ਹਮਾਸ ਦੇ ਚੋਟੀ ਦੇ ਆਗੂ ਨੂੰ ਨਿਸ਼ਾਨਾ ਬਣਾਉਦੇ ਇਜ਼ਰਾਈਲੀ ਹਵਾਈ ਹਮਲੇ ’ਚ 141 ਮੌਤਾਂ, ਇਜ਼ਰਾਈਲ ਨੇ ਕੀ ਸਫ਼ਾਈ ਦਿੱਤੀ

    • ਲੇਖਕ, ਲੂਸੀ ਕਲਾਰਕ ਬਿਲਿੰਗਸ ਤੇ ਟੌਮ ਮੈਕਆਰਥਰ
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ

ਹਮਾਸ ਵੱਲੋਂ ਚਲਾਏ ਜਾਂਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਗਾਜ਼ਾ ਵਿੱਚ 141 ਫਲਸਤੀਨੀਆਂ ਦੀ ਸ਼ਨੀਵਾਰ ਤੋਂ ਹੋ ਰਹੇ ਇਜ਼ਰਾਇਲੀ ਹਵਾਈ ਹਮਲੇ ਵਿੱਚ ਮੌਤ ਹੋ ਚੁੱਕੀ ਹੈ।

ਸਿਹਤ ਮੰਤਰਾਲੇ ਮੁਤਾਬਕ ਕਰੀਬ 400 ਲੋਕ ਜ਼ਖ਼ਮੀ ਹੋਏ ਹਨ।

ਹਵਾਈ ਹਮਲੇ ਨੇ ਖਾਨ ਯੁਨਿਸ ਨੇੜੇ ਮਾਨਵਵਾਦੀ ਖੇਤਰ ਵਜੋਂ ਮਾਰਕ ਕੀਤੇ ਗਏ ਅਲ-ਮਵਾਸੀ ਇਲਾਕੇ ਨੂੰ ਵੀ ਨੁਕਸਾਨ ਪਹੁੰਚਾਇਆ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਇਹ ਹਮਲਾ ਹਮਾਸ ਦੇ ਸੀਨੀਅਰ ਨੇਤਾ ਮੁਹੰਮਦ ਦੇਈਫ ਅਤੇ ਉਸ ਦੇ ਸਹਿਯੋਗੀ ਰਾਫਾ ਸਲਮਾ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਪਰ ਇਹ ਪੱਕਾ ਨਹੀਂ ਹੈ ਕਿ ਉਹ ਮਾਰੇ ਗਏ ਹਨ ਜਾਂ ਨਹੀਂ।

ਅਲ-ਮਾਵਾਸੀ ਵਿੱਚ ਇਜ਼ਰਾਈਲੀ ਹਮਲੇ ਦੇ ਇੱਕ ਚਸ਼ਮਦੀਦ ਨੇ ਬੀਬੀਸੀ ਨੂੰ ਦੱਸਿਆ ਕਿ ਹਮਲੇ ਵਾਲੀ ਥਾਂ ਇੰਝ ਜਾਪਦਾ ਸੀ ਜਿਵੇਂ ਕੋਈ "ਭੂਚਾਲ" ਆਇਆ ਹੋਵੇ।

ਹਮਲੇ ਦੀ ਵੀਡੀਓ ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਹਮਲੇ ਵਾਲੀ ਥਾਂ 'ਤੇ ਥਾਂ-ਥਾਂ ਮਲਬਾ ਖਿਲਰਿਆ ਹੋਇਆ ਸੀ ਅਤੇ ਜਾਨੀ ਨੁਕਸਾਨ ਨੂੰ ਸਟਰੈਚਰ 'ਤੇ ਲੱਦਿਆ ਜਾ ਰਿਹਾ ਸੀ।

ਹਮਲੇ ਕਾਰਨ ਉਸ ਥਾਂ 'ਤੇ ਵੱਡਾ ਟੋਆ ਬਣ ਗਿਆ ਸੀ ਅਤੇ ਲੋਕ ਆਪਣੇ ਹੱਥਾਂ ਨਾਲ ਮਲਬਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸਨ।

ਹਮਲੇ ਤੋਂ ਬਾਅਦ ਦੀ ਸਥਿਤੀ

ਬੀਬੀਸੀ ਵੈਰੀਫਾਈ ਨੇ ਹਮਲੇ ਤੋਂ ਬਾਅਦ ਇਜ਼ਰਾਈਲੀ ਫੌਜ ਦੁਆਰਾ ਜਾਰੀ ਕੀਤੀ ਗਈ ਵੀਡੀਓ ਫੁਟੇਜ ਦਾ ਵਿਸ਼ਲੇਸ਼ਣ ਕੀਤਾ ਹੈ, ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਜਿਸ ਖੇਤਰ ਵਿੱਚ ਹਮਲਾ ਹੋਇਆ ਸੀ, ਉਸ ਨੂੰ ਮਾਨਵਤਾਵਾਦੀ ਖੇਤਰ ਵਜੋਂ ਮਾਰਕ ਕੀਤਾ ਗਿਆ ਸੀ।

ਗਾਜ਼ਾ ਵਿੱਚ ਹਮਾਸ ਵੱਲੋਂ ਚਲਾਈ ਜਾਂਦੀ ਸਿਵਲ ਡਿਫੈਂਸ ਏਜੰਸੀ ਨੇ ਕਿਹਾ ਕਿ 17 ਲੋਕ ਸ਼ਨੀਵਾਰ ਨੂੰ ਹੋਏ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ।

ਦੱਸਿਆ ਜਾ ਰਿਹਾ ਹੈ ਕਿ ਇਸ ਹਮਲਾ ਵਿੱਚ ਗਾਜ਼ਾ ਦੇ ਪੱਛਮ ਵਿੱਚ ਪੈਂਦੇ ਸ਼ਤੀ ਰਫਿਊਜੀ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ।

ਇਜ਼ਰਾਈਲੀ ਮੰਤਰਾਲੇ ਨੇ ਇਸ ਦਾਅਵੇ ਬਾਰੇ ਟਿੱਪਣੀ ਨਹੀਂ ਕੀਤੀ ਹੈ।

ਕਤਰ ਅਤੇ ਮਿਸਰ ਵਿੱਚ ਹੋ ਰਹੀ ਸ਼ਾਂਤੀ ਵਾਰਤਾ ਸ਼ੁੱਕਰਵਾਰ ਨੂੰ ਬਿਨਾ ਕਿਸੇ ਸਫ਼ਲਤਾ ਦੇ ਖ਼ਤਮ ਹੋ ਗਈ।

ਸ਼ਨੀਵਾਰ ਨੂੰ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜਨਰਲ ਸੁਰੱਖਿਆ ਬਲਾਂ ਵੱਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਕਾਰਵਾਈ ਦਾ ਹੁਕਮ ਦਿੱਤਾ।

ਨੇਤਨਯਾਹੂ ਨੇ ਕਿਹਾ ਕਿ ਹਮਲੇ ਤੋਂ ਪਹਿਲਾਂ, ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਸਨ ਕਿ ਖੇਤਰ ਦੇ ਆਲੇ-ਦੁਆਲੇ ਕੋਈ ਇਜ਼ਰਾਈਲੀ ਬੰਧਕ ਨਾ ਹੋਣ ਅਤੇ ਦੋਵਾਂ ਪਾਸਿਆਂ ਨੂੰ ਕਿੰਨਾ ਨੁਕਸਾਨ ਹੋਵੇਗਾ? ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਵੀ ਜਾਣਕਾਰੀ ਲਈ ਸੀ ਕਿ ਇਸ ਕੰਮ ਲਈ ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਇਹ ਸਪਸ਼ਟ ਨਹੀਂ ਹੈ ਕਿ ਜਿਨ੍ਹਾਂ ਦੋ ਆਗੂਆਂ ਨੂੰ ਨਿਸ਼ਾਨਾਂ ਬਣਾਇਆ ਗਿਆ ਸੀ ਉਹ ਮਾਰੇ ਗਏ ਹਨ।

ਇਸ ਪ੍ਰੈਸ ਕਾਨਫਰੰਸ ਵਿੱਚ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਦੇ ਸਾਰੇ ਸੀਨੀਅਰ ਮੈਂਬਰਾਂ ਨੂੰ ਖਤਮ ਕਰਨ ਦਾ ਵਾਅਦਾ ਵੀ ਕੀਤਾ।

ਨੇਤਨਯਾਹੂ ਨੇ ਕਿਹਾ, "ਕਿਸੇ ਵੀ ਤਰੀਕੇ ਨਾਲ ਅਸੀਂ ਹਮਾਸ ਦੀ ਲੀਡਰਸ਼ਿਪ ਤੱਕ ਪਹੁੰਚਾਂਗੇ।"

ਖ਼ਬਰ ਏਜੰਸੀ ਏਐੱਫਪੀ ਦੇ ਮੁਤਾਬਕ ਹਮਾਸ ਦੇ ਨੇਤਾ ਇਸਮਾਈਲ ਹਨੀਯਾਹ ਨੇ ਇਲਜ਼ਾਮ ਲਗਾਇਆ ਕਿ ਹਮਲਾ ਬੈਂਜਾਮਿਨ ਨੇਤਨਯਾਹੂ ‘ਭਿਆਨਕ ਕਤਲੇਆਮਾਂ ਰਾਹੀਂ’ ਉਹ ਗਾਜ਼ਾ ਵਿੱਚ ਚੱਲ ਰਹੀ ਜੰਗ ਵਿੱਚ ਜੰਗਬੰਦੀ ਨੂੰ ਰੋਕਣਾ ਚਾਹੁੰਦੇ ਹਨ।

ਹਮਾਸ ਨੇ ਕਿਹਾ ਹੈ ਕਿ ਉਨ੍ਹਾਂ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹਮਲਾ ਝੂਠਾ ਹੈ।

ਹਮਾਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਜ਼ਰਾਈਲ ਨੇ ਫਲਸਤੀਨੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ, ਇਹ ਦਾਅਵਾ ਬਾਅਦ ਵਿੱਚ ਝੂਠਾ ਸਾਬਤ ਹੋਵੇਗਾ।"

ਇਜ਼ਰਾਈਲ ਦੇ ਇਕ ਫੌਜੀ ਅਫ਼ਸਰ ਨੇ ਕਿਹਾ ਕਿ ਹਮਲਾ ਇਕ ਖੁੱਲ੍ਹੇ ਖੇਤਰ ਵਿਚ ਕੀਤਾ ਗਿਆ ਸੀ ਜਿੱਥੇ ਕੋਈ ਨਾਗਰਿਕ ਮੌਜੂਦ ਨਹੀਂ ਸੀ।

ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਇਲਾਕਾ ਸੇਫ ਜ਼ੋਨ ਵਜੋਂ ਮਾਰਕ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਕਿਹਾ ਕਿ ਹਮਾਸ ਦੇ ਆਗੂ ਨਾਗਰਿਕ ਖੇਤਰ ਵਿੱਚ ਮੌਜੂਦ ਸਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ 7 ਅਕਤੂਬਰ ਨੂੰ ਇਜ਼ਰਾਈਲ ਉੱਤੇ ਹਮਲੇ ਮੌਕੇ ਬੰਧਕ ਬਣਾਏ ਗਏ ਲੋਕ ਉਸ ਇਲਾਕੇ ਵਿੱਚ ਸਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਹਮਲੇ ਤੋਂ ਪਹਿਲਾਂ ਸਹੀ ਗੁਪਤ ਜਾਣਕਾਰੀ ਲਈ ਸੀ।

ਬੀਬੀਸੀ ਵਰਲਡ ਸਰਵਿਸ 'ਤੇ ਨਿਊਜ਼ ਆਵਰ ਪ੍ਰੋਗਰਾਮ 'ਤੇ ਬੋਲਦਿਆਂ ਡਾਕਟਰ ਮੁਹੰਮਦ ਅਬੂ ਰਾਇਆ ਨੇ ਕਿਹਾ ਕਿ ਹਸਪਤਾਲ 'ਚ ਲਿਆਂਦੇ ਗਏ ਜ਼ਿਆਦਾਤਰ ਲੋਕ ਮਰ ਚੁੱਕੇ ਸਨ, ਕਈਆਂ ਦੇ ਸਰੀਰ 'ਚ ਇਕ ਤੋਂ ਵੱਧ ਗੋਲੀਆਂ ਲੱਗੀਆਂ ਸਨ।

ਉਨ੍ਹਾਂ ਨੇ ਕਿਹਾ ਕਿ ਇਹ "ਨਰਕ" ਵਿੱਚ ਹੋਣ ਵਰਗਾ ਸੀ। ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਲਿਆਂਦੇ ਗਏ ਜ਼ਿਆਦਾਤਰ ਨਾਗਰਿਕ ਸਨ, ਜਿਨ੍ਹਾਂ 'ਚ ਵੱਡੀ ਗਿਣਤੀ ਔਰਤਾਂ ਅਤੇ ਬੱਚੇ ਸਨ।

ਨੇੜੇ ਸਥਿਤ ਕੁਵੈਤ ਫੀਲਡ ਹਸਪਤਾਲ ਤੋਂ ਪ੍ਰਾਪਤ ਵੀਡੀਓ ਫੁਟੇਜ ਵਿਚ ਦੇਖਿਆ ਗਿਆ ਕਿ ਉਥੇ ਹਫੜਾ-ਦਫੜੀ ਦਾ ਮਾਹੌਲ ਸੀ ਅਤੇ ਮਰੀਜ਼ ਫਰਸ਼ 'ਤੇ ਪਏ ਹੋਏ ਸਨ।

ਫਲਸਤੀਨੀਆਂ ਲਈ ਬ੍ਰਿਟਿਸ਼ ਚੈਰਿਟੀ ਮੈਡੀਕਲ ਏਡ (ਐਮਏਪੀ) ਨੇ ਕਿਹਾ ਕਿ ਖਾਨ ਯੂਨਿਸ ਵਿੱਚ ਨਾਸਰ ਮੈਡੀਕਲ ਕੰਪਲੈਕਸ ਵੀ "ਮਰੀਜ਼ਾਂ ਦੀ ਵਧੀ ਹੋਈ ਗਿਣਤੀ" ਨਾਲ ਸੰਘਰਸ਼ ਕਰ ਰਿਹਾ ਸੀ ਅਤੇ ਹੁਣ ਕੰਮ ਕਰਨ ਦੇ ਯੋਗ ਨਹੀਂ ਸੀ।

ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਸਨੇ ਆਪਣੇ ਜਨਰਲ ਸੁਰੱਖਿਆ ਬਲਾਂ ਦੁਆਰਾ ਸੂਚਿਤ ਕੀਤੇ ਜਾਣ ਤੋਂ ਬਾਅਦ ਕਾਰਵਾਈ ਦਾ ਹੁਕਮ ਦਿੱਤਾ।

ਨੇਤਨਯਾਹੂ ਨੇ ਕਿਹਾ ਕਿ ਹਮਲੇ ਤੋਂ ਪਹਿਲਾਂ, ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਸਨ ਕਿ ਖੇਤਰ ਦੇ ਆਲੇ-ਦੁਆਲੇ ਕੋਈ ਇਜ਼ਰਾਈਲੀ ਬੰਧਕ ਨਹੀਂ ਹਨ, ਅਤੇ ਦੋਵਾਂ ਪਾਸਿਆਂ ਨੂੰ ਕਿੰਨਾ ਨੁਕਸਾਨ ਹੋਵੇਗਾ? ਉਸ ਨੇ ਇਹ ਵੀ ਜਾਣਕਾਰੀ ਲਈ ਸੀ ਕਿ ਇਸ ਕੰਮ ਲਈ ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਜਾਵੇਗੀ।

ਇਸ ਪ੍ਰੈਸ ਕਾਨਫਰੰਸ ਵਿੱਚ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਦੇ ਸਾਰੇ ਸੀਨੀਅਰ ਮੈਂਬਰਾਂ ਨੂੰ ਖਤਮ ਕਰਨ ਦਾ ਵਾਅਦਾ ਵੀ ਕੀਤਾ।

ਨੇਤਨਯਾਹੂ ਨੇ ਕਿਹਾ, "ਕਿਸੇ ਵੀ ਤਰੀਕੇ ਨਾਲ ਅਸੀਂ ਹਰ ਉਸ ਨੇਤਾ ਤੱਕ ਪਹੁੰਚਾਂਗੇ ਜੋ ਹਮਾਸ ਦੀ ਅਗਵਾਈ ਕਰਦਾ ਹੈ।"

ਸਮਾਚਾਰ ਏਜੰਸੀ ਏਐਫਪੀ ਦੇ ਮੁਤਾਬਕ ਹਮਾਸ ਦੇ ਨੇਤਾ ਇਸਮਾਈਲ ਹਨੀਯਾਹ ਨੇ ਦੋਸ਼ ਲਗਾਇਆ ਹੈ ਕਿ ਇਹ ਹਮਲਾ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ਵਿੱਚ ਚੱਲ ਰਹੀ ਜੰਗ ਵਿੱਚ ਜੰਗਬੰਦੀ ਨੂੰ ਰੋਕਣ ਲਈ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਜੰਗ ਵਿੱਚ ਬਹੁਤ ਸਾਰਾ ਕਤਲੇਆਮ ਹੋਇਆ ਹੈ।

ਹਮਾਸ ਨੇ ਕਿਹਾ ਹੈ ਕਿ ਉਸ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹਮਲਾ ਝੂਠਾ ਹੈ।

ਹਮਾਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਜ਼ਰਾਈਲ ਨੇ ਫਲਸਤੀਨੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ, ਇਹ ਦਾਅਵਾ ਬਾਅਦ ਵਿੱਚ ਝੂਠਾ ਸਾਬਤ ਹੋਵੇਗਾ।"

ਇਜ਼ਰਾਈਲ ਦੇ ਇਕ ਫੌਜੀ ਅਧਿਕਾਰੀ ਨੇ ਕਿਹਾ ਕਿ ਹਮਲਾ ਇਕ ਖੁੱਲ੍ਹੇ ਖੇਤਰ ਵਿਚ ਕੀਤਾ ਗਿਆ ਸੀ ਜਿੱਥੇ ਕੋਈ ਨਾਗਰਿਕ ਮੌਜੂਦ ਨਹੀਂ ਸੀ।

ਪਰ ਕੀ ਇਹ ਹਮਲਾ ਉਸ ਇਲਾਕੇ 'ਤੇ ਹੋਇਆ ਜਿਸ ਨੂੰ 'ਸੁਰੱਖਿਅਤ ਜ਼ੋਨ' ਐਲਾਨਿਆ ਗਿਆ ਸੀ? ਪਰ ਉਹ ਇਸ ਸਵਾਲ 'ਤੇ ਚੁੱਪ ਰਿਹਾ। ਪਰ ਉਸਨੇ ਨਾਗਰਿਕ ਖੇਤਰਾਂ ਵਿੱਚ ਬੇਰਹਿਮੀ ਨਾਲ ਆਪਣਾ ਅਧਾਰ ਸਥਾਪਤ ਕਰਨ ਲਈ ਹਮਾਸ ਦੀ ਵੀ ਆਲੋਚਨਾ ਕੀਤੀ।

ਅਧਿਕਾਰੀ ਨੇ ਇਹ ਵੀ ਕਿਹਾ ਕਿ ਉਹ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹੋਏ ਹਮਲੇ ਦੌਰਾਨ ਬੰਧਕ ਬਣਾਏ ਗਏ ਕਿਸੇ ਵੀ ਵਿਅਕਤੀ ਬਾਰੇ ਨਹੀਂ ਜਾਣਦਾ ਸੀ। ਇਸ ਹਮਲੇ ਤੋਂ ਪਹਿਲਾਂ ਬਹੁਤ ਹੀ ਸਹੀ ਜਾਣਕਾਰੀ ਦੇ ਨਾਲ ਸਹੀ ਟਿਕਾਣੇ 'ਤੇ ਹਮਲਾ ਕੀਤਾ ਗਿਆ ਸੀ।

ਮੁਹੰਮਦ ਡੇਫ ਕੌਣ ਹੈ?

ਹਮਾਸ ਦੇ ਫੌਜੀ ਵਿੰਗ ਅਲ-ਕਸਮ ਬ੍ਰਿਗੇਡਜ਼ ਦਾ ਮੁਖੀ ਮੁਹੰਮਦ ਡੇਫ ਇਜ਼ਰਾਈਲ ਦੀ ਮੋਸਟ ਵਾਂਟੇਡ ਸੂਚੀ ਵਿੱਚ ਹਨ।

ਉਹ ਕਈ ਕਤਲ ਦੀਆਂ ਕੋਸ਼ਿਸ਼ਾਂ ਵਿੱਚ ਬਚ ਚੁੱਕੇ ਹਨ, 2002 ਵਿੱਚ ਅਜਿਹੀ ਹੀ ਇੱਕ ਵਾਰਦਾਤ ਵਿੱਚ ਉਨ੍ਹਾਂ ਦੀ ਅੱਖ ਚਲੀ ਗਈ ਸੀ।

1989 ਵਿੱਚ ਉਨ੍ਹਾਂ ਇਜ਼ਰਾਈਲੀ ਅਧਿਕਾਰੀਆਂ ਨੇ ਕੈਦ ਕਰ ਲਿਆ, ਜਿਸ ਤੋਂ ਬਾਅਦ ਉਸਨੇ ਇਜ਼ਰਾਈਲੀ ਫੌਜੀਆਂ ਨੂੰ ਫੜਨ ਦੇ ਉਦੇਸ਼ ਨਾਲ ਇੱਕ ਬ੍ਰਿਗੇਡ ਬਣਾਈ।

ਇਜ਼ਰਾਈਲ ਉਨ੍ਹਾਂ ਉੱਤੇ 'ਤੇ 1996 ਬੱਸ ਬੰਬ ਧਮਾਕਿਆਂ ਦੀ ਯੋਜਨਾ ਬਣਾਉਣ ਅਤੇ ਨਿਗਰਾਨੀ ਕਰਨ ਦਾ ਇਲਜ਼ਾਮ ਲਾਉਂਦਾ ਹੈ ਜਿਸ ਵਿੱਚ ਕਈ ਮੌਤਾਂ ਹੋਈਆਂ ਸਨ।

ਉਨ੍ਹਾਂ ਉੱਤੇ 1990 ਦੇ ਮੱਧ ਵਿੱਚ ਤਿੰਨ ਇਜ਼ਰਾਈਲੀ ਫੌਜੀਆਂ ਨੂੰ ਫੜਨ ਅਤੇ ਮਾਰਨ ਦੇ ਇਲਜ਼ਾਮ ਲੱਗੇ।

ਉਨ੍ਹਾਂ ਨੂੰ ਹਮਾਸ ਦੁਆਰਾ 7 ਅਕਤੂਬਰ ਨੂੰ ਹੋਏ ਹਮਲੇ ਦੇ ਮਾਸਟਰਮਾਈਂਡਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਹਮਲੇ ਵਿੱਚ ਲਗਭਗ 1,200 ਇਜ਼ਰਾਈਲੀ ਅਤੇ ਵਿਦੇਸ਼ੀ ਮਾਰੇ ਗਏ ਸਨ ਇਨ੍ਹਾਂ ਵਿੱਚੋਂ ਬਹੁਤੇ ਨਾਗਰਿਕ ਸਨ। ਕਰੀਬ 251 ਜਣਿਆਂ ਨੂੰ ਬੰਧਕ ਬਣਾਏ ਗਾਜ਼ਾ ਵਿੱਚ ਲਿਆਂਦਾ ਗਿਆ ਸੀ।

ਇਸ ਮਗਰੋਂ ਇਜ਼ਰਾਈਲ ਨੇ ਗਾਜ਼ਾ ਵਿੱਚ ਵੱਡੀ ਫੌਜੀ ਕਾਰਵਾਈ ਕੀਤੀ ਜਿਸ ਵਿੱਚ ਹਮਾਸ ਵੱਲੋਂ ਚਲਾਏ ਜਾਂਦੇ ਸਿਹਤ ਮੰਤਰਾਲੇ ਮੁਤਾਬਕ 38,400 ਫਲਸਤੀਨੀ ਮਾਰੇ ਜਾ ਚੁੱਕੇ ਹਨ।

ਰਸ਼ਦੀ ਅਬੂਅਲੌਫ ਦੀਆਂ ਇਨਪੁੱਟਸ ਨਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)