ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ

missed news

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।

ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਪੰਜਾਬ ਵਿੱਚ ਪਿਛਲੇ ਦਿਨੀਂ ਫ਼ਿਲਮ ‘ਦਾਸਤਾਨ ਏ-ਸਹਹਿੰਦ’ ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਹੋਇਆ। ਇਸ ਤੋਂ ਇਲਾਵਾ ਐੱਨਡੀਟੀਵੀ ਦੀ ਮੁਖ਼ਤਿਆਰੀ ਵਿੱਚ ਹੋਏ ਫ਼ੇਰ ਬਦਲ ਦੇ ਚਲਦਿਆਂ ਪੱਤਰਕਾਰ ਰਵੀਸ਼ ਕੁਮਾਰ ਦਾ ਅਸਤੀਫ਼ਾ ਚਰਚਾ ਦਾ ਵਿਸ਼ਾ ਰਿਹਾ।

ਜਲਵਾਯੂ ਪਰਿਵਰਤਨ: ਸਦੀਆਂ ਪੁਰਾਣੀ ਕਣਕ ਦੁਨੀਆਂ ਦੇ ਭੋਜਨ ਦੀ ਲੋੜ ਪੂਰਾ ਕਰੇਗੀ?

Missed News

ਤਸਵੀਰ ਸਰੋਤ, Getty Images

ਵਰਤਮਾਨ ਸਮੇਂ ਵਿੱਚ ਜਲਵਾਯੂ ਪਰਿਵਰਤਨ, ਫ਼ਸਲੀ ਕੀੜਿਆਂ ਅਤੇ ਬਿਮਾਰੀਆਂ ਕਾਰਨ ਫਸਲਾਂ ’ਤੇ ਦਬਾਅ ਵਧ ਰਿਹਾ ਹੈ ਅਤੇ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਭੋਜਨ ਆਪੂਰਤੀ ਨੂੰ ਲੈ ਕੇ ਚਿੰਤਾ ਵੀ ਵਧੀ ਹੈ।

ਜਲਵਾਯੂ ਪਰਿਵਰਤਨ ਦੌਰਾਨ ਦੁਨੀਆਂ ਭਰ ਦੇ ਲੋਕਾਂ ਦਾ ਢਿੱਡ ਭਰਨ ਦਾ ਜ਼ਰੀਆ ਕੀ ਅਜਾਇਬ ਘਰਾਂ ਦੀ 300 ਸਾਲ ਪੁਰਾਣੀ ਪੂੰਜੀ 'ਚ ਲੁਕਿਆ ਹੋਇਆ ਹੈ?

‘ਨੈਚੁਰਲ ਹਿਸਟਰੀ ਮਿਊਜ਼ੀਅਮ’ ਦੇ ਪੁਰਾਲੇਖਾਂ ਵਿੱਚ ਪਈ ਕਣਕ ਦੇ 1200 ਨਮੂਨਿਆਂ ਦੀ ਜਾਂਚ ਕਰਨ ਵਾਲੇ ਵਿਗਿਆਨੀ ਇਸ ਨੂੰ ਇੱਕ ਉਮੀਦ ਵਜੋਂ ਦੇਖਦੇ ਹਨ। ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਰਵੀਸ਼ ਕੁਮਾਰ: ਐੱਨਡੀਟੀਵੀ ’ਚ ਉੱਥਲ-ਪੁੱਥਲ ਵਿਚਾਲੇ ਚੈਨਲ ਦੇ ਮੈਗਸੇਸੇ ਪੁਰਸਕਾਰ ਵਿਜੇਤਾ ਪੱਤਰਕਾਰ ਦਾ ਅਸਤੀਫ਼ਾ

missed news

ਤਸਵੀਰ ਸਰੋਤ, RAVISHKUMAR.FB

ਐੱਨਡੀਟੀਵੀ ਦੇ ਬਹੁ-ਚਰਚਿਤ ਪੱਤਰਕਾਰ ਰਵੀਸ਼ ਕੁਮਾਰ ਨੇ ਅਸਤੀਫ਼ਾ ਦੇ ਦਿੱਤਾ ਹੈ।ਰਵੀਸ਼ ਕੁਮਾਰ ਨੂੰ ਸਾਲ 2019 ਵਿੱਚ ਵੱਕਾਰੀ ਰੈਮਨ ਮੈਗਸੇਸੇ ਪੁਰਸਕਾਰ ਦਿੱਤਾ ਗਿਆ ਸੀ।

ਇਹ ਸਨਮਾਨ ਏਸ਼ੀਆ ਵਿੱਚ ਸਾਹਸ ਭਰਪੂਰ ਅਤੇ ਪਰਿਵਰਤਨਸ਼ੀਲ ਲੀਡਰਸ਼ਿਪ ਲਈ ਦਿੱਤਾ ਜਾਂਦਾ ਹੈ।ਐਨਡੀਟੀਵੀ ਗਰੁੱਪ ਦੇ ਪ੍ਰੈਜ਼ੀਡੈਂਟ ਸੁਪਰਨਾ ਸਿੰਘ ਵੱਲੋਂ ਉੱਥੇ ਦੇ ਕਰਮਚਾਰੀਆਂ ਨੂੰ ਇੱਕ ਮੇਲ ਭੇਜਿਆ ਗਿਆ, ਜਿਸ ਵਿੱਚ ਲਿਖਿਆ ਹੈ-

"ਰਵੀਸ਼ ਨੇ ਐੱਨਡੀਟੀਵੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਕੰਪਨੀ ਨੇ ਤੁਰੰਤ ਪ੍ਰਭਾਵ ਨਾਲ ਉਸ ਦੇ ਅਸਤੀਫ਼ੇ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ।"

ਰਵੀਸ਼ ਕੁਮਾਰ ਨੂੰ ਜਾਣਨ ਤੇ ਐੱਨਡੀਟੀਵੀ ਦੀ ਮਾਲਕੀਅਤ ਤੋਂ ਸ਼ੁਰੂ ਹੋਏ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਫ਼ਿਲਮ ‘ਦਾਸਤਾਨ ਏ-ਸਰਹਿੰਦ’: ‘ਫ਼ਿਲਮ ਸ਼ੁਰੂ ਕਰਨ ਅਤੇ ਰਿਲੀਜ਼ ਤੱਕ ਐੱਸਜੀਪੀਸੀ ਇਸ ਦੇ ਹਰ ਪਹਿਲੂ ਬਾਰੇ ਜਾਣੂ ਸੀ’

missed news

ਤਸਵੀਰ ਸਰੋਤ, GURPREET GHUGGI/FB

ਪੰਜਾਬੀ ਫ਼ਿਲਮ ‘ਦਾਸਤਾਨ ਏ-ਸਰਹਿੰਦ’ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਇਹ ਫ਼ਿਲਮ 2 ਦਸੰਬਰ ਨੂੰ ਰਿਲੀਜ਼ ਹੋਣੀ ਸੀ ਪਰ ਵਿਵਾਦ ਹੋ ਗਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਿਲਮ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ ਹੈ।ਇਸ ਕਾਰਨ ਹੁਣ ਫ਼ਿਲਮ ਨਾਲ ਜੁੜੇ ਕਲਾਕਾਰ ਅਤੇ ਨਿਰਮਾਤਾ ਕਰਨ ਵਾਲੇ ਮਾਯੂਸ ਹਨ।

ਇਸ ਤੋਂ ਪਹਿਲਾਂ ‘ਨਾਨਕ ਸ਼ਾਹ ਫ਼ਕੀਰ’ ਫ਼ਿਲਮ ਵੀ ਵਿਵਾਦ ਦੇ ਕਾਰਨ ਸਿਨੇਮਾ ਘਰਾਂ ਵਿੱਚ ਰਿਲੀਜ਼ ਨਹੀਂ ਸੀ ਹੋ ਸਕੀ ਸੀ। ਪੂਰਾ ਮਾਮਲਾ ਜਾਣਨ ਲਈ ਇੱਥੇ ਕਲਿੱਕ ਕਰੋ।

ਫੀਫਾ ਵਿਸ਼ਵ ਕੱਪ: ਸ਼ੇਖ ਦੇ ਫਾਰਮ ਹਾਊਸ ’ਤੇ ਕਿਵੇਂ ਵੇਖੀ ਜਾ ਰਹੀ ਹੈ ਫੁੱਟਬਾਲ, ਬੀਬੀਸੀ ਪੱਤਰਕਾਰ ਦਾ ਅੱਖੀਂ ਡਿੱਠਾ ਹਾਲ

missed news

ਇਸ ਵਾਰ ਫ਼ੁੱਟਬਾਲ ਕੁੰਬ ਕਿਹਾ ਜਾਣ ਵਾਲਾ ਫੀਫਾ ਵਿਸ਼ਵ ਕੱਪ ਕਤਰ ਵਿੱਚ ਹੋ ਰਿਹਾ ਹੈ। ਕਤਰ ਦੇ ਉਥੋਂ ਦੇ ਸ਼ੇਖਾਂ ਦੀ ਜ਼ਿੰਦਗੀ ਹਮੇਸ਼ਾਂ ਦੀ ਦਿਲਚਸਪੀ ਦਾ ਵਿਸ਼ਾ ਰਹੀ।

ਬੀਬੀਸੀ ਪੱਤਰਕਾਰ ਨੂੰ ਕਤਰ ਦੀ ਰਾਜਧਾਨੀ ਦੋਹਾ ਤੋਂ ਕਰੀਬ 15 ਕਿਲੋਮੀਟਰ ਦੂਰ ਉਮਸ ਸਲਾਲ ਵਿੱਚ ਇੱਕ ਸ਼ੇਖ ਦੇ ਫ਼ਾਰਮ ਹਾਊਸ ਵਿੱਚ ਮਹਿਮਾਨ ਨਿਵਾਜ਼ੀ ਕਰਵਾਉਣ ਦਾ ਮੌਕਾ ਮਿਲਿਆ।

ਉਹ ਕਹਿੰਦੇ ਹਨ, ‘‘ਇਹ ਫੁੱਟਬਾਲ, ਦੋਸਤਾਂ ਅਤੇ ਚੰਗੇ ਖਾਣੇ ਦੀ ਰਾਤ ਹੈ। ਅਸੀਂ ਰਾਜਨੀਤੀ ਨੂੰ ਇਸ ਤੋਂ ਅਲੱਗ ਰੱਖਾਂਗੇ।’’

ਬੋ ਸਲੇਮ (ਜਿਸ ਦਾ ਮਤਲਬ ਹੈ ਸਲੇਮ ਦਾ ਬੇਟਾ) ਨੇ ਮੇਰਾ ਸਵਾਗਤ ਕੀਤਾ ਤਾਂ ਸਭ ਤੋਂ ਪਹਿਲਾਂ ਇਹੀ ਘੋਸ਼ਣਾ ਕੀਤੀ।

ਇਸ ਵਾਕਿਆ ਦੀ ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।  

ਕਤਰ ਵਿੱਚ ਔਰਤਾਂ 'ਤੇ ਕੀ ਹਨ ਪਾਬੰਦੀਆਂ, ਕੀ ਹੈ ਪੁਰਸ਼ ਸਰਪ੍ਰਸਤ ਦੀ ਵਿਵਸਥਾ?

missed news

ਤਸਵੀਰ ਸਰੋਤ, ANDREJ ISAKOVIC

ਕਤਰ ਵਿੱਚ ਫੁੱਟਬਾਲ ਵਰਲਡ ਕੱਪ ਚੱਲ ਰਿਹਾ ਹੈ। ਸ਼ਾਮ ਦੇ ਵਕਤ ਦੋਹਾ ਦੇ ਸਮੁੰਦਰ ਤੱਟ ’ਤੇ ਸੰਸਕ੍ਰਿਤੀਆਂ ਦਾ ਮੇਲ ਦੇਖਿਆ ਜਾ ਸਕਦਾ ਹੈ।

ਕਤਰ ਦੀਆਂ ‘ਸਰਦੀਆਂ’ ਵਿੱਚ ਜਦੋਂ ਤਾਮਪਾਨ 30 ਡਿਗਰੀ ਸੈਲਸੀਅਸ ਦੇ ਆਸ ਪਾਸ ਹੁੰਦਾ ਹੈ ਤਾਂ ਸਕੂਨ ਲੈਣ ਲਈ ਪਰਿਵਾਰ, ਦੋਸਤ ਅਤੇ ਫੁੱਟਬਾਲ ਪ੍ਰਸ਼ੰਸਕ ਰਾਜਧਾਨੀ ਦੇ ਸੱਤ ਕਿਲੋਮੀਟਰ ਲੰਬੇ ਅਲ ਕੋਰਨੀਚੇ ਅਵੈਨਿਊ ’ਤੇ ਇਕੱਠੇ ਹੁੰਦੇ ਹਨ।

ਇੱਥੇ ਪੱਛਮੀ ਸੈਲਾਨੀਆਂ ਅਤੇ ਸਥਾਨਕ ਕਤਰ ਪਰਿਵਾਰਾਂ ਦੇ ਵਿਚਕਾਰ ਫਰਕ ਸਾਫ਼ ਨਜ਼ਰ ਆਉਂਦਾ ਹੈ।ਕਤਰ ਵਿੱਚ ਉਂਜ ਤਾਂ ਕਰੀਬ ਤੀਹ ਲੱਖ ਲੋਕ ਰਹਿੰਦੇ ਹਨ, ਪਰ ਸਥਾਨਕ ਆਬਾਦੀ ਸਾਢੇ ਦਿੰਨ ਲੱਖ ਤੋਂ ਜ਼ਿਆਦਾ ਨਹੀਂ ਹੈ।

ਕਤਰ ਇੱਕ ਇਸਲਾਮੀ ਰਾਸ਼ਟਰ ਹੈ ਅਤੇ ਇੱਥੇ ਇਸਲਾਮ ਦੇ ਸਿਧਾਂਤਾਂ ਦੀ ਵਿਆਖਿਆ ਵੀ ਆਪਣੀ ਤਰ੍ਹਾਂ ਨਾਲ ਹੈ। ਇੱਕ ਪਾਸੇ ਇੱਥੇ ਰੂੜੀਵਾਦੀ ਅਤੇ ਪਰੰਪਰਿਕ ਪਰਿਵਾਰ ਹਨ ਤਾਂ ਪ੍ਰਗਤੀਸ਼ੀਲ ਅਤੇ ਜ਼ਿਆਦਾ ਉਦਾਰਵਾਦੀ ਵੀ।

ਕਤਰ ਵਿੱਚ ਔਰਤਾਂ ਦੀ ਭੂਮਿਕਾ ਇਸ ਦੇ ਕੇਂਦਰ ਵਿੱਚ ਹੈ ਅਤੇ ਇਸ ਨੂੰ ਲੈ ਕੇ ਵੀ ਬਹੁਤ ਕੁਝ ਸਪੱਸ਼ਟ ਨਹੀਂ ਹੈ।  ਇਸ ਬਾਰੇ ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।