ਕੁਸ਼ਤੀ ਮੁਕਾਬਲਾ ਹਾਰਨ ਦੇ ਦੂਜੇ ਦਿਨ ਫੋਗਾਟ ਭੈਣਾਂ ਦੇ ਮਾਮੇ ਦੀ ਧੀ ਨੇ ਕੀਤੀ ਖੁਦਕੁਸ਼ੀ

    • ਲੇਖਕ, ਕਮਲੇਸ਼
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਦ੍ਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਪਹਿਲਵਾਨ ਮਹਾਂਵੀਰ ਸਿੰਘ ਫ਼ੋਗਾਟ ਦੀ ਭਤੀਜੀ ਰਿਤਿਕਾ ਫ਼ੋਗਾਟ ਨੇ ਖ਼ੁਦਕੁਸ਼ੀ ਕਰ ਲਈ ਹੈ।

ਰਿਤਿਕਾ ਵੀ ਕੁਸ਼ਤੀ ਦੇ ਖਿਡਾਰਨ ਸਨ ਅਤੇ ਖ਼ੁਦਕੁਸ਼ੀ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨੇ ਇੱਕ ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ਵਿੱਚ ਹਿੱਸਾ ਲਿਆ ਸੀ।

ਉਨ੍ਹਾਂ ਨੇ 15 ਮਾਰਚ ਨੂੰ ਬੈਲਾਲੀ ਪਿੰਡ ਵਿੱਚ ਮਹਾਂਵੀਰ ਫ਼ੋਗਾਟ ਦੇ ਘਰ ਵਿੱਚ ਹੀ ਖ਼ੁਦਕੁਸ਼ੀ ਕਰ ਲਈ। ਉਹ ਮਹਾਂਵੀਰ ਫ਼ੋਗਾਟ ਕੋਲੋਂ ਕੁਸ਼ਤੀ ਸਿੱਖ ਰਹੇ ਸਨ।

ਇਹ ਵੀ ਪੜ੍ਹੋ-

ਖ਼ੁਦਕੁਸ਼ੀ ਦਾ ਮਾਮਲਾ ਜੋਝੂ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਹੈ।

ਜੋਝੂ ਪੁਲਿਸ ਸਟੇਸ਼ਨ ਦੇ ਐੱਸਐੱਚਓ ਦਿਲਬਾਗ ਸਿੰਘ ਨੇ ਦੱਸਿਆ, "ਰਿਤਿਕਾ ਭਰਤਪੁਰ ਵਿੱਚ ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ਵਿੱਚ ਹਿੱਸਾ ਲੈਣ ਗਈ ਸੀ ਅਤੇ ਇੱਕ ਪੁਆਂਇਟ ਤੋਂ ਹਾਰ ਗਈ ਸੀ। ਉਹ ਇਸ ਗੱਲ ਤੋਂ ਬਹੁਤ ਦੁਖੀ ਸੀ। ਕੁਸ਼ਤੀ ਮੁਕਾਬਲੇ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਬੈਲਾਲੀ ਵਿੱਚ ਆਪਣੀ ਭੂਆ ਦੇ ਘਰ ਖ਼ੁਦਕੁਸ਼ੀ ਕਰ ਲਈ।"

ਉਨ੍ਹਾਂ ਨੇ ਕਿਹਾ , "ਫ਼ਿਲਹਾਲ ਖ਼ੁਦਕੁਸ਼ੀ ਦੀ ਇਹ ਹੀ ਵਜ੍ਹਾ ਨਜ਼ਰ ਆ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਵਾਲੀ ਹੈ, ਜਿਸ ਤੋਂ ਬਾਅਦ ਕੁਝ ਹੋਰ ਜਾਣਕਾਰੀ ਮਿਲੇਗੀ।"

ਚਾਰ ਸਾਲਾਂ ਤੋਂ ਮਹਾਂਵੀਰ ਕੋਲ ਰਹਿਕੇ ਹੀ ਕਰ ਰਹੀ ਸੀ ਤਿਆਰੀ

17 ਸਾਲਾਂ ਦੀ ਰਿਤਿਕਾ ਚਾਰ ਸਾਲਾਂ ਤੋਂ ਮਹਾਂਵੀਰ ਫ਼ੋਗਾਟ ਤੋਂ ਹੀ ਕੁਸ਼ਤੀ ਸਿੱਖ ਰਹੇ ਸਨ ਅਤੇ ਉਨ੍ਹਾਂ ਦੇ ਘਰ ਹੀ ਰਹਿ ਰਹੇ ਸਨ।

ਭਰਤਪੁਰ ਵਿੱਚ ਹੋ ਰਹੇ ਮੁਕਬਲੇ ਵਿੱਚ ਵੀ ਮਹਾਂਵੀਰ ਫ਼ੋਗਾਟ ਉਨ੍ਹਾਂ ਦੇ ਨਾਲ ਗਏ ਸਨ। ਇਹ ਮੁਕਾਬਲਾ 12 ਤੋਂ 14 ਮਾਰਚ ਦਰਮਿਆਨ ਹੋਣਾ ਸੀ। ਦੋਵੇਂ 15 ਮਾਰਚ ਨੂੰ ਪਿੰਡ ਵਾਪਸ ਆਏ ਸਨ।

ਮਹਾਂਵੀਰ ਫ਼ੋਗਾਟ ਨੇ ਦੱਸਿਆ ਹੈ, "15 ਮਾਰਟ ਨੂੰ ਅਸੀਂ ਦਿਨ ਵਿੱਚ ਰਾਜਸਥਾਨ ਤੋਂ ਵਾਪਸ ਆਏ ਅਤੇ ਫ਼ਿਰ ਉਹ ਆਪਣੇ ਕਮਰੇ ਵਿੱਚ ਸੌਣ ਲਈ ਚਲੀ ਗਈ। ਅਸੀਂ ਵੀ ਸੋਚਿਆ ਕਿ ਥੱਕ ਕੇ ਆਈ ਹੈ, ਤਾਂ ਕੋਈ ਜਗਾਏ ਨਾ। ਸ਼ਾਮ ਨੂੰ ਕਰੀਬ ਸਾਢੇ ਸੱਤ ਵਜੇ ਜਦੋਂ ਉਸਦੀ ਭੂਆ ਨੇ ਦਰਵਾਜ਼ਾ ਖੜਕਾਇਆ, ਤਾਂ ਉਸਨੇ ਕੋਈ ਜਵਾਬ ਨਾ ਦਿੱਤਾ। ਕਾਫ਼ੀ ਦੇਰ ਤੱਕ ਉਹ ਦਰਵਾਜ਼ਾ ਖੋਲ੍ਹਣ ਲਈ ਕਹਿੰਦੀ ਰਹੀ।"

"ਪਰ ਜਦੋਂ ਕੋਈ ਜਵਾਬ ਨਾ ਆਇਆ ਤਾਂ ਉਪਰੋਂ ਰੌਸ਼ਨਦਾਨ ਵਿੱਚੋਂ ਦੇਖਿਆ। ਇਸ ਦੇ ਬਾਅਦ ਮੈਨੂੰ ਪਤਾ ਲੱਗਿਆ ਕਿ ਉਸਨੇ ਖ਼ੁਦਕੁਸ਼ੀ ਕਰ ਲਈ ਹੈ। ਫ਼ਿਰ ਅਸੀਂ ਉਸਦੇ ਪਿਤਾ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ।"

ਰਿਤਿਕਾ ਰਾਜਸਥਾਨ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਘਰ ਵਿੱਚ ਮਾਤਾ ਪਿਤਾ ਅਤੇ ਤਿੰਨ ਭੈਣਾਂ ਅਤੇ ਦੋ ਭਰਾ ਹਨ। 16 ਮਾਰਚ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਸੋਨੇ ਦਾ ਤਗ਼ਮਾ ਜਿੱਤਣ ਦੀ ਇੱਛਾ

ਫ਼ੋਗਾਟ ਪਰਿਵਾਰ ਕੁਸ਼ਤੀ ਦੀ ਦੁਨੀਆਂ ਵਿੱਚ ਮੰਨਿਆਂ ਹੋਇਆ ਨਾਮ ਹੈ। ਮਹਾਂਵੀਰ ਫ਼ੋਗਾਟ ਖ਼ੁਦ ਕੁਸ਼ਤੀ ਦੇ ਇੱਕ ਵੱਡੇ ਖਿਡਾਰੀ ਰਹੇ ਹਨ।

ਉਹ ਸੀਨੀਅਰ ਉਲੰਪਿਕ ਕੋਚ ਹਨ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਸਾਲ 2016 ਵਿੱਚ ਦ੍ਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤੀ ਸੀ।

ਗੀਤਾ ਫ਼ੋਗਾਟ ਸਾਲ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤ ਚੁੱਕੇ ਹਨ ਅਤੇ ਉਲੰਪਿਕ ਸਮਰ ਗ਼ੇਮਜ਼ ਲਈ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਮਹਿਲਾ ਕੁਸ਼ਤੀ ਖਿਡਾਰੀ ਵੀ ਰਹੇ ਹਨ।

ਬਬਿਤਾ ਫ਼ੋਗਾਟ ਰਾਸ਼ਟਰਮੰਡਲ ਖੇਡਾਂ ਵਿੱਚ 2010 ਅਤੇ 2018 ਵਿੱਚ ਚਾਂਦੀ ਦਾ ਤਗ਼ਮਾ ਜਿੱਤ ਚੁੱਕੇ ਹਨ। ਉਨ੍ਹਾਂ ਨੇ 2019 ਵਿੱਚ ਲੋਕ ਸਭਾ ਚੋਣਾਂ ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਕੇ ਸਿਆਸਤ ਵਿੱਚ ਪੈਰ ਰੱਖਿਆ ਸੀ।

ਉਨ੍ਹਾਂ ਦੀ ਛੋਟੀ ਭੈਣ ਰਿਤੂ ਫ਼ੋਗਾਟ ਇੱਕ ਪੇਸ਼ੇਵਰ ਮਿਸ਼ਰਿਤ ਮਾਰਸ਼ਲ ਆਰਟ ਫ਼ਾਈਟਰ ਹਨ। ਉਥੇ ਹੀ, ਉਨ੍ਹਾਂ ਦੇ ਚਾਚੇ ਦੀ ਭੈਣ ਵਿਨੇਸ਼ ਫ਼ੋਗਾਟ ਰਾਸ਼ਟਰਮੰਡਲ ਅਤੇ ਏਸ਼ਿਆਈ ਗੇਮਜ਼ ਵਿੱਚ ਸੋਨੇ ਦਾ ਤਗ਼ਮਾ ਜਿੱਤ ਚੁੱਕੇ ਹਨ।

ਫ਼ਿਲਮ 'ਦੰਗਲ' ਵੀ ਫ਼ੋਗਾਟ ਪਰਿਵਾਰ 'ਤੇ ਹੀ ਬਣੀ ਸੀ, ਜਿਸ ਵਿੱਚ ਅਭਿਨੇਤਾ ਆਮਿਰ ਖਾਨ ਨੇ ਮਹਾਂਵੀਰ ਫ਼ੋਗਾਟ ਦੀ ਭੂਮਿਕਾ ਨਿਭਾਈ ਸੀ।

ਪਹਿਲਵਾਨਾਂ ਦੇ ਪਰਿਵਾਰ ਵਿੱਚ ਜਨਮੇਂ ਰਿਤਿਕਾ ਵੀ ਕੁਸ਼ਤੀ ਵਿੱਚ ਮੁਕਾਮ ਹਾਸਿਲ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਕੌਮੀ ਪੱਧਰ 'ਤੇ ਸੋਨ ਤਗ਼ਮਾ ਜਿੱਤਣ ਦੇ ਸੁਫ਼ਨੇ ਦੇਖੇ ਸਨ।

ਮਹਾਂਵੀਰ ਦੱਸਦੇ ਹਨ ਕਿ ਰਿਤਿਕਾ ਪਿਛਲੇ ਸਾਲ ਕੌਮੀ ਪੱਧਰ 'ਤੇ ਖੇਡੀ ਸੀ। ਇਸ ਵਾਰ ਵੀ ਜੇ ਸੂਬਾ ਪੱਧਰ ਜਿੱਤ ਜਾਂਦੀ ਤਾਂ ਉਹ ਕੌਮੀ ਪੱਧਰ ਤੱਕ ਪਹੁੰਚ ਜਾਂਦੀ।

ਇਸ ਵਾਰ ਉਹ ਨੈਸ਼ਨਲ ਲੈਵਲ 'ਤੇ ਵੀ ਸੋਨੇ ਦਾ ਤਗ਼ਮਾ ਜਿੱਤਣਾ ਚਾਹੁੰਦੀ ਸੀ,ਪਰ ਅਜਿਹਾ ਨਾ ਹੋਇਆ ਅਤੇ ਉਨ੍ਹਾਂ ਨੂੰ ਇਸ ਦਾ ਸਦਮਾ ਲੱਗਿਆ।

ਮਹਾਂਵੀਰ ਅੱਗੇ ਕਹਿੰਦੇ ਹਨ, ਆਖ਼ਿਰੀ ਸਮੇਂ ਤਾਂ ਉਸ ਨਾਲ ਕੋਈ ਗੱਲ ਨਹੀਂ ਹੋਈ,ਪਰ ਜਿਵੇਂ ਬੱਚੇ ਸਕੂਲ ਵਿੱਚ ਹਰ ਜਗ੍ਹਾ ਕਹਿ ਦਿੰਦੇ ਹਨ ਕਿ ਉਹ ਗੋਲਡ ਮੈਡਲ ਲਿਆਉਣਗੇ, ਇਸੇ ਤਰ੍ਹਾਂ ਹੀ ਰਿਤਿਕਾ ਵੀ ਕਿਹਾ ਕਰਦੀ ਸੀ।

ਗੀਤਾ ਫ਼ੋਗਾਟ ਨੇ ਕੀਤਾ ਯਾਦ

ਗੀਤਾ ਫ਼ੋਗਾਟ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਰਿਤਿਕਾ ਦੀ ਇੱਕ ਤਸਵੀਰ ਪਾ ਕੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ।

ਉਨ੍ਹਾਂ ਨੇ ਲਿਖਿਆ, "ਭਗਵਾਨ ਮੇਰੀ ਛੋਟੀ ਭੈਣ, ਮੇਰੇ ਮਾਮੇ ਦੀ ਧੀ ਰਿਤਿਕਾ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੇਰੇ ਪਰਿਵਾਰ ਲਈ ਇਹ ਬਹੁਤ ਹੀ ਦੁੱਖ ਦੀ ਘੜੀ ਹੈ। ਰਿਤਿਕਾ ਬਹੁਤ ਹੀ ਹੋਣਹਾਰ ਪਹਿਲਵਾਨ ਸੀ, ਪਤਾ ਨਹੀਂ ਕਿਉਂ ਉਸ ਨੇ ਅਜਿਹਾ ਕਦਮ ਚੁੱਕਿਆ। ਹਾਰ-ਜਿੱਤ ਖਿਡਾਰੀ ਦੀ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ, ਸਾਨੂੰ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ।"

ਕੇਂਦਰੀ ਮੰਤਰੀ ਵੀ ਕੇ ਸਿੰਘ ਨੇ ਵੀ ਰਿਤਿਕਾ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਟਵੀਟ ਕੀਤਾ, "ਇਹ ਬਹੁਤ ਹੀ ਭਿਆਨਕ ਖ਼ਬਰ ਹੈ ਕਿ ਅਸੀਂ ਰਿਤਿਕਾ ਨੂੰ ਗਵਾ ਦਿੱਤਾ, ਜਿੰਨ੍ਹਾਂ ਦਾ ਅੱਗੇ ਬਹੁਤ ਬਹਿਤਰ ਕਰੀਅਰ ਸੀ। ਦੁਨੀਆਂ ਦਹਕਿਆਂ ਪਹਿਲਾਂ ਜਿਥੇ ਸੀ, ਉਥੋਂ ਬਦਲ ਚੁੱਕੀ ਹੈ। ਅਥਲੀਟ ਦਬਾਅ ਦਾ ਸਾਹਮਣਾ ਕਰ ਰਹੇ ਹਨ ਜੋ ਕਿ ਪਹਿਲਾਂ ਨਹੀਂ ਸੀ। ਇਸ ਦਬਾਅ ਨੂੰ ਕਿਵੇਂ ਸੰਭਾਲੀਏ, ਇਹ ਉਨ੍ਹਾਂ ਦੀ ਸਿਖਲਾਈ ਦਾ ਹਿੱਸਾ ਹੋਣਾ ਚਾਹੀਦਾ ਹੈ।"

ਖੁਦਕੁਸ਼ੀ ਦੇ ਮਾਮਲੇ ਵਿੱਚ ਕੀ ਕਹਿੰਦੇ ਹਨ ਡਾਕਟਰ

ਦੇਸ਼ ਵਿੱਚ ਅਕਸਰ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਆਮ ਲੋਕਾਂ ਤੋਂ ਲੈ ਕੇ ਸੈਲੀਬ੍ਰਿਟੀ ਤੱਕ ਦੇ ਨਾਮ ਇਸ ਵਿੱਚ ਸ਼ਾਮਲ ਹਨ।

ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ ਇੱਕ ਅੰਕੜੇ ਮੁਤਾਬਕ ਸਾਲ 2019 ਵਿੱਚ ਭਾਰਤ ਵਿੱਚ 1,39,123 ਨੇ ਖੁਦਕੁਸ਼ੀ ਕੀਤੀ ਸੀ।

ਇਨ੍ਹਾਂ ਵਿੱਚ 18 ਤੋਂ 30 ਸਾਲ ਦੀ ਉਮਰ ਦੇ 48,763 ਲੋਕ ਸਨ। 18 ਸਾਲ ਤੋਂ ਘੱਟ ਉਮਰ ਦੇ 9613 ਲੋਕਾਂ ਨੇ ਖੁਦਕੁਸ਼ੀ ਕੀਤੀ ਸੀ।

ਪਿਛਲੇ ਸਾਲ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦਾ ਮਾਮਲਾ ਸੁਰਖ਼ੀਆਂ ਵਿੱਚ ਛਾਇਆ ਰਿਹਾ। ਹਾਲ ਹੀ ਵਿੱਚ ਗੁਜਰਾਤ ਵਿੱਚ ਇੱਕ ਕੁੜੀ ਨੇ ਆਪਣੇ ਵਿਆਹ ਤੋਂ ਪਰੇਸ਼ਾਨੀਆਂ ਕਰਕੇ ਖੁਦਕੁਸ਼ੀ ਕਰ ਲਈ।

ਪਿਛਲੇ ਦਿਨੀਂ ਗੁਜਰਾਤ ਵਿੱਚ ਆਇਸ਼ਆ ਮਕਰਾਨੀ ਦੀ ਖੁਦਕੁਸ਼ੀ ਦੀ ਖ਼ਬਰ ਸੁਰਖੀਆਂ ਵਿੱਚ ਆਈ ਸੀ, ਬੋਰਡ ਦੀ ਪ੍ਰੀਖਿਆਵਾਂ ਤੋਂ ਬਾਅਦ ਬੱਚਿਆਂ ਦੀਆਂ ਖੁਦਕੁਸ਼ੀਆਂ ਕਰਨ ਦੀਆਂ ਖ਼ਬਰਾਂ ਵੀ ਆਉਂਦੀਆਂ ਹਨ।

ਰਿਤਿਕਾ ਵੀ ਮਹਿਜ 17 ਸਾਲ ਦੀ ਸੀ ਅਤੇ ਉਨ੍ਹਾਂ ਦੇ ਸਾਹਮਣੇ ਪੂਰੇ ਭਵਿੱਖ ਸੀ। ਉਨ੍ਹਾਂ ਨੂੰ ਅੱਗੇ ਵੀ ਕਈ ਹੋਰ ਮਿਲ ਸਕਦੇ ਸਨ।

ਆਖ਼ਰ ਆਮ ਜੀਵਨ ਜੀ ਰਿਹਾ ਕੋਈ ਵਿਅਕਤੀ ਖੁਦਕੁਸ਼ੀ ਦੇ ਖ਼ਿਆਲ ਤੱਕ ਕਿਵੇਂ ਪਹੁੰਚਦਾ ਹੈ ਅਤੇ ਏਜਿਹੀ ਸਥਿਤੀਆਂ ਵਿੱਚ ਕੀ ਕੀਤਾ ਜਾਣਾ ਚਾਹੀਦਾ ਹੈ।

ਸਫ਼ਦਰਜੰਗ ਹਸਪਤਾਲ ਵਿੱਚ ਮਨੋਰਗ ਮਾਹਿਰ ਡਾਕਟਰ ਪੰਕਜ ਕੁਮਾਰ ਕਹਿੰਦੇ ਹਨ, "ਡਿਪਰੈਸ਼ ਅਤੇ ਖੁਦਕੁਸ਼ੀ ਦਾ ਖ਼ਿਆਲ ਕਿਸੇ ਸਥਿਤੀ ਨੂੰ ਲੈ ਕੇ ਤੁਹਾਡੀ ਪ੍ਰਤੀਕਿਰਿਆ ਨਾਲ ਜੁੜਿਆ ਹੈ। ਹਰ ਕਿਸੇ ਦਾ ਸੁਭਾਅ ਅਤੇ ਵਿਅਕਤਿਤਵ ਵੱਖਰਾ ਹੁੰਦਾ ਹੈ।"

"ਸੁਭਾਅ ਜਨਮ ਤੋਂ ਹੀ ਤੈਅ ਹੁੰਦਾ ਹੈ ਅਤੇ ਜਦੋਂ ਅਸੀਂ ਨੇੜਲੇ ਮਾਹੌਲ ਤੋਂ ਸਿੱਖਦੇ ਹਨ ਤਾਂ ਸਾਡਾ ਵਿਅਕਤਿਤਵ ਤਿਆਰ ਹੁੰਦਾ ਹੈ। ਤੁਸੀਂ ਜੀਵਨ ਵਿੱਚ ਹੋਣ ਵਾਲੀਆਂ ਘਟਨਾਵਾਂ 'ਤੇ ਕਿਵੇਂ ਪ੍ਰਤੀਕਿਰਿਆ ਕਰਦੇ ਹਨ ਅਤੇ ਵਿਭਿੰਨ ਸਥਿਤੀਆਂ, ਆਲੋਚਨਾ ਤੇ ਅਸਫ਼ਲਤਾ ਨੂੰ ਕਿਵੇਂ ਸੰਭਾਲਦੇ ਹਨ ਇਹ ਤੁਹਾਡੇ ਸੁਭਾਅ ਵਿਅਕਤਿਤਵ 'ਤੇ ਨਿਰਭਰ ਕਰਦਾ ਹੈ।"

ਬੱਚਿਆਂ ਗੱਲ ਕਰੀਏ ਤਾਂ 12 ਤੋਂ 19 ਸਾਲ ਤੱਕ ਦੀ ਕਿਸ਼ੋਰਵਿਵਸਥਾ ਵਿਅਕਤਿਤਵ ਨਿਰਮਾਣ ਦਾ ਸਮਾਂ ਹੁੰਦਾ ਹੈ ਜੋ ਕਰੀਬ ਤੈਅ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਬਣਨਗੇ। ਇਨ੍ਹਾਂ ਸਾਲਾਂ ਵਿੱਚ ਦਿਮਾਗ਼ ਵਿੱਚ ਵੀ ਕੁਝ ਬਦਲਾਅ ਆ ਰਹੇ ਹੁੰਦੇ ਹਨ। ਇਸ ਵੇਲੇ ਦਿਮਾਗ਼ ਵਿਕਸਿਤ ਹੋ ਰਿਹਾ ਹੁੰਦਾ ਹੈ।

ਡਾਕਟਰ ਪੰਕਜ ਕਹਿੰਦੇ ਹਨ ਕਿ ਅਜਿਹੇ ਵਿੱਚ ਸਕਾਰਤਮਕ ਮਾਹੌਲ ਮਿਲਣਾ ਅਤੇ ਬੱਚਿਆਂ ਦੇ ਵਿਹਾਰ 'ਤੇ ਧਿਆਨ ਦੇਣਾ ਜ਼ਰੂਰੀ ਹੈ। ਕੁਝ ਬੱਚੇ ਜਾਂ ਵੱਡੇ ਖ਼ੁਦ ਹੀ ਸੋਚ ਲੈਂਦੇ ਹਨ ਕਿ ਇੱਕ ਹਾਰ ਤੋਂ ਕੋਈ ਗੱਲ ਨਹੀਂ ਅਗਲੀ ਵਾਰ ਜੀਤ ਲੈਣਗੇ ਪਰ ਕੁਝ ਉਸ ਹਾਰ ਨੂੰ ਹੀ ਸਭ ਕੁਝ ਮਾਨ ਬੈਠਦੇ ਹਨ।

ਉਨ੍ਹਾਂ ਦੂਸਰਿਆਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਸਵਾਲਾਂ ਦਾ ਜਵਾਬ ਦੇਣ ਵਿੱਚ ਡਰ ਲਗਦਾ ਹੈ। ਹੌਲੀ-ਹੌਲੀ ਉਹ ਮੰਨ ਲੈਂਦੇ ਹਨ ਉਨ੍ਹਾਂ ਜੀਵਨ ਵਿੱਚ ਕੁਝ ਨਹੀਂ ਬਚਿਆ ਹੈ।

ਕੁਝ ਲੋਕ ਹੌਲੀ-ਹੌਲੀ ਤਣਾਅ ਵੱਲ ਵਧਦੇ ਹਨ। ਉਨ੍ਹਾਂ ਖੁਦਕੁਸ਼ੀਂ ਦੇ ਖ਼ਿਆਲ ਆਉਂਦੇ ਹਨ। ਲਗਦਾ ਹੈ ਕਿਜ਼ਿੰਦਗੀ ਵਿੱਚ ਕੁਝ ਬਚਾ ਨਹੀਂ ਨਹੀਂ ਹੈ ਅਤੇ ਉਨ੍ਹਾਂ ਦੀ ਕੋਈ ਮਦਦ ਨਹੀਂ ਸਕਦਾ।

ਇਸ ਤੁਸੀਂ ਉਨ੍ਹਾਂ ਦਾ ਵਿਹਾਰ ਅਤੇ ਗੱਲਬਾਤ ਤੋਂ ਸਮਝ ਸਕਦੇ ਹਨ। ਬਹੁਤ ਸਮੇਂ ਤੱਕ ਕਿਸੇ ਵਿਅਕਤੀ ਨੂੰ ਇਸ ਹਾਲਤ ਵਿੱਚ ਛੱਡਣਾ ਠੀਕ ਨਹੀਂ ਹੈ। ਉਨ੍ਹਾਂ ਨੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ।

ਆਇਸ਼ਾ ਖੁਦਕੁਸ਼ੀ ਕੇਸ: ਕੀ ਪਤੀ ਲਈ ਬਣਾਇਆ ਸੀ ਵੀਡੀਓ, ਕੀ ਹੈ ਸੱਚਾਈ?

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਖੁਦਕੁਸ਼ੀ ਸੀ ਜਾਂ ਹੱਤਿਆ? ਕਿੱਥੇ ਪਹੁੰਚੀ ਜਾਂਚ?

ਭਾਵੁਕ ਵਿਹਾਰ

ਡਾਕਟਰ ਪੰਕਜ ਦੱਸਦੇ ਹਨ ਕਿ ਬਹੁਤ ਵਾਰ ਲੋਕ ਭਾਵੁਕ (ਇੰਪਲਸਿਵ) ਹੁੰਦੇ ਹਨ, ਜੋ ਇੱਕਦਮ ਕੋਈ ਵਿਚਾਰ ਆਉਣ 'ਤੇ ਉਸ 'ਤੇ ਐਕਟ ਕਰ ਬੈਠਦੇ ਹਨ।

ਉਹ ਤੁਰੰਤ ਸੋਚ ਲੈਂਦੇ ਹਨ ਕਿ ਅਸਫ਼ਲਤਾ ਬਹੁਤ ਵੱਡੀ ਹੈ ਅਤੇ ਅੱਗੇ ਕੁਝ ਨਹੀਂ ਬਚਿਆ। ਅਜਿਹੇ ਵਿੱਚ ਖ਼ੁਦ ਨੂੰ ਨੁਕਸਾਨ ਵੀ ਪਹੁੰਚਾ ਲੈਂਦੇ ਹਨ। ਬਾਅਦ ਵਿੱਚ ਬੇਸ਼ੱਕ ਹੀ ਉਨ੍ਹਾਂ ਬੁਰਾ ਵੀ ਲਗਦਾ ਹੈ ਇਹ ਕੀ ਕਰ ਲਿਆ।

ਭਾਵੁਕ ਵਿਹਾਰ ਦੀ ਗੱਲ ਕਰੀਏ ਤਾਂ ਇਸ ਨੂੰ ਵੀ ਥੋੜ੍ਹਾ ਧਿਆਨ ਦੇ ਕੇ ਸਮਝਿਆ ਜਾ ਸਕਦਾ ਹੈ। ਇਸ ਤ੍ਰਹਾਂ ਲੋਕ ਜਲਦੀ ਫ਼ੈਸਲੇ ਲੈ ਲੈਂਦੇ ਹਨ। ਜਿਵੇਂ ਅਸੀਂ ਪੈਨ ਖਰੀਦਣ ਲਈ 5 ਮਿੰਟ ਵਿੱਚ ਫ਼ੈਸਲਾ ਕਰ ਸਕਦੇ ਹਨ ਪਰ ਖਰੀਦਣ ਅਤੇ ਵਿਆਹ ਕਰਨ ਵਰਗੇ ਫ਼ੈਸਲੇ ਲੈਣ ਵਿੱਚ ਸਮਾਂ ਲੈਣਗੇ।

ਪਰ ਭਾਵੁਕ ਲੋਕ ਬਿਨਾ ਸੋਚੇ-ਸਮਝੇ ਵੀ ਵੱਡੇ-ਵੱਡੇ ਫ਼ੈਸਲੇ ਲੈ ਲੈਂਦੇ ਹਨ। ਉਹ ਛੋਟੀਆਂ ਤੋਂ ਲੈ ਕੇ ਵੱਡੀਆਂ ਚੀਜ਼ਾਂ ਵਿੱਚ ਇੱਕਦਮ ਤੋਂ ਐਕਸ਼ਨ ਲੈ ਲੈਂਦੇ ਹਨ ਅਤੇ ਜੋਖ਼ਮ ਭਰਿਆ ਵਿਹਾਰ ਕਰਦੇ ਹਨ।

ਕਿਹੜੀਆਂ ਗੱਲਾਂ 'ਤੇ ਧਿਆਨ ਦਿਓ-

ਆਪਣੇ ਬੱਚਿਆਂ ਜਾਂ ਹੋਰਨਾਂ ਰਿਸ਼ਤੇਦਾਰਾਂ ਦੇ ਵਿਹਾਰ 'ਤੇ ਧਿਆਨ ਦਿਓ

  • ਜੇਕਰ ਤੁਹਾਨੂੰ ਵਿਹਾਰ ਵਿੱਚ ਕੋਈ ਸਮੱਸਿਆ ਦਿਖ ਰਹੀ ਹੈ ਤਾਂ ਮੁਸ਼ਕਲ ਵੇਲੇ ਵਿੱਚ ਉਨ੍ਹਾਂ ਨੂੰ ਇਕੱਲੇ ਨਾ ਛੱਡੋ। ਗੱਲ ਕੋਰ, ਮਨ ਦੀ ਹਾਲਤ ਨੂੰ ਜਾਣੋ ਅਤੇ ਸਕਾਰਾਤਮਕ ਦਿਸ਼ਾ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰੋ।
  • ਜੇਕਰ ਲਗਦਾ ਹੈ ਕਿ ਤੁਹਾਡੇ ਕੋਲੋਂ ਕਿਸੇ ਸਥਿਤੀ ਵਿੱਚੋਂ ਨਹੀਂ ਨਿਕਲਿਆ ਜਾ ਰਿਹਾ ਜਾਂ ਤੁਹਾਡਾ ਰਿਸ਼ਤੇਦਾਰ ਲਗਾਤਾਰ ਤਣਾਅ ਵਿੱਚ ਹੈ ਤਾਂ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।
  • ਇਸ ਗੱਲ ਦਾ ਧਿਆਨ ਰੱਖੋਂ ਕਿ ਇੱਕ ਦਿਨ, ਇੱ ਵਾਰ ਕਿਸੇ ਮੁਕਾਬਲੇ ਜਾਂ ਪ੍ਰੀਖਿਆ ਵਿੱਚ ਅਸਫ਼ਲਤਾ ਮਿਲਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੇ ਵਿੱਚ ਕਮੀ ਹੈ ਜਾਂ ਇਹ ਹਾਰ ਜ਼ਿੰਦਗੀ ਭਰ ਲਈ ਹੈ। ਅੱਗੇ ਵਧਣ ਦਾ ਰਸਤਾ ਬਦਲ ਸਕਦਾ ਹੈ ਪਰ ਖ਼ਤਮ ਨਹੀਂ ਹੋ ਸਕਦਾ।
  • ਖਿਡਾਰੀਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਉਨ੍ਹਾਂ ਤਿਆਰੀ ਵੇਲੇ ਮਨੋਵਿਗਿਆਨਕ ਪੱਖ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ। ਜੋ ਲੋਕ ਲਗਾਤਾਰ ਮੁਕਾਬਲੇ ਵਾਲੇ ਮਾਹੌਲ ਵਿੱਚ ਰਹਿੰਦੀ ਹਨ, ਉਨ੍ਹਾਂ ਨੂੰ ਤਣਾਅ ਹੋਣਾ ਸੁਭਾਵਿਕ ਹੈ। ਉਨ੍ਹਾਂ ਨੂੰ ਹਮੇਸ਼ਾ ਇੱਕ ਟੀਚੇ ਲਈ ਕੰਮ ਕਰਨਾ ਹੁੰਦਾ ਹੈ। ਅਜਿਹੇ ਵਿੱਚ ਉਨ੍ਹਾਂ ਨੂੰ ਅਸਫ਼ਲਤਾ ਨਾਲ ਨਜਿੱਠਣਾ ਵੀ ਸਿੱਖਣਾ ਜ਼ਰੂਰੀ ਹੈ। ਨਤ
  • ਆਪਣੇ ਬੱਚਿਆਂ ਨੂੰ ਚੰਗਾ ਨਤੀਜਾ ਲੈ ਕੇ ਆਉਣ ਅਤੇ ਜਿੱਤਣ ਲਈ ਜ਼ਰੂਰ ਉਤਸ਼ਾਹਿਤ ਕਰੋ ਪਰ ਘਰ ਵਿੱਚ ਇਸ ਬਾਰੇ ਵੀ ਗੱਲ ਜ਼ਰੂ ਹੋਣੀ ਚਾਹੀਦੀ ਹੈ ਜੇਕਰ ਅਸਫ਼ਲ ਹੋਏ ਤਾਂ ਕੀ ਹੋਵੇਗੀ। ਉਨ੍ਹਾਂ ਨੂੰ ਦੱਸੋ ਕਿ ਹਾਰ ਅੰਤ ਨਹੀਂ ਹੁੰਦਾ।
  • ਇਸ ਦੇ ਨਾਲ ਹੀ ਆਪਣੀ ਹਾਬੀਜ਼ ਨੂੰ ਵੀ ਪੂਰਾ ਕਰਨ। ਜਿਵੇਂ ਜੇਕਰ ਕੋਈ ਪ੍ਰੀਖਿਆ ਲਈ ਪੜ੍ਹਾਈ ਕਰ ਰਿਹਾ ਹੈ ਤਾਂ ਖੇਲ-ਕੂਦ ਅਤੇ ਮਨੋਰੰਜਨ ਲਈ ਵੀ ਸਮਾਂ ਕੱਢਣ। ਜੇਕਰ ਤੁਸੀਂ ਖੇਡਾਂ ਜਾਂ ਮਨੋਰੰਜਨ ਦੇ ਖੇਤਰ ਵਿੱਚ ਹਨ ਤਾਂ ਦੂਜੇ ਕੰਮਾਂ ਲਈ ਸਮਾਂ ਕੱਢੋ ਅਤੇ ਆਪਣੀ ਹਾਬੀਜ਼ ਪੂਰੀ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)