ਕੋਰੋਨਾਵਾਇਰਸ ਬਾਰੇ ਮੁਕਤਸਰ ਤੇ ਮਾਨਸਾ ਦੇ ਪਿੰਡਾਂ ਦਾ ਇਹ ਅੰਕੜਾ ਫ਼ਿਕਰ ਵਧਾਉਣ ਵਾਲਾ -ਪ੍ਰੈੱਸ ਰਿਵੀਓ

ਤਸਵੀਰ ਸਰੋਤ, Getty Images
ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ ਪਿਛਲੇ 10 ਦਿਨਾਂ ਵਿੱਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਵਿੱਚ 60 ਫੀਸਦ ਮੌਤਾਂ ਪਿੰਡਾਂ ਵਿੱਚ ਹੋਈਆਂ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇੱਕ ਅਧਿਕਾਰਤ ਡਾਟਾ ਦੇ ਵਿਸ਼ਲੇਸ਼ਣ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦਿਨਾਂ ਵਿੱਚ ਜ਼ਿਲ੍ਹੇ 'ਚ 118 ਲੋਕਾਂ ਨੇ ਆਪਣੀ ਜਾਨ ਕੋਰੋਨਾ ਕਰਕੇ ਗੁਆਈ ਹੈ ਅਤੇ ਇਨ੍ਹਾਂ ਵਿੱਚੋਂ 70 ਮੌਤਾਂ ਪਿੰਡਾਂ ਵਿੱਚ ਦਰਜ ਹੋਈਆਂ ਹਨ।
ਉੱਧਰ ਦੂਜੇ ਪਾਸੇ ਮਾਨਸਾ ਦੇ ਪਿੰਡ ਮਾਖਾ ਵਿੱਚ ਪਿੱਛਲੇ 25 ਦਿਨਾਂ ਵਿੱਚ 4 ਔਰਤਾਂ ਸਣੇ 10 ਲੋਕਾਂ ਦੀ ਮੌਤ ਕੋਰੋਨਾ ਕਰਕੇ ਹੋ ਗਈ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਹੈ ਕਿ ਤਿੰਨ ਲੋਕਾਂ ਦੀ ਮੌਤ ਪਿਛਲੇ ਦੋ ਦਿਨਾਂ 'ਚ ਹੋਈ ਹੈ ਜਦਕਿ ਬਾਕੀਆਂ ਦੀ ਬੀਤੇ ਹਫ਼ਤੇ ਹੋਈ ਸੀ।
ਰਾਮਦੇਵ ਦੀ IMA ਤੇ ਫਾਰਮਾ ਕੰਪਨੀਆਂ ਖੁੱਲ੍ਹੀ ਚਿੱਠੀ, ਪੁੱਛੇ 25 ਸਵਾਲ
ਐਲੋਪੈਥੀ ਸਬੰਧੀ ਬਿਆਨ ਨੂੰ ਲੈ ਕੇ ਚਰਚਾ ਵਿੱਚ ਯੋਗ ਗੁਰੂ ਅਖਵਾਉਣ ਵਾਲੇ ਰਾਮਦੇਵ ਨੇ ਹੁਣ ਇੰਡੀਅਨ ਮੈਡੀਕਲ ਏਸੋਸੀਐਸ਼ਨ (ਆਈਐੱਮਏ) ਅਤੇ ਫਾਰਮਾ ਕੰਪਨੀਆਂ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ।
ਇਸ ਵਿੱਚ ਉਨ੍ਹਾਂ ਨੇ ਵੱਖ-ਵੱਖ ਬਿਮਾਰੀ, ਜਿਸ ਵਿੱਚ ਸਿਰ ਦਰਦ, ਮਾਈਗ੍ਰੇਨ, ਸ਼ੂਗਰ, ਬਾਈਪਾਸ, ਬੀਪੀ ਸਣੇ ਹੋਰ ਕਈ ਬਿਮਾਰੀਆਂ ਦੇ ਇਲਾਜ ਸਬੰਧੀ 25 ਸਵਾਲ ਪੁੱਛੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਸ ਵਿੱਚ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਐਲੋਪੈਥੀ ਸਰਬਸ਼ਕਤੀਮਾਨ ਗੁਣ ਸੰਪੰਨ ਹੈ ਤਾਂ ਐਲੋਪੈਥੀ ਵਾਲੇ ਡਾਕਟਰਾਂ ਨੂੰ ਬਿਮਾਰ ਹੀ ਨਹੀਂ ਹੋਣਾ ਚਾਹੀਦਾ?
ਇਹ ਵੀ ਪੜ੍ਹੋ-
ਦਰਅਸਲ, ਇਸ ਤੋਂ ਪਹਿਲਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਯੋਗ ਗੁਰੂ ਅਖਵਾਉਣ ਵਾਲੇ ਰਾਮਦੇਵ ਉੱਤੇ ਇੱਕ ਵਿਵਾਦਿਤ ਨੂੰ ਲੈ ਕੇ ਐਲੋਪੈਥੀ ਇਲਾਜ ਖ਼ਿਲਾਫ਼ ਝੂਠ ਫੈਲਾਉਣ ਦਾ ਇਲਜ਼ਾਮ ਲਗਾਇਆ ਅਤੇ ਡਾਕਟਰਾਂ ਦੀ ਇਸ ਸੰਸਥਾ ਨੇ ਰਾਮਦੇਵ ਉੱਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਵੀ ਕੀਤੀ ਹੈ।
ਇਸ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਵੀ ਰਾਮਦੇਵ ਨੂੰ ਚਿੱਠੀ ਲਿਖੀ ਸੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ ਲਈ ਸੀ।
ਸੁਪਰੀਮ ਕੋਰਟ ਵੱਲੋਂ ਪਰਵਾਸੀਆਂ ਕਾਮਿਆਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੇ ਆਦੇਸ਼
ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਨੂੰ ਆਦੇਸ਼ ਦਿੱਤਾ ਹੈ ਕਿ ਬਿਨਾਂ ਰਾਸ਼ਨ ਕਾਰਡ ਵਾਲੇ ਪਰਵਾਸੀਆਂ ਨੂੰ ਕਾਮਿਆਂ ਨੂੰ ਸੁੱਕਾ ਰਾਸ਼ਨ ਦਿੱਤਾ ਜਾਵੇ ਅਤੇ ਉਨ੍ਹਾਂ ਲਈ ਕਮਿਊਨਿਟੀ ਕਿਚਨ ਦਾ ਪ੍ਰਬੰਧ ਕੀਤਾ ਜਾਵੇ।

ਤਸਵੀਰ ਸਰੋਤ, Getty Images
ਦਿ ਹਿੰਦੂ ਦੀ ਖ਼ਬਰ ਮੁਤਾਬਕ, ਜਸਟਿਸ ਅਸ਼ੋਕ ਭੂਸ਼ਣ ਅਤੇ ਐੱਮਆਰ ਸ਼ਾਹ ਦੀ ਬੈਂਚ ਨੇ ਕਿਹਾ, "ਸਾਰੇ ਸੂਬਿਆਂ ਨੂੰ ਹਲਫ਼ਨਾਮਾ ਦਾਖ਼ਲ ਕਰਕੇ ਉਸ ਤੰਤਰ ਬਾਰੇ ਦੱਸਣ, ਜਿਸ ਦੇ ਤਹਿਤ ਸੁੱਕਾ ਰਾਸ਼ਨ ਉਨ੍ਹਾਂ ਪਰਵਾਸੀ ਕਾਮਿਆਂ ਵੰਡਿਆ ਜਾਣਾ ਚਾਹੀਦਾ ਹੈ, ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ।"
ਅਜਿਹਾ ਕਰਨਾ ਅਦਾਲਤ ਹਰੇਕ ਸੂਬੇ ਦੇ ਵਿਵੇਕ 'ਤੇ ਛੱਡ ਦਿੱਤਾ ਹੈ। ਇਸ ਤੋਂ ਇਲਾਵਾ ਅਦਾਲਤ ਨੇ ਕਿਹਾ ਹੈ ਕਿ ਜਾਂ ਤਾਂ ਕੇਂਦਰ ਆਤਮ ਨਿਰਭਰ ਸਕੀਮ ਦੀ ਵਰਤੋਂ ਕਰੇ, ਜਿਸ ਨੂੰ ਪਰਵਾਸੀ ਕਾਮਿਆਂ ਨੂੰ ਸੁੱਕਾ ਰਾਸ਼ਨ ਦੇਣ ਲਈ ਲਾਗੂ ਕੀਤਾ ਗਿਆ ਸੀ ਜਾਂ ਕੋਈ ਹੋਰ ਬਦਲ ਆਪਣਾਏ।
ਟੂਲਕਿਟ ਮਾਮਲੇ 'ਚ ਟਵਿੱਟਰ ਇੰਡੀਆ ਦੇ ਦਫ਼ਤਰ ਪਹੁੰਚੀ ਦਿੱਲੀ ਪੁਲਿਸ
ਨਿਊਜ਼ ਏਜੰਸੀ ਏਐੱਨਆਈ ਦੀ ਖ਼ਬਰ ਮੁਤਾਬਕ, ਸਪੈਸ਼ਲ ਸੈੱਲ ਦੀ ਇੱਕ ਟੀਮ ਦਿੱਲੀ ਵਿੱਚ ਟਵਿੱਟਰ ਇੰਡੀਆ ਦੇ ਦਫ਼ਤਰ ਪਹੁੰਚੀ।
ਇਸ ਸਬੰਧੀ ਕੋਈ ਵਿਸਥਾਰਿਤ ਜਾਣਕਾਰੀ ਨਹੀਂ ਹੈ, ਏਜੰਸੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਟਵਿੱਟਰ ਇੰਡੀਆ ਦੇ ਲਾਡੋ ਸਰਾਓ, ਦਿੱਲੀ ਅਤੇ ਗੁਰੂਗ੍ਰਾਮ ਦਫ਼ਤਰਾਂ 'ਤੇ ਪਹੁੰਚੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਦਰਅਸਲ ਦਿੱਲੀ ਪੁਲਿਸ ਨੇ ਸੋਮਵਾਰ ਦੀ ਦੁਪਹਿਰ ਨੂੰ "ਟੂਲਕਿਟ ਮੈਨਿਊਪੁਲੇਸ਼ਨ ਮੀਡੀਆ" ਮਾਮਲੇ ਦੀ ਜਾਂਚ ਸਬੰਧੀ ਟਵਿੱਟਰ ਇੰਡੀਆ ਨੂੰ ਨੋਟਿਸ ਵੀ ਭੇਜਿਆ ਸੀ।
ਏਜੰਸੀ ਨੇ ਦਿੱਲੀ ਪੁਲਿਸ ਦੇ ਹਵਾਲੇ ਨਾਲ ਦੱਸਿਆ ਹੈ ਕਿ ਸਪੈਸ਼ਲ ਸੈੱਲ ਦੀ ਟੀਮ ਨਿਯਮਿਤ ਪ੍ਰਕਿਰਿਆ ਤਹਿਤ ਟਵਿੱਟਰ ਇੰਡੀਆ ਨੂੰ ਨੋਟਿਸ ਦੇਣ ਲਈ ਦਫ਼ਤਰ ਗਈ ਸੀ।
ਸੂਤਰਾਂ ਦੇ ਹਵਾਲੇ ਨਾਲ ਏਜੰਸੀ ਨੇ ਲਿਖਿਆ ਕਿ ਦਫ਼ਤਰ ਜਾਣਾ ਇਸ ਲਈ ਜ਼ਰੂਰੀ ਸੀ ਤਾਂ ਜੋ ਨੋਟਿਸ ਸਹੀ ਸ਼ਖ਼ਸ ਨੂੰ ਦਿੱਤਾ ਜਾ ਸਕੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












