ਤੌਕਤੇ ਤੂਫ਼ਾਨ: 185 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੁਜਰਾਤ ਨਾਲ ਟਕਰਾਇਆ ਤੂਫ਼ਾਨ

ਤਸਵੀਰ ਸਰੋਤ, Reuters
ਤੌਕਤੇ ਤੂਫ਼ਾਨ 185 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੁਜਰਾਤ ਦੇ ਤਟੀ ਇਲਾਕੇ ਨਾਲ ਟਕਰਾ ਗਿਆ ਹੈ।
ਮੁੰਬਈ ਵਿੱਚ ਭਾਰਤੀ ਮੀਂਹ ਤੋਂ ਬਾਅਦ ਤੌਕਤੇ ਤੂਫ਼ਾਨ ਕਾਰਨ ਗੁਜਰਾਤ ਵਿੱਚ ਡੇਢ ਲੱਖ ਤੋਂ ਵੀ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਉੱਧਰ ਅਰਬ ਸਾਗਰ 'ਚ ਉੱਠੇ ਤੌਕਤੇ ਤੂਫ਼ਾਨ ਵਿਚਾਲੇ ਬੌਂਬੇ ਹਾਈ ਆਇਲ ਫੀਲਡ ਦੇ ਕੋਲ ਇੱਕ ਛੋਟੇ ਜਹਾਜ਼ 'ਤੇ ਕੁੱਲ 273 ਲੋਕ ਫਸੇ ਹਨ, ਜਦਕਿ ਦੂਜੇ ਜਹਾਜ਼ 'ਤੇ 137 ਲੋਕ ਫਸੇ ਹੋਏ ਹਨ।
ਇਹ ਵੀ ਪੜ੍ਹੋ:
ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਸਮੁੰਦਰੀ ਫੌਜ ਦੇ ਆਈਐਨਐਸ ਕੋਚੀ ਅਤੇ ਆਈਐਨਐਸ ਕੋਲਕਾਤਾ ਨੂੰ ਭੇਜਿਆ ਗਿਆ ਹੈ। ਨਾਲ ਆਈਐਨਐਸ ਤਲਵਾਰ ਨੂੰ ਵੀ ਬਚਾਅ ਲਈ ਭੇਜਿਆ ਗਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਬੌਂਬੇ ਹਾਈ ਆਇਲ ਫੀਲਡ ਮੁੰਬਈ ਦੇ ਤੱਟ ਤੋਂ 176 ਕਿੱਲੋਮੀਟਰ ਦੂਰ ਹੈ। ਇਸ ਖ਼ੇਤਰ ਤੋਂ ਤੂਫ਼ਾਨ ਦੇ ਵੀ ਲੰਘਣ ਦੀ ਸੰਭਾਵਨਾ ਹੈ। ਇਸ ਲਈ ਕਿਹਾ ਜਾ ਰਿਹਾ ਹੈ ਕਿ ਬਚਾਅ ਕਾਰਜ ਵੱਡਾ ਹੋਵੇਗਾ।

ਤਸਵੀਰ ਸਰੋਤ, Getty Images
ਮੌਸਮ ਵਿਭਾਗ ਦੀ ਚੇਤਾਵਨੀ
ਭਾਰਤੀ ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਲਈ ਮੁੰਬਈ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ।

ਤਸਵੀਰ ਸਰੋਤ, Reuters
ਮੌਸਮ ਵਿਭਾਗ ਨੇ ਕਿਹਾ ਹੈ ਕਿ ਮੀਂਹ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।
ਅਗਲੇ ਕੁਝ ਘੰਟਿਆਂ ਲਈ ਤੂਫ਼ਾਨ ਦਾ ਕੇਂਦਰ ਮੁੰਬਈ ਤੋਂ 160 ਕਿਲੋਮੀਟਰ ਦੂਰ ਸਮੰਦਰ ਦੱਸਿਆ ਗਿਆ ਹੈ।
ਇਸ ਤੂਫ਼ਾਨ ਦੇ ਪ੍ਰਭਾਵ ਨਾਲ ਰਾਇਗੜ੍ਹ, ਪਾਲਘਰ, ਮੁੰਬਈ, ਠਾਣੇ ਅਤੇ ਰਤਨਾਗਿਰੀ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੁੰਬਈ ਵਿੱਚ ਤੇਜ਼ ਮੀਂਹ ਪੈ ਰਿਹਾ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਬੌਂਬੇ ਹਾਈ ਆਇਲ ਫੀਲਡ ਦੇ ਕੋਲ ਇੱਕ ਛੋਟੇ ਜਹਾਜ਼ 'ਤੇ ਕੁੱਲ 273 ਲੋਕ ਫਸੇ ਹੋਏ ਸਨ, ਜਦਕਿ ਦੂਜੇ ਜਹਾਜ਼ 'ਤੇ 137 ਲੋਕ ਫਸੇ ਹੋਏ ਸਨ। ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਸਮੁੰਦਰੀ ਫੌਜ ਦੀਆਂ ਵੱਖ-ਵੱਖ ਟੀਮਾਂ ਨੂੰ ਭੇਜਿਆ ਗਿਆ ਹੈ।

ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਤੂਫ਼ਾਨ ਦੇ ਕਾਰਨ ਬੰਦ ਕਰ ਦਿੱਤਾ ਗਿਆ। ਸੋਮਵਾਰ 17 ਮਈ ਦੀ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਲਈ ਏਅਰਪੋਰਟ ਨੂੰ ਬੰਦ ਕਰਨ ਦਾ ਐਲਾਨ ਸੀ।

ਤਸਵੀਰ ਸਰੋਤ, Reuters
ਹਾਲਾਂਕਿ ਇਹ ਸਮਾਂ ਵਧਾ ਦਿੱਤਾ ਗਿਆ ਅਤੇ ਏਅਰਪੋਰਟ ਸ਼ਾਮ 4 ਵਜੇ ਤੱਕ ਲਈ ਬੰਦ ਕੀਤਾ ਗਿਆ ਸੀ। ਮੁੰਬਈ ਵਿੱਚ ਕਈ ਥਾਵਾਂ ਉੱਤੇ ਪਾਣੀ ਰੁਕਿਆ ਹੋਇਆ ਹੈ ਜਿਸ ਵਜ੍ਹਾ ਕਰਕੇ ਬਾਂਦਰਾ-ਵਰਲੀ ਸੀ ਲਿੰਕ ਅਗਲੀ ਜਾਣਕਾਰੀ ਤੱਕ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
ਕਰਨਾਟਕ 'ਚ ਤੂਫਾਨ ਦਾ ਕਹਿਰ
ਕਰਨਾਟਕ ਦੇ ਸਮੁੰਦਰੀ ਕੰਢੇ 'ਤੇ ਪੈਂਦੇ ਇਲਾਕਿਆਂ ਵਿੱਚ ਤੌਕਤੇ ਤੂਫ਼ਾਨ ਦੇ ਕਾਰਨ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮਲਨਾਡ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਇਹ ਨੁਕਸਾਨ ਹੋਇਆ ਹੈ।
ਕਰਨਾਟਕ ਦੇ ਪ੍ਰਸ਼ਾਸਨ ਮੁਤਾਬਕ ਸੋਮਵਾਰ ਸਵੇਰ ਤੌਕਤੇ ਤੂਫ਼ਾਨ ਦੇ ਕਾਰਨ 121 ਪਿੰਡ ਅਤੇ 22 ਤਾਲੁਕਾ ਪ੍ਰਭਾਵਿਤ ਹੋਏ ਹਨ। ਕੁੱਲ 547 ਲੋਕਾਂ ਨੂੰ ਖ਼ਤਰੇ ਦੇ ਖ਼ਦਸ਼ੇ ਵਾਲੀ ਥਾਂ ਤੋਂ ਹਟਾ ਕੇ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਸ਼ੁਰੂਆਤੀ ਜਾਣਕਾਰੀ 'ਚ ਇਹ ਕਿਹਾ ਗਿਆ ਹੈ ਕਿ 333 ਘਰ, 644 ਖੰਭੇ, 147 ਟਰਾਂਸਫਰ, 3 ਹਜ਼ਾਰ ਮੀਟਰ ਤੋਂ ਲੰਬੀਆਂ ਬਿਜਲੀ ਦੀਆਂ ਤਾਰਾਂ, 57 ਕਿਲੋਮੀਟਰ ਸੜਕ ਅਤੇ 104 ਕਿਸ਼ਤੀਆਂ ਨੂੰ ਨੁਕਸਾਨ ਪਹੁੰਚਿਆ ਹੈ।
ਖੇਤਬਾੜੀ ਨੂੰ ਵੀ ਵੱਡੇ ਪੱਧਰ 'ਤੇ ਨੁਕਸਾਨ ਦਾ ਖ਼ਦਸ਼ਾ ਹੈ।
ਗੁਜਰਾਤ ਦਾ ਹਾਲ
ਅੱਜ ਸ਼ਾਮ 8 ਵਜੇ ਤੋਂ 11 ਵਜੇ ਵਿਚਾਲੇ ਗੁਜਰਾਤ ਦੇ ਪੋਰਬੰਦਰ ਅਤੇ ਮਹੁਵਾ ਵਿਚਾਲੇ ਤੂਫਾਨ ਦੇ ਆਉਣ ਦੀ ਸੰਭਾਵਨਾ ਹੈ।
ਤੂਫਾਨ ਦੀ ਗੰਭੀਰਤਾ ਨੂੰ ਦੇਖਦਿਆਂ ਗੁਜਰਾਤ ਅਤੇ ਦੀਵ ਦੇ ਤਟਾਂ ਉੱਤੇ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ।

ਤਸਵੀਰ ਸਰੋਤ, Reuters
ਉੱਧਰ ਸੌਰਾਸ਼ਟਰ ਦੇ ਤਟੀ ਇਲਾਕਿਆਂ ਵਿੱਚ ਹਾਲਾਤ ਗੰਭੀਰ ਦੱਸੇ ਜਾ ਰਹੇ ਹਨ। ਭਾਰਤੀ ਮੌਸਮ ਵਿਭਾਗ ਅਨੁਸਾਰ, ਲਕਸ਼ਦੀਪ ਇਸ ਵੇਲੇ ਤੌਕਤੇ ਤੂਫਾਨ ਦਾ ਕੇਂਦਰ ਹੈ, ਜੋ ਸ਼ਨੀਵਾਰ ਸਵੇਰ ਤੋਂ ਜ਼ਿਆਦਾ ਰਫ਼ਤਾਰ ਦੇ ਨਾਲ ਗੁਜਰਾਤ ਵੱਲ ਵੱਧ ਰਿਹਾ ਹੈ।
ਸੰਭਾਵਿਤ ਤੂਫਾਨ ਲਈ ਦੱਖਣੀ ਗੁਜਰਾਤ ਅਤੇ ਦੀਵ ਦੇ ਤਟਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੂਫਾਨ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਸੀਨੀਅਰ ਅਧਿਕਾਰੀਆਂ ਅਤੇ ਐਨਡੀਐਮਏ ਦੀ ਬੈਠਕ ਸੱਦੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












