You’re viewing a text-only version of this website that uses less data. View the main version of the website including all images and videos.
ਸ਼ਰਦ ਪਵਾਰ ਦੀ ਮੋਦੀ ਸਰਕਾਰ ਨੂੰ ਸਲਾਹ : 'ਪੰਜਾਬ ਨੂੰ ਅਪਸੈੱਟ ਕਰਨ ਦੀ ਕੀਮਤ ਮੁਲਕ ਨੂੰ ਚੁਕਾਉਣੀ ਪਈ ਹੈ, ਇੰਦਰਾ ਗਾਂਧੀ ਨੂੰ ਜਾਨ ਤੱਕ ਗੁਆਉਣੀ ਪਈ ਸੀ' - ਪ੍ਰੈੱਸ ਰਿਵੀਊ
ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਸੰਵੇਦਨਸ਼ੀਲਤਾ ਨਾਲ ਸੰਭਾਲਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜ਼ਿਆਦਾਤਰ ਪ੍ਰਦਰਸ਼ਨਕਾਰੀ ਸਰਹੱਦੀ ਸੂਬੇ ਪੰਜਾਬ ਤੋਂ ਹਨ।
ਇੰਡੀਆ ਟੂਡੇ ਦੀ ਖ਼ਬਰ ਮੁਤਾਬਕ, ਪਿੰਪਰੀ ਵਿੱਚ ਉਨ੍ਹਾਂ ਨੇ ਇੱਕ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦਾ ਜ਼ਿਕਰ ਕਰਦਿਆਂ ਹੋਇਆ ਕਿਹਾ ਕਿ ਦੇਸ਼ ਨੇ ਅਤੀਤ ਵਿੱਚ ਪੰਜਾਬ ਨੂੰ ਪਰੇਸ਼ਾਨ ਕਰਨ ਦੀ ਕੀਮਤ ਚੁਕਾਈ ਹੈ।
ਉਨ੍ਹਾਂ ਨੇ ਕਿਹਾ, "ਮੈਂ ਉੱਥੇ ਦੋ-ਤਿੰਨ ਵਾਰ (ਪ੍ਰਦਰਸ਼ਨ ਵਾਲੀ ਥਾਂ) ਗਿਆ ਹਾਂ। ਕੇਂਦਰ ਸਰਕਾਰ ਦਾ ਰੁਖ਼ ਤਰਕਸੰਗਤ ਨਹੀਂ ਜਾਪਦਾ।"
ਸ਼ਰਦ ਪਵਾਰ ਨੇ ਕਿਹਾ, ''ਮੇਰੀ ਸਲਾਹ ਹੈ ਕਿ ਕੇਂਦਰ ਸਰਕਾਰ ਸਰਹੱਦੀ ਸੂਬੇ ਪੰਜਾਬ ਦੇ ਕਿਸਾਨਾਂ ਨੂੰ ਅਪਸੈੱਟ ਨਾ ਹੋਣ ਦੇਵੇ। ਜੇਕਰ ਅਸੀਂ ਕਿਸਾਨਾਂ ਅਤੇ ਸਰਹੱਦੀ ਸੂਬੇ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਾਂਗੇ, ਤਾਂ ਇਸ ਦੇ ਕਈ ਹੋਰ ਦੂਜੇ ਅਸਰ ਪੈਣਗੇ।''
ਐੱਨਸੀਪੀ ਮੁਖੀ ਨੇ ਕਿਹਾ, ''ਸਾਡੇ ਮੁਲਕ ਨੇ ਪੰਜਾਬ ਨੂੰ ਅਪਸੈੱਟ ਕਰਨ ਦੀ ਕੀਮਤ ਚੁਕਾਈ ਹੈ, ਇੱਥੋਂ ਤੱਕ ( ਤਤਕਾਲੀ ਪ੍ਰਧਾਨ ਮੰਤਰੀ) ਇੰਦਰਾ ਗਾਂਧੀ ਨੂੰ ਆਪਣੀ ਜਾਨ ਗੁਆਉਣੀ ਪਈ। ਦੂਜੇ ਪਾਸੇ ਪੰਜਾਬ ਦੇ ਕਿਸਾਨ ਭਾਵੇਂ ਉਹ ਸਿੱਖ ਹੋਣ ਜਾਂ ਹਿੰਦੂ ਉਨ੍ਹਾ ਦੇਸ ਦੀ ਅਨਾਜ ਸਪਲਾਈ ਵਿਚ ਯੋਗਦਾਨ ਪਾਇਆ ਹੈ।''
ਇਹ ਵੀ ਪੜ੍ਹੋ-
ਹਾਈਕਮਾਨ ਦੀ ਬੈਠਕ ਤੋਂ ਬਾਅਦ ਸਿੱਧੂ ਤੇ ਚੰਨੀ ਵਿੱਚ ਤਾਲਮੇਲ
ਕਾਂਗਰਸ ਹਾਈਕਮਾਨ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਤਾਲਮੇਲ ਮੀਟਿੰਗ ਹੋਈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਪਿਆ ਰੇੜਕਾ ਮੁਕਾਉਣ ਲਈ ਹਾਈਕਮਾਨ ਨੇ ਦੋਵਾਂ ਆਗੂਆਂ ਦੀ ਆਹਮੋ-ਸਾਹਮਣੇ ਮੀਟਿੰਗ ਕਰਵਾਈ ਸੀ।
ਇਸ ਮੀਟਿੰਗ ਵਿੱਚ ਓਬਜ਼ਰਵਰ ਹਰੀਸ਼ ਚੌਧਰੀ ਅਤੇ ਕੈਬਨਿਟ ਮੰਤਰੀ ਪਰਗਟ ਸਿੰਘ ਵੀ ਮੌਜੂਦ ਰਹੇ।
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਮਗਰੋਂ ਚੰਨੀ ਅਤੇ ਸਿੱਧੂ ਵਿਚਕਾਰ ਹੋਈ ਇਹ ਦੂਜੀ ਮੀਟਿੰਗ ਹੈ।
ਕੇਂਦਰੀ ਓਬਜ਼ਰਵਰ ਹਰੀਸ਼ ਚੌਧਰੀ ਵੱਲੋਂ ਦੋਵਾਂ ਆਗੂਆਂ ਦੇ ਸੁਰਤਾਲ ਮਿਲਾਉਣ ਲਈ ਯਤਨ ਕੀਤੇ ਗਏ ਹਨ।
ਇਸ ਬੈਠਕ ਤੋਂ ਕੁਝ ਘੰਟੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਸੋਨੀਆਂ ਗਾਂਧੀ ਨੂੰ ਲਿਖੇ ਪੱਤਰ ਨੂੰ ਜਨਤਕ ਕਰ ਕੇ ਆਪਣਾ 13 ਨੁਕਾਤੀ ਪ੍ਰੋਗਰਾਮ ਸੂਬਾ ਸਰਕਾਰ ਤੋਂ ਲਾਗੂ ਕਰਵਾਉਣ ਦੀ ਮੰਗ ਰੱਖੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕੋਵੈਕਸਿਨ ਦੀ ਐਮਰਜੈਂਸੀ ਵਰਤੋਂ ਬਾਰੇ ਵਿਚਾਰ ਕਰਨ ਲਈ ਡਬਲਯੂਐੱਚਓ 26 ਅਕਤੂਬਰ ਨੂੰ ਮੀਟਿੰਗ ਕਰੇਗਾ
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਵੱਲੋਂ ਭਾਰਤ ਬਾਓਟੈਕ ਦੇ ਕੋਵਿਡ-19 ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ।
ਮੁਤਾਬਕ, ਡਬਲਯੂਐੱਚਓ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਜਾਣਕਾਰੀ ਦਿੱਤੀ ਕਿ ਟੀਕੇ ਦੀ ਜਾਂਚ ਵਿੱਚ ਸ਼ਾਮਲ ਤਕਨੀਕੀ ਸਲਾਹਕਾਰ ਗਰੁੱਪ 26 ਅਕਤੂਬਰ ਨੂੰ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਸੂਚੀ (ਈਯੂਐੱਲ)' ਤੇ ਵਿਚਾਰ ਕਰਨ ਲਈ ਮੀਟਿੰਗ ਕਰੇਗਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਰਸਮੀ ਕਾਰਵਾਈਆਂ ਨੂੰ ਪੂਰਾ ਕਰਨ ਲਈ ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਨਾਲ ਨੇੜਿਓਂ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: