You’re viewing a text-only version of this website that uses less data. View the main version of the website including all images and videos.
ਅਦਾਕਾਰ ਰਮੇਸ਼ ਦੇਓ ਦਾ ਦੇਹਾਂਤ, ਇਨ੍ਹਾਂ ਵੱਡੀਆਂ ਫ਼ਿਲਮਾਂ ਵਿੱਚ ਕਰ ਚੁੱਕੇ ਹਨ ਕੰਮ -ਪ੍ਰੈੱਸ ਰਿਵੀਊ
ਮਰਾਠੀ ਅਤੇ ਹਿੰਦੀ ਫ਼ਿਲਮਾਂ ਦੇ ਸੀਨੀਅਰ ਅਦਾਕਾਰ ਅਤੇ ਨਿਰਮਾਤਾ ਰਮੇਸ਼ ਦੇਓ ਦੀ ਬੁੱਧਵਾਰ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਉਹ ਮੁੰਬਈ ਦੇ ਕੋਕਿਲਾਬੇਨ ਅੰਬਾਨੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ।
ਉਹ ਆਪਣੇ ਪਿੱਛੇ ਆਦਾਕਾਰ ਪਤਨੀ ਅਤੇ ਦੋ ਪੁੱਤਰ ਅਜਿੰਕਿਆ ਦੇਓ ਅਤੇ ਅਭਿਨਿਆ ਦੇਓ ਛੱਡ ਗਏ ਹਨ। ਉਨ੍ਹਾਂ ਦੇ ਦੋਵੇਂ ਪੁੱਤਰ ਵੀ ਫ਼ਿਲਮ ਲਾਈਨ ਨਾਲ ਜੁੜੇ ਹੋਏ ਹਨ ਅਤੇ ਉੱਘੇ ਅਦਾਕਾਰ ਅਤੇ ਫ਼ਿਲਮ ਨਿਰਦੇਸ਼ਕ ਹਨ।
ਇਸੇ ਸਾਲ 30 ਜਨਵਰੀ ਨੂੰ ਉਨ੍ਹਾਂ ਦਾ 93ਵਾਂ ਜਨਮ ਦਿਨ ਲੰਘਿਆ ਸੀ।
ਉਨ੍ਹਾਂ ਦੇ ਪੁੱਤਰ ਅਜਿੰਕਿਆ ਨੇ ਅਖ਼ਬਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ''ਬੁੱਧਵਾਰ ਸਵੇਰ ਤੋਂ ਹੀ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਸ਼ਾਮ ਨੂੰ ਦਿਲ ਦੇ ਦੌਰੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ।''
ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਦੁਪਹਿਰ ਤੋਂ ਬਾਅਦ ਵਿਲੇ ਪਾਰਲੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।
ਰਮੇਸ਼ ਦੇਓ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਹਿੰਦੀ ਫ਼ਿਲਮ 'ਆਰਤੀ' ਤੋਂ ਕੀਤੀ। ਦੇਓ ਨੇ ਸਰਸਵਤੀਚੰਦਰ, ਆਨੰਦ, ਆਪਕੀ ਕਸਮ,ਮੇਰੇ ਸਪਨੇ, ਅੰਧਾ ਮਾਂਗਤਾ ਏਕ ਦੋਲਾ (ਮਰਾਠੀ), ਤੀਨ ਬਹੁਰਾਨੀਆਂ ਤੇ ਪਪੀਤਾ ਵਰਗੀਆਂ ਫ਼ਿਲਮਾਂ ਨਾਲ ਆਪਣੀ ਪਛਾਣ ਬਣਾਈ।
ਇਹ ਵੀ ਪੜ੍ਹੋ:
ਪੰਜਾਬ:22 ਸਾਲਾ ਕੁੜੀ ਨਾਲ ਚਲਦੀ ਗੱਡੀ ਵਿੱਚ ਗੈਂਗਰੇਪ
ਪੁਲਿਸ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਜਲੰਧਰ ਵਾਸੀ ਇੱਕ 22 ਸਾਲਾ ਕੁੜੀ ਨਾਲ ਲੁਧਿਆਣਾ ਤੋਂ ਹਿਸਾਰ (ਹਰਿਆਣਾ) ਦੇ ਰਸਤੇ ਵਿੱਚ 6 ਜਣਿਆਂ ਵੱਲੋਂ ਚਲਦੀ ਗੱਡੀ ਵਿੱਚ ਰੇਪ ਕੀਤਾ ਗਿਆ ਅਤੇ ਹਰਿਆਣੇ ਵਿੱਚ ਚਲਦੀ ਗੱਡੀ ਵਿੱਚੋਂ ਹੀ ਬਾਹਰ ਸੁੱਟ ਦਿੱਤਾ ਗਿਆ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੀੜਤਾ ਦੀ ਸ਼ਿਕਾਇਤ 'ਤੇ ਹਿਸਾਰ ਪੁਲਿਸ ਵੱਲੋਂ ਜ਼ੀਰੋ ਐਫ਼ਆਈਆਰ ਦਰਜ ਕਰਕੇ ਲੁਧਿਆਣਾ ਦੇ ਡਿਵੀਜ਼ਨ-5 ਥਾਣੇ ਨੂੰ ਮਾਰਕ ਕਰ ਦਿੱਤੀ ਗਈ।
ਡਿਵੀਜ਼ਨ-5 ਥਾਣੇ ਦੇ ਐਸਐਚਓ ਨੀਰਜ ਚੌਧਰੀ ਨੇ ਕਿਹਾ,''31 ਜਨਵਰੀ ਦੀ ਜ਼ੀਰੋ ਐਫ਼ਆਈਆਰ ਮਿਲਣ ਤੋਂ ਬਾਅਦ ਅਸੀਂ ਪਹਿਲੀ ਫ਼ਰਵਰੀ ਨੂੰ ਕੇਸ ਦਰਜ ਕਰਕੇ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।''
ਮੁਲਜ਼ਮਾਂ ਵਿੱਚ ਲੁਧਿਆਣਾ ਦੇ ਘੰਟਾ ਘਰ ਏਰੀਏ ਤੋਂ ਰਾਕੇਸ਼ ਕੁਮਾਰ, ਉਸ ਦੇ ਪੰਜ ਸਾਥੀ ਅਤੇ ਪੀੜਤਾ ਦੀ ਕਜ਼ਨ ਸਮੇਤ ਦੋ ਔਰਤਾਂ ਵੀ ਸ਼ਾਮਲ ਹਨ।
ਬਜਟ 2022: ਖਾਦ ਸਬਸਿਡੀ ਘਟਣ ਕਾਰਨ ਪੰਜਾਬ ਨੂੰ ਘਾਟਾ
ਕੇਂਦਰੀ ਬਜਟ 2022-23 ਵਿੱਚ ਖਾਦਾਂ ਤੋਂ ਸਬਸਿਡੀ ਘਟਾਅ ਕੇ 1,40,122 ਤੋਂ 1,05,222 ਕਰ ਦਿੱਤੀ ਗਈ ਹੈ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਕੇਂਦਰੀ ਬਜਟ ਵਿੱਚ ਘਟਾਈ ਗਈ ਇਸ 35000 (25%) ਕਰੋੜ ਰੁਪਏ ਦੀ ਸਬਸਿਡੀ ਕਾਰਨ ਪੰਜਾਬ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲਾ ਹੈ।
ਸੂਬੇ ਵਿੱਚ ਖਾਦਾਂ ਦੀ ਪ੍ਰਤੀ ਹੈਕਟੇਅਰ ਖਪਤ ਦੇਸ਼ ਵਿੱਚ ਸਭ ਤੋਂ ਜ਼ਿਆਦਾ ਹੈ ਅਤੇ ਇਸ ਕਟੌਤੀ ਕਾਰਨ ਇਸ ਨੂੰ 3,141 ਕਰੋੜ ਰੁਪਏ ਦਾ ਘਾਟਾ ਹੋਵੇਗਾ।
ਪੰਜਾਬ ਜੋ ਭਾਰਤ ਦੇ ਭੂਗੋਲਿਕ ਖੇਤਰ ਦਾ 1.53% ਹੈ, ਕੁੱਲ ਖਾਦਾਂ ਦੀ 9% ਖਪਤ ਕਰਦਾ ਹੈ। ਕੇਂਦਰ ਸਰਕਾਰ ਵੱਲੋਂ ਕੀਤੀ ਗਈ ਕੁੱਲ 34900 ਕਰੋੜ ਦੀ ਕਟੌਤੀ ਕਾਰਨ ਪੰਜਾਬ ਨੂੰ 3,141 ਕਰੋੜ ਦਾ ਨੁਕਸਾਨ ਹੋਵੇਗਾ ਜੋ ਕਿ ਕੁੱਲ ਆਂਕੜੇ ਦਾ ਨੌਂ ਫ਼ੀਸਦੀ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: