ਓਮੀਕਰੋਨ: ਹਾਈ ਕੋਰਟ ਨੇ ਓਮੀਕਰੋਨ ਦੇ ਵਧਦੇ ਮਾਮਲਿਆਂ ਵਿਚਾਲੇ ਚੋਣ ਰੈਲੀਆਂ ਬਾਰੇ ਚੋਣ ਕਮਿਸ਼ਨ ਨੂੰ ਇੰਝ ਚੇਤਾਇਆ - ਪ੍ਰੈੱਸ ਰਿਵੀਊ

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਇਲਾਹਾਬਾਦ ਹਾਈ ਕੋਰਟ ਨੇ ਚੋਣ ਕਮਿਸ਼ਨ ਤੇ ਪ੍ਰਧਾਨ ਮੰਤਰੀ ਨੂੰ ਆਗਾਮੀ ਉੱਤਰ ਪ੍ਰਦੇਸ਼ ਚੋਣਾਂ ਇੱਕ ਜਾਂ ਦੋ ਮਹੀਨਿਆਂ ਲਈ ਮੁਲਤਵੀ ਕਰਨ ਲਈ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਚੋਣ ਰੈਲੀਆਂ ਨੂੰ ਵੀ ਬੈਨ ਕਰਨ ਦੀ ਅਪੀਲ ਕੀਤੀ ਹੈ

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਹਾਈ ਕੋਰਟ ਨੇ ਇਹ ਅਪੀਲ ਕੋਰੋਨਾਵਾਇਰਸ ਦੇ ਓਮੀਕਰੋਨ ਵੈਰੀਅੰਟ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੀਤੀ ਹੈ।

ਜਸਟਿਸ ਸ਼ੇਖ਼ਰ ਯਾਦਵ ਨੇ ਕਿਹਾ, "ਜੇਕਰ ਰੈਲੀਆਂ ਨੂੰ ਨਹੀਂ ਰੋਕਿਆ ਗਿਆ ਤਾਂ ਸਿੱਟੇ ਦੂਜੀ ਲਹਿਰ ਨਾਲੋਂ ਵੀ ਬੱਦਤਰ ਹੋਣਗੇ। ਜੇਕਰ ਜਾਨ ਹੈ ਤਾਂ ਜਹਾਨ ਹੈ।"

ਜਸਟਿਸ ਸ਼ੇਖ਼ਰ ਯਾਦਵ ਦੀ ਬੈਂਚ ਇੱਕ ਜ਼ਮਾਨਤ ਆਦੇਸ਼ 'ਤੇ ਸੁਣਵਾਈ ਕਰ ਰਹੀ ਸੀ।

ਬੈਂਚ ਨੇ ਚੋਣ ਕਮਿਸ਼ਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਿਆਸੀ ਰੈਲੀਆਂ ਰੋਕਣ ਲਈ ਤੁਰੰਤ ਨਿਰਦੇਸ਼ ਜਾਰੀ ਕਰੇ।

ਇਸ ਮਾਮਲੇ ਵਿੱਚ ਸੁਣਾ ਕਰਦਿਆਂ ਹੋਇਆ ਅਦਾਲਤ ਨੂੰ ਅਜਿਹਾ ਲੱਗਾ ਕਿ ਰੇਗੂਲਰ ਮਾਮਲਿਆਂ ਤੋਂ ਇਲਾਵਾ ਉਸ ਦੇ ਸਾਹਮਣੇ ਕਰੀਬ 400 ਮਾਮਲੇ ਸੁਣਵਾਈ ਲਈ ਹਨ।

ਇਸ ਕਾਰਨ ਅਦਾਲਤ ਵਿੱਚ ਵੱਡੀ ਗਿਣਤੀ ਵਿੱਚ ਵਕੀਲ ਮੌਜੂਦ ਹਨ। ਅਦਾਲਤ ਨੇ ਆਪਣੇ ਆਦੇਸ਼ ਵਿੱਚ ਇਹ ਵੀ ਲਿਖਿਆ ਹੈ ਕਿ ਵਕੀਲ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕਰ ਰਹੇ ਹਨ।

ਖਾਸ ਕਰਕੇ ਉਸ ਹਾਲਾਤ ਵਿੱਚ ਜਦੋਂ ਓਮੀਕਰੋਨ ਦੇ ਮਾਮਲੇ ਤੇਜੀ ਨਾਲ ਵਧ ਰਹੇ ਹਨ।

ਹਰਿਆਣਾ: ਮੰਤਰੀਆਂ ਨੂੰ ਘਰ ਦੀ ਮੁਰੰਮਤ ਅਤੇ ਕਾਰ ਲਈ ਮਿਲੇ 9 ਕਰੋੜ

ਹਰਿਆਣਾ ਦੇ ਮੰਤਰੀਆਂ ਨੂੰ ਘਰ ਦੀ ਮੁਰੰਮਤ ਅਤੇ ਨਵੀਆਂ ਕਾਰਾਂ ਖਰੀਦਣ ਲਈ 9.33 ਕਰੋੜ ਰੁਪਏ ਦੇ ਦਿੱਤੇ ਗਏ ਹਨ।

ਮਨੋਹਰ ਲਾਲ ਖੱਟੜ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇਸ ਬਾਰੇ ਦੂਜੀ ਕਿਸ਼ਤੇ ਦੇ ਭੁਗਤਾਣ ਨੂੰ ਹਰਿਆਣਾ ਵਿਧਾਨ ਸਭਾ ਨੇ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਹਰਿਆਣਾ ਦੇ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਣੇ 12 ਮੰਤਰੀ ਹਨ। ਇਸ ਵਿੱਚੋਂ 7.13 ਕਰੋੜ ਰੁਪਏ ਘਰ ਦੀ ਮੁਰੰਮਤ ਉੱਤੇ ਲਗਾਏ ਜਾ ਸਕਦੇ ਹਨ ਅਤੇ ਕਰੀਬ 20 ਲੱਖ ਰੁਪਏ ਊਰਜਾ ਖ਼ਪਤ ਉੱਤੇ ਅਤੇ ਬਾਕੀ ਬਚੇ 2 ਕਰੋੜ ਵੀਵੀਆਈਪੀ ਮੰਤਰੀਆਂ ਲਈ ਨਵੇਂ ਵਾਹਨ ਖਰੀਦਣ ਵਿੱਚ ਲਗਾਏ ਜਾਣਗੇ।

ਵਿਰੋਧੀ ਧਿਰ ਕਾਂਗਰਸ ਨੇ ਇਨ੍ਹਾਂ ਖਰਚਿਆਂ ’ਤੇ ਇਤਰਾਜ਼ ਚੁੱਕਿਆ ਹੈ ਤੇ ਗੱਡੀਆਂ ਖਰੀਦਣ ’ਤੇ ਇੰਨੀ ਵੱਡੀ ਰਕਮ ਖਰਚ ਕਰਨ ’ਤੇ ਸਵਾਲ ਖੜ੍ਹੇ ਕੀਤੇ ਹਨ।

ਕਪਤਾਨੀ ਬਾਰੇ ਵਿਰਾਟ ਨੂੰ ਸੁਣਿਆ, ਹੁਣ ਗਾਂਗੁਲੀ ਨੂੰ ਬੋਲਣ ਦੀ ਲੋੜ- ਸ਼ਾਸਤਰੀ

ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਕਪਤਾਨੀ ਦੇ ਮੁੱਦੇ ਨੂੰ "ਚੰਗੀ ਗੱਲਬਾਤ" ਨਾਲ ਸਾਂਭਿਆ ਜਾ ਸਕਦਾ ਸੀ।

ਟੀਮ ਇੰਡੀਆ, ਰਵੀ ਸ਼ਾਸਤਰੀ

ਤਸਵੀਰ ਸਰੋਤ, SM Viral Post Grab

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਉਨ੍ਹਾਂ ਨੇ ਕਿਹਾ ਕਿ ਜਦੋਂ ਵਿਰਾਟ ਕੋਹਲੀ ਨੇ ਆਪਣੀ ਪੱਖ ਰੱਖਿਆ ਤਾਂ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਵੀ ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਸੀ।

ਸ਼ਾਸਤਰੀ ਨੇ ਅੱਗੇ ਨੇ ਕਿਹਾ, "ਮੈਂ ਕਈ ਸਾਲਾਂ ਤੋਂ ਸਿਸਟਮ ਦਾ ਹਿੱਸਾ ਹਾਂ, ਚੰਗੀ ਗੱਲਬਾਤ ਰਾਹੀਂ ਜਨਤਕ ਹੋਣ ਤੋਂ ਪਹਿਲਾਂ ਇਸ ਨੂੰ ਵਧੀਆ ਤਰੀਕੇ ਨਾਲ ਸੰਭਾਲਿਆ ਜਾ ਸਕਦਾ ਹੈ।"

"ਵਿਰਾਟ ਨੇ ਆਪਣਾ ਪੱਖ ਰੱਖਿਆ ਹੁਣ ਬੋਰਡ ਦੇ ਪ੍ਰਧਾਨ ਨੂੰ ਲੋੜ ਹੈ ਕਿ ਉਹ ਆਪਣਾ ਪੱਖ ਪੇਸ਼ ਕਰਨ।" ਇੱਥੇ ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੇ ਕੁਝ ਦਿਨਾਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਟੀਮ ਦੀ ਚੋਣ ਤੋਂ ਕੁਝ ਵਕਤ ਪਹਿਲਾਂ ਹੀ ਦੱਸਿਆ ਸੀ ਕਿ ਉਨ੍ਹਾਂ ਨੂੰ ਕਪਤਾਨੀ ਤੋਂ ਹਟਾਇਆ ਜਾ ਰਿਹਾ ਹੈ। ਇਸ ਬਾਰੇ ਬੀਸੀਸੀਆਈ ਮੁਖੀ ਸੌਰਵ ਗਾਂਗੁਲੀ ਨੇ ਅਜੇ ਤੱਕ ਚੁੱਪ ਧਾਰੀ ਹੋਈ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)