You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਸਿਹਤ ਮੰਤਰਾਲਾ ਦੀ ਚੇਤਾਵਨੀ ‘ਲੋਕ ਬਦਲਾਖੋਰੀ ਵਿੱਚ ਸਫ਼ਰ ਕਰ ਰਹੇ ਹਨ’, ਕੋਵਿਡ ਦੀ ਦੂਜੀ ਲਹਿਰ ਅਜੇ ਗਈ ਨਹੀਂ - ਪ੍ਰੈੱਸ ਰਿਵੀਊ
ਕੇਂਦਰੀ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਅਜੇ ਗਈ ਨਹੀਂ ਹੈ।
ਮੰਤਰਾਲਾ ਦੇ ਸਕੱਤਰ ਲਵ ਅਗੱਰਵਾਲ ਨੇ ਕਿਹਾ ਕਿ ਲੋਕ ਰਿਵੈਂਜ ਟਰੈਵਲ ਕਰ ਰਹੇ ਹਨ।
ਇਹ ਵੀ ਪੜ੍ਹੋ
ਉਨ੍ਹਾਂ ਨੇ ਕਿਹਾ ਕਿ ਲੋਕ 'ਰਿਵੈਂਜ ਟਰੈਵਲ' ਕਰ ਰਹੇ ਹਨ ਅਤੇ ਮਨਾਲੀ, ਮਸੂਰੀ, ਸਦਰ ਬਜ਼ਾਰ ਦਿੱਲੀ, ਸ਼ਿਮਲਾ, ਲਕਸ਼ਮੀ ਨਗਰ ਦਿੱਲੀ, ਦਾਦਰਾ ਨਗਰ ਹਵੇਲੀ, ਦਾਦਰ ਦੇ ਬਜ਼ਾਰ ਦੀਆਂ ਤਸਵੀਰਾਂ ਵਿੱਚ ਵੱਡੀ ਭੀੜ ਵਿੱਚ ਬਿਨਾਂ ਮਾਸਕ ਦੇ ਘੁੰਮ ਰਹੇ ਹਨ। ਇਹ ਖ਼ਤਰਨਾਕ ਹੈ ਅਤੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਨਿਰੰਤਰ ਚੱਲਣ ਵਾਲੀ ਲੜਾਈ ਹੈ।"
ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਕਿਹਾ ਕਿ ਹਿੱਲ ਸਟੇਸ਼ਨਾਂ ਤੋਂ ਆ ਰਹੀਆਂ ਭੀੜ ਦੀਆਂ ਤਸਵੀਰਾਂ ਡਰਾਉਣੀਆਂ ਹਨ। ਅਤੇ ਦੇਸ਼ ਦੇ ਕੁਝ ਭਾਗਾਂ ਵਿੱਚ ਕੋਵਿਡ-19 ਦੀ ਦੂਜੀ ਲਹਿਰ ਅਜੇ ਮੌਜੂਦ ਹੈ।
ਉਨ੍ਹਾਂ ਨੇ ਕਿਹਾ, "ਇੱਕ ਵਾਰ ਪੌਜ਼ੀਟਿਵਿਟੀ ਰੇਟ ਪੰਜ ਫ਼ੀਸਦੀ ਤੋਂ ਹੇਠਾਂ ਆ ਜਾਵੇ ਤਾਂ ਅਸੀਂ ਇਸ ਨੂੰ ਸੁਰੱਖਿਅਤ ਮੰਨ ਸਕਦੇ ਹਾਂ। ਇਸ ਲਈ ਸਾਨੂੰ ਟੈਸਟਿੰਗ ਦੀ ਗਤੀ ਬਰਕਰਾਰ ਰੱਖਣੀ ਪਵੇਗੀ। ਲੋਕਾਂ ਨੂੰ ਕੋਵਿਡ ਅਨੁਕੂਲ ਵਿਹਾਰ ਵਿੱਚ ਸ਼ਾਮਲ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ।"
ਭਾਜਪਾ ਵੱਲੋਂ ਕਾਰਨ ਦੱਸੋ ਨੋਟਿਸ ਮਿਲਣ ਮਗਰੋਂ ਜੋਸ਼ੀ ਨੇ ਇੰਝ ਕੀਤਾ ਬਚਾਅ
ਪਾਰਟੀ ਦੀ ਲੀਡਰਸ਼ਿਪ ਨੂੰ ਜਨਤਕ ਤੌਰ 'ਤੇ ਨਿੰਦਣ ਵਾਲੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਭਾਜਪਾ ਨੇ ਕਾਰਨ ਦੱਸੋ ਨੋਟਿਸ ਭੇਜਿਆ ਹੈ।
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸ਼ੁਭਸ਼ ਸ਼ਰਮਾ ਦੇ ਦਸਤਖ਼ਤਾਂ ਹੇਠ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜੋਸ਼ੀ ਨਾ ਸਿਰਫ਼ ਕੇਂਦਰੀ ਸਗੋਂ ਸੂਬਾਈ ਲੀਡਰਸ਼ਿਪ ਦੇ ਖ਼ਿਲਾਫ਼ ਵੀ ਬਿਆਨਬਾਜ਼ੀ ਕਰ ਰਹੇ ਸਨ ਜੋ "ਸਰਗਰਮੀਆਂ ਪਾਰਟੀ ਵਿਰੋਧੀ" ਹਨ।
ਨੋਟਿਸ ਮਿਲਣ ਤੋਂ ਬਾਅਦ ਹਮਲਾਵਰ ਜੋਸ਼ੀ ਬਚਾਅ ਦੀ ਮੁਦਰਾ ਵਿੱਚ ਆ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਭਰੋਸੇਮੰਦ ਸਿਪਾਹੀ ਰਹੇ ਹਨ ਅਤੇ ਉਨ੍ਹਾਂ ਨੇ ਸਿਰਫ਼ ਉਨ੍ਹਾਂ ਨੂੰ (ਭਾਜਪਾ ਦੇ ਸੂਬਾਈ ਆਗੂਆਂ) ਕੇਂਦਰੀ ਆਗੂਆਂ ਨੂੰ ਸਚਾਈ ਤੋਂ ਜਾਣੂ ਕਰਵਾਉਣ ਲਈ ਕਿਹਾ ਸੀ ਅਤੇ ਇਹ ਉਨ੍ਹਾਂ ਦੇ ਕਰੀਅਰ ਨੂੰ ਖ਼ਤਮ ਕਰਨ ਦੀ ਚਾਲ ਹੈ।
ਕੇਂਦਰੀ ਕੈਬਨਿਟ ਵਿੱਚ ਫੇਰ ਬਦਲ ਅੱਜ ਸੰਭਵ
ਸੰਭਾਵਨਾ ਹੈ ਕਿ ਮੋਦੀ ਸਰਕਾਰ ਬੁੱਧਵਾਰ ਨੂੰ ਆਪਣੀ ਕੈਬਨਿਟ ਵਿੱਚ ਵੱਡਾ ਫੇਰ-ਬਦਲ ਕਰ ਸਕਦੀ ਹੈ। ਇਸ ਫੇਰ-ਬਦਲ ਦੌਰਾਨ ਕਿਆਸ ਲਗਾਏ ਜਾ ਰਹੇ ਹਨ ਕਿ ਕਈ ਨਵੇਂ ਚਿਹਰਿਆਂ ਨੂੰ ਕੈਬਨਿਟ ਵਿੱਚ ਥਾਂ ਮਿਲ ਸਕਦੀ ਹੈ।
ਇਸ ਪ੍ਰਸੰਗ ਵਿੱਚ ਇੱਕ ਕੈਬਨਿਟ ਬੈਠਕ ਬੁਧਵਾਰ ਸਵੇਰੇ ਗਿਆਰਾਂ ਵਜੇ ਹੋਣ ਦੀ ਸੰਭਾਵਨਾ ਹੈ ਜਦਕਿ ਨਵੇਂ ਮੰਤਰੀ ਸ਼ਾਮ ਛੇ ਵਜੇ ਅਹੁਦੇ ਦੇ ਭੇਤ ਗੁਪਤ ਰੱਖਣ ਦਾ ਹਲਫ਼ ਲੈ ਸਕਦੇ ਹਨ।
ਕਿਆਸ ਹਨ ਕਿ ਅਲਾਮ ਗੇ ਮੁੱਖ ਮੰਤਰੀ ਸਰਬਾਨੰਦ ਸੋਨਾਵਾਲ, ਜਿਓਤਿਰਾਦਿੱਤਿਆ ਸਿੰਧੀਆ ਅਤੇ ਮਹਾਰਾਸ਼ਟਰ ਬੀਜੇਪੀ ਦੇ ਸਾਬਕਾ ਪ੍ਰਧਾਨ ਨਾਰਾਇਣ ਰਾਣੇ ਨੂੰ ਕੈਬਨਿਟ ਵਿੱਚ ਥਾਂ ਮਿਲ ਸਕਦੀ ਹੈ।