ਜਦੋਂ ਇੱਕੋ ਮੰਚ ਤੋਂ ਮੋਦੀ ਖ਼ਿਲਾਫ਼ ਉੱਠੀਆਂ ਆਵਾਜ਼ਾਂ, 'ਆਰਐੱਸਐੱਸ ਅਤੇ ਭਾਜਪਾ ਇੱਕ ਜ਼ਹਿਰ ਵਾਂਗ'

- ਲੇਖਕ, ਫੈਸਲ ਮੁਹੰਮਦ ਅਲੀ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
"ਜਦੋਂ ਜਦੋਂ ਮੋਦੀ ਡਰ ਜਾਂਦਾ ਹੈ ਈਡੀ ਨੂੰ ਅੱਗੇ ਲਿਆਉਂਦਾ ਹੈ"
ਕੇਂਦਰੀ ਜਾਂਚ ਏਜੰਸੀ ਈਡੀ ਦੇ ਖਿਲਾਫ਼ ਨਾਅਰੇ ਵੀ ਲੱਗੇ ਅਤੇ ਅੱਧਾ ਦਰਜਨ ਤੋਂ ਵੱਧ ਆਗੂਆਂ ਦੇ ਭਾਸ਼ਣਾਂ ਵਿੱਚ ਇਸ ਏਜੰਸੀ ਦੀ ਕਥਿਤ ਦੁਰਵਰਤੋਂ ਦਾ ਜ਼ਿਕਰ ਵੀ ਵਾਰ-ਵਾਰ ਆਇਆ। ਪਰ ਵੀਰਵਾਰ ਦੀ ਲੋਕਤੰਤਰ ਬਚਾਓ ਰੈਲੀ ਵਿੱਚ ਤ੍ਰਿਣਮੂਲ ਕਾਂਗਰਸ ਦੇ ਆਗੂ ਡੇਰੇਕ ਓ ਬਰਾਇਨ ਦੇ ਬਿਆਨ ਦਾ ਜ਼ਿਕਰ ਖ਼ਾਸ ਤੌਰ ਉੱਤੇ ਜ਼ਰੂਰੀ ਹੈ।
ਆਪਣੇ ਸੰਖੇਪ ਭਾਸ਼ਣ ਵਿੱਚ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੇ ਇਹ ਦਾਅਵਾ ਕੀਤਾ ਕਿ ਟੀਐੱਮਸੀ ਇੰਡੀਆ ਗਠਜੋੜ ਦਾ ਹਿੱਸਾ ਹੈ ਅਤੇ ਰਹੇਗੀ।
ਡੇਰੇਕ ਓ ਬਰਾਇਨ ਦੇ ਬਿਆਨ ਨੂੰ ਕੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ ਸਟੈਂਡ ਵਿੱਚ ਬਦਲਾਅ ਦੇ ਤੌਰ ਉੱਤੇ ਦੇਖਿਆ ਜਾਣਾ ਚਾਹੀਦਾ ਹੈ ਜਾਂ ਇਹ ਮਹਿਜ਼ ਇੱਕ ਬਿਆਨ ਹੈ ਜਿਸਦਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ।
ਮਮਤਾ ਬੈਨਰਜੀ ਦੀ ਪਾਰਟੀ ਨੇ ਪੱਛਮ ਬੰਗਾਲ ਦੀ ਸਾਰੀਆਂ ਲੋਕ ਸਭਾ ਸੀਟਾਂ ਉੱਤੇ ਇਕੱਲੇ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ ਜਦਕਿ ਟੀਐੱਮਸੀ ਸ਼ੁਰੂ ਤੋਂ ਹੀ ਇੰਡੀਆ ਗੱਠਜੋੜ ਦਾ ਹਿੱਸਾ ਰਹੀ ਹੈ।

ਤਸਵੀਰ ਸਰੋਤ, INC/Youtube
ਮਲਿਕਾਰਜੁਨ ਦੀ ਸਿੱਖਿਆ
ਪਰ ਇਸ ਬਿਆਨ ਨੂੰ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਭਾਸ਼ਣ ਨਾਲ ਜੋੜਨ ਦੇ ਕਈ ਨਵੇਂ ਮਾਅਨੇ ਸਾਹਮਣੇ ਆਉਂਦੇ ਹਨ।
ਉਨ੍ਹਾਂ ਨੇ ਆਪਣੇ ਭਾਸ਼ਣ ਦੇ ਅਖੀਰ ਵਿੱਚ ਕਿਹਾ, “ਪਹਿਲਾਂ ਇੱਕ ਹੋਣਾ ਸਿੱਖੋ, ਇੱਕ ਦੂਜੇ ਨੂੰ ਤੋੜਨਾ ਨਾ ਸਿੱਖੋ।”
80 ਸਾਲਾਂ ਤੋਂ ਵੱਧ ਉਮਰ ਦੇ ਕਾਂਗਰਸੀ ਆਗੂ ਨੇ ਇਹ ਵੀ ਕਿਹਾ ਕਿ ਗਠਜੋੜ ਵਿੱਚ ਵੱਖ-ਵੱਖ ਧਿਰਾਂ ਦੇ ਲੋਕ ਹਨ ਪਰ ਵੱਡੇ ਟੀਚਿਆਂ ਨੂੰ ਲੈ ਕੇ ਵਿਰੋਧੀ ਦਲ ਨਾਲ ਹੈ।
ਖੱਬੇ ਪੱਖੀ ਦਲਾਂ ਦੇ ਆਗੂ ਡੀ ਰਾਜਾ ਅਤੇ ਸੀਤਾਰਾਮ ਯੇਚੁਰੀ ਦੇ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਕੇਰਲ ਵਿੱਚ ਲੜਦੇ ਹਾਂ ਪਰ ਵੱਡੇ ਉਦੇਸ਼ਾਂ ਦੇ ਨਾਲ ਅੱਗੇ ਜਾਂਦੇ ਹਾਂ।
ਉਨ੍ਹਾਂ ਨੇ ਇਹੀ ਗੱਲ ਪੰਜਾਬ ਅਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਰਿਸ਼ਤਿਆਂ ਬਾਰੇ ਵੀ ਕਹੀ।
ਕਈ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਵਿੱਚ ਦੋਵਾਂ ਦਲਾਂ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਹੋ ਸਕਿਆ।
ਰਾਮਲੀਲਾ ਮੈਦਾਨ ਵਿੱਚ ਵੀ ਐਤਵਾਰ ਨੂੰ ਆਪ ਅਤੇ ਕਾਂਗਰਸ ਦੇ ਕਾਰਕੁਨ ਵੱਖ-ਵੱਖ ਸਮੂਹਾਂ ਵਿੱਚ ਖੜ੍ਹੇ ਦਿਖੇ।

ਆਮ ਆਦਮੀ ਪਾਰਟੀ ਦੇ ਕਾਰਕੁਨਾਂ ਦੀ ਪੀਲੀ ਸ਼ਰਟ ਅਤੇ ਟੋਪੀਆਂ ਵੀ ਰਾਮਲੀਲਾ ਮੈਦਾਨ ਵਿੱਚ ਵੱਡੀ ਗਿਣਤੀ ਵਿੱਚ ਦਿਖੀਆਂ ਅਤੇ ਉਨ੍ਹਾਂ ਦੇ ਕਾਰਕੁਨ ਪਾਣੀ ਵੰਡਦੇ ਅਤੇ ਲੋਕਾਂ ਨੂੰ ਰਸਤਾ ਦਿਖਾਉਂਦੇ ਨਜ਼ਰ ਆਏ।
ਹਾਲਾਂਕਿ ਇਨ੍ਹਾਂ ਆਪ ਦੇ ਕਾਰਕੁਨਾਂ ਵਿੱਚ ਵੀ ਉਨ੍ਹਾਂ ਕਾਰਕੁਨਾਂ ਦੀ ਗਿਣਤੀ ਵੱਧ ਸੀ ਜਿਹੜੇ ਪੰਜਾਬ ਤੋਂ ਆਏ ਸਨ।
ਕਈ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਸਨ। ਛੱਤੀਸਗੜ੍ਹ ਅਤੇ ਤਮਿਲਨਾਡੂ ਤੋਂ ਆਏ ਇੱਕ ਦੋ ਕਾਰਕੁਨ ਵੀ ਇੱਥੇ ਮਿਲੇ।

ਵਿਰੋਧੀ ਧਿਰਾਂ ਉੱਤੇ ਨਹੀਂ ਬਣਿਆ ਉਹ ਦਬਾਅ
ਜੇਕਰ ਨਰਿੰਦਰ ਮੋਦੀ ਸਰਕਾਰ ਨੂੰ ਇਹ ਲੱਗਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਥਿਤ ਸ਼ਰਾਬ ਘੁਟਾਲੇ ਵਿੱਚ ਗ੍ਰਿਫ਼ਤਾਰੀ ਵਿਰੋਧੀਆਂ ਉੱਤੇ ਦਬਾਅ ਬਣਾ ਸਕੇਗੀ ਤਾਂ ਉਹ ਅਸਰ ਐਤਵਾਰ ਨੂੰ ਰਾਮਲੀਲਾ ਮੈਦਾਨ ਵਿੱਚ ਹੋਈ ਰੈਲੀ ਵਿੱਚ ਨਹੀਂ ਦਿਖਿਆ।
ਲੋਕਤੰਤਰ ਬਚਾਓ ਦੇ ਨਾਮ ਉੱਤੇ ਹੋਈ ਰੈਲੀ ਵਿੱਚ ਨਾ ਸਿਰਫ਼ ਤਮਿਲਨਾਡੂ ਤੋਂ ਲੈ ਕੇ ਕਸ਼ਮੀਰ ਅਤੇ ਮਹਾਰਾਸ਼ਟਰ ਤੱਕ ਦੇ ਸਿਆਸੀ ਦਲ ਝਾਰਖੰਡ ਦੇ ਸਾਬਕਾ ਮੁੱਖਮੰਤਰੀ ਹੇਮੰਤ ਸੋਰੇਨ ਅਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਇੱਕਜੁੱਟ ਦਿਖੇ ਪਰ ਪ੍ਰੋਗਰਾਮ ਸ਼ੁਰੂ ਹੋਣ ਤੱਕ ਰਾਮਲੀਲਾ ਮੈਦਾਨ ਪੂਰਾ ਭਰ ਗਿਆ ਸੀ।
ਦਿੱਲੀ ਵਿੱਚ ਵਿਰੋਧੀ ਪਾਰਟੀਆਂ ਦੀ ਏਕਤਾ ਦੀ ਇਹ ਰੈਲੀ ਉਸੇ ਦਿਨ ਹੋਈ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਰਠ ਵਿੱਚ ਭਾਜਪਾ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ।
ਮਲਿਕਾਰਜੁਨ ਖੜਗੇ ਨੇ ਆਪਣੇ ਭਾਸ਼ਣ ਵਿੱਚ ਭਾਜਪਾ ਅਤੇ ਆਰਐੱਸਐੱਸ ਨੂੰ ਜ਼ਹਿਰ ਦੱਸਿਆ ਅਤੇ ਲੋਕਾਂ ਨੂੰ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਚੱਟ ਕੇ ਚੈੱਕ ਕਰਨ ਦੀ ਵੀ ਕੋਸ਼ਿਸ਼ ਨਾ ਕਰਨ ਕਿਉਂਕਿ ਉਹ ਵੀ ਜਾਨਲੇਵਾ ਹੋ ਸਕਦਾ ਹੈ।
ਰਾਹੁਲ ਗਾਂਧੀ ਤੋਂ ਬਾਅਦ ਉਹ ਉਨ੍ਹਾਂ ਕੁਝ ਵੱਡੇ ਕਾਂਗਰਸੀ ਆਗੂਆਂ ਵਿੱਚ ਹੋਣਗੇ ਜਿਨ੍ਹਾਂ ਨੇ ਸਿੱਧੇ ਤੌਰ ਉੱਤੇ ਆਰਐੱਸਐੱਸ ਦਾ ਨਾਮ ਇਸ ਤਰੀਕੇ ਲਿਆ ਹੈ।
ਚੋਣਾਂ ਫਿਕਸ ਮੈਚ ਵਾਂਗ
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅਤੇ ਰਾਹੁਲ ਗਾਂਧੀ ਨੇ ਸੰਵਿਧਾਨ ਉੱਤੇ ਮੰਡਰਾ ਰਹੇ ਕਥਿਤ ਖ਼ਤਰੇ ਨੂੰ ਆਪਣੇ-ਆਪਣੇ ਢੰਗ ਨਾਲ ਪੇਸ਼ ਕੀਤਾ।
ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਚੋਣ ਕਮਿਸ਼ਨ ਅਤੇ ਦੂਜੀਆਂ ਸੰਸਥਾਵਾਂ ਨਾਲ ਰਲਕੇ ਮੋਦੀ ਸਰਕਾਰ ਇਸ ਵਾਰ ਚੋਣਾਂ ਫਿਕਸ ਮੈਚ ਦੇ ਵਾਂਗ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਇਹ ਹੈ ਕਿ ਉਹ ਸੰਵਿਧਾਨ ਨੂੰ ਪੂਰੀ ਤਰ੍ਹਾਂ ਨਾਲ ਬਦਲਣਾ ਚਾਹੁੰਦੇ ਹਨ।
ਹਾਲਾਂਕਿ ਉਨ੍ਹਾਂ ਨੇ ਇਹ ਸਾਫ਼ ਕੀਤਾ ਕਿ ਅਜਿਹੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ ਕਿਉਂਕਿ ਇਸ ਨਾਲ ਦੇਸ਼ ਟੁੱਟਣ ਦਾ ਖ਼ਤਰਾ ਪੈਦਾ ਹੋ ਜਾਵੇਗਾ।
ਫ਼ਾਰੂਕ ਅਬਦੁੱਲਾ ਨੇ ਆਪਣੇ ਭਾਸ਼ਣ ਵਿੱਚ ਉਸ ਗੱਲ ਦਾ ਜ਼ਿਕਰ ਕੀਤਾ ਜਿਸ ਵਿੱਚ ਭਾਜਪਾ ਦੇ ਨਜ਼ਦੀਕ ਸਮਝੇ ਜਾਣ ਵਾਲੇ 600 ਤੋਂ ਵੱਧ ਵਕੀਲਾਂ ਨੇ ਚੀਫ਼ ਜਸਟਿਸ ਨੂੰ ਚਿੱਠੀ ਲ਼ਿਖ ਕੇ ਕੋਰਟ ਉੱਤੇ ਧੱਬਾ ਲਗਾਏ ਜਾਣ ਦੀ ਗੱਲ ਕਹੀ ਹੈ।
ਇਹ ਚਿੱਠੀ ਇਨ੍ਹਾਂ ਵਕੀਲਾਂ ਨੇ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਦੇ ਉਸ ਫ਼ੈਸਲੇ ਤੋਂ ਬਾਅਦ ਭੇਜੀ ਹੈ ਜਿਸ ਵਿੱਚ ਸੁਪਰੀਮ ਕੋਰਟ ਨੇ ਇਲੈਕਟੋਰਲ ਬਾਂਡ ਨੂੰ ਗ਼ੈਰ ਕਾਨੂੰਨੀ ਦੱਸਿਆਂ ਸੀ ਅਤੇ ਇਲੈਕਟੋਰਲ ਬਾਂਡ ਜਾਰੀ ਕਰਨ ਵਾਲੀ ਕੰਪਨੀ ਸਟੇਟ ਬੈਂਕ ਆਫ ਇੰਡੀਆ ਨੂੰ ਹੁਕਮ ਦਿੱਤਾ ਸੀ ਕਿ ਉਹ ਬਾਂਡ ਅਤੇ ਇਸ ਨਾਲ ਜੁੜੀ ਸਾਰੀ ਜਾਣਕਾਰੀ ਜਨਤਕ ਕਰਨ।
ਇਸ ਤੋਂ ਬਾਅਦ ਅਜਿਹੀ ਰਿਪੋਰਟਾਂ ਆਈਆਂ ਹਨ ਕਿ ਛਾਪਿਆਂ ਅਤੇ ਗਿਰਫ਼ਤਾਰੀਆਂ ਤੋਂ ਬਾਅਦ ਕੰਪਨੀਆਂ ਨੇ ਭਾਜਪਾ ਨੂੰ ਚੰਦਾ ਦਿੱਤਾ ਹੈ। ਵਿਰੋਧੀ ਧਿਰਾਂ ਦਾ ਇਹ ਇਲਜ਼ਾਮ ਹੈ ਕਿ ਅਜਿਹਾ ਸਰਕਾਰ ਵੱਲੋਂ ਦਬਾਅ ਬਣਾਉਣ ਕਰਕੇ ਹੋਇਆ ਹੈ।

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਹੇਮੰਤ ਸੋਰੇਨ ਅਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਉੱਤੇ ਜਰਮਨੀ, ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦੀ ਪ੍ਰਤਿਕਿਰਿਆ ਦੀ ਗੱਲ ਕਰਦੇ ਹੋਏ ਕਿਹਾ ਕਿ ਇਸ ਨਾਲ ਦੁਨੀਆਂ ਭਰ ਵਿੱਚ ਭਾਰਤ ਦੀ ਬੇਇਜ਼ਤੀ ਹੋਈ ਹੈ।
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਦੇ ਭਾਜਪਾ ਨਾਲ ਗੱਠਜੋੜ ਵਿੱਚ ਰਹੇ ਸ਼ਿਵ ਸੈਨਾ ਦੇ ਮੁਖੀ ਨੇ ਰਲੀ-ਮਿਲੀ ਸਰਕਾਰ ਦੀ ਗੱਲ ਕਹੀ।
ਹਾਲਾਂਕਿ ਸੁਨੀਤਾ ਕੇਜਰੀਵਾਲ ਦੇ ਭਾਸ਼ਣ ਦੀ ਗੱਲ ਆਖ਼ਰੀ ਸਮੇਂ ਵਿੱਚ ਸਾਹਮਣੇ ਆਈ ਪਰ ਉਸ ਵਿੱਚ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਚਿੱਠੀ ਦੇ ਰਾਹੀਂ ਗਰੀਬਾਂ ਨੂੰ ਮੁਫ਼ਤ ਬਿਜਲੀ ਤੋਂ ਲੈ ਕੇ ਆਪ ਦੀ ਸਰਕਾਰ ਬਣਨ ਉੱਤੇ ਦਿੱਲੀ ਨੂੰ ਇੱਕ ਸੂਬੇ ਦਾ ਦਰਜਾ ਦਿਵਾਉਣ ਜਿਹੇ ਵਾਅਦੇ ਵੀ ਕੀਤੇ।
ਸੁਨੀਤਾ ਕੇਜਰੀਵਾਲ ਨੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਵੀ ਕਿਹਾ ਕਿ ਉਮੀਦ ਹੈ ਕਿ ਹੋਰ ਸਹਿਯੋਗੀ ਪਾਰਟੀਆਂ ਉਨ੍ਹਾਂ ਨਾਲ ਬਿਨਾਂ ਵਿਚਾਰ-ਵਟਾਂਦਰਾ ਕਰੇ ਇਨ੍ਹਾਂ ਵਾਅਦਿਆਂ ਨੂੰ ਲੈ ਕੇ ਬੁਰਾ ਨਹੀਂ ਮੰਨਣਗੇ।

ਕੇਜਰੀਵਾਲ ਦਾ ਸੁਨੇਹਾ
ਸੁਨੀਤਾ ਕੇਜਰੀਵਾਲ ਨੇ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਵਾਅਦਿਆਂ ਲਈ ਲੋੜੀਂਦੇ ਪੈਸੇ ਬਾਰੇ ਵੀ ਪੂਰੀ ਰੂਪਰੇਖਾ ਤਿਆਰ ਕਰ ਲਈ ਹੈ।
ਐਤਵਾਰ ਨੂੰ ਰਾਮਲੀਲਾ ਮੈਦਾਨ ਵਿੱਚ ਆਪਣੀ ਗੱਲਬਾਤ ਵਿੱਚ ਸੁਨੀਤਾ ਕੇਜਰੀਵਾਲ ਵਿੱਚ ਪਹਿਲਾਂ ਨਾਲੋਂ ਵੱਧ ਆਤਮਵਿਸ਼ਵਾਸ ਦਿਖਿਆ, ਪਿਛਲੇ ਹਫ਼ਤੇ ਵਿੱਚ ਜਨਤਾ ਨਾਲ ਸਿੱਧੇ ਤੌਰ ਉੱਤੇ ਇਹ ਉਨ੍ਹਾਂ ਦਾ ਤੀਜਾ ਸੰਵਾਦ ਹੈ।
ਇਸੇ ਰਾਮਲੀਲਾ ਮੈਦਾ ਵਿੱਚ 2010-11 ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ਼ ਅਰਵਿੰਦ ਕੇਜਰੀਵਾਲ ਅਤੇ ਅੰਨਾ ਹਜ਼ਾਰੇ ਸਣੇ ਹੋਰ ਲੋਕਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਸੀ ਜਿਸ ਦੇ ਨਿਸ਼ਾਨੇ ਉੱਤੇ ਕਾਂਗਰਸ ਦੀ ਮਨਮੋਹਨ ਸਿੰਘ ਦੀ ਸਰਕਾਰ ਸੀ।
ਕਾਂਗਰਸੀ ਕਾਰਕੁਨਾਂ ਨੂੰ ਇਸ ਬਾਰੇ ਪੁੱਛੇ ਜਾਣ ਉੱਤੇ ਉਹ ਕਹਿੰਦੇ ਰਹੇ ਕਿ ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਕੀਤੀ ਜਾ ਰਹੀ ਕਾਰਵਾਈ ਬਾਰੇ ਰੋਸ ਹੈ।
ਸ਼ਾਇਦ ਇਸ ਲਈ ਕਾਂਗਰਸੀ ਕਾਰਕੁਨਾਂ ਦਾ ਜ਼ੋਰ ਭੀੜ ਤੱਕ ਹੀ ਸੀਮਤ ਸੀ ਪਾਣੀ ਪਿਲਾਉਣ ਦਾ ਕੰਮ ਆਪ ਕਾਰਕੁਨ ਕਰ ਰਹੇ ਸੀ।
ਦਿੱਲੀ ਉੱਤਰਪ੍ਰਦੇਸ਼ ਦੇ ਗੁਆਂਢ ਵਿੱਚ ਹੋਣ ਦੇ ਬਾਵਜੂਦ ਸਪਾ ਦਾ ਕੋਈ ਵੀ ਵਲੰਟੀਅਰ ਉੱਥੇ ਨਹੀਂ ਦਿਖਿਆ।
ਇਨ੍ਹਾਂ ਦਾਅਵਿਆਂ ਦੇ ਭਾਵਜੂਦ ਪ੍ਰਧਾਨ ਹੋਣ ਹੋਵੇਗਾ ਇਸ ਉੱਤੇ ਵੱਖ ਵੱਖ ਗੱਲ ਹੋ ਸਕਦੀ ਹੈ।
ਪੰਜਾਬ ਦੇ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਤੋਂ ਜਦੋਂ ਅਸੀਂ ਪੁੱਛਿਆ ਕਿ ਗਠਜੋੜ ਦਾ ਆਗੂ ਕੌਣ ਹੋਵੇਗਾ ਤਾਂ ਉਨ੍ਹਾਂ ਨੇ ਜ਼ੋਰ ਨਾਲ ਅਰਵਿੰਦ ਕੇਜਰੀਵਾਲ ਦੇ ਨਾਮ ਦਾ ਨਾਅਰਾ ਲਗਾਇਆ।












