ਭਾਜਪਾ ਵੱਲੋਂ ਲਗਾਏ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਸਾਨਾਂ ਨੂੰ ਕਿਹਾ,'ਅਗਲੀਆਂ ਚੋਣਾਂ ਵਿੱਚ ਕੇਂਦਰ 'ਚ ਸਰਕਾਰ ਬਦਲੋ'- ਪ੍ਰੈੱਸ ਰਿਵੀਊ

ਤਸਵੀਰ ਸਰੋਤ, Getty Images
ਭਾਜਪਾ ਵੱਲੋਂ ਮੇਘਾਲਿਆ ਵਿੱਚ ਲਗਾਏ ਗਏ ਰਾਜਪਾਲ ਸੱਤਿਆਪਾਲ ਮਲਿਕ ਨੇ ਇੱਕ ਵਾਰ ਫਿਰ ਐੱਨਡੀਏ ਸਰਕਾਰ ਉੁੱਪਰ ਸ਼ਬਦੀ ਹਮਲੇ ਕੀਤੇ ਹਨ।
ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਹਰਿਆਣਾ ਦੇ ਜੀਂਦ ਵਿਖੇ ਪਹੁੰਚੇ ਸੱਤਿਆਪਾਲ ਮਲਿਕ ਨੇ ਕਿਸਾਨਾਂ ਨੂੰ ਆਖਿਆ ਕਿ ਅਗਲੀਆਂ ਚੋਣਾਂ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ ਬਦਲ ਦੇਣਾ ਚਾਹੀਦਾ ਹੈ।
ਮਲਿਕ ਨੇ ਆਖਿਆ," ਮੇਰੇ ਰਾਜਪਾਲ ਦੀ ਗੱਦੀ ਦੇ ਛੇ ਮਹੀਨੇ ਬਚੇ ਹਨ। ਉਸ ਤੋਂ ਬਾਅਦ ਉੱਤਰੀ ਭਾਰਤ ਦੇ ਕਿਸਾਨਾਂ ਨੂੰ ਇਕੱਠਾ ਕਰਾਂਗਾ ਅਤੇ ਉਨ੍ਹਾਂ ਨੂੰ ਦਿੱਲੀ ਵਿੱਚ ਆਪਣੀ ਸਰਕਾਰ ਬਣਾਉਣ ਦੀ ਅਪੀਲ ਕਰਾਂਗਾ। ਹੁਣ ਸਰਕਾਰ ਬਦਲਣ ਦਾ ਸਮਾਂ ਆ ਗਿਆ ਹੈ।"
ਮਲਿਕ ਨੇ ਕਿਹਾ ਕਿ ਪਹਿਲਾਂ ਰਾਜ ਬਦਲੋ ਅਤੇ ਫਿਰ ਇਕੱਠੇ ਹੋ ਕੇ ਆਪਣੀ ਸਰਕਾਰ ਬਣਾਓ।
ਜੀਂਦ ਦੇ ਕੰਡੇਲਾ ਪਿੰਡ ਵਿੱਚ ਖਾਪ ਪੰਚਾਇਤ ਦੇ ਇਸ ਸਮਾਗਮ ਵਿੱਚ ਬੋਲਦਿਆਂ ਉਨ੍ਹਾਂ ਨੇ ਐੱਮਐੱਸਪੀ ਕਾਨੂੰਨ ਨਾ ਬਣਨ ਉੱਪਰ ਵੀ ਸਵਾਲ ਚੁੱਕੇ।
ਉਨ੍ਹਾਂ ਇਲਜ਼ਾਮ ਲਗਾਏ ਕਿ ਪ੍ਰਧਾਨ ਮੰਤਰੀ ਦੇ ਕੁਝ ਦੋਸਤ ਚਾਹੁੰਦੇ ਹਨ ਕਿ ਇਹ ਕਾਨੂੰਨ ਨਾ ਬਣੇ ਅਤੇ ਉਹ ਕਿਸਾਨਾਂ ਤੋਂ ਸਸਤੇ ਦਰ 'ਤੇ ਅਨਾਜ ਖ਼ਰੀਦ ਕੇ ਮਹਿੰਗੀ ਦਰਾਂ 'ਤੇ ਵੇਚਣ।
ਇਹ ਵੀ ਪੜ੍ਹੋ:
ਮਲਿਕ ਨੇ ਆਖਿਆ ਕਿ ਉਨ੍ਹਾਂ ਨੇ ਕਿਸਾਨ ਪ੍ਰਦਰਸ਼ਨ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨਾਲ ਵੀ ਗੱਲ ਕੀਤੀ ਸੀ ਅਤੇ ਉਨ੍ਹਾਂ ਮੁਤਾਬਕ ਲਾਲ ਕਿਲੇ ਉਪਰ ਨਿਸ਼ਾਨ ਸਾਹਿਬ ਲਗਾ ਦੇਣਾ ਵੀ ਕੋਈ ਗ਼ਲਤ ਨਹੀਂ ਸੀ।
ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਪਹਿਲਾਂ ਵੀ ਕਈ ਵਾਰ ਭਾਰਤੀ ਜਨਤਾ ਪਾਰਟੀ ਦੀਆਂ ਕਿਸਾਨਾਂ ਪ੍ਰਤੀ ਨੀਤੀਆਂ ਦੇ ਖ਼ਿਲਾਫ਼ ਬਿਆਨ ਦੇ ਚੁੱਕੇ ਹਨ।
ਜਬਰੀ ਧਰਮ ਤਬਦੀਲੀ ਬਿਲ ਖਾਮੀਆਂ ਨਾਲ ਭਰਿਆ-ਕਾਨੂੰਨੀ ਮਾਹਿਰ
ਹਰਿਆਣਾ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਸ਼ੁੱਕਰਵਾਰ ਨੂੰ ਜਬਰੀ ਧਰਮ ਤਬਦੀਲੀ ਖ਼ਿਲਾਫ਼ ਪੇਸ਼ ਕੀਤਾ ਗਿਆ ਬਿੱਲ ਖਾਮੀਆਂ ਨਾਲ ਭਰਿਆ ਹੈ, ਇਹ ਵੀ ਕਾਨੂੰਨ ਮਾਹਿਰਾਂ ਦਾ ਕਹਿਣਾ ਹੈ।
ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਵਿੱਚ ਛਪੇ ਲੇਖ ਮੁਤਾਬਕ ਇਹ ਬਿਲ ਧਾਰਾ 51-ਏ ਦੇ ਵਿਰੁੱਧ ਹੈ। ਮਾਹਿਰਾਂ ਮੁਤਾਬਕ ਕਿਉਂਕਿ ਇਹ ਕਾਨੂੰਨ ਜੇਕਰ ਲਾਗੂ ਹੁੰਦਾ ਹੈ ਤਾਂ ਕੇਵਲ ਹਰਿਆਣਾ ਵਿੱਚ ਹੋਵੇਗਾ ਅਤੇ ਧਰਮ ਤਬਦੀਲ ਕਰਨ ਵਾਲੇ ਲੋਕ ਚੰਡੀਗੜ੍ਹ,ਦਿੱਲੀ,ਪੰਜਾਬ ਵਿੱਚ ਜਾ ਕੇ ਧਰਮ ਤਬਦੀਲ ਕਰ ਸਕਦੇ ਹਨ।

ਤਸਵੀਰ ਸਰੋਤ, Getty Images
ਮਾਹਿਰਾਂ ਮੁਤਾਬਿਕ ਇਸ ਦੇ ਖ਼ਿਲਾਫ਼ ਸ਼ਿਕਾਇਤ ਪਰਿਵਰਤਨ ਕਰਨ ਵਾਲੇ ਵਿਅਕਤੀ ਦੇ ਮਾਪੇ ਜਾਂ ਭੈਣ ਭਰਾ ਜਾਂ ਹੋਰ ਖੂਨ ਦੇ ਰਿਸ਼ਤੇ ਨਾਲ ਸਬੰਧਿਤ ਲੋਕ ਕਰ ਸਕਦੇ ਹਨ। ਜੇਕਰ ਕੋਈ ਬਾਲਗ ਹੈ ਤਾਂ ਉਸ ਦੇ ਨਿੱਜੀ ਮਾਮਲਿਆਂ ਵਿੱਚ ਇਹ ਦਖਲਅੰਦਾਜ਼ੀ ਹੋਵੇਗੀ।
ਕਾਂਗਰਸ ਮੁਤਾਬਕ ਇਹ ਭਾਰਤੀ ਜਨਤਾ ਪਾਰਟੀ ਦਾ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਵੰਡਣ ਦਾ ਇੱਕ ਏਜੰਡਾ ਹੈ। ਕਾਂਗਰਸ ਵੱਲੋਂ ਇਸ ਬਿੱਲ ਦਾ ਵਿਧਾਨ ਸਭਾ ਵਿੱਚ ਵਿਰੋਧ ਕੀਤਾ ਗਿਆ ਸੀ ਅਤੇ ਵਿਧਾਇਕ ਰਘੂਬੀਰ ਕਾਦਿਆਨ ਨੂੰ ਬਜਟ ਸੈਸ਼ਨ ਦੇ ਬਾਕੀ ਰਹਿੰਦੇ ਕਾਲ ਲਈ ਮੁਅੱਤਲ ਕਰ ਦਿੱਤਾ ਗਿਆ ਸੀ।
'ਆਪ੍ਰੇਸ਼ਨ ਗੰਗਾ' ਦੁਨੀਆਂ ਵਿੱਚ ਭਾਰਤ ਦੀ ਵਧ ਰਹੀ ਸਾਖ਼ ਦਾ ਨਤੀਜਾ-ਮੋਦੀ
ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਕਾਰਨ ਉੱਥੇ ਮੌਜੂਦ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲੈ ਲਿਆਉਣ ਲਈ ਸ਼ੁਰੂ ਕੀਤੇ ਆਪ੍ਰੇਸ਼ਨ ਗੰਗਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਆਨ ਦਿੱਤਾ ਹੈ।
ਅੰਗਰੇਜ਼ੀ ਅਖ਼ਬਾਰ ਦਿ ਇੰਡੀਅਨ ਐਕਸਪ੍ਰੈੱਸ ਦੀ ਖਬਰ ਮੁਤਾਬਕ ਪੁਣੇ ਵਿੱਚ ਸਿਮਬਾਇਸਿਸ ਯੂਨੀਵਰਸਿਟੀ ਦੇ ਸਮਾਗਮ ਵਿੱਚ ਬੋਲਦਿਆਂ ਉਨ੍ਹਾਂ ਆਖਿਆ,"ਇਹ ਦੁਨੀਆਂ ਵਿੱਚ ਭਾਰਤ ਦੀ ਵਧ ਰਹੀ ਸਾਖ਼ ਦਾ ਨਤੀਜਾ ਹੈ ਕਿ ਅਸੀਂ ਸੁਰੱਖਿਅਤ ਆਪਣੇ ਨਾਗਰਿਕਾਂ ਨੂੰ ਕੱਢ ਰਹੇ ਹਾਂ। ਇਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਹਨ।"

ਤਸਵੀਰ ਸਰੋਤ, NARENDRA MODI/TWITTER
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਵਿੱਚ ਪਰੇਸ਼ਾਨੀ ਹੋ ਰਹੀ ਹੈ ਪਰ ਭਾਰਤੀ ਨਾਗਰਿਕ ਸੁਰੱਖਿਅਤ ਵਾਪਸ ਆ ਰਹੇ ਹਨ।
ਹੁਣ ਤੱਕ ਤਕਰੀਬਨ 16 ਹਜ਼ਾਰ ਭਾਰਤੀ ਵੱਖ ਵੱਖ ਉਡਾਣਾਂ ਰਾਹੀਂ ਭਾਰਤ ਆਏ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਤੋਂ ਇਲਾਵਾ ਉਨ੍ਹਾਂ ਨੇ ਰੱਖਿਆ ਦੇ ਖੇਤਰ ਵਿੱਚ ਭਾਰਤ ਦੇ ਵਧ ਰਹੇ ਕਦਮਾਂ ਦੀ ਵੀ ਸ਼ਲਾਘਾ ਕੀਤੀ।
700 ਵਿਦਿਆਰਥੀ ਯੂਕਰੇਨ ਦੇ ਸੂਮੀ ਤੋਂ ਭਾਰਤ ਆਉਣ ਦੀ ਉਡੀਕ ਵਿੱਚ
ਭਾਰਤ ਸਰਕਾਰ ਵੱਲੋਂ ਯੂਕਰੇਨ ਤੋਂ ਵਿਦਿਆਰਥੀਆਂ ਨੂੰ ਵਾਪਸ ਲੈ ਕੇ ਆਉਣ ਦਾ ਸਿਲਸਿਲਾ ਜਾਰੀ ਹੈ ਪਰ ਹੁਣ ਵੀ ਯੂਕਰੇਨ ਦੇ ਸੂਮੀ ਵਿੱਚ 700 ਵਿਦਿਆਰਥੀ ਮਦਦ ਦੀ ਉਡੀਕ ਵਿੱਚ ਹਨ।
ਅੰਗਰੇਜ਼ੀ ਅਖ਼ਬਾਰ 'ਦਿ ਟਾਈਮਜ਼ ਆਫ ਇੰਡੀਆ' ਦੀ ਖ਼ਬਰ ਮੁਤਾਬਕ ਰਾਜਧਾਨੀ ਕੀਵ ਤੋਂ 300 ਕਿਲੋਮੀਟਰ ਦੂਰ ਇਸ ਸ਼ਹਿਰ ਵਿੱਚ ਸਰਕਾਰੀ ਅਧਿਕਾਰੀਆਂ ਮੁਤਾਬਕ ਬੱਚਿਆਂ ਨੂੰ ਖਾਣ ਪੀਣ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਤਸਵੀਰ ਸਰੋਤ, Getty Images
ਫਿਲਹਾਲ ਸੁਰੱਖਿਅਤ ਹਾਲਾਤ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਟਿਕਾਣਿਆਂ 'ਤੇ ਹੀ ਰਹਿਣ ਲਈ ਆਖਿਆ ਗਿਆ ਹੈ। ਸੂਮੀ ਵਿੱਚ ਫ਼ਿਲਹਾਲ ਟਰੇਨਾਂ ਨਾ ਚੱਲਣ ਕਾਰਨ ਇਨ੍ਹਾਂ ਵਿਦਿਆਰਥੀਆਂ ਨੂੰ ਬੱਸਾਂ ਰਾਹੀਂ ਕੱਢਣ ਦਾ ਹੀ ਇੱਕ ਬਦਲ ਮੌਜੂਦ ਹੈ।
ਭਾਰਤ ਸਰਕਾਰ ਦੇ ਦਾਅਵੇ ਮੁਤਾਬਕ ਹੁਣ ਤੱਕ ਤਕਰੀਬਨ 16 ਹਜ਼ਾਰ ਭਾਰਤੀ ਨਾਗਰਿਕ ਵਾਪਸ ਆਏ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












