You’re viewing a text-only version of this website that uses less data. View the main version of the website including all images and videos.
ਬਰਥ ਡੇ ਪਾਰਟੀ ਬਹਾਨੇ 23 ਬੱਚੇ ਬੁਲਾ ਕੇ ਬੰਦੀ ਬਣਾਉਣ ਵਾਲੇ ਦੀ ਮੌਤ
ਉੱਤਰ ਪ੍ਰਦੇਸ਼ ਦੇ ਫਾਰੁਖਾਬਾਦ ਨੇੜੇ ਇੱਕ ਪਿੰਡ ਵਿੱਚ ਇੱਕ ਵਿਅਕਤੀ ਨੇ ਜਨਮ ਦਿਨ ਪਾਰਟੀ ਵਿੱਚ ਬੱਚਿਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਸੀ।
ਬੰਦੀ ਬਣਾਉਣ ਵਾਲੇ ਸੁਭਾਸ਼ ਬਾਥਮ ਦੀ ਪੁਲਿਸ ਮੁਠਭੇੜ ਵਿੱਚ ਮੌਤ ਹੋ ਗਈ। ਸਾਰੇ ਬੱਚਿਆਂ ਨੂੰ ਬਚਾ ਲਿਆ ਗਿਆ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬ਼ਕ, ਆਰੋਪੀ ਨੇ ਪੁਲਿਸ ਵਾਲਿਆਂ ’ਤੇ ਹੈਂਡ ਗ੍ਰੇਨੇਡ ਸੁੱਟਿਆ। ਇਸ ਹਮਲੇ ’ਚ ਤਿੰਨ ਪੁਲਿਸ ਵਾਲੇ ਅਤੇ ਕੁਝ ਪਿੰਡਵਾਸੀ ਜ਼ਖ਼ਮੀ ਹੋ ਗਏ।
ਉੱਤਰਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਲੋਂ ਇੱਕ ਉੱਚ ਪੱਧਰੀ ਮੀਟਿੰਗ ਇਸ ਮਾਮਲੇ ਨੂੰ ਲੈ ਕੇ ਬੁਲਾਈ ਗਈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਇਸ ਮੀਟਿੰਗ ’ਚ ਮੁੱਖ ਸਕੱਤਰ, ਡੀਜੀਪੀ, ਏਡੀਜੀਪੀ ਮੌਜੂਦ ਸਨ। ਮੁੱਖ ਮੰਤਰੀ ਨੇ ਡੀਐੱਮ ਅਤੇ ਐੱਸਪੀ ਨਾਲ ਵੀ ਗੱਲਬਾਤ ਕੀਤੀ।
ਏਡੀਜੀ ਪੀਵੀ ਰਾਮ ਸ਼ਾਸਤਰੀ ਅਨੁਸਾਰ, ਮੁਲਜ਼ਮ ਜ਼ਮਾਨਤ ’ਤੇ ਬਾਹਰ ਸੀ। ਉਸ ਨੇ ਬਰਥ ਡੇ ਪਾਰਟੀ ’ਤੇ ਬੱਚਿਆ ਨੂੰ ਬੁਲਾਇਆ ਅਤੇ ਬੰਦੀ ਬਣਾ ਲਿਆ।
ਰਿਪੋਰਟਾਂ ਮੁਤਾਬਕ ਇਹ ਬੱਚੇ ਸ਼ਾਮੀ 3 ਵਜੇ ਬੰਦੀ ਬਣਾਏ ਗਏ ਸਨ ਅਤੇ ਮੁਲਜ਼ਮ ਕਿਸੇ ਦੀ ਗੱਲ ਨਹੀਂ ਸੁਣ ਰਿਹਾ ਸੀ। ਜਿਹੜਾ ਵੀ ਵਿਅਕਤੀ ਉਸ ਅਗਵਾਕਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਵਿੱਚ ਨੇੜੇ ਜਾਂਦਾ ਹੈ ਉਹ ਉਸ ਉੱਤੇ ਹੀ ਗੋਲੀ ਚਲਾ ਦਿੰਦਾ ਹੈ।
ਫਾਰੂਖ਼ਬਾਦ ਪੁਲਿਸ ਦੇ ਐੱਸਪੀ ਡਾ਼ ਅਨਿਲ ਕੁਮਾਰ ਮਿਸ਼ਰ ਨੇ ਦੱਸਿਆ ਕਿ ਪੁਲਿਸ ਪੂਰਾ ਯਤਨ ਕਰ ਰਹੀ ਸੀ ਕਿ ਕਿਸੇ ਵੀ ਬੱਚੇ ਨੂੰ ਨੁਕਸਾਨ ਨਾ ਪਹੁੰਚੇ। ਹਾਲਾਂਕਿ ਇਸ ਪੂਰੇ ਘਟਨਾਕ੍ਰਮ ਦੇ ਦੌਰਾਨ ਪੁਲਿਸ ਵਾਲੇ ਜ਼ਖਮੀ ਹੋਏ ਹਨ।