ਕੌਣ ਹੈ ਉਹ ਖਰਬਪਤੀ ਜਿਸ ਨੇ ਆਪਣੇ ਪੈਸੇ ਖਰਚ ਕਰਕੇ ਪੁਲਾੜ ਦੀ ਸੈਰ ਕੀਤੀ

ਇਹ ਪਹਿਲਾ ਮੌਕਾ ਹੈ ਜਦੋਂ ਕੋਈ ਗੈਰ-ਪੇਸ਼ਵਰ ਪੁਲਾੜ ਯਾਤਰੀ ਪੁਲਾੜ ਵਿੱਚ ਨਿਕਲਿਆ ਹੈ

ਤਸਵੀਰ ਸਰੋਤ, VTff / Space X

    • ਲੇਖਕ, ਜੌਰਜੀਨਾ ਰੈਨਾਰਡ
    • ਰੋਲ, ਸਾਇੰਸ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਜਿਵੇਂ ਹੀ ਇਸਾਕਮੈਨ ਨੇ ਹੈਚ ਤੋਂ ਪੈਰ ਬਾਹਰ ਕੱਢਿਆ ਤਾਂ ਕੰਟਰੋਲ ਰੂਮ ਤਾੜੀਆਂ ਤੇ ਕਿਲਕਾਰੀਆਂ ਨਾਲ ਗੂੰਜ ਉੱਠਿਆ।

ਇੱਕ ਖਰਬਪਤੀ ਅਤੇ ਇੰਜੀਨੀਅਰ ਪੁਲਾੜ ਵਿੱਚ ਸਭ ਤੋਂ ਖ਼ਤਰਨਾਕ ਸਰਗਰਮੀ— ਪੁਲਾੜ ਵਿੱਚ ਤੁਰਨ ਵਾਲੇ ਪਹਿਲੇ ਗੈਰ-ਪੇਸ਼ੇਵਰ ਵਿਅਕਤੀ ਬਣ ਗਏ ਹਨ।

ਜੇਰਾਜ ਇਸਾਕਮੈਨ ਅਤੇ ਸਾਰ੍ਹਾ ਗਿਲਸ ਸਪੇਸ-ਐਕਸ ਦੇ ਪੁਲਾੜ ਵਾਹਨ ਵਿੱਚੋਂ ਬਾਹਰ ਨਿਕਲੇ। ਵਿਸ਼ੇਸ਼ ਤੌਰ ’ਤੇ ਤਿਆਰ ਸੂਟ ਪਾ ਕੇ ਉਹ ਕਰੀਬ 15 ਮਿੰਟ ਵਾਹਨ ਤੋਂ ਦੂਰ ਰਹੇ।

ਇਸਾਕ ਨੇ ਬਾਹਰ ਖੁਸ਼ੀ ਵਿੱਚ ਕਿਹਾ, “ਪਿੱਛੇ ਘਰ ਵਿੱਚ ਸਾਡੇ ਕੋਲ ਕਰਨ ਲਈ ਬਹੁਤ ਕੰਮ ਹੁੰਦਾ ਹੈ ਪਰ ਇੱਥੋਂ ਧਰਤੀ ਇੱਕ ਪਰਫੈਕਟ ਦੁਨੀਆਂ ਲਗਦੀ ਹੈ।”

ਇਸ ਉਡਾਣ ਲਈ ਇਸਾਕ ਨੇ ਹੀ ਪੈਸੇ ਦਿੱਤੇ ਸਨ। ਪਰ ਇਸ ਤੋਂ ਪਹਿਲਾਂ ਸਰਕਾਰੀ ਪੈਸੇ ਨਾਲ ਚੱਲਣ ਵਾਲੀਆਂ ਪੁਲਾੜ ਏਜੰਸੀਆਂ ਦੇ ਲੋਕਾਂ ਨੇ ਸਪੇਸ ਵਾਕ ਕੀਤੀ ਹੈ।

ਪ੍ਰਸਾਰਿਤ ਕੀਤੀਆਂ ਗਈਆਂ ਤਸਵੀਰਾਂ ਵਿੱਚ ਵਿੱਚ ਦੇਖਿਆ ਗਿਆ ਕਿ ਦੋ ਜਣੇ ਚਿੱਟੇ ਡਰੈਗਨ ਕੈਪਸੂਲ ਵਿੱਚੋਂ ਨਿਕਲੇ ਅਤੇ ਧਰਤੀ ਤੋਂ 435 ਮੀਲ ਦੀ ਉਚਾਈ ਉੱਤੇ ਝੂਲਣ ਲੱਗੇ।

ਪਹਿਲਾਂ ਇਸਾਕ ਬਾਹਰ ਆਏ। ਆਪਣੇ ਸੂਟ ਦੀ ਜਾਂਚ ਕਰਨ ਲਈ ਉਨ੍ਹਾਂ ਨੇ ਆਪਣੇ ਹੱਥ-ਪੈਰ ਹਿਲਾਏ। ਜਦੋਂ ਉਹ ਹੈਚ ਦੇ ਅੰਦਰ ਵਾਪਸ ਆਏ ਤਾਂ ਸਪੇਸ-ਐਕਸ ਦੀ ਕਰਮਚਾਰੀ ਗਿਲਸ ਬਾਹਰ ਨਿਕਲੇ।

ਬਾਅਦ ਵਿੱਚ ਦੋਵਾਂ ਜਣਿਆਂ ਨੇ ਆਪਣੇ ਅਨੁਭਵ ਬਾਰੇ ਅਤੇ ਪੁਲਾੜੀ ਸੂਟ ਦੀ ਕਾਰਗੁਜ਼ਾਰੀ ਬਾਰੇ ਦੱਸਿਆ।

ਪਹਿਲਾਂ ਇਹ ਵਾਕ ਬ੍ਰਿਟਿਸ਼ ਸਮੇਂ ਮੁਤਾਬਕ ਸਵੇਰੇ 07:23 ਵਜੇ ਕੀਤੀ ਜਾਣੀ ਸੀ ਪਰ ਫਿਰ ਵੀਰਵਾਰ ਤੜਕੇ ਲਈ ਮੁਲਤਵੀ ਕਰ ਦਿੱਤੀ ਗਈ।

ਇਸ ਪੁਲਾੜੀ ਵਾਹਨ ਵਿੱਚ ਨਾ ਤਾਂ ਏਅਰ ਲੌਕ ਸੀ ਅਤੇ ਨਾ ਹੀ ਕੇਬਿਨ ਅਤੇ ਬਾਹਰ ਨਿਕਲਣ ਦੇ ਲਾਂਘੇ ਦੇ ਦਰਮਿਆਨ ਕੋਈ ਖਲਾਅ ਹੈ। ਇਸ ਕਾਰਨ ਜਿਉਂ ਹੀ ਚਾਲਕ ਦਲ ਨੇ ਬਾਹਰ ਨਿਕਲਣ ਲਈ ਦਰਵਾਜ਼ਾ ਖੋਲ੍ਹਣ ਦੀ ਤਿਆਰੀ ਕਰਨ ਲੱਗਿਆ ਕੰਟਰੋਲ ਰੂਪ ਵਿੱਚ ਤਣਾ ਵਧਣ ਲੱਗਿਆ।

ਪੁਲਾੜ ਯਾਤਰੀ

ਤਸਵੀਰ ਸਰੋਤ, SpaceX

ਤਸਵੀਰ ਕੈਪਸ਼ਨ, ਵਿਸ਼ੇਸ਼ ਪੁਲਾੜੀ ਸੂਟ ਵਿੱਚ ਪੁਲਾੜ ਯਾਤਰੀ

ਚਾਲਕ ਦਲ ਦੇ ਚਾਰ ਮੈਂਬਰਾਂ ਨੇ ਦੋ ਦਿਨ “ਪ੍ਰੀ ਬ੍ਰੀਦਿੰਗ” ਵਿੱਚ ਬਿਤਾਏ ਤਾਂ ਜੋ ਉਹ ਹਵਾ ਦਾ ਦਬਾਅ ਘਟਣ ਕਾਰਨ ਗੰਭੀਰ ਬੀਮਾਰ ਨਾ ਹੋ ਜਾਣ। ਇਸ ਪ੍ਰਕਿਰਿਆ ਵਿੱਚ ਖੂਨ ਦੀ ਨਾਈਟਰੋਜਨ ਨੂੰ ਆਕਸੀਜ਼ਨ ਨਾਲ ਬਦਲਿਆ ਜਾਂਦਾ ਹੈ।

ਵਾਹਨ ਵਿੱਚ ਇੰਨ੍ਹਾਂ ਦਾ ਦਬਾਅ ਇੰਨਾ ਘਟਾਇਆ ਗਿਆ ਕਿ ਉਸਦੇ ਅੰਦਰ ਦਾ ਦਬਾਅ ਬਾਹਰ ਦੇ ਬਰਾਬਰ ਹੋ ਜਾਵੇ।

ਪਿਛਲੇ ਦਹਾਕਿਆਂ ਦੌਰਾਨ ਪੁਲਾੜ ਵਾਹਨਾਂ ਵਿੱਚ ਇੱਕ ਅਜਿਹਾ ਹਿੱਸਾ ਹੁੰਦਾ ਹੈ, ਜਿਸਦੀ ਵਰਤੋਂ ਪੁਲਾੜ ਯਾਤਰੀ ਪੁਲਾੜੀ ਦਬਾਅ ਦੇ ਨਾਲ ਢਲਣ ਲਈ ਕਰਦੇ ਹਨ। ਲੇਕਿਨ ਇਸ ਵਾਹਨ ਵਿੱਚ ਇਹ ਹਿੱਸਾ ਨਹੀਂ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਇਹ ਉਤਸ਼ਾਹ ਜਨਕ ਹੈ ਅਤੇ ਮੈਂ ਸੋਚਦਾ ਹਾਂ ਕਿ ਇਹ ਦਿਖਾਉਂਦਾ ਹੈ ਕਿ ਸਪੇਸ-ਐਕਸ ਚੀਜ਼ਾਂ ਨਵੇਂ ਤਰੀਕੇ ਨਾਲ ਕਰਨ ਤੋਂ ਝਿਜਕਦੀ ਨਹੀਂ ਹੈ।”

ਲੇਕਿਨ ਇਹ ਖ਼ਤਰੇ ਤੋਂ ਖਾਲੀ ਨਹੀਂ ਹੈ।

ਇਸਾਕ ਨੇ ਪੋਲਰਿਸ ਡਾਨ ਮਿਸ਼ਨ ਲਈ ਵੀ ਪੈਸੇ ਦਿੱਤੇ ਸਨ। ਪਹਿਲਾਂ ਪੁਲਾੜ ਜਾਣ ਵਾਲੇ ਪੋਲਰਿਸ ਮਿਸ਼ਨ ਵਿੱਚ ਜਾਣ ਵਾਲੇ ਚਾਰ ਯਾਤਰੀਆਂ ਵਿੱਚ ਸ਼ਾਮਲ ਸਨ।

ਕੈਪਸ਼ਨ—ਪੋਲਰਿਸ ਡਾਨ ਵਿੱਚ ਚਾਰ ਮੈਂਬਰੀ ਚਾਲਕ ਦਲ ਹੈ -ਖੱਬੇ ਤੋਂ ਸੱਜੇ- ਐਨਾ ਮੈਨਨ, ਸਾਰ੍ਹਾ ਗਿਲਸ, ਸਕੌਟ ਕਿੱਡ ਪੋਟੀਟ ਅਤੇ ਜੇਰਾਡ ਇਸਾਕਮੈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੋਲਰਿਸ ਡਾਨ ਦਾ ਚਾਰ ਮੈਂਬਰੀ ਚਾਲਕ ਦਲ -ਖੱਬੇ ਤੋਂ ਸੱਜੇ- ਐਨਾ ਮੈਨਨ, ਸਾਰ੍ਹਾ ਗਿਲਸ, ਸਕੌਟ ਕਿੱਡ ਪੋਟੀਟ ਅਤੇ ਜੇਰਾਡ ਇਸਾਕਮੈਨ

ਉਹ ਆਪਣੇ ਕਰੀਬੀ ਦੋਸਤ ਸਕੌਟ ਕਿੱਡ ਪੋਟੀਟ ਦੇ ਨਾਲ ਰਿਜ਼ੀਲੀਅੰਸ ਸਪੇਸ ਕਰਾਫਟ ਦੇ ਕਮਾਂਡਰ ਹਨ— ਜੋ ਕਿ ਵਾਯੂ ਸੇਨਾ ਦੇ ਸੇਵਾ ਮੁਕਤ ਪਾਇਲਟ ਹਨ। ਬਾਕੀ ਦੋ ਜਣੇ ਸਪੇਸ-ਐਕਸ ਦੇ ਹੀ ਦੋ ਇੰਜੀਨੀਅਰ ਐਨਾ ਮੈਨ ਅਤੇ ਸਾਰ੍ਹਾ ਗਿਲਸ ਸਨ।

ਡਰੈਗਨ ਕੈਪਸੂਲ ਹੁਣ ਤੱਕ ਕੁੱਲ 11 ਪੁਲਾੜ ਯਾਤਰੀਆਂ ਨਾਲ ਤਿੰਨ ਵਾਰ ਉਡਾਣ ਭਰ ਚੁੱਕਿਆ ਹੈ। ਕੈਪਸੂਲ ਅਤੇ ਪੁਲਾੜੀ ਸੂਟ ਨਿਯਮਾਂ ਦੇ ਅਧੀਨ ਨਹੀਂ ਹਨ ਲੇਕਿਨ ਉਨ੍ਹਾਂ ਦੀ ਜਾਂਚ ਕੀਤੀ ਗਈ ਸੀ।

ਚਾਲਕ ਦਲ ਨੇ ਵਿਸ਼ੇਸ਼ ਸੂਟ ਪਾਏ ਅਤੇ ਪੁਲਾੜੀ ਵਾਹਨ ਨੂੰ ਬਾਹਰੀ ਖਲਾਅ ਦੇ ਸਨਮੁਖ ਕੀਤਾ ਗਿਆ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸਪੇਸ ਵਾਕ ਕੀ ਹੁੰਦੀ ਹੈ?

ਸਪੇਸ ਵਾਕ ਪੁਲਾੜ ਵਿੱਚ ਕੀਤੀ ਜਾਣ ਵਾਲੀ ਸਭ ਤੋਂ ਖ਼ਤਰਨਾਕ ਹਰਕਤ ਹੁੰਦੀ ਹੈ। ਇਸ ਲਈ ਕਿਸੇ ਨਿੱਜੀ ਪੁਲਾੜ ਕੰਪਨੀ ਵੱਲੋਂ ਇਸ ਨੂੰ ਅੰਜਾਮ ਦੇਣਾ ਪੁਲਾੜੀ ਖੋਜ ਵਿੱਚ ਇੱਕ ਅਹਿਮ ਮਰਹਲਾ ਹੈ।

ਧਰਤੀ ਤੋਂ 435 ਮੀਲ (700 ਕਿੱਲੋਮੀਟਰ) ਦੀ ਉਚਾਈ ਉੱਤੇ ਕੀਤੀ ਗਈ ਇਹ ਵਾਕ, ਇਸ ਤੋਂ ਪਹਿਲਾਂ ਵਾਲੀ ਤੋਂ ਉੱਚੀ ਹੈ। ਇਸ ਵਿੱਚ ਵਰਤੀ ਗਈ ਤਕਨੀਕ ਵੀ ਪਿਛਲੀ ਨਾਲੋਂ ਉਨਤ ਹੈ।

ਇਹ ਸੂਟ ਸਪੇਸ-ਐਕਸ ਵੱਲੋਂ ਪੁਲਾੜੀ ਵਾਹਨਾਂ ਤੋਂ ਬਾਹਰ ਵਰਤਣ ਲਈ ਬਣਾਏ ਗਏ ਸੂਟਾਂ ਤੋਂ ਬਿਹਤਰ ਬਣਾਏ ਗਏ ਹਨ।

ਪੁਲਾੜ ਯਾਤਰੀ

ਤਸਵੀਰ ਸਰੋਤ, SpaceX

ਇਨ੍ਹਾਂ ਸੂਟਾਂ ਦੇ ਹੈਲਮਟਾਂ ਵਿੱਚ ਲੱਗੀ ਸਕਰੀਨ ਉੱਤੇ ਸੂਟ ਬਾਰੇ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਪ੍ਰਦਰਸ਼ਿਤ ਹੁੰਦੀ ਰਹਿੰਦੀ ਹੈ।

ਸਾਰ੍ਹਾ ਗਿਲਸ ਡਰੈਗਨ ਕੈਪਸੂਲ ਤੋਂ ਬਾਹਰ ਰਹਿਣ ਦੌਰਾਨ ਇਹ ਜਾਣਕਾਰੀ ਪੜ੍ਹਦੇ ਰਹਿੰਦੇ ਹਨ।

ਸਪੇਸ-ਐਕਸ ਦਾ ਕਹਿਣਾ ਹੈ ਕਿ ਇਹ ਸੂਟ ਅਰਾਮਦਾਇਕ ਅਤੇ ਲਿਫਣਸ਼ੀਲ ਹਨ। ਇਨ੍ਹਾਂ ਨੂੰ ਉਡਾਣ ਭਰਨ ਅਤੇ ਉਤਰਨ ਦੌਰਾਨ ਵੀ ਪਾਇਆ ਜਾ ਸਕਦਾ ਹੈ। ਇਸ ਤਰ੍ਹਾਂ ਇਨ੍ਹਾਂ ਨੇ ਇਸ ਕੰਮ ਲਈ ਵੱਖਰੇ ਸੂਟਾਂ ਦੀ ਲੋੜ ਖ਼ਤਮ ਕਰ ਦਿੱਤੀ ਹੈ।

ਨਾਈਟਰੋਜਨ ਅਤੇ ਆਕਸਜ਼ੀਨ ਦੇ ਵਾਧੂ ਟੈਂਕ ਨਾਲ ਭੇਜੇ ਗਏ ਸਨ ਅਤੇ ਚਾਰੇ ਯਾਤਰੀਆਂ ਨੇ ਇਹ ਸੂਟ ਧਾਰਨ ਕੀਤੇ ਸਨ।

ਇਸਦਾ ਮਤਲਬ ਹੈ ਕਿ ਇਸ ਉਡਾਣ ਨੇ ਇੱਕੋ ਸਮੇਂ ਪੁਲਾੜ ਵਿੱਚ ਮੌਜੂਦ ਜਣਿਆਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ।

ਪੁਲਾੜ
ਤਸਵੀਰ ਕੈਪਸ਼ਨ, ਵੱਖ ਵੱਖ ਪੁਲਾੜੀ ਮਿਸ਼ਨਾਂ ਦੀ ਧਰਤੀ ਤੋਂ ਉਚਾਈ

ਰਿਜ਼ੀਲਿਅੰਸ ਸਪੇਸ ਕਰਾਫਟ ਨੇ ਸਪੇਸ-ਐਕਸ ਰਾਕਟ ਨਾਲ ਮੰਗਲਵਾਰ ਨੂੰ ਧਰਤੀ ਤੋਂ ਉਡਾਣ ਭਰੀ ਸੀ।

ਮਿਸ਼ਨ ਦਾ ਕਹਿਣਾ ਹੈ ਕਿ ਇਸ ਨੇ ਧਰਤੀ ਦੇ ਪਰਿਕਰਮਾ ਪੱਥ ਵਿੱਚ ਕਰੀਬ 870 ਮੀਲ (14,00 ਕਿੱਲੋਮੀਟਰ) ਦਾ ਸਫਰ ਕੀਤਾ। ਸੰਨ 1970ਵਿਆਂ ਵਿੱਚ ਨਾਸਾ ਦਾ ਅਪੋਲੋ ਮਿਸ਼ਨ ਖ਼ਤਮ ਹੋਣ ਤੋਂ ਬਾਅਦ ਮਨੁੱਖ ਵੱਲੋਂ ਪੁਲਾੜ ਵਿੱਚ ਤੈਅ ਕੀਤੀ ਗਈ ਸਭ ਤੋਂ ਲੰਬੀ ਦੂਰੀ ਹੈ।

ਨਾਸਾ ਵਰਗੀਆਂ ਸਰਕਾਰੀ ਪੁਲਾੜ ਏਜੰਸੀਆਂ ਚਾਹੁੰਦੀਆਂ ਹਨ ਕਿ ਨਿੱਜੀ ਕੰਪਨੀਆਂ ਇਸ ਖੇਤਰ ਵਿੱਚ ਅੱਗੇ ਆਉਣ ਅਤੇ ਲਾਗਤ ਘੱਟ ਕਰਨ ਵਿੱਚ ਸਹਿਯੋਗ ਕਰਨ।

ਇਸਾਕਮੈਨ ਅਤੇ ਇਲੋਨ ਸਮਕ ਵਰਗੇ ਉੱਦਮੀ ਨਿੱਜੀ ਖੇਤਰ ਦਾ ਪੁਲਾੜ ਵਿੱਚ ਵਿਕਾਸ ਕਰਨਾ ਚਾਹੁੰਦੇ ਹਨ। ਤਾਂ ਜੋ ਹੋਰ ਜ਼ਿਆਦਾ ਗੈਰ-ਪੇਸ਼ੇਵਰ ਲੋਕ ਪੁਲਾੜ ਯਾਤਰਾ ਕਰ ਸਕਣ।

ਇਹ ਇੱਕ ਵੱਡੀ ਸੰਕੇਤਕ ਪੁਲਾਂਘ ਭਾਵੇਂ ਹੈ, ਲੇਕਿਨ ਪੁਲਾੜ ਇਹ ਸੁਫ਼ਨਾ ਅਜੇ ਵੀ ਦੂਰ ਦੀ ਕੌਡੀ ਹੈ, ਜਿਸ ਦੇ ਰਾਹ ਵਿੱਚ ਕਈ ਰੁਕਾਵਟਾਂ ਹਨ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)