰਰਾਸ਼ਟਰੀ ਸਮਾਚਾਰ ਸੇਵਾਵਾਂ ਵੀ ਰਿਕਾਰਡ ਪੱਧਰ ਤੱਕ ਪਹੁੰਚ ਗਈਆਂ ਹਨ ਜਿੱਥੇ ਹਰ ਹਫ਼ਤੇ 49.24 ਕਰੋੜ ਲੋਕਾਂ ਤੱਕ ਪਹੁੰਚਦੀਆਂ ਹਨ।
ਇਸ ਵਿੱਚ ਵਿਸ਼ਵ ਸਰਵਿਸ ਲੈਂਗੂਏਜ, ਵਰਲਡ ਸਰਵਿਸ ਇੰਗਲਿਸ਼, ਵਰਲਡ ਨਿਊਜ਼ ਟੀਵੀ, BBC.com ਅਤੇ ਬੀਬੀਸੀ ਮੀਡੀਆ ਐਕਸ਼ਨ ਦੇ ਦਰਸ਼ਕ ਸ਼ਾਮਲ ਹਨ।
ਬੀਬੀਸੀ ਨਿਊਜ਼ ਇੰਟਰਨੈਸ਼ਨਲ ਸਰਵਿਸਿਜ਼ ਦੇ ਸੀਨੀਅਰ ਕੰਟਰੋਲਰ ਲਿਲੀਅਨ ਲੈਂਡਰ ਕਹਿੰਦੇ ਹਨ, "ਮੈਨੂੰ ਖੁਸ਼ੀ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ ਸਾਡੇ ਦਰਸ਼ਕ ਦੁੱਗਣੇ ਤੋਂ ਵੱਧ ਹੋ ਗਏ ਹਨ। ਸਾਨੂੰ ਮਾਨ ਹੈ ਕਿ ਸਾਡੀ ਗਲੋਬਲ ਪਹੁੰਚ ਵੱਧ ਰਹੀ ਹੈ ਤੇ ਅਸੀਂ ਹਰ ਹਫਤੇ ਲਗਭਗ 50 ਕੋਰੜ ਲੋਕਾਂ ਤੱਕ ਪਹੁੰਚ ਕਰ ਰਹੇ ਹਾਂ।"
''ਵਰਲਡ ਸਰਵਿਸ ਇੱਕ ਅਨਮੋਲ ਹੈ ਤੇ ਦੁਨੀਆਂ ਭਰ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ। ਰੂਸ ਤੇ ਯੂਕਰੇਨ ਵਿੱਚ ਹਾਲ ਹੀ ਵਿੱਚ ਹੋਈਆਂ ਗਤੀਵਿਧੀਆਂ ਸਾਡੇ ਨਿਰਪੱਖ ਤੇ ਤੱਥਾਂ 'ਤੇ ਅਧਾਰਿਤ ਰਿਪੋਰਟਿੰਗ ਦੀ ਜ਼ਰੂਰਤ ਨੂੰ ਦਰਸਾਉਂਦੀਆਂ ਹਨ। ਇਹ ਦਰਸ਼ਕਾਂ ਲਈ ਪ੍ਰੋਪੇਗੈਂਡਾ ਤੇ ਗਲਤ ਜਾਣਕਾਰੀ ਨਾਲ ਲੜਨ ਲਈ ਜ਼ਰੂਰੀ ਹੈ।''
ਬੀਬੀਸੀ ਨਿਊਜ਼ ਦੇ ਦਰਸ਼ਕਾਂ ਵਾਲੇ ਸਿਖਰਲੇ 10 ਦੇਸ਼ ਹਨ:
ਭਾਰਤ
70 ਮਿਲੀਅਨ
ਅਮਰੀਕਾ
50 ਮਿਲੀਅਨ
ਨਾਈਜੀਰੀਆ
34 ਮਿਲੀਅਨ
ਕੀਨੀਆ
16 ਮਿਲੀਅਨ
ਤਨਜ਼ਾਨੀਆ
14 ਮਿਲੀਅਨ
ਈਰਾਨ
14 ਮਿਲੀਅਨ
ਬੰਗਲਾਦੇਸ਼
12 ਮਿਲੀਅਨ
ਅਫ਼ਗਾਨਿਸਤਾਨ
12 ਮਿਲੀਅਨ
ਬ੍ਰਾਜ਼ੀਲ
9 ਮਿਲੀਅਨ
ਇਹ ਵੀ ਪੜ੍ਹੋ:
ਇਹ ਵੀ ਦੇਖੋ: