ਕੋਰੋਨਾਵਾਇਰਸ: ਭਾਰਤ ਨੇ ਚੀਨੀ ਰੈਪਿਡ ਟੈਸਟ ਕਿੱਟਾਂ ਦਾ ਆਰਡਰ ਕਿਸ 'ਖਰਾਬੀ' ਕਾਰਨ ਕੀਤਾ ਰੱਦ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਭਾਰਤ ਨੇ ਚੀਨ ਤੋਂ ਮੰਗਵਾਈਆਂ ਲਗਭਗ ਅੱਧਾ ਮਿਲੀਅਨ ਰੈਪਿਡ ਟੈਸਟਿੰਗ ਕਿੱਟਾਂ ਦੇ "ਖ਼ਰਾਬ" ਪਾਏ ਜਾਣ ਤੋਂ ਬਾਅਦ ਆਰਡਰ ਰੱਦ ਕਰ ਦਿੱਤੇ ਹਨ।

ਕੇਂਦਰ ਸਰਕਾਰ ਨੇ ਉਹ ਕਿੱਟਾਂ ਵੀ ਵਾਪਸ ਲੈ ਲਈਆਂ ਹਨ ਜੋ ਪਹਿਲਾਂ ਹੀ ਕਈ ਸੂਬਿਆਂ ਵਿਚ ਵਰਤੀਆਂ ਜਾਣੀਆਂ ਸ਼ੁਰੂ ਹੋ ਗਈਆਂ ਸਨ।ਇਹ ਕਿੱਟਾਂ ਕੋਰੋਨਾਵਾਇਰਸ ਦੀ ਲਾਗ ਵਾਲੇ ਲੋਕਾਂ ਦੇ ਖੂਨ ਵਿੱਚ ਐਂਟੀਬਾਡੀਜ਼ ਦਾ ਪਤਾ ਲਗਾਉਣ ਲਈ ਵਰਤੀਆਂ ਜਾਂਦੀਆਂ ਹਨ।

ਇਨ੍ਹਾਂ ਕਿੱਟਾਂ ਨਾਲ ਲਗਭਗ 30 ਮਿੰਟਾਂ ਵਿੱਚ ਨਤੀਜਾ ਆਉਂਦਾ ਹੈ। ਇਹ ਕਿੱਟਾਂ ਅਧਿਕਾਰੀਆਂ ਨੂੰ ਕਿਸੇ ਖ਼ਾਸ ਖੇਤਰ ਵਿਚ ਲਾਗ ਦੇ ਪੈਮਾਨੇ ਨੂੰ ਤੇਜ਼ੀ ਨਾਲ ਸਮਝਣ ਵਿਚ ਸਹਾਇਤਾ ਕਰਦੀਆਂ ਹਨ।ਹਾਲਾਂਕਿ, ਇਹ ਰੈਪਿਡ ਟੈਸਟ ਕਿੱਟਾਂ ਖੁਦ ਕੋਰੋਨਾਵਾਇਰਸ ਦੀ ਜਾਂਚ ਨਹੀਂ ਕਰ ਸਕਦੀਆਂ ਅਤੇ ਕਈ ਵਿਗਿਆਨੀਆਂ ਨੇ ਜਾਂਚ ਲਈ ਇਨ੍ਹਾਂ ਦੀ ਵਰਤੋਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ।

ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ

ਚੀਨ ਨੇ ਭਾਰਤ ਦੇ ਦਾਅਵੇ ਕੀਤੇ ਰੱਦ ਇਸ ਦੌਰਾਨ ਚੀਨ ਨੇ ਭਾਰਤ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ।ਚੀਨੀ ਦੂਤਘਰ ਦੇ ਬੁਲਾਰੇ ਜੀ ਰੋਂਗ ਨੇ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ, "ਚੀਨ ਤੋਂ ਨਿਰਯਾਤ ਕੀਤੇ ਮੈਡੀਕਲ ਉਤਪਾਦਾਂ ਦੀ ਕੁਆਲਿਟੀ ਨੂੰ ਪਹਿਲ ਦਿੱਤੀ ਗਈ ਹੈ। ਕੁਝ ਵਿਅਕਤੀਆਂ ਲਈ ਚੀਨੀ ਉਤਪਾਦਾਂ ਨੂੰ 'ਖ਼ਰਾਬ' ਦੱਸਣਾ ਅਤੇ ਪੱਖਪਾਤ ਕਰਨਾ ਗ਼ੈਰ-ਜ਼ਿੰਮੇਵਾਰ ਹੈ।"

ਵੱਖ-ਵੱਖ ਸੂਬਿਆਂ ਨੇ ਇੰਡੀਅਨ ਮੈਡੀਕਲ ਰਿਸਰਚ ਕਾਉਂਸਿਲ (ਆਈਸੀਐਮਆਰ) 'ਤੇ ਦਬਾਅ ਬਣਾਇਆ ਹੋਇਆ ਹੈ ਕਿ ਉਹ ਕਿੱਟਾਂ ਦੇ ਨਾਲ ਟੈਸਟ ਦੀ ਇਜਾਜ਼ਤ ਦੇਣ। ਕਿਹਾ ਜਾ ਰਿਹਾ ਹੈ ਕਿ ਭਾਰਤ ਲੋੜੀਂਦੀ ਜਾਂਚ ਨਹੀਂ ਕਰ ਰਿਹਾ।ਆਈਸੀਐਮਆਰ ਸ਼ੁਰੂਆਤੀ ਤੌਰ 'ਤੇ ਝਿਜਕ ਰਿਹਾ ਸੀ, ਪਰ ਫਿਰ ਦੋ ਚੀਨੀ ਕੰਪਨੀਆਂ ਤੋਂ ਕਿੱਟਾਂ ਨੂੰ ਦਰਆਮਦ ਕਰਨ ਦਾ ਰਸਤਾ ਸਾਫ਼ ਕਰ ਦਿੱਤਾ।

ਇਸ ਤੋਂ ਤੁਰੰਤ ਬਾਅਦ, ਸੂਬਿਆਂ ਨੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਕਿ ਕਿੱਟਾਂ ਸਿਰਫ਼ 5% ਸਹੀ ਨਤੀਜੇ ਦਿਖਾ ਰਹੀਆਂ ਹਨ। ਉਨ੍ਹਾਂ ਮਰੀਜ਼ਾਂ 'ਤੇ ਕਿੱਟਾਂ ਦੀ ਵਰਤੋਂ ਕੀਤੀ ਗਈ ਜਿਨ੍ਹਾਂ ਬਾਰੇ ਉਹ ਪਹਿਲਾਂ ਹੀ ਜਾਣਦੇ ਸਨ ਕਿ ਉਹ ਕੋਰੋਨਾ ਪੌਜ਼ਿਟਿਵ ਹਨ, ਪਰ ਜਾਂਚ ਵਿੱਚ ਐਂਟੀਬਾਡੀਜ਼ ਦਾ "ਨੈਗੇਟਿਵ" ਨਤੀਜਾ ਆਇਆ।ਫਿਰ ਟੈਸਟ ਕਿੱਟਾਂ ਆਈਸੀਐਮਆਰ ਦੁਆਰਾ ਗੁਣਵੱਤਾ ਜਾਂਚ ਨੂੰ ਵੀ ਪੂਰਾ ਨਹੀਂ ਕਰ ਸਕੀਆਂ।

ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ

ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ

ਕੀ ਹੈ ਸਰਕਾਰ ਦਾ ਪੱਖਸੋਮਵਾਰ ਨੂੰ, ਇਹ ਮੁੱਦਾ ਹੋਰ ਗੁੰਝਲਦਾਰ ਹੋ ਗਿਆ ਸੀ ਜਦੋਂ ਦਿੱਲੀ ਹਾਈ ਕੋਰਟ ਨੇ ਟੈਸਟਾਂ ਦੀ ਕੀਮਤ 'ਤੇ ਕੈਪ ਲਗਾ ਦਿੱਤੀ ਅਤੇ ਸੁਝਾਅ ਦਿੱਤਾ ਸੀ ਕਿ ਸਰਕਾਰ ਨੇ ਇਸ ਦੀ ਕੀਮਤ ਤੋਂ ਵੱਧ ਅਦਾਇਗੀ ਕੀਤੀ ਹੈ।ਹਾਲਾਂਕਿ, ਅਧਿਕਾਰੀਆਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਹੈ ਕਿ ਸਰਕਾਰ ਆਰਡਰ ਕਿੱਟਾਂ ਨੂੰ ਰੱਦ ਕਰਨ ਤੇ "ਇੱਕ ਰੁਪਿਆ ਵੀ ਨਹੀਂ ਗੁਆਵੇਗੀ" ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਸੀ ਅਤੇ ਸਮੁੰਦਰੀ ਰਸਤੇ ਤੋਂ ਆ ਰਹੇ ਮਾਲ ਦੇ ਆਰਡਰ ਨੂੰ ਵੀ ਰੱਦ ਕਰ ਦਿੱਤਾ ਹੈ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)