ਨਾਗਪੁਰ ਵਿਚ ਬਾਂਦਰਾਂ ਤੇ ਕੁੱਤਿਆਂ ਵਿਚਾਲੇ ਗੈਂਗਵਾਰ, ਬਾਂਦਰਾਂ ਨੇ 250 ਕਤੂਰੇ ਚੁੱਕ ਕੇ ਮਾਰੇ - ਪ੍ਰੈੱਸ ਰਿਵੀਊ

ਤਸਵੀਰ ਸਰੋਤ, Getty Images
ਮਹਾਰਾਸ਼ਟਰ ਵਿੱਚ ਬਾਂਦਰਾਂ ਨੇ ਬਦਲਾ ਲੈਣ ਲਈ 250 ਦੇ ਕਰੀਬ ਕਤੂਰਿਆਂ ਨੂੰ ਮਾਰ ਦਿੱਤਾ ਹੈ, ਜਿਸ ਤੋਂ ਬਾਅਦ ਮਹਾਰਾਸ਼ਟਰ ਪੁਲਿਸ ਨੇ ਦੋ ਬਾਂਦਰਾ ਨੂੰ ਫੜ ਲਿਆ ਹੈ।
ਐੱਨਡੀਟੀਵੀ ਦੀ ਖ਼ਬਰ ਮੁਤਾਬਕ ਬਾਂਦਰਾਂ ਨੇ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿੱਚ 250 ਤੋਂ ਵੱਧ ਕਤੂਰਿਆਂ ਨੂੰ ਮਾਰ ਸੁੱਟਿਆ ਹੈ।
ਖ਼ਬਰ ਮੁਤਾਬਕ ਦੋ ਮਹੀਨੇ ਪਹਿਲਾਂ ਕੁੱਤਿਆਂ ਨੇ ਬਾਂਦਰ ਦੇ ਇੱਕ ਬੱਚੇ ਨੂੰ ਨੋਚ-ਨੋਚ ਕੇ ਮਾਰ ਸੁੱਟਿਆ ਸੀ। ਜਿਸ ਤੋਂ ਬਾਅਦ ਬਾਂਦਰਾਂ ਅਤੇ ਕੁੱਤਿਆਂ ਵਿਚਾਲੇ ਗੈਂਗਵਾਰ ਜਿਹੀ ਛਿੜ ਗਈ।
ਇਸ ਤੋਂ ਬਾਅਦ ਬਾਂਦਰਾਂ ਨੇ ਬਦਲਾ ਲੈਣਾ ਚਾਹਿਆ ਅਤੇ ਜਿੱਥੇ ਵੀ ਉਨ੍ਹਾਂ ਨੂੰ ਕੋਈ ਕਤੂਰਾ ਮਿਲਿਆ, ਉਸ ਨੂੰ ਉਸੇ ਵੇਲੇ ਚੁੱਕਣ ਲੱਗੇ।
ਇਹ ਬਾਂਦਰ ਕਤੂਰੇ ਨੂੰ ਚੁੱਕ ਕੇ ਕਿਸੇ ਉੱਚੀ ਥਾਂ ਜਾਂ ਦਰਖ਼ਤ ਤੋਂ ਹੇਠਾਂ ਸੁੱਟ ਦਿੰਦੇ ਸਨ।
ਨਾਗਪੁਰ ਵਣ ਵਿਭਾਗ ਦੀ ਟੀਮ ਨੇ ਕਤੂਰਿਆਂ ਨੂੰ ਮਾਰ ਰਹੇ ਬਾਂਦਰਾਂ ਦੇ ਗਰੁੱਪ ਵਿਚੋਂ ਦੋ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਨੂੰ ਜੰਗਲ ਵਿੱਚ ਛੱਡਣ ਦੀ ਤਿਆਰੀ ਹੈ।
ਇਹ ਵੀ ਪੜ੍ਹੋ:
ਓਮੀਕਰੋਨ 'ਦੁਨੀਆਂ ਭਰ ਵਿੱਚ ਘੁੰਮ ਰਿਹਾ', ਯਾਤਰਾ ਕਰਨਾ ਜੋਖਮ ਨੂੰ ਵਧਾਉਂਦਾ ਹੈ: ਫਾਊਚੀ
ਅਮਰੀਕੀ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਨੇ ਐਤਵਾਰ ਨੂੰ ਕਿਹਾ, ਕੋਵਿਡ-19 ਓਮੀਕਰੋਨ ਵੇਰੀਐਂਟ "ਦੁਨੀਆਂ ਭਰ ਵਿੱਚ ਫੈਲ ਰਿਹਾ ਹੈ," ਅਤੇ ਰਾਸ਼ਟਰਪਤੀ ਜੋਅ ਬਾਇਡਨ ਟੀਕਾਕਰਨ ਨਾ ਕੀਤੇ ਗਏ ਅਮਰੀਕੀਆਂ ਲਈ "ਸਰਦੀਆਂ ਕਿਵੇਂ ਦੀਆਂ ਦਿਖਾਈ ਦੇਣਗੀਆਂ" ਦੀ ਸਖਤ ਚੇਤਾਵਨੀ ਦੇਣ ਦੀ ਯੋਜਨਾ ਬਣਾ ਰਹੇ ਹਨ।

ਤਸਵੀਰ ਸਰੋਤ, Getty Images
ਦਿ ਮਿੰਟ ਦੀ ਖ਼ਬਰ ਮੁਤਾਬਕ ਮੈਡੀਕਲ ਮਾਹਰ ਡਾ. ਐਂਥਨੀ ਫਾਊਚੀ ਨੇ ਐੱਨਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਅਮਰੀਕੀ ਹਸਪਤਾਲ ਸਿਸਟਮ ਦੀ ਅਸਲ ਸਮੱਸਿਆ ਇਹ ਹੈ ਕਿ ਇਸ ਦੇਸ਼ ਵਿੱਚ ਬਹੁਤ ਸਾਰੇ ਲੋਕ ਹਨ ਜੋ ਵੈਕਸੀਨੇਸ਼ਨ ਲਈ ਯੋਗ ਹਨ ਜਿਨ੍ਹਾਂ ਨੂੰ ਅਜੇ ਤੱਕ ਟੀਕਾ ਨਹੀਂ ਲੱਗਿਆ।
ਫਾਊਚੀ ਨੇ ਕਿਹਾ, "ਉਮੀਦ ਕਰਨ ਅਤੇ ਕੁਝ ਸਮੇਂ ਬਾਅਦ ਵਾਇਰਸ ਤੋਂ ਸੁਤੰਤਰ ਹੋਣ ਦੀ ਇੱਛਾ ਰੱਖਣ ਬਾਰੇ ਵਿਚਾਰ ਸਮਝਣ ਯੋਗ ਅਤੇ ਵਾਜਬ ਹੈ।"
"ਪਰ ਇਕ ਗੱਲ ਜੋ ਅਸੀਂ ਜਾਣਦੇ ਹਾਂ, ਹੁਣ ਇਸ ਵਾਇਰਸ ਨਾਲ ਲਗਭਗ ਦੋ ਸਾਲਾਂ ਦਾ ਤਜਰਬਾ ਹੈ। ਇਹ ਸੱਚਮੁੱਚ ਬਹੁਤ ਅਣ ਕਿਆਸਾ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੇਰਲ 'ਚ ਦੋ ਸਿਆਸਤਾਨਾਂ ਦਾ ਕਤਲ
ਕੇਰਲ ਵਿੱਚ ਐਤਵਾਰ ਨੂੰ ਦੋ ਸਿਆਸੀ ਲੀਡਰਾਂ ਦੇ ਕਤਲ ਨੇ ਸੁਰਖੀਆਂ ਬਣਾਈ ਰੱਖੀਆਂ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਦੋ ਸੂਬਾ ਪੱਧਰੀ ਭਾਜਪਾ ਅਤੇ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਆਫ਼ ਇੰਡੀਆ (ਐੱਸਡੀਪੀਆਈ) ਦੇ ਲੀਡਰਾਂ ਦੇ ਕਤਲ 11 ਘੰਟਿਆਂ ਦੇ ਵਕਫੇ ਵਿੱਚ ਹੋਏ, ਇਸ ਤੋਂ ਇਹ ਲੱਗਦਾ ਹੈ ਕਿ ਇਹ ਸਿਆਸੀ ਕਤਲ ਹਨ।

ਤਸਵੀਰ ਸਰੋਤ, Getty Images
ਐੱਸਡੀਪੀਆਈ ਦੇ ਸੂਬਾ ਜਨਰਲ ਸਕੱਤਰ ਕੇ ਐੱਸ ਸ਼ਾਨ ਉੱਤੇ ਅਲਾਪੁਜਾ ਦੇ ਮਨਾਨਚੇਰੀ ਵਿਖੇ ਸ਼ਨੀਵਾਰ ਰਾਤ ਨੂੰ ਹਮਲਾ ਹੋਇਆ ਜਦੋਂ ਉਹ ਆਪਣੇ ਦੋ ਪਹੀਆ ਵਾਹਨ ਉੱਤੇ ਸਵਾਰ ਸਨ।
ਉਨ੍ਹਾਂ ਉੱਤੇ ਇਹ ਹਮਲਾ ਕਾਰ ਵਿੱਚ ਸਵਾਰ ਗੈਂਗ ਨੇ ਪਿੱਛੇ ਤੋਂ ਕੀਤਾ। ਸ਼ਾਨ ਜਦੋਂ ਆਪਣੇ ਵਾਹਨ ਤੋਂ ਡਿੱਗੇ ਤਾਂ ਗੈਂਗ ਨੇ ਉਨ੍ਹਾਂ ਨੂੰ ਸੱਟਾਂ ਮਾਰੀਆਂ।
ਇਸ ਤੋਂ ਬਾਅਦ ਸ਼ਾਨ ਨੂੰ ਕੋਚੀ ਵਿਖੇ ਹਸਪਤਾਲ ਲਿਜਾਇਆ ਗਿਆ ਜਿੱਥੇ ਰਾਤ 11:30 ਵਜੇ ਉਨ੍ਹਾਂ ਦੀ ਮੌਤ ਹੋ ਗਈ।
ਐਤਵਾਰ ਦੀ ਸਵੇਰ ਸਾਢੇ 6 ਵਜੇ ਭਾਜਪਾ ਓਬੀਸੀ ਮੋਰਚਾ ਦੇ ਸੂਬਾ ਸਕੱਤਰ ਰਣਜੀਤ ਸ੍ਰੀਨਿਵਾਰਸ ਦੇ ਅਲਾਪੁਜੀ ਵਿੱਚ ਪੈਂਦੇ ਘਰ ਵਿੱਚ ਕਤਲ ਹੋਇਆ।
ਸਾਊਥ ਜ਼ੋਨ ਦੇ ਆਈਜੀ ਨੇ ਕਿਹਾ ਕਿ ਇਸ ਮਾਮਲੇ ਵਿੱਚ 50 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












