You’re viewing a text-only version of this website that uses less data. View the main version of the website including all images and videos.
ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ
ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਖਾਲਸਾ ਵਹੀਰ ਦੀ ਸ਼ੁਰੂਆਤ, ਅਮ੍ਰਿਤਪਾਲ ਕੀ ਕਹਿੰਦੇ
ਵਾਰਿਸ ਪੰਜਾਬ ਦੇ ਜੱਥੇਬੰਦੀ ਵਲੋਂ ਆਯੋਜਿਤ ਕਰੀਬ 10 ਦਿਨਾਂ ਤੱਕ ਚੱਲਣ ਵਾਲਾ ਕਾਫ਼ਲਾ, ਜਿਸ ਨੂੰ ‘ਖਾਲਸਾ ਵਹੀਰ’ ਦਾ ਨਾਮ ਦਿੱਤਾ ਗਿਆ ਹੈ ਸਿੱਖ ਆਗੂ ਅਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਅਕਾਲ ਤਖ਼ਤ ਤੋਂ ਤੁਰ ਪਿਆ ਹੈ।
ਵਹੀਰ ਦੀ ਅਰਦਾਸ ਲਈ ਅਮ੍ਰਿਤਪਾਲ ਸਿੰਘ ਆਪਣੇ ਸਮਰਥਕਾਂ ਦੇ ਨਾਲ ਅਕਾਲ ਤਖ਼ਤ ਸਾਹਿਬ ਪਹੁੰਚੇ। ਉੱਥੇ ਉਨ੍ਹਾਂ ਨੇ ਅਰਦਾਸ ਕੀਤੀ। ਇਸ ਮਗਰੋਂ ਉਨ੍ਹਾਂ ਨੇ ਚਾਲੇ ਪਾਏ।
ਇਹ ਵਹੀਰ ਵੱਖ-ਵੱਖ ਥਾਂਵਾਂ ਉੱਤੇ ਪੜਾਅ ਕਰਕੇ ਅਨੰਦਪੁਰ ਸਾਹਿਬ ਸਮਾਪਤ ਹੋਵੇਗੀ। ਇਸ ਵਹੀਰ ਬਾਰੇ ਅੰਮ੍ਰਿਤਪਾਲ ਕੀ ਕਹਿੰਦੇ, ਇਸ ਬਾਰੇ ਇੱਥੇ ਪੜ੍ਹੋ।
ਕੀ ਲਿਵ ਇਨ ’ਚ ਰਹਿੰਦੀ ਔਰਤ ਦੇ ਕੋਈ ਕਾਨੂੰਨੀ ਹੱਕ ਹਨ, ਮਾਹਿਰ ਕੀ ਕਹਿੰਦੇ
ਦਿੱਲੀ ਦੇ ਸ਼੍ਰਧਾ ਕਤਲ ਕਾਂਡ ਨੇ ਲੋਕਾਂ ਦੀ ਰੂਹ ਝੰਜੋੜ ਕੇ ਰੱਖ ਦਿੱਤੀ ਹੈ।
ਇਸ ਵਿੱਚ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਸ ਨਾਲ ਹੀ ਰਹਿੰਦੇ ਉਸ ਦੇ ਸਾਥੀ ਆਫ਼ਤਾਬ ਆਮੀਨ ਪੂਨਾਵਾਲਾ ਨੇ ਉਸ ਦਾ ਕਥਿਤ ਤੌਰ 'ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ।
ਪੁਲਿਸ ਨੇ ਆਫ਼ਤਾਬ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਆਫ਼ਤਾਬ ਆਮੀਨ ਪੂਨਾਵਾਲਾ ਅਤੇ ਸ਼੍ਰਧਾ ਦੋਵੇਂ ਮੂਲ ਤੌਰ 'ਤੇ ਮਹਾਰਾਸ਼ਟਰਾ ਦੇ ਰਹਿਣ ਵਾਲੇ ਸਨ ਅਤੇ ਫਿਰ ਉਹ ਦਿੱਲੀ ਆ ਵਸੇ ਸਨ।
ਉਹ ਦੋਵੇਂ ਹੀ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਯਾਨਿ ਬਿਨਾਂ ਵਿਆਹ ਕਰਵਾਏ ਇਕੱਠੇ ਰਹਿੰਦੇ ਸਨ।
ਇਸ ਬਾਰੇ ਅਸੀਂ ਵਧੇਰੇ ਜਾਣਕਾਰੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸੀਨੀਅਰ ਵਕੀਲ ਰੀਟਾ ਕੋਹਲੀ ਨਾਲ ਗੱਲ ਕੀਤੀ। ਉਹ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਯੂਕਰੇਨ ’ਚ ਟੈਂਕਾਂ ’ਤੇ ਚੜ੍ਹਨ ਵਾਲੀਆਂ ਔਰਤਾਂ ਕਿਵੇਂ ਕਈ ਹੋਰ ਲੜਾਈਆਂ ਵੀ ਲੜ ਰਹੀਆਂ
ਪਿਛਲੇ ਪੰਜ ਸਾਲਾਂ ਵਿੱਚ ਯੁਕਰੇਨ ਦੀ ਫ਼ੌਜ ਵਿੱਚ ਔਰਤਾਂ ਦੀ ਗਿਣਤੀ ਤਕਰੀਬਨ ਦੁੱਗਣੀ ਹੋ ਗਈ ਹੈ।
ਯੁਕਰੇਨ ਦੀ ਫ਼ੌਜ ਵਿੱਚ ਨਿਸ਼ਾਨੇਬਾਜ਼, ਬੰਦੂਕ ਚਲਾਉਣ ਦੀਆਂ ਮਾਹਰ ਤੇ ਫ਼ੌਜੀ ਟੈਂਕ ਸਟਾਫ਼ ਵਿੱਚ ਔਰਤਾਂ ਦੀ ਸ਼ਮੂਲੀਅਤ ਹੁਣ ਆਮ ਗੱਲ ਹੈ।
ਪਰ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨੂੰ ਆਪਣੀ ਜਗ੍ਹਾ ਬਣਾਉਣ ਲਈ ਅੱਜ ਵੀ ਜਦੋਜਹਿਦ ਕਰਨੀ ਪੈਂਦੀ ਹੈ। ਉਨ੍ਹਾਂ ਦੇ ਸੰਘਰਸ਼ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਚੀਨ ਦੇ 'ਖੂਫ਼ੀਆ ਪੁਲਿਸ ਸਟੇਸ਼ਨਾਂ' ਨੇ ਇੰਝ ਵਧਾਈ ਅਮਰੀਕਾ ਦੀ ਚਿੰਤਾ
ਅਮਰੀਕਾ ਦੀ ਜਾਂਚ ਏਜੰਸੀ ਐੱਫ਼ਬੀਆਈ ਯੂਐੱਸ ਵਿੱਚ ਚੀਨ ਦੇ ‘ਗੁਪਤ ਪੁਲਿਸ ਸਟੇਸ਼ਨ’ ਦੀਆਂ ਰਿਪੋਰਟਾਂ ਮਿਲਣ ਕਾਰਨ ਚਿੰਤਾ ਵਿੱਚ ਆ ਗਈ ਹੈ।
ਸੇਫਗਾਰਡ ਡਿਫੈਂਡਰਜ਼ ਨਾਮ ਦੀ ਐਨਜੀਓ ਨੇ ਆਪਣੀ ਸਤੰਬਰ ਮਹੀਨੇ ਦੀ ਰਿਪੋਰਟ ਵਿੱਚ ਦਰਸਾਇਆ ਹੈ ਕਿ ਅਜਿਹੇ ਪੁਲਿਸ ਸਟੇਸ਼ਨ ਨਿਊਯਾਰਕ ਸਮੇਤ ਪੂਰੇ ਵਿਸ਼ਵ ਵਿੱਚ ਹਨ।
ਐੱਫ਼ਬੀਆਈ ਦੇ ਡਾਇਰੈਕਟਰ ਕਰਿਸਟੌਫ਼ਰ ਰੇਅ ਨੇ ਸੀਨੀਅਰ ਲੀਡਰਾਂ ਨੂੰ ਕਿਹਾ ਹੈ ਕਿ ਜਾਂਚ ਏਜੰਸੀ ਅਜਿਹੇ ਸੈਂਟਰਾਂ ਦੀਆਂ ਰਿਪੋਰਟਾਂ ਉੱਪਰ ਨਿਗਾ ਰੱਖ ਰਹੀ ਹੈ। ਇਸ ਬਾਰੇ ਪੂਰੀ ਖ਼ਬਰ ਇੱਥੇ ਪੜ੍ਹੋ।
ਅਜਿਹਾ ਚੋਣ ਕਮਿਸ਼ਨਰ ਹੋਵੇ ਜੋ ਪ੍ਰਧਾਨ ਮੰਤਰੀ ਖਿਲ਼ਾਫ਼ ਵੀ ਕਾਰਵਾਈ ਕਰ ਸਕੇ – ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਬਾਰੇ ਪਟੀਸ਼ਨਾਂ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਦੇਸ ਨੂੰ ਇਸ ਵੇਲੇ ਟੀ ਐੱਨ ਸੈਸ਼ਨ ਵਰਗੇ ਚੋਣ ਕਮਿਸ਼ਨਰ ਦੀ ਲੋੜ ਹੈ।
ਅਸਲ ਵਿੱਚ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨ ਦੀ ਮੌਜੂਦਾ ਨਿਯੁਕਤੀ ਪ੍ਰਕਿਰਿਆ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ ਕੀਤੀ।
ਇਸ ਦੌਰਾਨ ਜਸਟਿਸ ਕੇਐੱਮ ਜੋਸਫ਼ ਦੀ ਅਗਵਾਈ ਵਾਲੇ ਪੰਜ ਮੈਂਬਰੀ ਬੈਂਚ ਨੇ ਕਿਹਾ ਕਿ ਸਾਨੂੰ ਇੱਕ ਅਜਿਹੇ ਮੁੱਖ ਚੋਣ ਕਮਿਸ਼ਨ ਦੀ ਲੋੜ ਹੈ, ਜੋ ਜੇ ਪ੍ਰਧਾਨ ਮੰਤਰੀ ਖ਼ਿਲਾਫ਼ ਕੋਈ ਇਲਜ਼ਾਮ ਹੈ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕਰ ਸਕੇ।