ਕੋਰੋਨਾਵਾਇਰਸ: ਪੰਜਾਬ 'ਚ ਮਰੀਜ਼ਾਂ ਲਈ ਟੈਲੀ-ਮੈਡੀਸਿਨ ਦੀ ਸਹੂਲਤ ਕੀ ਹੈ ਤੇ ਕਿਵੇਂ ਕਰਦੀ ਹੈ ਕੰਮ

ਟੈਲੀ-ਮੈਡੀਸਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਿੱਚ ਡਾਕਟਰ ਟੈਲੀ-ਮੈਡੀਸਿਨ ਦੀ ਸਹੂਲਤ ਦੇ ਰਹੇ ਹਨ
    • ਲੇਖਕ, ਨਵਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਾਅ ਤੋਂ ਬਾਅਦ ਪੈਦਾ ਹੋਏ ਹਾਲਾਤ ਕਾਰਨ ਭਾਰਤ ਵਿੱਚ ਟੈਲੀ-ਮੈਡੀਸਿਨ ਦੀ ਚਰਚਾ ਵਧੀ ਹੈ।

ਪੰਜਾਬ ਵਿੱਚ ਵੀ ਕਈ ਹਸਪਤਾਲ ਇਹ ਸਹੂਲਤ ਦੇ ਰਹੇ ਹਨ, ਜਿਸ ਜ਼ਰੀਏ ਮਰੀਜ਼ ਬਿਨਾਂ ਹਸਪਤਾਲ ਆਏ, ਫੋਨ ਕਾਲ ਜ਼ਰੀਏ ਹੀ ਡਾਕਟਰ ਨੂੰ ਆਪਣੀ ਪਰੇਸ਼ਾਨੀ ਦੱਸ ਕੇ ਸਲਾਹ ਲੈ ਸਕਦੇ ਹਨ।

ਮੌਜੂਦਾ ਸਮੇਂ ਕੋਰੋਨਾਵਾਇਰਸ ਤੋਂ ਇਲਾਵਾ ਬਾਕੀ ਦੀਆਂ ਸਿਹਤ ਸਮੱਸਿਆਵਾਂ ਵਾਲੇ ਮਰੀਜਾਂ ਨੂੰ ਡਾਕਟਰੀ ਸੇਵਾ ਦੇਣ ਲਈ ਇਹ ਸਹੂਲੀਅਤ ਅਹਿਮ ਹੈ।

ਟੈਲੀ-ਮੈਡੀਸਿਨ ਦਾ ਮਤਲਬ ਹੈ, ਆਹਮੋ-ਸਾਹਮਣੇ ਬੈਠੇ ਦੂਰਸੰਚਾਰ ਸਾਧਨਾ ਜ਼ਰੀਏ ਜਦੋਂ ਸਿਹਤ ਸਹੂਲਤਾਂ ਦੇਣ ਵਾਲੇ ਅਤੇ ਮਰੀਜ਼ ਇੱਕ ਦੂਜੇ ਨਾਲ ਸੰਪਰਕ ਸਾਧਦੇ ਹਨ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਨਾ ਸਿਰਫ਼ ਮਰੀਜਾਂ ਨੂੰ ਸਿਹਤ ਸਹੂਲਤਾਂ ਦੇਣਾ, ਬਲਕਿ ਸਿਹਤ ਸਬੰਧੀ ਸਿੱਖਿਆ, ਖੋਜ, ਰਿਕਾਰਡ, ਮਰੀਜਾਂ ਦੇ ਟੈਸਟਾਂ ਦੀ ਜਾਂਚ, ਆਦਿ ਲਈ ਵੀ ਸਿਹਤ ਖੇਤਰ ਦੇ ਲੋਕਾਂ ਦਾ ਦੂਰਸੰਚਾਰ ਸਾਧਨਾਂ ਜ਼ਰੀਏ ਕੀਤੇ ਜਾਣਾ ਵੀ ਟੈਲੀ-ਮੈਡੀਸਿਨ ਦਾ ਹੀ ਵਿਸ਼ਾ ਹੈ।

ਟੈਲੀਫੋਨ, ਵੀਡੀਓ ਕਾਲ, ਈ-ਮੇਲ, ਵਟਸਐਪ ਜਾਂ ਤਕਨੀਕ ਦਾ ਕੋਈ ਹੋਰ ਸਾਧਨ ਵੀ ਹੋ ਸਕਦਾ ਹੈ। ਫਿਲਹਾਲ ਇੱਥੇ ਅਸੀਂ ਟੈਲੀ-ਮੈਡੀਸਿਨ ਜ਼ਰੀਏ ਮਰੀਜਾਂ ਨੂੰ ਦਿੱਤੀ ਜਾਣ ਵਾਲੀ ਡਾਕਟਰੀ ਸਲਾਹ ਬਾਰੇ ਹੀ ਗੱਲ ਕਰਾਂਗੇ।

ਪੰਜਾਬ ਅੰਦਰ ਟੈਲੀ-ਮੈਡੀਸਿਨ ਦੀ ਸਹੂਲਤ ਕਿੱਥੇ ਅਤੇ ਕਿਵੇਂ ਮਿਲ ਰਹੀ ਹੈ ?

ਬਠਿੰਡਾ ਸਥਿਤ ਏਮਜ਼ ਹਸਪਤਾਲ ਟੈਲੀ-ਮੈਡੀਸਿਨ ਦੀ ਸਹੂਲਤ ਸ਼ੁਰੂ ਕਰਨ ਵਾਲੇ ਹਸਪਤਾਲਾਂ ਵਿੱਚ ਵੱਡਾ ਨਾਮ ਹੈ।

ਏਮਜ਼ ਬਠਿੰਡਾ ਦੇ ਐਡੀਸ਼ਨਲ ਮੈਡੀਕਲ ਸੁਪਰਡੈਂਟ ਡਾ. ਸਤੀਸ਼ ਗੁਪਤਾ ਨੇ ਦੱਸਿਆ ਕਿ 17 ਅਪ੍ਰੈਲ ਤੋਂ ਟੈਲੀ-ਮੈਡੀਸਿਨ ਦੀ ਸਹੂਲੀਅਤ ਸ਼ੁਰੂ ਕੀਤੀ ਗਈ ਹੈ।

ਮਰੀਜ਼ ਜਾਰੀ ਕੀਤੇ ਗਏ ਫੋਨ ਨੰਬਰਾਂ 0164-2867250, 2867253, 2867254, 2867255, 2867254 'ਤੇ ਫੋਨ ਕਰਕੇ ਆਪਣੀ ਤਕਲੀਫ਼ ਦੱਸ ਸਕਦੇ ਹਨ ਅਤੇ ਰਜਿਸਟ੍ਰੇਸ਼ਨ ਕਰਾਉਂਦੇ ਹਨ।

ਮਰੀਜਾਂ ਨੂੰ ਦੱਸਿਆ ਇੱਕ ਟਾਈਮ ਸਲਾਟ ਦੱਸਿਆ ਜਾਂਦਾ ਹੈ, ਜਿਸ ਵਿੱਚ ਉਹਨਾਂ ਦੀ ਸਬੰਧਤ ਡਾਕਟਰ ਨਾਲ ਅਪਾਂਇਟਮੈਂਟ ਫਿਕਸ ਕੀਤੀ ਗਈ ਹੁੰਦੀ ਹੈ।

bbc
bbc

ਫਿਰ ਉਸ ਨਿਰਧਾਰਤ ਸਮੇਂ 'ਤੇ ਡਾਕਟਰ ਖੁਦ ਮਰੀਜ਼ ਨੂੰ ਫੋਨ ਕਰਦੇ ਹਨ। ਮਰੀਜ਼ ਆਪਣੀ ਤਕਲੀਫ਼ ਦੱਸਦਾ ਹੈ ਅਤੇ ਡਾਕਟਰ ਉਸ ਨੂੰ ਦਵਾਈਆਂ ਲਿਖਦੇ ਹਨ। ਲਿਖੀਆਂ ਦਵਾਈਆਂ ਵਟਸਐਪ ਜਾਂ ਈਮੇਲ ਕੀਤੀਆਂ ਜਾਂਦੀਆਂ ਨੇ।

ਡਾ.ਸਤੀਸ਼ ਗੁਪਤਾ ਕਹਿੰਦੇ ਹਨ ਕਿ ਹਰ ਮਰੀਜ਼ ਨੂੰ ਟੈਲੀ-ਮੈਡੀਸਿਨ ਨਹੀਂ ਦਿੱਤੀ ਜਾ ਸਕਦੀ, ਜੇਕਰ ਡਾਕਟਰ ਨੂੰ ਲੋੜ ਮਹਿਸੂਸ ਹੋਵੇ ਕਿ ਮਰੀਜ਼ ਦੇ ਹਸਪਤਾਲ ਆਉਣ ਬਿਨ੍ਹਾਂ ਸਹੀ ਮੁਆਇਨਾ ਤੇ ਇਲਾਜ ਸੰਭਵ ਨਹੀਂ ਤਾਂ ਉਹਨਾਂ ਨੂੰ ਹਸਪਤਾਲ ਆਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਪੰਜਾਬ ਸਰਕਾਰ ਨੇ ਇੱਕ ਟੋਲ ਫਰੀ ਨੰਬਰ 1800-180-4104 ਜਾਰੀ ਕੀਤਾ ਹੈ ਜਿਸ ਨੂੰ ਡਾਇਲ ਕਰਕੇ ਮਰੀਜ਼ ਡਾਕਟਰ ਨਾਲ ਸੰਪਰਕ ਕਰ ਸਕਦੇ ਹਨ।

ਇਸ ਤੋਂ ਇਲਾਵਾ ਕਈ ਨਿੱਜੀ ਹਸਪਤਾਲ ਵੀ ਫੋਨ ਅਤੇ ਵੀਡੀਓ ਕਾਲ ਜ਼ਰੀਏ ਟੈਲੀ-ਮੈਡੀਸਿਨ ਦੀ ਸਹੂਲੀਅਤ ਦੇ ਰਹੇ ਹਨ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਚੰਡੀਗੜ੍ਹ ਸਥਿਤ ਪੀਜੀਆਈ ਨੇ ਮਾਰਚ ਦੇ ਆਖ਼ਰੀ ਹਫ਼ਤੇ ਤੋਂ ਪੀਜੀਆਈ ਦੇ ਰਜਿਸਟਰਡ ਓਪੀਡੀ ਮਰੀਜਾਂ ਲਈ ਟੈਲੀ-ਮੈਡੀਸਿਨ ਦੀ ਸਹੂਲੀਅਤ ਸ਼ੁਰੂ ਕੀਤੀ ਹੈ।

ਫੋਨ ਨੰਬਰਾਂ 0172-2756181, 8427025335 ਅਤੇ ਈਮੇਲ ਆਈ.ਡੀ teleconsultpgi@gmail.com ਜਾਰੀ ਕੀਤੇ ਗਏ।

ਸਵੇਰ 9 ਵਜੇ ਤੋਂ 10 ਵਜੇ ਤੱਕ ਮਰੀਜ਼ ਖੁਦ ਨੂੰ ਰਜਿਸਟਰ ਕਰਵਾ ਸਕਦੇ ਹਨ ਤੇ ਉਹਨਾਂ ਨੂੰ ਟੈਲੀਮੈਡਿਸਿਨ ਵਿਭਾਗ ਵੱਲੋਂ 10 ਵਜੋ ਤੋਂ 1 ਵਜੇ ਤੱਕ ਫੋਨ ਆਏਗਾ। ਇਹ ਸੇਵਾ ਕੁਝ ਚੁਣਿੰਦਾ ਵਿਭਾਗਾਂ ਲਈ ਸ਼ੁਰੂ ਕੀਤੀ ਗਈ ਹੈ।

ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ

Sorry, your browser cannot display this map

ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਟੈਲੀ-ਮੈਡੀਸਿਨ ਦੀ ਅਹਿਮੀਅਤ

ਕੋਰੋਨਾ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਜਿੰਨ੍ਹਾਂ ਲਈ ਲੋਕਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਮਹਿਸੂਸ ਹੁੰਦੀ ਹੈ। ਕੋਰੋਨਾ ਮਹਾਂਮਾਰੀ ਕਾਰਨ ਭਾਰਤ ਲੌਕਡਾਊਨ ਹੈ, ਪੰਜਾਬ ਅੰਦਰ ਕਰਫਿਊ ਲਾਗੂ ਹੈ।

ਬੇਸ਼ੱਕ ਹਸਪਤਾਲਾਂ ਦੀਆਂ ਓਪੀਡੀਜ਼ ਚੱਲ ਰਹੀਆਂ ਹਨ ਪਰ ਹਸਪਤਾਲਾਂ ਵਿੱਚ ਆਉਣ ਕਾਰਨ ਲੋਕ ਜਿਆਦਾ ਲੋਕਾਂ ਦੇ ਸੰਪਰਕ ਵਿੱਚ ਆ ਸਕਦੇ ਹਨ, ਜਿਸ ਨਾਲ ਕੋਰੋਨਾ ਦੇ ਫੈਲਾਅ ਦਾ ਖ਼ਤਰਾ ਵਧ ਸਕਦਾ ਹੈ, ਇਸ ਲਈ ਜਿੱਥੋਂ ਤੱਕ ਹੋ ਸਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕ ਇੱਕ ਜਗ੍ਹਾ ਇਕੱਠੇ ਨਾ ਹੋਣ ਭਾਵੇਂ ਉਹ ਹਸਪਤਾਲ ਹੀ ਕਿਉਂ ਨਾ ਹੋਣ।

ਜਿੱਥੇ ਸੰਭਵ ਹੋ ਸਕੇ, ਉੱਥੇ ਮਰੀਜਾਂ ਨੂੰ ਟੈਲੀ-ਮੈਡੀਸਿਨ ਜ਼ਰੀਏ ਸਹਾਇਤਾ ਦੇਣ ਦੀ ਕੋਸ਼ਿਸ਼ ਹੈ।

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਏਮਜ਼ ਬਠਿੰਡਾ ਦੇ ਐਡੀਸ਼ਨਲ ਮੈਡੀਕਲ ਸੁਪਰਡੈਂਟ ਡਾ. ਸਤੀਸ਼ ਗੁਪਤਾ ਨੇ ਦੱਸਿਆ ਕਿ ਹਸਪਤਾਲ ਵਿੱਚ ਨੱਬੇ ਫੀਸਦੀ ਅਜਿਹੀ ਤਕਲੀਫ਼ ਵਾਲੇ ਲੋਕ ਆ ਰਹੇ ਸੀ, ਜਿਨ੍ਹਾਂ ਨੂੰ ਕੋਰੋਨਾ ਦੇ ਫੈਲਾਅ ਵਾਲੇ ਇਸ ਹਾਲਾਤ ਵਿੱਚ ਹਸਪਤਾਲ ਆਉਣ ਦੀ ਲੋੜ ਨਹੀਂ ਸੀ। ਉਹਨਾਂ ਨੂੰ ਫਿਲਹਾਲ ਦੀ ਘੜੀ ਫੋਨ ਦੀ ਡਾਕਟਰੀ ਸਹਾਇਤੀ ਦਿੱਤੀ ਜਾ ਸਕਦੀ ਸੀ।

ਇਸੇ ਲਈ ਟੈਲੀ-ਮੈਡੀਸਿਨ ਦੀ ਸ਼ੁਰੂਆਤ ਕੀਤੀ ਗਈ। ਬੇਸ਼ੱਕ, ਲੋਕਾਂ ਦੇ ਮਰਜ਼ ਦਾ ਇਲਾਜ ਕਰਨਾ ਜ਼ਰੂਰੀ ਹੈ, ਪਰ ਮਹਾਂਮਾਰੀ ਦੇ ਇਸ ਦੌਰ ਵਿੱਚ ਇਹ ਵੀ ਜ਼ਰੂਰੀ ਹੈ ਕਿ ਲੋਕਾਂ ਨੂੰ ਕੋਰੋਨਾ ਦੇ ਸੰਕ੍ਰਮਣ ਤੋਂ ਬਚਾਇਆ ਜਾਵੇ।

ਟੈਲੀ-ਮੈਡੀਸਿਨ ਬਾਰੇ ਕੀ ਕਹਿੰਦੇ ਹਨ ਡਾਕਟਰ ?

ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਵੀਹ ਸਾਲ ਤੋਂ ਜਿਆਦਾ ਦੀ ਸੇਵਾ ਨਿਭਾ ਚੁੱਕੇ ਅਤੇ ਹੁਣ ਇੱਕ ਨਿੱਜੀ ਕਲੀਨਿਕ ਚਲਾਉਂਦੇ ਡਾ.ਪਰਮਿੰਦਰ ਬਾਂਸਲ ਨੇ ਕਿਹਾ ਕਿ ਐਮਰਜੈਂਸੀ ਹਾਲਾਤ ਵਿੱਚ ਟੈਲੀ-ਮੈਡੀਸਿਨ ਚੰਗਾ ਵਿਕਲਪ ਹੈ, ਪਰ ਜੇ ਡਾਕਟਰ ਕੋਲ ਜਾਣ ਦੀ ਸਹੂਲੀਅਤ ਹੋਵੇ ਤਾਂ ਬਿਹਤਰ ਰਹਿੰਦਾ ਹੈ।

ਟੈਲੀ-ਮੈਡੀਸਿਨ

ਤਸਵੀਰ ਸਰੋਤ, Getty Images

ਉਹਨਾਂ ਕਿਹਾ, "ਟੈਲੀ-ਮੈਡੀਸਿਨ ਦੌਰਾਨ ਡਾਕਟਰ ਅਤੇ ਮਰੀਜ਼ ਆਹਮੋ-ਸਾਹਮਣੇ ਨਹੀਂ ਹੁੰਦੇ, ਨਾਂ ਤਾਂ ਡਾਕਟਰ ਵਿੱਚ ਉਸ ਤਰ੍ਹਾਂ ਦਾ ਭਰੋਸਾ ਜਾਗਦਾ ਹੈ ਅਤੇ ਨਾ ਹੀ ਮਰੀਜ਼ ਅੰਦਰ। ਡਾਕਟਰ ਜਦੋਂ ਖੁਦ ਸਾਹਮਣੇ ਬੈਠੇ ਮਰੀਜ਼ ਦਾ ਮੁਆਇਨਾ ਕਰਦਾ ਹੈ ਅਤੇ ਉਸ ਦੇ ਸਰੀਰ ਨੂੰ ਜਾਂਚਦਾ ਹੈ, ਇਸ ਨਾਲ ਇਲਾਜ ਵਿੱਚ ਬਹੁਤ ਫ਼ਰਕ ਪੈਂਦਾ ਹੈ।

"ਡਾ. ਪਰਮਿੰਦਰ ਬਾਂਸਲ ਨੇ ਕਿਹਾ ਕਿ ਵਿਦੇਸ਼ਾਂ ਅਤੇ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਤਾਂ ਟੈਲੀ-ਮੈਡੀਸਿਨ ਪਿਛਲੇ ਕੁਝ ਸਮੇਂ ਤੋਂ ਅਪਣਾਈ ਜਾ ਰਹੀ ਹੈ, ਪਰ ਪੰਜਾਬ ਲਈ ਇਹ ਸੰਕਲਪ ਹਾਲੇ ਬਹੁਤ ਨਵਾਂ ਹੈ। ਉਹਨਾਂ ਦੱਸਿਆ ਕਿ ਪੇਂਡੂ ਖੇਤਰਾਂ ਦੇ ਲੋਕ ਟੈਲੀ-ਮੈਡੀਸਿਨ ਦੀ ਬਜਾਏ ਸਿੱਧਾ ਡਾਕਟਰ ਦੇ ਕਲੀਨਿਕ ਵਿੱਚ ਜਾਣਾ ਬਿਹਤਰ ਸਮਝਦੇ ਹਨ।

ਵੱਡੇ ਸ਼ਹਿਰਾਂ ਵਿੱਚ ਦੂਰੀਆਂ ਤੇ ਟ੍ਰੈਫਿਕ ਜਿਆਦਾ ਅਤੇ ਜਿੰਦਗੀਆਂ ਦਾ ਰੁਝੇਵਾਂ ਵਧੇਰੇ ਹੋਣ ਕਾਰਨ ਟੈਲੀ-ਮੈਡੀਸਿਨ ਕਾਫੀ ਮਦਦਗਾਰ ਹੋ ਰਹੀ ਹੈ, ਪਰ ਬਠਿੰਡਾ ਜਿਹੇ ਸ਼ਹਿਰ ਵਿੱਚ ਤੀਹ-ਚਾਲੀ ਕਿਲੋਮੀਟਰ ਦੀ ਦੂਰੀ ਵਾਲੇ ਪਿੰਡਾਂ ਤੋਂ ਵੀ ਲੋਕ ਡਾਕਟਰ ਕੋਲ ਇੱਕ ਘੰਟੇ ਦੇ ਅੰਦਰ ਪਹੁੰਚ ਜਾਂਦੇ ਹਨ।

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

ਏਮਜ਼ ਬਠਿੰਡਾ ਤੋਂ ਡਾ. ਅਮਨਦੀਪ ਕੌਰ ਨੇ ਕਿਹਾ, "ਜਦੋਂ ਮਰੀਜ਼ ਸਾਡੇ ਸਾਹਮਣੇ ਹੁੰਦਾ ਹੈ, ਅਸੀਂ ਉਸ ਨੂੰ ਵੇਖ ਕੇ ਹੀ ਬਹੁਤ ਹੱਦ ਤੱਕ ਉਸ ਦੀ ਤਕਲੀਫ਼ ਸਮਝ ਲੈਂਦੇ ਹਾਂ, ਟੈਲੀ-ਮੈਡੀਸਿਨ ਵਿੱਚ ਅਜਿਹਾ ਨਹੀਂ ਹੁੰਦਾ। ਮਰੀਜ਼ ਜਦੋਂ ਡਾਕਟਰ ਦੇ ਸਾਹਮਣੇ ਹੁੰਦਾ ਹੈ, ਦੋਹਾਂ ਵਿੱਚ ਵਿਸ਼ਵਾਸ ਦਾ ਇੱਕ ਵੱਖਰਾ ਰਿਸ਼ਤਾ ਬਣ ਜਾਂਦਾ ਹੈ।

ਟੈਲੀ-ਮੈਡੀਸਿਨ ਵਿੱਚ ਡਾਕਟਰ ਮਰੀਜ਼ ਦੀ ਤਕਲੀਫ਼, ਮਰੀਜ਼ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ 'ਤੇ ਹੀ ਸਮਝਣੀ ਹੁੰਦੀ ਹੈ। ਕਈ ਵਾਰ ਮਰੀਜ਼ ਇਹ ਵੀ ਦੱਸ ਨਹੀਂ ਪਾਉਂਦੇ ਕਿ ਦਰਦ ਕਿੱਥੇ ਹੋ ਰਹੀ ਹੈ, ਜੇਕਰ ਮਰੀਜ਼ ਸਾਡੇ ਸਾਹਮਣੇ ਹੋਵੇ ਤਾਂ ਅਸੀਂ ਹੱਥ ਲਗਾ ਕੇ ਮਰੀਜ਼ ਤੋਂ ਪੁੱਛ ਸਕਦੇ ਹਾਂ। ਡਾਕਟਰ ਨੂੰ ਵੱਧ ਤੋਂ ਵੱਧ ਸਵਾਲ ਪੁੱਛ ਕੇ ਅਤੇ ਧੀਰਜ ਰੱਖ ਕੇ ਮਰੀਜ਼ ਦੀ ਤਕਲੀਫ ਸਮਝਣੀ ਪੈਂਦੇ ਹੈ ਤਾਂ ਕਿ ਸਹੀ ਇਲਾਜ ਹੋ ਸਕੇ ਅਤੇ ਅਸੀਂ ਅਜਿਹਾ ਹੀ ਕਰ ਰਹੇ ਹਾਂ।"

ਡਾ. ਅਮਨਦੀਪ ਕੌਰ ਖੁਦ ਏਮਜ਼ ਬਠਿੰਡਾ ਵਿੱਚ ਟੈਲੀ-ਮੈਡੀਸਿਨ ਜ਼ਰੀਏ ਮਰੀਜਾਂ ਨੂੰ ਡਾਕਟਰੀ ਸਲਾਹ ਦੇ ਰਹੇ ਹਨ। ਉਹਨਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਮਰੀਜਾਂ ਲਈ ਟੈਲੀ-ਮੈਡੀਸਿਨ ਦੀ ਸਹੂਲਤ ਕਾਫੀ ਲਾਹੇਵੰਦ ਹੋਏਗੀ।

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

ਡਾ. ਅਮਨਦੀਪ ਕੌਰ ਨੇ ਕਿਹਾ ਕਿ ਟੈਲੀ-ਮੈਡੀਸਿਨ ਸੇਵਾ ਵਿੱਚ ਉਹਨਾਂ ਦਾ ਪਹਿਲੇ ਦਿਨ ਦਾ ਤਜ਼ਰਬਾ ਕਾਫੀ ਸੰਤੋਸ਼ਜਨਕ ਹੈ। ਮਰੀਜ਼ ਵੀ ਡਾਕਟਰੀ ਸਲਾਹ ਤੋਂ ਸੰਤੁਸ਼ਟ ਸਨ ਅਤੇ ਇਸ ਸਹੂਲਤ ਤੋਂ ਖ਼ਸ਼ ਸੀ। ਉਹਨਾਂ ਕਿਹਾ ਕਿ ਮਰੀਜ਼ ਤੋਂ ਚੰਗੀ ਤਰ੍ਹਾਂ ਪੁੱਛ-ਪੜਤਾਲ ਕਰਕੇ ਹੀ ਸਲਾਹ ਦਿੱਤੀ ਜਾਂਦੀ ਹੈ।

ਏਮਜ਼ ਬਠਿੰਡਾ ਦੇ ਡਾ.ਸਤੀਸ਼ ਗੁਪਤਾ ਨੇ ਕਿਹਾ, "ਮੈਂ ਓਰਲ ਹੈਲਥ ਵਿਭਾਗ ਨਾਲ ਸਬੰਧਤ ਹਾਂ। ਕਈ ਮਰਜਾਂ ਦਾ ਹੱਲ ਟੈਲੀ-ਮੈਡੀਸਿਨ ਜ਼ਰੀਏ ਸੰਭਵ ਹੈ ਪਰ ਕਈ ਮਰਜ਼ ਮਰੀਜ਼ ਦੇ ਕਲੀਨਿਕ ਵਿੱਚ ਆਏ ਬਿਨ੍ਹਾਂ ਠੀਕ ਨਹੀਂ ਹੋ ਸਕਦੇ। ਹਾਂ, ਕੋਰੋਨਾ ਦੇ ਫੈਲਾਅ ਵਾਲੇ ਇਸ ਹਾਲਾਤ ਵਿੱਚ ਇਹ ਸਹੂਲਤ ਬਹੁਤ ਫਾਇਦੇਮੰਦ ਰਹੇਗੀ। ਘੱਟੋ-ਘੱਟ ਉਹਨਾਂ ਲੋਕਾਂ ਨੂੰ ਹਸਪਤਾਲ ਆਉਣ ਦੀ ਲੋੜ ਨਹੀਂ, ਜਿਨ੍ਹਾਂ ਦਾ ਇਲਾਜ ਟੈਲੀ-ਮੈਡੀਸਿਨ ਜ਼ਰੀਏ ਸੰਭਵ ਹੈ।"

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਰੀਜ਼ ਆਪਣੀ ਸਹੂਲਤ ਦੇ ਹਿਸਾਬ ਨਾਲ ਡਾਕਟਰਾਂ ਨਾਲ ਰਾਬਤਾ ਕਾਇਮ ਕਰ ਸਕਦੇ (ਸੰਕੇਤਕ ਤਸਵੀਰ)

ਪੰਜਾਬ ਵਿੱਚ ਟੈਲੀ-ਮੈਡੀਸਿਨ ਦਾ ਭਵਿੱਖ

ਟੈਲੀ-ਮੈਡੀਸਿਨ ਦਾ ਸੰਕਲਪ ਦੁਨੀਆਂ ਭਰ ਵਿੱਚ ਸਮੇਂ ਦੇ ਨਾਲ ਪ੍ਰਚਲਿਤ ਹੋ ਰਿਹਾ ਹੈ, ਇਸ ਨੂੰ ਭਵਿੱਖ ਦੀ ਸਿਹਤ ਸਹੂਲਤ ਵਜੋਂ ਦੇਖਿਆ ਜਾ ਰਿਹਾ ਹੈ। ਕਈ ਦੇਸ਼ਾਂ ਵਿੱਚ ਲੋਕ ਇਸ ਕੰਸੈਪਟ ਤੋਂ ਵਧੇਰੇ ਜਾਣੂ ਹਨ ਅਤੇ ਇਸਤੇਮਾਲ ਕਰ ਰਹੇ ਹਨ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਵੀ ਮਾਰਚ ਵਿੱਚ ਸੂਬੇ ਲਈ ਇੱਕ ਵੱਖਰਾ ਟੈਲੀਮੈਡੀਸਿਨ ਹੱਬ ਸ਼ੁਰੂ ਕਰਨਾ ਸੀ।

ਕੋਰੋਨਾ ਮਹਾਂਮਾਰੀ ਕਾਰਨ ਜਿਆਦਾ ਧਿਆਨ ਅਤੇ ਅਮਲਾ ਕੋਰੋਨਾ ਦਾ ਫੈਲਾਅ ਰੋਕਣ ਵਿੱਚ ਲੱਗਿਆ ਹੋਣ ਕਰਕੇ ਫਿਲਹਾਲ ਇਹ ਟਲ ਗਿਆ ਹੈ।

ਹਾਲਾਤ ਬਿਹਤਰ ਹੋਣ ਬਾਅਦ ਇਸ ਸਹੂਲਤ ਵੱਲ ਮੁੜ ਕੋਸ਼ਿਸ਼ਾਂ ਹੋਣ ਦਾ ਉਹਨਾਂ ਦਾਅਵਾ ਕੀਤਾ।

ਉਧਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਥਿਤ ਪੀਜੀਆਈ ਵਿੱਚ ਟੈਲੀਮੈਡੀਸਿਨ ਵਿਭਾਗ ਸਾਲ 2005 ਤੋਂ ਚੱਲ ਰਿਹਾ ਹੈ।

ਕੋਰੋਨਾਵਾਇਰਸ ਹੈਲਪਲਾਈਨ

ਤਸਵੀਰ ਸਰੋਤ, MoHFW_INDIA

ਕੋਰੋਨਾਵਾਇਰਸ

ਇਹ ਵੀਡੀਓ ਵੀ ਦੇਖੋ:

Skip YouTube post, 6
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 6

Skip YouTube post, 7
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 7

Skip YouTube post, 8
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)