ਬਲਾਤਕਾਰ ਦੇ ਇਲਜ਼ਾਮ ਤੋਂ ਬਰੀ ਹੋ ਕੇ ਆਇਆ ਵਿਅਕਤੀ ਕਿਉਂ ਮੰਗ ਰਿਹਾ ਹੈ 10 ਹਜ਼ਾਰ ਕਰੋੜ ਦਾ ਮੁਆਵਜ਼ਾ

ਆਪਣੇ ਪਰਿਵਾਰ ਦੇ ਨਾਲ ਕਾਂਤੀਲਾਲ ਸਿੰਘ

ਤਸਵੀਰ ਸਰੋਤ, SHURAIH NIYAZI/BBC

ਤਸਵੀਰ ਕੈਪਸ਼ਨ, ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਕਾਂਤੀਲਾਲ ਸਿੰਘ
    • ਲੇਖਕ, ਸ਼ੁਰੈਹ ਨਿਆਜ਼ੀ
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ

ਮੱਧ ਪ੍ਰਦੇਸ਼ ਦੀ ਰਤਲਾਮ ਜ਼ਿਲ੍ਹਾ ਅਦਾਲਤ 10 ਜਨਵਰੀ ਨੂੰ ਇੱਕ ਅਜਿਹੇ ਕੇਸ ਦੀ ਸੁਣਵਾਈ ਕਰਨ ਜਾ ਰਹੀ ਹੈ ਜਿਸ ਵਿੱਚ ਮੰਗੀ ਗਈ ਮੁਆਵਜ਼ੇ ਦੀ ਰਕਮ ਚਰਚਾ ਦਾ ਵਿਸ਼ਾ ਹੈ।

ਦਰਅਸਲ, ਇਸ ਕੇਸ ਵਿੱਚ ਮੁਆਵਜ਼ੇ ਵਜੋਂ ਮੰਗੀ ਗਈ ਰਕਮ 1, 2 ਜਾਂ 10 ਕਰੋੜ ਨਹੀਂ ਬਲਕਿ ਪੂਰੇ 10 ਹਜ਼ਾਰ ਛੇ ਕਰੋੜ ਦੋ ਲੱਖ ਰੁਪਏ ਹੈ।

ਜੀ ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿਆ... 10 ਹਜ਼ਾਰ ਛੇ ਕਰੋੜ ਦੋ ਲੱਖ ਰੁਪਏ।

ਇਹ ਰਕਮ ਗੈਂਗਰੇਪ ਦੇ ਉਸ ਕੇਸ ਲਈ ਮੰਗੀ ਗਈ ਹੈ ਜਿਸ ਵਿਚ ਕਾਂਤੀਲਾਲ ਸਿੰਘ ਨੂੰ ਦੋ ਸਾਲ ਜੇਲ੍ਹ ਵਿੱਚ ਰਹਿਣਾ ਪਿਆ ਸੀ ਪਰ ਬਾਅਦ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ।

ਪਰ ਕਾਂਤੀਲਾਲ ਲਈ ਇਹ ਮਾਮਲਾ ਇੱਥੇ ਹੀ ਖਤਮ ਨਹੀਂ ਹੋਇਆ। ਉਨ੍ਹਾਂ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ 'ਜੇਲ੍ਹ 'ਚ ਹੋਣ ਕਾਰਨ ਹੋਏ ਨੁਕਸਾਨ ਦਾ ਉਨ੍ਹਾਂ ਨੂੰ ਮੁਆਵਜ਼ਾ ਦਿਵਾਇਆ ਜਾਵੇ'।

ਇਸ ਪੂਰੀ ਰਕਮ ਵਿੱਚੋਂ, ਕਾਂਤੀਲਾਲ ਨੇ 6 ਕਰੋੜ ਰੁਪਏ ਤਮਾਮ ਦੂਜੇ ਨੁਕਸਾਨ ਲਈ ਮੰਗੇ ਹਨ ਜਦਕਿ ਬਾਕੀ 10 ਹਜ਼ਾਰ ਕਰੋੜ ਰੁਪਏ ਦੀ ਮੋਟੀ ਰਕਮ 'ਜੇਲ੍ਹ ਵਿੱਚ ਬਿਤਾਏ 666 ਦਿਨਾਂ ਤੱਕ ਸਰੀਰਕ ਸੁੱਖ ਤੋਂ ਵਾਂਝੇ ਰਹਿਣ' ਬਦਲੇ ਮੰਗੀ ਗਈ ਹੈ।

ਆਦਿਵਾਸੀ ਭਾਈਚਾਰੇ ਨਾਲ ਸਬੰਧਿਤ ਕਾਂਤੀਲਾਲ ਨੇ ਆਪਣੇ ਵਕੀਲ ਵਿਜੇ ਸਿੰਘ ਯਾਦਵ ਰਾਹੀਂ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

ਮੁਆਵਜ਼ੇ ਨਾਲ ਸਬੰਧਤ ਪਟੀਸ਼ਨਾਂ ਵਿੱਚ ਕੋਰਟ ਫੀਸ ਵੀ ਅਦਾ ਕਰਨੀ ਪੈਂਦੀ ਹੈ, ਪਰ 'ਵਿਸ਼ੇਸ਼ ਵਿਵਸਥਾ ਦੇ ਤਹਿਤ' ਕਾਂਤੀਲਾਲ ਨੇ ਫੀਸ ਛੋਟ ਲਈ ਵੀ ਅਰਜ਼ੀ ਦਿੱਤੀ ਹੋਈ ਹੈ।

ਕਿਹੜੀਆਂ ਚੀਜ਼ਾਂ ਲਈ ਮੰਗਿਆ ਮੁਆਵਜ਼ਾ

20 ਅਕਤੂਬਰ 2022 ਨੂੰ ਅਦਾਲਤ ਨੇ ਕਾਂਤੀਲਾਲ ਨੂੰ ਸਾਰੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਹੈ। ਇਸ ਦੌਰਾਨ ਉਹ ਪੂਰੇ 666 ਦਿਨ ਜੇਲ੍ਹ ਵਿੱਚ ਰਹੇ।

ਕਾਂਤੀਲਾਲ ਨੇ ਆਪਣੇ ਵਕੀਲ ਰਾਹੀਂ ਜੋ ਮੁਆਵਜ਼ਾ ਮੰਗਿਆ ਹੈ, ਉਸ ਵਿੱਚ ਵੱਖ-ਵੱਖ ਸਮੱਸਿਆਵਾਂ ਲਈ ਵੱਖ-ਵੱਖ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।

ਲਾਈਨ
  • ਮੁਆਵਜ਼ੇ ਦੀ ਮੰਗ ਕਰਨ ਵਾਲੀ ਪਟੀਸ਼ਨ ਵਿੱਚ ਕਾਰੋਬਾਰ ਦੇ ਨੁਕਸਾਨ ਅਤੇ ਜੀਵਨ ਵਿੱਚ ਲਾਭਕਾਰੀ ਸਾਲਾਂ ਦੇ ਨੁਕਸਾਨ ਲਈ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ।
  • ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ।
  • ਇੱਕ ਕਰੋੜ ਰੁਪਏ ਦੀ ਮੰਗ ਉਨ੍ਹਾਂ ਨੂੰ ਹੋਈ ਸਰੀਰਕ ਅਤੇ ਮਾਨਸਿਕ ਪੀੜਾ ਲਈ ਹੈ।
  • ਪਰਿਵਾਰਕ ਜੀਵਨ ਦੇ ਨੁਕਸਾਨ ਲਈ ਇੱਕ ਕਰੋੜ ਰੁਪਏ ਅਤੇ ਸਿੱਖਿਆ ਅਤੇ ਕਰੀਅਰ ਵਿੱਚ ਤਰੱਕੀ ਦੇ ਮੌਕੇ ਦੇ ਨੁਕਸਾਨ ਲਈ ਇੱਕ ਕਰੋੜ ਰੁਪਏ ਮੰਗੇ ਗਏ ਹਨ।
  • ਇਸ ਤੋਂ ਇਲਾਵਾ, ਦੋ ਲੱਖ ਰੁਪਏ ਅਦਾਲਤ ਵਿੱਚ ਲੜਨ ਲਈ ਮੰਗੇ ਗਏ ਹਨ।
  • ਸਭ ਤੋਂ ਵੱਧ, 10000 ਕਰੋੜ ਰੁਪਏ ਦੇ ਮੁਆਵਜ਼ਾ ਮਨੁੱਖਾਂ ਨੂੰ ਪ੍ਰਮਾਤਮਾ ਤੋਂ ਮਿਲੇ 'ਯੌਨ ਅਨੰਦ ਦੇ ਤੋਹਫ਼ੇ' ਤੋਂ ਵਾਂਝੇ ਰਹਿਣ ਲਈ ਮੰਗਿਆ ਗਿਆ ਹੈ।
ਲਾਈਨ

ਕਾਂਤੀਲਾਲ ਨੇ ਕੀ ਕਿਹਾ?

ਕਾਂਤੀਲਾਲ ਸਿੰਘ ਉਰਫ ਕਾਂਟੂ, ਰਤਲਾਮ ਤੋਂ ਲਗਭਗ 55 ਕਿਲੋਮੀਟਰ ਦੂਰ ਪਿੰਡ ਘੋਰਖੇੜਾ ਦੇ ਰਹਿਣ ਵਾਲੇ ਹਨ।

ਕਾਂਤੂ ਨੇ ਦੱਸਿਆ, "ਮੈਨੂੰ ਇਸ ਮਾਮਲੇ 'ਚ ਬੇਵਜ੍ਹਾ ਫਸਾਇਆ ਗਿਆ ਜਦਕਿ ਮੈਂ ਬੇਗੁਨਾਹ ਸੀ। ਮੈਨੂੰ ਦੋ ਸਾਲ ਤੱਕ ਜੇਲ੍ਹ 'ਚ ਰਹਿਣਾ ਪਿਆ। ਮੇਰੀ ਪੂਰੀ ਜ਼ਿੰਦਗੀ ਬਦਲ ਗਈ। ਮੈਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੈਨੂੰ ਇਸ ਲਈ ਮੁਆਵਜ਼ਾ ਮਿਲਣਾ ਚਾਹੀਦਾ ਹੈ।"

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਹੀ ਨਹੀਂ, ਸਗੋਂ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਉਹ ਕਹਿੰਦੇ ਹਨ ਕਿ ਉਨ੍ਹਾਂ ਦੇ "ਪਰਿਵਾਰ ਕੋਲ ਖਾਣ ਲਈ ਕੁਝ ਨਹੀਂ ਬਚਿਆ ਸੀ।" ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਉਹ ‘ਬੇਘਰ’ ਹੋ ਗਏ ਸਨ ਤੇ ਉਨ੍ਹਾਂ ਦੇ ਬੱਚੇ ਵੀ ਪੜ੍ਹਨ-ਲਿਖਣ ਤੋਂ ਖੁੰਝ ਗਏ।

ਗ੍ਰਿਫਤਾਰੀ ਤੋਂ ਪਹਿਲਾਂ, ਕਾਂਤੀਲਾਲ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਵੀ ਕੋਈ ਉਨ੍ਹਾਂ ਨੂੰ ਕੰਮ ਦੇਣ ਲਈ ਤਿਆਰ ਨਹੀਂ ਹੈ। ਇਸ ਦਾ ਕਾਰਨ ਉਨ੍ਹਾਂ 'ਤੇ ਲਾਏ ਗਏ 'ਗੰਭੀਰ ਇਲਜ਼ਾਮ' ਹਨ।

ਕਾਂਤੀਲਾਲ ਦੇ ਪਰਿਵਾਰ 'ਚ ਉਨ੍ਹਾਂ ਦੇ ਮਾਤਾ, ਪਤਨੀ ਅਤੇ ਤਿੰਨ ਬੱਚੇ ਹਨ। ਉਨ੍ਹਾਂ ਦੀ ਇੱਕ ਭੈਣ ਅਤੇ ਉਸ ਦਾ ਬੱਚਾ ਵੀ ਉਨ੍ਹਾਂ ਦੇ ਨਾਲ ਹੀ ਰਹਿੰਦੇ ਹਨ। ਕਾਂਤੀਲਾਲ ਅਨੁਸਾਰ, ਉਨ੍ਹਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਕਾਂਤੀਲਾਲ ਦੀ ਹੀ ਸੀ।

ਕਾਂਤੀਲਾਲ ਸਿੰਘ ਦਾ ਪਰਿਵਾਰ

ਤਸਵੀਰ ਸਰੋਤ, SHURAIH NIYAZI/BBC

ਤਸਵੀਰ ਕੈਪਸ਼ਨ, ਕਾਂਤੀਲਾਲ ਸਿੰਘ ਦਾ ਪਰਿਵਾਰ

ਵਕੀਲ ਦੇ ਇਲਜ਼ਾਮ

10 ਹਜ਼ਾਰ ਕਰੋੜ ਮੁਆਵਜ਼ੇ ਦੇ ਸਵਾਲ 'ਤੇ ਕਾਂਤੀਲਾਲ ਦੇ ਵਕੀਲ ਵਿਜੇ ਸਿੰਘ ਯਾਦਵ ਨੇ ਕਿਹਾ ਕਿ ਮਨੁੱਖੀ ਜੀਵਨ ਦੀ ਕੋਈ ਕੀਮਤ ਤੈਅ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਕਿਹਾ, "ਇੱਕ ਗਲਤ ਕੇਸ ਕਾਰਨ ਇੱਕ ਵਿਅਕਤੀ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਉਸ ਦੇ ਪਰਿਵਾਰ ਨੂੰ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਕਿਸੇ ਨੂੰ ਕੋਈ ਪਰਵਾਹ ਨਹੀਂ। ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਮੁਆਵਜ਼ਾ ਮਿਲੇ।"

ਯਾਦਵ ਨੇ ਇਹ ਇਲਜ਼ਾਮ ਵੀ ਲਗਾਇਆ ਕਿ 'ਜਿਸ ਔਰਤ ਨੇ ਕਾਂਤੀਲਾਲ 'ਤੇ ਇਲਜ਼ਾਮ ਲਗਾਇਆ ਹੈ, ਉਸ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ'।

ਇਸ ਲਈ ਉਹ ਇਹ ਸੁਨੇਹਾ ਵੀ ਦੇਣਾ ਚਾਹੁੰਦੇ ਹਨ ਕਿ ਗ਼ਰੀਬਾਂ ਦੇ ਵੀ ਆਪਣੇ ਅਧਿਕਾਰ ਹੁੰਦੇ ਹਨ ਅਤੇ ਪੁਲਿਸ ਜਦੋਂ ਚਾਹੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਕਿਸੇ ਮਾਮਲੇ 'ਚ ਨਹੀਂ ਫਸਾ ਸਕਦੀ।

ਵਿਜੇ ਸਿੰਘ ਯਾਦਵ ਦਾ ਕਹਿਣਾ ਹੈ, "ਦੋ ਸਾਲ ਜੇਲ੍ਹ 'ਚ ਰਹਿਣ ਤੋਂ ਬਾਅਦ ਕਾਂਤੀਲਾਲ ਬਾਇਜ਼ੱਤ ਬਰੀ ਹੋ ਗਏ, ਪਰ ਉਨ੍ਹਾਂ ਦੇ ਜੀਵਨ ਦੀ ਜੋ ਪੀੜ ਹੈ ਜਾਂ ਇਹ ਕਹੀਏ ਕਿ ਇੱਕ ਗਰੀਬ ਨੂੰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜਿਸ ਤਕਲੀਫ਼ ਵਿੱਚੋਂ ਗੁਜ਼ਰਨਾ ਪੈਂਦਾ ਹੈ, ਉਹ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ।"

ਲਾਈਨ

ਇਹ ਵੀ ਪੜ੍ਹੋ:

ਲਾਈਨ

ਉਨ੍ਹਾਂ ਦੇ ਵਕੀਲ ਵਿਜੇ ਸਿੰਘ ਯਾਦਵ ਨੇ ਦੱਸਿਆ, "ਕਾਂਤੀਲਾਲ ਬਹੁਤ ਗਰੀਬ ਹਨ ਅਤੇ ਆਪਣਾ ਕੇਸ ਮੁਫ਼ਤ ਵਿੱਚ ਸੰਸਥਾ 'ਜੈ ਕੁਲਦੇਵੀ ਫਾਊਂਡੇਸ਼ਨ' ਰਾਹੀਂ ਲੜ ਰਹੇ ਹਨ।''

ਵਕੀਲ ਯਾਦਵ ਦਾ ਇਲਜ਼ਾਮ ਹੈ ਕਿ ਅਜਿਹੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਨ੍ਹਾਂ ਵਿਚ ਮਰਦਾਂ ਨੂੰ ਝੂਠੇ ਇਲਜ਼ਾਮ 'ਚ ਫਸਾ ਦਿੱਤਾ ਜਾਂਦਾ ਹੈ ਅਤੇ 'ਪੁਲਿਸ ਬਿਨਾਂ ਜਾਂਚ ਦੇ ਕੰਮ ਕਰਦੀ ਹੈ। ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ।'

ਝੂਠੇ ਇਲਜ਼ਾਮ

ਕਾਂਤੀਲਾਲ 'ਤੇ ਜਨਵਰੀ 2018 'ਚ ਗੈਂਗਰੇਪ ਦਾ ਇਲਜ਼ਾਮ ਲਗਾਇਆ ਗਿਆ ਸੀ। ਇਹ ਇਲਜ਼ਾਮ ਪੂਰੀ ਤਰ੍ਹਾਂ ਗਲਤ ਸੀ।

ਉਨ੍ਹਾਂ ਦੇ ਵਕੀਲ ਯਾਦਵ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਜੋ ਗੱਲ ਸਾਹਮਣੇ ਆਈ ਹੈ, ਉਸ ਤੋਂ ਪਤਾ ਲੱਗਾ ਹੈ ਕਿ ਔਰਤ ਦੇ ਪਤੀ ਨੇ ਨਿੱਜੀ ਕਾਰਨਾਂ ਕਰਕੇ ਇਹ ਇਲਜ਼ਾਮ ਲਗਾਇਆ ਸੀ।

ਉਨ੍ਹਾਂ ਨੇ ਦੱਸਿਆ ਕਿ ਔਰਤ ਛੇ ਮਹੀਨਿਆਂ ਤੱਕ ਆਪਣੇ ਘਰ ਵਾਪਸ ਨਹੀਂ ਆਈ। ਪਰ ਇਸ ਦੌਰਾਨ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਨਹੀਂ ਕਰਵਾਈ ਗਈ।

ਬਲਾਤਕਾਰ

ਤਸਵੀਰ ਸਰੋਤ, Thinkstock

ਤਸਵੀਰ ਕੈਪਸ਼ਨ, ਕਾਂਤੀਲਾਲ ਦੇ ਵਕੀਲ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਵਧ ਰਹੇ ਹਨ, ਜਿਨ੍ਹਾਂ 'ਚ ਮਰਦਾਂ ਨੂੰ ਝੂਠੇ ਇਲਜ਼ਾਮ 'ਚ ਫਸਾ ਦਿੱਤਾ ਜਾਂਦਾ ਹੈ ਤੇ ਪੁਲਿਸ ਬਿਨਾਂ ਜਾਂਚ ਦੇ ਕੰਮ ਕਰਦੀ ਹੈ

ਭੋਪਾਲ ਦੇ ਸੀਨੀਅਰ ਵਕੀਲ ਸਿਧਾਰਥ ਗੁਪਤਾ ਦਾ ਕਹਿਣਾ ਹੈ ਕਿ ਲੋੜ ਇਸ ਗੱਲ ਦੀ ਹੈ ਕਿ ਪੁਲਿਸ ਵਿੱਚ ‘ਲਾਅ ਐਂਡ ਆਰਡਰ ਵਿੰਗ ਅਤੇ ਇਨਵੈਸਟੀਗੇਸ਼ਨ ਵਿੰਗ’ ਵੱਖਰਾ-ਵੱਖਰਾ ਹੋਣਾ ਚਾਹੀਦਾ ਹੈ।

ਪ੍ਰਕਾਸ਼ ਸਿੰਘ ਬਨਾਮ ਯੂਨੀਅਨ ਆਫ਼ ਇੰਡੀਆ ਦੇ ਮਾਮਲੇ ਵਿੱਚ 11 ਜਨਵਰੀ 2007 ਦੇ ਇੱਕ ਫੈਸਲੇ ਵਿੱਚ ਵੀ ਅਦਾਲਤ ਨੇ ਇਹ ਮੰਨਿਆ ਕਿ ਇਹ 'ਵੱਖਰੇ-ਵੱਖਰੇ ਹੋਣੇ ਚਾਹੀਦੇ ਹਨ ਤਾਂ ਜੋ ਅਜਿਹੇ ਮਾਮਲਿਆਂ ਵਿੱਚ ਲੋਕ ਜੇਲ੍ਹ ਵਿੱਚ ਨਾ ਸੜਨ'।

ਸਿਧਾਰਥ ਗੁਪਤਾ ਨੇ ਅੱਗੇ ਕਿਹਾ, "ਅਜਿਹਾ ਹੁੰਦਾ ਨਹੀਂ ਹੈ, ਇਸ ਲਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿੱਚ ਲੋਕਾਂ ਨੂੰ ਬੇਕਸੂਰ ਹੋਣ ਦੇ ਬਾਵਜੂਦ ਜੇਲ੍ਹ ਵਿੱਚ ਰਹਿਣਾ ਪੈਂਦਾ ਹੈ।"

ਗੁਪਤਾ ਮੁਤਾਬਕ, ਮੱਧ ਪ੍ਰਦੇਸ਼ 'ਚ 2012 'ਚ ਗਵਾਲੀਅਰ ਅਤੇ ਭੋਪਾਲ 'ਚ ਇਸ ਨੂੰ ਪਾਇਲਟ ਪ੍ਰੋਜੈਕਟ ਵਜੋਂ ਲਾਗੂ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਕੁਝ ਨਹੀਂ ਹੋਇਆ।

ਇਸ ਮਾਮਲੇ ਵਿੱਚ ਪੁਲੀਸ ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਲਾਈਨ