You’re viewing a text-only version of this website that uses less data. View the main version of the website including all images and videos.
ਕੈਨੇਡਾ ਨੇ ਹਿੰਦੂ-ਸਿੱਖਾਂ ਸਣੇ ਹੋਰ ਅਫ਼ਗਾਨ ਸ਼ਰਨਾਰਥੀਆਂ ਲਈ ਬੂਹੇ ਖੋਲ੍ਹੇ, ਕੀਤੇ ਇਹ ਐਲਾਨ -ਪ੍ਰੈੱਸ ਰਿਵੀਊ
ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕੋ ਮੈਂਡੀਸੀਨੋ ਨੇ ਅਫ਼ਗਾਨਿਸਤਾਨ ਦੇ ਰਿਫਿਊਜੀਆਂ ਬਾਰੇ ਅਹਿਮ ਐਲਾਨ ਕੀਤਾ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਕੈਨੇਡਾ ਆਪਣੇ ਪਹਿਲਾਂ ਤੋਂ ਜਾਰੀ ਵਿਸ਼ੇਸ਼ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ 20000 ਅਫ਼ਗਾਨ ਰਿਫਿਊਜੀਆਂ ਦਾ ਸਵਾਗਤ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਦੇ ਕੇਂਦਰ ਵਿੱਚ ਮਹਿਲਾ ਆਗੂਆਂ ਸਮੇਤ ਉਹ ਲੋਕ ਹੋਣਗੇ ਜਿਨ੍ਹਾਂ ਨੂੰ ਖ਼ਾਸ ਤੌਰ 'ਤੇ ਖ਼ਤਰਾ ਹੈ।
ਉਨ੍ਹਾਂ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਕੈਨੇਡੀਅਨ ਮਿਸ਼ਨ ਦੇ ਮਦਦਗਾਰ ਅਫ਼ਗਾਨਾਂ ਨੂੰ ਉੱਥੋਂ ਕੱਢਣ ਲਈ ਕੈਨੇਡਾ ਯਤਨ ਕਰ ਰਿਹਾ ਹੈ।
ਇਹ ਵੀ ਪੜ੍ਹੋ:
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸਜੱਣ ਨੇ ਦੱਸਿਆ ਕਿ ਕੈਨੇਡਾ ਸਰਕਾਰ ਨੇ ਆਉਣ ਵਾਲੇ ਕਈ ਮਹੀਨਿਆਂ ਦੌਰਾਨ ਅਫ਼ਗਾਨ ਹਿੰਦੂ ਅਤੇ ਸਿੱਖ ਪਰਿਵਾਰਾਂ ਦੇ ਇੱਕ ਸਮੂਹ ਦੇ ਅਫ਼ਗਾਨਿਸਤਾਨ ਤੋਂ ਬਾਹਰ ਮੁੜ ਵਸੇਬੇ ਲਈ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਨਾਲ ਇੱਕ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ ਸਹੀਬੱਧ ਕੀਤਾ ਹੈ।
ਸੱਜਣ ਨੇ ਕਿਹਾ ਕਿ ਕਈ ਸੌ ਹੋਰ ਹਿੰਦੂ ਅਤੇ ਸਿੱਖਾਂ ਨੂੰ ਮੁੜ ਵਸਾਉਣ ਲਈ ਇਸ ਪ੍ਰੋਗਰਾਮ ਦਾ ਵਿਸਥਾਰ ਕੀਤਾ ਜਾਵੇਗਾ।
ਕੋਰੋਨਾਵਾਇਰਸ ਦੇ ਮੁੱਢ ਦੀ ਜਾਂਚ ਕਰਨ ਦੀ ਕੋਈ ਲੋੜ ਨਹੀਂ- ਚੀਨ
ਚੀਨ ਨੇ ਸ਼ੁੱਕਰਵਾਰ ਨੂੰ ਵਿਸ਼ਵ ਸਿਹਤ ਸੰਗਠਨ ਦੀ ਕੋਰੋਨਾਵਾਇਰਸ ਦੇ ਮੁੱਢ ਬਾਰੇ ਦੁਬਾਰਾ ਜਾਂਚ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਚੀਨ ਨੇ ਕਿਹਾ ਹੈ ਕਿ ਉਸ ਨੇ ਵਾਇਰਸ ਦੇ ਮੁੱਢ ਦਾ ਪਤਾ ਲਗਾਉਣ ਲਈ "ਸਿਆਸੀ" ਕੋਸ਼ਿਸ਼ਾਂ ਨਾਲੋਂ "ਵਿਗਿਆਨਕ" ਕੋਸ਼ਿਸ਼ਾਂ ਦੀ ਹਮਾਇਤ ਕੀਤੀ।
ਦਿ ਹਿੰਦੂ ਦੀ ਖ਼ਬਰ ਮੁਤਾਬਕ ਚੀਨ ਉੱਪਰ ਕੋਰੋਨਾਵਾਇਰਸ ਦੇ ਮੁੱਢ ਬਾਰੇ ਨਵੇਂ ਸਿਰੇ ਤੋਂ ਜਾਂਚ ਕਰਵਾਉਣ ਦਾ ਦਬਾਅ ਵੱਧ ਰਿਹਾ ਹੈ।
ਇਹ ਵੀ ਪੜ੍ਹੋ:
ਸਾਲ 2019 ਦੇ ਅੰਤ ਵਿੱਚ ਕੋਰੋਨਾਵਾਇਰਸ ਫੁੱਟਣ ਤੋਂ ਬਹੁਤ ਦੇਰੀ ਨਾਲ ਵਿਸ਼ਵ ਸਿਹਤ ਸੰਗਠਨ ਦੀ ਇੱਕ ਟੀਮ ਇਸ ਸਾਲ 2021 ਵਿੱਚ ਕੋਰੋਨਾਵਾਇਰਸ ਦੇ ਮੁੱਢ ਦੀ ਜਾਂਚ ਕਰਨ ਚੀਨ ਗਈ ਸੀ।
ਇਸ ਟੀਮ ਨੇ ਚੀਨ ਦੇ ਵਿਗਿਆਨਕਾਂ ਨਾਲ ਮਿਲ ਕੇ ਆਪਣੀ ਪਹਿਲੇ ਪੜਾਅ ਦੀ ਰਿਪੋਰਟ ਪੇਸ਼ ਕਰਨੀ ਸੀ। ਹਾਲਾਂਕਿ ਟੀਮ ਕੋਰੋਨਾਵਇਰਸ ਬਾਰੇ ਕੋਈ ਵੀ ਫ਼ੈਸਲਾਕੁਨ ਸਿੱਟਾ ਦੇਣ ਵਿੱਚ ਨਾਕਾਮ ਰਹੀ ਸੀ।
ਭਾਰਤ ਵਿੱਚ ਟਵਿੱਟਰ ਨੇ ਆਪਣਾ ਮੁਖੀ ਹਟਾਇਆ
ਭਾਰਤ ਸਰਕਾਰ ਨਾਲ ਜਾਰੀ ਤਣਾਅ ਦੇ ਦੌਰਾਨ ਟਵਿੱਟਰ ਨੇ ਐਲਾਨ ਕੀਤਾ ਹੈ ਕਿ ਕੰਪਨੀ ਅੱਗੇ ਤੋਂ ਕਿਸੇ ਇੱਕ ਵਿਅਕਤੀ ਨੂੰ ਭਾਰਤ ਵਿੱਚ ਆਪਣੇ ਕੰਮ ਦਾ ਮੁਖੀ ਨਹੀਂ ਬਣਾਏਗੀ ਸਗੋਂ ਇਹ ਕੰਮ ਇੱਕ "ਲੀਡਰਸ਼ਿਪ ਕਾਊਂਸਲ" ਕਰੇਗੀ।
ਖ਼ਬਰ ਵੈਬਸਾਈਟ ਆਊਟਲੁੱਕ ਮੁਤਾਬਕ ਕੰਪਨੀ ਨੇ ਹਾਲਾਂਕਿ ਇਸ ਲਈ ਕੋਈ ਕਾਰਨ ਤਾਂ ਸਪਸ਼ਟ ਨਹੀਂ ਕੀਤਾ ਹੈ ਪਰ ਭਾਰਤ ਵਿੱਚ ਮੌਜੂਦਾ ਮੁਖੀ ਮਨੀਸ਼ ਮਹੇਸ਼ਵਰੀ ਨੂੰ ਅਮਰੀਕਾ ਸਥਿਤ ਦਫ਼ਤਰ ਵਿੱਚ ਹੁਣ ਰੈਵਿਨਿਊ ਸਟਰੈਟਿਜੀ ਐਂਡ ਆਪਰੇਸ਼ਨਜ਼ ਵਿੱਚ ਜ਼ਿੰਮੇਵਾਰੀ ਦੇ ਦਿੱਤੀ ਹੈ।
ਇਹ ਲੀਡਰਸ਼ਿਪ ਕਾਊਂਸਲ ਕੰਪਨੀ ਦੀ ਅਮਰੀਕਾ ਵਿੱਚ ਸਥਿਤ ਮੁੱਖ ਦਫ਼ਤਰ ਪ੍ਰਤੀ ਸਿੱਧੀ ਜਵਾਬਦੇਹੀ ਹੋਵੇਗੀ।
ਇਹ ਵੀ ਪੜ੍ਹੋ: