You’re viewing a text-only version of this website that uses less data. View the main version of the website including all images and videos.
ਪੰਜਾਬੀ ਗਾਇਕ ਹਨੀ ਸਿੰਘ ਦੀ ਪਤਨੀ ਨੇ ਉਨ੍ਹਾਂ ਖਿਲਾਫ਼ ਘਰੇਲੂ ਹਿੰਸਾ ਦਾ ਕੇਸ ਕੀਤਾ, ਅਦਾਲਤ ਨੂੰ ਇਹ ਅਪੀਲ ਵੀ ਕੀਤੀ
ਪੰਜਾਬੀ ਗਾਇਕ ਹਨੀ ਸਿੰਘ ਦੀ ਪਤਨੀ ਨੇ ਉਨ੍ਹਾਂ ਦੇ ਖ਼ਿਲਾਫ਼ ਘਰੇਲੂ ਹਿੰਸਾ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕਰਵਾਇਆ ਹੈ ਅਤੇ ਉਨ੍ਹਾਂ ਨੇ ਘਰੇਲੂ ਹਿੰਸਾ 'ਚ ਔਰਤ ਸੁਰੱਖਿਆ ਐਕਟ ਤਹਿਤ 10 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਹਨੀ ਸਿੰਘ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਹੈ।
ਹਨੀ ਸਿੰਘ ਦੀ 38 ਸਾਲਾ ਪਤਨੀ ਸ਼ਾਲਿਨੀ ਤਲਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਨੂੰ ਕਈ ਵਾਰ ਕੁੱਟਿਆ ਹੈ ਅਤੇ ਉਹ ਡਰ ਵਿੱਚ ਜੀਅ ਰਹੀ ਸੀ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਆਪਣੇ ਵਕੀਲ ਸੰਦੀਪ ਕਪੂਰ, ਅਪੂਰਵ ਪਾਂਡੇ ਅਤੇ ਜੀਜੀ ਕਸ਼ਯਪ ਰਾਹੀਂ ਪਟੀਸ਼ਨ ਵਿੱਚ ਕਿਹਾ ਹੈ, "ਮਾਨਸਿਕ ਸ਼ੋਸ਼ਣ ਤੇ ਤਸ਼ੱਦਦ ਕਾਰਨ ਉਹ ਡਿਪਰੈਸ਼ਨ ਦੇ ਲੱਛਣਾਂ ਦੇ ਨਾਲ ਵੀ ਪੀੜਤ ਸਨ ਅਤੇ ਉਨ੍ਹਾਂ ਨੇ ਮੈਡੀਕਲ ਸਹਾਇਤਾ ਵੀ ਲਈ ਸੀ।"
ਏਜੰਸੀ ਮੁਤਾਬਕ ਹਿਰਦੇਸ਼ ਸਿੰਘ (ਹਨੀ ਸਿੰਘ), ਜਿਨ੍ਹਾਂ ਦਾ ਪੇਸ਼ੇਵਰ ਨਾਮ ਯੋ ਯੋ ਹਨੀ ਸਿੰਘ ਹੈ, ਉਨ੍ਹਾਂ ਦਾ ਸ਼ਾਲਿਨੀ ਤਲਵਾਰ ਨਾਲ ਵਿਆਹ 23 ਜਨਵਰੀ 2011 ਵਿੱਚ ਹੋਇਆ ਸੀ।
ਸ਼ਾਲਿਨੀ ਤਲਵਾਰ ਨੇ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਹਨੀ ਸਿੰਘ ਨੂੰ ਉਨ੍ਹਾਂ ਨੂੰ ਪੰਜ ਲੱਖ ਰੁਪਏ ਪ੍ਰਤੀ ਮਹੀਨਾ ਦੇਣ ਦਾ ਹੁਕਮ ਦੇਣ ਤਾਂ ਜੋ ਉਹ ਆਪਣੇ ਘਰ ਦਾ ਕਿਰਾਇਆ ਦੇ ਸਕਣ।
ਇਸ ਤੋਂ ਇਲਾਵਾ ਉਨ੍ਹਾਂ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਹਨੀ ਸਿੰਘ ਨੂੰ ਕਿਸੇ ਉਨ੍ਹਾਂ ਦੀ ਸਾਂਝੀ ਜਾਇਦਾਦ ਜਾਂ ਦਾਜ ਦੇ ਸਮਾਨ ਨੂੰ ਵੇਚਣ ਤੋਂ ਰੋਕਣ ਦੇ ਹੁਕਮ ਦੇਣ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਤਾਨੀਆ ਸਿੰਘ ਨੇ ਨੋਟਿਸ ਵਿੱਚ ਉਨ੍ਹਾਂ ਨੂੰ ਨੋਇਡਾ ਵਿਚਲੀ ਆਪਣੀ ਸਾਂਝੀ ਮਲਕੀਅਤ ਵਾਲੀ ਜਾਇਦਾਦ ਵਿੱਚ ਕਿਸੇ ਤੀਜੇ ਪੱਖ ਦੇ ਅਧਿਕਾਰ ਨੂੰ ਸ਼ਾਮਲ ਕਰਨ ਜਾਂ ਵੱਖ ਕਰਨ ਜਾਂ ਆਪਣੀ ਪਤਨੀ ਗਹਿਣੇ ਵੇਚਣ ਅਤੇ ਹੋਰਨਾਂ ਵਸਤਾਂ ਦਾ ਨਿਪਟਾਰਾ ਨਾ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ: