ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਜੇ ਪੈਸੇ ਲਈ ਮਿਹਨਤ ਨਹੀਂ ਕਰਦਾ ਤਾਂ ਕੀ ਹੈ ਉਸ ਦਾ ਮਕਸਦ -5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਐਲਨ ਮਸਕ ਐਮੇਜ਼ੋਨ ਦੇ ਜੈਫ਼ ਬੋਜ਼ੇਸ ਨੂੰ ਪਿੱਛੇ ਛੱਡ ਕੇ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ।
ਟੈਸਲਾ ਕਾਰ ਕੰਪਨੀ ਅਤੇ ਸਪੇਸ-ਐਕਸ ਕੰਪਨੀ ਦੇ ਇਸ ਹਰਫਨਮੌਲਾ ਉਧਮੀ ਦੀ ਜਾਇਦਾਦ, ਟੈਸਲਾ ਦੇ ਸ਼ੇਅਰਾਂ ਦੀ ਕੀਮਤ ਵਧਣ ਤੋਂ ਬਾਅਦ 185 ਬਿਲੀਅਨ ਅਮਰੀਕੀ ਡਾਲਾਰ ਨੂੰ ਪਾਰ ਕਰ ਗਈ ਹੈ।
ਅਜਿਹੇ ਵਿੱਚ ਚਰਚਾ ਹੈ ਉਨ੍ਹਾਂ ਦੇ ਸਫ਼ਲਤਾ ਮੰਤਰਾਂ ਦੀ ਸਾਲ ਪਹਿਲਾਂ ਬੀਬੀਸੀ ਪੱਤਰਕਾਰ ਜਸਟਿਨ ਰਾਲਿਟ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਜਿਸ ਦੇ ਅਧਾਰ ਤੇ ਜਸਟਿਨ ਐਲਨ ਦੀ ਸਫ਼ਲਤਾ ਦੇ 6 ਗੁਰ ਸਾਂਝੇ ਕਰ ਰਹੇ ਹਨ ਪਰ ਐਲਨ ਮਸਕ ਸਫ਼ਲਤਾ ਦਾ ਮਤਲਬ ਕੋਈ ਡਾਲਰਾਂ ਦਾ ਢੇਰ ਨਹੀਂ ਤਾਂ ਫਿਰ ਉਨ੍ਹਾਂ ਲਈ ਸਫ਼ਲਤਾ ਦੇ ਕੀ ਮਾਅਨੇ ਹਨ ਜਾਣਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਕੈਪੀਟਲ ਹਿਲ ਵਿੱਚ ਟਰੰਪ ਪੱਖੀ ਇੰਨੇ ਸੌਖੇ ਕਿਵੇਂ ਵੜ ਗਏ

ਤਸਵੀਰ ਸਰੋਤ, EPA
ਹਾਲੇ ਅਮਰੀਕਾ ਆਪਣੀ ਕੇਂਦਰੀ ਇਮਾਰਤ ਕੈਪੀਟਲ ਹਿਲ ਵਿੱਚ ਟਰੰਪ ਪੱਖੀਆਂ ਵੱਲੋਂ ਮਚਾਏ ਖਰੂਦ ਦੇ ਸਦਮੇ ਵਿੱਚ ਹੀ ਸੀ ਕਿ ਹੁਣ ਉਨ੍ਹਾਂ ਦੇ ਇਸ ਵਿੱਚ ਸਫ਼ਲ ਹੋ ਜਾਣ ਮਗਰੋਂ ਸੁਰੱਖਿਆ ਖ਼ਾਮੀਆਂ ਬਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਤਸਵੀਰਾਂ ਅਤੇ ਫੁਟੇਜ ਹਜੂਮ ਵੱਲੋਂ ਇਮਾਰਤ ਅੰਦਰ ਮਚਾਏ ਖੂਰਦ ਦੀ ਗਵਾਹੀ ਭਰਦੀਆਂ ਹਨ। ਕਈ ਟਰੰਪ ਪੱਖੀ ਤਸਵੀਰਾਂ ਲੈ ਰਹੇ ਸਨ ਅਤੇ ਆਪਣੀਆਂ ਸਰਗਰਮੀਆਂ ਨੂੰ ਲਾਈਵ ਦਿਖਾ ਰਹੇ ਸਨ। ਜਦਕਿ ਹੋਰ ਅਮਰੀਕੀ ਲੋਕਤੰਤਰ ਦੇ ਚਿੰਨ੍ਹਾਂ ਨੂੰ ਤਬਾਹ ਕਰਨ ਅਤੇ ਲੁੱਟਣ ਵਿੱਚ ਮਸਰੂਫ਼ ਸਨ।
ਇਸ ਸਮੁੱਚੇ ਘਟਨਾਕ੍ਰਮ ਅਤੇ ਕੈਪੀਟਲ ਹਿਲ ਦੀ ਸੁਰੱਖਿਆ ਬੰਦੋਬਸਤਾਂ ਅਤੇ ਕੈਪਟੀਲ ਹਿਲ ਪੁਲਿਸ ਦੀ ਮੁਸਤੈਦੀ ਉੱਠ ਰਹੇ ਸਵਾਲਾਂ ਬਾਰੇ ਬੀਬੀਸੀ ਪੱਤਰਕਾਰ ਕੈਲੀ-ਲੀ ਕੂਪਰ ਦਾ ਵਿਸ਼ਲੇਸ਼ਣ ਇੱਥੇ ਕਲਿੱਕ ਕਰ ਕੇ ਪੜ੍ਹੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸੁਖਬੀਰ ਅਤੇ ਕੈਪਟਨ ਦੀ ਸ਼ਬਦੀ ਜੰਗ

ਤਸਵੀਰ ਸਰੋਤ, Getty Images
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਕਿਸਾਨਾਂ ਨਾਲ ਸਮਝੌਤੇ ਲਈ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ਦੀ ਗੱਲ ਆਧਾਰਹੀਣ ਅਤੇ ਬੇਬੁਨਿਆਦ ਹੈ।
ਸੁਖਬੀਰ ਬਾਦਲ ਨੇ ਪੰਜਾਬ ਸਰਕਾਰ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਸੀ ਕਿ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ 'ਤੇ ਅਸਰ ਪਾਉਣ ਲਈ ਪੰਜਾਬ ਪੁਲਿਸ ਦੇ ਅਫ਼ਸਰਾਂ ਨੂੰ ਭੇਜਿਆ ਜਾ ਰਿਹਾ ਹੈ।
ਇਸ ਵਾਦ-ਵਿਵਾਦ ਬਾਰੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲੇ ਨੇ ਕਿਹਾ,“ਕਦੇ ਕਹਿੰਦੇ ਹਨ ਅਫ਼ਸਰ ਜਾ ਕੇ ਦਬਾਅ ਪਾਉਂਦੇ ਹਨ। ਇੱਥੇ ਉਨ੍ਹਾਂ ਵਰਗਾ ਕੋਈ ਵੀ ਬਚਕਾਣਾ ਆਗੂ ਨਹੀਂ, ਸਾਰੇ ਸਮਝਦਾਰ ਆਗੂ ਹਨ। ਕੋਈ ਕਿਸੇ ਦੇ ਦਬਾਅ ਹੇਠ ਨਹੀਂ ਆਉਂਦਾ।"
ਪੂਰਾ ਘਟਨਾਕ੍ਰਮ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੇਸਿੱਟਾ ਬੈਠਕ ਤੋਂ ਬਾਅਦ ਕਿਸਾਨਾਂ ਤੇ ਸਰਕਾਰ ਨੇ ਕੀ-ਕੀ ਕਿਹਾ

ਤਸਵੀਰ ਸਰੋਤ, ANI
ਕਿਸਾਨਾਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਸ਼ੁੱਕਰਵਾਰ ਨੂੰ ਹੋਈ ਸਰਕਾਰ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਬੇਸਿੱਟਾ ਰਹੀ ਹੈ।
ਕਿਸਾਨ ਨੇਤਾ ਹਨਨ ਮੁੱਲਾ ਨੇ ਕਿਹਾ ਕਿ ਅੱਜ ਮੀਟਿੰਗ ਵਿੱਚ ਗਰਮਾ-ਗਰਮੀ ਹੋਈ ਹੈ। ਉਨ੍ਹਾਂ ਕਿਹਾ, "ਸਰਕਾਰ ਨੇ 15 ਜਨਵਰੀ ਦੀ ਅਗਲੀ ਮੀਟਿੰਗ ਦੀ ਤਰੀਖ ਰੱਖੀ ਹੈ। ਪਰ ਸਾਨੂੰ ਕੋਈ ਉਮੀਦ ਨਹੀਂ ਹੈ।"
ਬੈਠਕ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ, "ਮੀਟਿੰਗ ਵਿੱਚ ਸਰਕਾਰ ਕਹਿੰਦੀ ਰਹੀ ਕਿ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਇਲਾਵਾ ਕੋਈ ਵੀ ਸੁਝਾਅ ਹੈ ਤਾਂ ਸਰਕਾਰ ਵਿਚਾਰ ਲਈ ਤਿਆਰ ਹੈ। ਪਰ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਗੱਲ ਹੀ ਕਰਦੇ ਰਹੇ।"
"ਜਦੋਂ ਕੋਈ ਫੈਸਲਾ ਨਹੀਂ ਹੋ ਸਕਿਆ ਤਾਂ ਸਰਕਾਰ ਤੇ ਕਿਸਾਨ ਦੋਵਾਂ ਧਿਰਾਂ ਨੇ ਅਗਲੀ ਮੀਟਿੰਗ ਦੀ ਤਰੀਖ 15 ਜਨਵਰੀ ਤੈਅ ਕੀਤੀ।"
ਕਿਸਾਨ ਅੰਦੋਲਨ ਨਾਲ ਜੁੜਿਆ ਸ਼ੁੱਕਰਵਾਰ ਦਾ ਵੱਡਾ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਮੀਟ ਦੇ ਕਾਰੋਬਾਰ ਵਿੱਚ 'ਝਟਕਾ' ਅਤੇ 'ਹਲਾਲ' ਦੀ ਲੜਾਈ ਕੀ ਹੈ

ਤਸਵੀਰ ਸਰੋਤ, Getty Images
ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਵਿਭਾਗ ਅਧੀਨ ਐਗਰੀਕਲਚਰ ਅਤੇ ਪ੍ਰੋਸੈਸਡ ਫ਼ੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ) ਨੇ ਲਾਲ ਮਾਸ ਨਾਲ ਸਬੰਧਿਤ ਆਪਣੀ ਨਿਯਮ ਪੁਸਤਿਕਾ (ਰੂਲ ਬੁੱਕ) ਵਿੱਚੋਂ 'ਹਲਾਲ' ਸ਼ਬਦ ਨੂੰ ਹਟਾ ਦਿੱਤਾ ਅਤੇ ਉਸਦੀ ਜਗ੍ਹਾ ਹੁਣ ਇਸ ਵਿੱਚ ਕਿਹਾ ਗਿਆ ਹੈ ਕਿ 'ਜਾਨਵਰਾਂ ਨੂੰ ਦਰਾਮਦ ਕਰਨ ਵਾਲੇ ਦੇਸਾਂ ਦੇ ਨਿਯਮਾਂ ਦੇ ਹਿਸਾਬ ਨਾਲ ਕੱਟਿਆ ਗਿਆ ਹੈ'।
ਇਹ ਬਦਲਾਅ ਸੋਮਵਾਰ ਨੂੰ ਕੀਤਾ ਗਿਆ, ਹੁਣ ਤੱਕ ਮਾਸ ਨੂੰ ਬਰਾਮਦ ਕਰਨ ਲਈ ਉਸ ਦਾ ਹਲਾਲ ਹੋਣਾ ਇੱਕ ਅਹਿਮ ਸ਼ਰਤ ਰਹੀ ਹੈ।
ਬੀਬੀਸੀ ਪੱਤਰਕਾਰ ਸਲਮਾਨ ਰਾਵੀ ਦੀ ਇਸ ਰਿਪੋਰਟ ਵਿੱਚ ਇੱਥੇ ਕਲਿੱਕ ਕਰ ਕੇ ਪੜ੍ਹੋ ਲੇਬਲਾਂ ਮੀਟ ਕਾਰੋਬਾਰ ਵਿੱਚ ਕਿਸੇ ਮੀਟ ਉਤਪਾਦ ਦੇ ਹਲਾਲ ਜਾਂ ਝਟਕਾ ਹੋਣ ਦੇ ਕੀ ਮਾਅਨੇ ਹਨ ਅਤੇ ਕਿਉਂ ਹੈ ਇਸ ਬਾਰੇ ਬਹਿਸ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












